ਇਸ ਪਵਿੱਤਰ ਅਸਥਾਨ ਦੀ ਹੈ ਅਨੋਖੀ ਸ਼ਰਧਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਦਰਸ਼ਨ ਕਰੋ ਜੀ ਗੁਰੂਦੁਆਰਾ ਅਣਜਾਣ ਰੁੱਖ ਸਾਹਿਬ ਦੇ ਜਿਸ ਦੀ ਇਤਿਹਾਸ ਚ ਵਲੱਖਣ ਮਾਨਤਾ ਹੈ। ਆਉ ਸੁਣਦੇ ਹਾਂ ਪੂਰੀ ਵੀਡੀਓ ਤੇ ਇਤਿਹਾਸ ਬਾਰੇ। ਸਾਧ ਸੰਗਤ ਜੀ ਇਹ ਗੁਰੂਦੁਆਰਾ ਸਾਹਿਬ ਪਿੰਡ ਭਾਮੀਆ ਸਾਹਿਬ ਜਿਲ੍ਹਾ ਲੁਧਿਆਣਾ ਚ ਹੈ।।

ਦੱਸ ਦਈਏ ਕਿ ਇਸ ਪਵਿੱਤਰ ਸਥਾਨ ਤੇ 40 ਦਿਨ ਦਰਬਾਰ ਸਾਹਿਬ ਦੀਆ 25 ਪ੍ਰਕਰਮਾ ਕਰਨ ਤੇ ਹੁੰਦੀਆ ਹਨ ਸਾਰੀਆ ਮੁਰਾਦਾ ਪੁਰ
ਪੂਰੀਆਂ ।।ਰੁੱਖ ਹੇਠੋਂ ਲੰਘਣ ਨਾਲ ਕਮਜੋਰ ਬੱਚਿਆਂ ਦੀ ਲੱਗਦੀ ਹੈ ਸਿਹਤ ਬਣਨ।ਦੱਸ ਦਈਏ ਕਿ ਕਿੰਨਿਆਂ ਨੇ ਇਸ ਧਾਰਮਿਕ ਸਥਾਨ ਦੇ ਰੁੱਖਾਂ ਤੇ ਸਮਾਧਾਂ ਨੂੰ ਨੁਕ ਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਪਰ ਕੁਦਰਤ ਦੇ ਅੱਗੇ ਜਿੱਤ ਨਾ ਸਕੇ।।।

ਸਿੱਖ ਧਰਮ ਚ ਸ਼ਰਧਾ ਦੀ ਬਹੁਤ ਮਹਾਨਤਾ ਹੈ।। ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਸਭ ਧਰਮਾਂ ਦੇ ਸਾਂਝੇ ਗੁਰੂ ਸਨ। ਉਨ੍ਹਾਂ ਹਮੇਸ਼ਾ ਹੀ ਕੁਲ ਆਲਮ ਦੇ ਭਲੇ ਦੀ ਕਾਮਨਾ ਕੀਤੀ। ਸਿੱਖ ਧਰਮ ਦੇ ਮੋਢੀ ਹੋਣ ਦੇ ਨਾਲ ਉਹ ਇਕ ਕ੍ਰਾਂਤੀਕਾਰੀ ਧਾਰਨਾ ਦੇ ਵੱਡੇ ਅਨੁਆਈ ਵੀ ਹੋਏ। ਜਿਨ੍ਹਾਂ ਨੇ ਆਪਣੀ ਆਭਾ ਦੇ ਸਦਕੇ ਸਮਾਜ ਵਿਚ ਸਕਾਰਾਤਮਕ ਬਦਲਾਓ ਦੀ ਦ੍ਰਿਸ਼ਟੀ ਨਾਲ ਬਾਣੀ ਰਚੀ ਤੇ ਵਿਖਿਆਣ ਕੀਤਾ। ਜਿਸ ਨਾਲ ਉਨ੍ਹਾਂ ਨੇ ਸਮੁੱਚੀ ਦੁਨੀਆ ਦਾ ਭਲਾ ਲੋਚਦੇ ਹੋਏ ਜਾਤ, ਧਰਮ, ਨਸਲ ਤੇ ਸਰਹੱਦਾਂ ਦੀਆਂ ਬੰਧਸ਼ਾਂ ਨੂੰ ਕੋਹਾਂ ਦੂਰ ਰੱਖਿਆ।

30 ਸਾਲ ਦੁਨੀਆ ਦੇ ਵੱਖ-2 ਦੇਸ਼ਾਂ ਵਿਚ ਅਲੌਕਿਕ ਬਾਣੀ ਦੇ ਨਾਲ ਜਗਤ ਭਲਾਈ ਦਾ ਸਨੇਹਾ ਦਿੰਦੇ ਰਹੇ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਲੰਕਾ, ਨੇਪਾਲ, ਤਿੱਬਤ, ਸਿੱਕਮ, ਮੱਕਾ , ਬਗਦਾਦ, ਚੀਨ, ਮੁਲਤਾਨ, ਪਕਿਸਤਾਨ ਦੇ ਨਾਲੋ ਨਾ ਲ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਗੁਜਰਾਤ, ਹਰਿਦੁਆਰ, ਦਿੱਲੀ , ਕਸ਼ਮੀਰ ਅਤੇ ਹੋਰ ਅਨੇਕਾਂ ਸ਼ਹਿਰਾਂ ਵਿਚ ਯਾਤਰਾਂਵਾ ਕੀਤੀਆ। । ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਸਭ ਨੂੰ ਖੁਸ਼ ਰੱਖਣ ਜੀ। ਵੀਡੀਓ ਜਰੂਰ ਸ਼ੇਅਰ ਕਰੋ ।

Leave a Reply

Your email address will not be published. Required fields are marked *