ਧਾਰਮਿਕ ਲੋਕਾਂ ਦੇ ਮਨਾਂ ਵਿੱਚ ਧਾਰਮਿਕ ਅਸਥਾਨਾਂ ਲਈ ਬਹੁਤ ਜ਼ਿਆਦਾ ਸ਼ਰਧਾ ਭਾਵਨਾਵਾਂ ਹੁੰਦੀਆਂ ਹਨ ਕੁਝ ਲੋਕ ਅਜਿਹਾ ਮੰਨਦੇ ਹਨ ਕਿ ਜੇਕਰ ਉਹ ਇਨ੍ਹਾਂ ਅਸਥਾਨਾਂ ਤੇ ਜਾ ਕੇ ਅਰਦਾਸ ਬੇਨਤੀ ਕਰਦੇ ਹਨ ਜਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਤਾਂ ਉਨ੍ਹਾਂ ਦੀ ਹਰ ਮਨੋਕਾਮਨਾਪੂਰੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਜਾਂ ਤਕਲੀਫ਼ ਦਾ ਸਾਹਮਣਾ ਨਹੀਂ ਕਰਨਾ ਪੈਂਦਾ।ਇਹ ਪਵਿੱ ਤਰ ਅਸਥਾਨ ਪਿੰਡ ਭਾਮੀਆਂ ਸਾਹਿਬ ਵਿੱਚ ਅਣਜਾਣ ਗੁਰੂ ਘਰ ਸੁਸ਼ੋਭਿਤ ਹੈ। ਕਿਹਾ ਜਾਂਦਾ ਹੈ ਕਿ ਜੋ ਵੀ ਇਨਸਾਨ ਇਸ ਅਸਥਾਨ ਤੇ ਸ਼ਰਧਾ ਭਾਵਨਾ ਨਾਲ ਅਰਦਾਸ ਬੇਨਤੀ ਕਰਦਾ ਹੈ ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਉਸ ਦੇ ਦੁੱਖ ਤਕਲੀਫ਼ਾਂ ਦੂਰ ਹੁੰਦੇ ਹਨ।
ਇਤਿਹਾਸ ਦੇ ਅਨੁਸਾਰ ਜਦੋਂ ਪਿੰਡਾਂ ਵਿੱਚ ਸੜਕਾਂ ਬਣਾਈਆਂ ਜਾ ਰਹੀਆਂ ਸਨ ਤਾਂ ਉਸ ਸਮੇਂ ਇਸ ਅਸਥਾਨ ਉੱਤੇ ਵੀ ਸੜਕ ਬਣਾਈ ਜਾ ਰਹੀ ਸੀ ਜਿਸ ਦੇ ਚਲਦਿਆਂ ਜਦੋਂ ਕਾਮਿਆਂ ਦੇ ਵੱਲੋਂ ਸੜਕ ਬਣਾਉਣ ਲਈ ਦਰੱਖਤ ਦਾ ਇੱਕ ਟਹਿਣਾ ਵੱਢਿਆ ਗਿਆ ਤਾਂ ਰਾਤ ਦੇ ਸਮੇਂ ਉਹ ਲੋਕ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਵਿੱਚ ਘਿਰ ਗਏ ਜਿਸ ਤੋਂ ਬਾਅਦ ਸਵੇਰ ਦੇ ਸਮੇਂ ਉਨ੍ਹਾਂ ਕਾਮਿਆਂ ਵੱਲੋਂ ਪਿੰਡ ਵਾਸੀਆਂ ਨੂੰ ਕਿਹਾ ਗਿਆ ਕਿ ਉਨ੍ਹਾਂ ਦੀ ਅਰਦਾਸ ਬੇਨਤੀ ਕੀਤੀ ਜਾਵੇ ਤੇ ਉਹ ਭੁੱਲ ਬਖ਼ਸ਼ਾਉਣਾ ਚਾਹੁੰਦੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੇ ਮਾਫੀ ਮੰਗੀ ਅਤੇ ਸੜਕ ਦੀ ਸੇਧ ਬਦਲ ਦਿੱਤੀ। ਇਸ ਤੋਂ ਇਲਾਵਾ ਕਿਹਾ ਜਾਂਦਾ ਹੈ ਕਿ
ਇਸ ਅਸਥਾਨ ਤੇ ਆ ਕੇ ਦੀਵਾਨ ਵਿੱਚ ਜਾਂ ਆਮ ਬੈਠ ਕੇ ਕੋਈ ਸਿਆਸਤ ਦੀ ਜਾਂ ਕਿਸੇ ਖ਼ਿਲਾਫ਼ ਕੋਈ ਗੱਲ ਨਹੀਂ ਕਰਨੀ ਚਾਹੀਦੀ ਇਸ ਤੋਂ ਇਲਾਵਾ ਇਸ ਅਸਥਾਨ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਰ ਹੈ ਕਿ ਜੋ ਵੀ ਪ੍ਰਾਣੀ ਲੰਗਰ ਦੀ ਸੇਵਾ, ਦੁੱਧ ਦੀ ਸੇਵਾ, ਜੋਡ਼ਿਆਂ ਦੀ ਸੇਵਾ ਜਾਂ ਝਾੜੂ ਦੀ ਸੇਵਾ ਅਤੇ ਕਿਸੇ ਵੀ ਕਿਸਮ ਦੀ ਸੇਵਾ ਕਰੇਗਾ ਉਸ ਮਨ ਦੀ ਹਰ ਸ਼ੁਭਕਾਮਨਾਵਾਂ ਪੂਰੀ ਹੋਵੇਗੀ ਅਤੇ ਸਾਰੇ ਤੀਰਥਾਂ ਦੇ ਦਰਸ਼ਨ ਇਸ਼ਨਾਨ ਕਰਨ ਦਾ ਫਲ ਪ੍ਰਾਪਤ ਹੋਵੇਗਾ। ਇਸ ਤੋਂ ਇਲਾਵਾ ਇਸ ਅਸਥਾਨ ਤੇ ਬਾਬਾ ਜੀ ਦਾ ਪ੍ਰਵਚਨ ਹੈ ਕਿ ਦਰਬਾਰ ਸਾਹਿਬ ਦੀਆਂ ਪੱਚੀ ਪਰਕਰਮਾ ਨਿੱਤ ਕਰਨੀਆਂ ਚਾਹੀਦੀਆਂ ਹਨ ਜੋ ਵੀ ਆਪ ਦੀ ਮਨੋਕਾਮਨਾ ਹੈ ਉਹ ਜ਼ਰੂਰ ਪੂਰੀ ਹੋਵੇਗੀ।
ਇਸ ਤੋਂ ਇਲਾਵਾ ਇਸ ਅਸਥਾਨ ਤੇ ਨਸ਼ਾ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਕੇ ਆਉਣਾ ਸਖ਼ਤ ਮਨ੍ਹਾ ਹੈ ਇਸ ਤੋਂ ਇਲਾਵਾ ਇਸ ਅਸਥਾਨ ਤੇ ਵੱਧ ਤੋਂ ਵੱਧ ਮਰਿਆਦਾ ਅਤੇ ਸੁੱਚਮ ਰੱਖੀ ਜਾਂਦੀ ਹੈ ਤਾਂ ਜੋ ਸੰਗਤਾਂ ਨੂੰ ਕਿਸੇ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਇਤਿਹਾਸ ਮੁਤਾਬਿਕ ਇਸ ਅਸਥਾਨ ਤੇ ਜਿੰਨੇ ਵੀ ਦਰੱਖਤ ਜਾਂ ਸਮਾਧਾਂ ਹਨ ਉਨ੍ਹਾਂ ਦੀਆਂ ਗਿਣਤੀ ਨਹੀਂ ਕੀਤੀ ਜਾ ਸਕਦੀ ਸੀ ਕਿਉਂਕਿ ਜਦੋਂ ਉਨ੍ਹਾਂ ਦੀ ਗਿਣਤੀ ਕੀਤੀ ਜਾਂਦੀ ਸੀ ਤਾਂ ਉਹ ਜਾਂ ਘਟ ਜਾਂਦੀਆਂ ਸਨ ਜਾਂ ਵਧ ਜਾਂਦੀਆਂ ਹਨ ਇਸ ਲਈ ਪੂਰਨ ਤੌਰ ਤੇ ਗਿਣਤੀ ਨਹੀਂ ਹੁੰਦੀ ਸੀ।