ਸੈਫਪੁਰ ਦੇ ਦੁਖੀ ਲੋਕਾਂ ਨੂੰ ਦਿਲਾਸਾ ਦੇ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਨਗਰ ਕਰਤਾਰਪੁਰ ਆ ਗਏ ਕਰਤਾਰਪੁਰ ਹੁਣ ਇੱਕ ਚੰਗੇ ਨਗਰ ਦਾ ਰੂਪ ਧਾਰਨ ਕਰ ਚੁੱਕਾ ਸੀ ਇੱਥੇ ਸਾਰੇ ਗੁਰੂ ਜੀ ਦੇ ਸ਼ਰਧਾਲੂ ਸਿੱਖ ਹੀ ਆਬਾਦ ਸਨ ਕਰਤਾਰਪੁਰ ਪਹੁੰਚ ਕੇ ਗੁਰੂ ਜੀ ਨੇ ਫਕੀਰੀ ਬਾਣਾ ਉਤਾਰ ਦਿੱਤਾ ਅਤੇ ਗ੍ਰਹਿਸਤੀਆਂ ਵਾਲਾ ਬਾਣਾ ਪਾ ਲਿਆ ਉਹ ਇੱਕ ਚਾਦਰ ਤੇੜਬਦੇ ਗਾਲ ਇੱਕ ਕੁੜਤਾ ਪਾਉਂਦੇ ਅਤੇ ਇੱਕ ਚਾਦਰ ਉੱਪਰ ਲੈਂਦੇ ਸਿਰਫ ਤੇ ਸਾਦਾ ਪਰ ਪ੍ਰਭਾਵਸ਼ਾਲੀ ਦਸਤਾਰ ਸਝਾਉਂਦੇ ਗੁਰੂ ਜੀ ਸਾਰੇ ਪਿੰਡ ਦੇ ਲੋਕਾਂ ਨਾਲ ਰਲ ਕੇ ਖੇਤੀ ਕਰਦੇ ਅਤੇ ਸਾਰੇ ਸਿੱਖ ਇੱਕ ਪਰਿਵਾਰ ਵਾਂਗ ਇੱਕ ਲੰਗਰ ਤੋਂ ਪ੍ਰਸ਼ਾਦੇ ਛਕਦੇ
ਉਹਨਾਂ ਦਿਨਾਂ ਵਿੱਚ ਅਚਲ ਬਟਾਲੇ ਸਿੱਧਾ ਜੋਗੀਆਂ ਦਾ ਇੱਕ ਵੱਡਾ ਮੇਲਾ ਲੱਗਦਾ ਸੀ ਗੁਰੂ ਜੀ ਨੇ ਸਿੱਧਾਂ ਦੇ ਪ੍ਰਭਾਵ ਨੂੰ ਕਾਫੀ ਘਟਾ ਦਿੱਤਾ ਸੀ ਪਰ ਫਿਰ ਵੀ ਉਹ ਆਪਣੀ ਸ਼ਾਖ ਨੂੰ ਵਧਾਉਣ ਵਾਸਤੇ ਅਚਲ ਬਟਾਲੇ ਸ਼ਿਵਰਾਤਰੀ ਦੇ ਸਮੇਂ ਇਕੱਠੇ ਹੁੰਦੇ ਸਨ ਉਹ ਲੋਕਾਂ ਨੂੰ ਕਈ ਪ੍ਰਕਾਰ ਦੀਆਂ ਕਰਾਮਾਤਾਂ ਵਿਖਾ ਕੇ ਲੁੱਟਦੇ ਸਨ ਇਸ ਮੇਲੇ ਬਾਰੇ ਸੁਣ ਕੇ ਗੁਰੂ ਜੀ ਵੀ ਭਾਈ ਮਰਦਾਨੇ ਅਤੇ ਕੁਝ ਹੋਰ ਸਾਥੀਆਂ ਨੂੰ ਲੈ ਕੇ ਅਚਲ ਬਟਾਲੇ ਪਹੁੰਚੇ ਉੱਥੇ ਜਾ ਕੇ ਉਹਨਾਂ ਵੇਖਿਆ ਕਿ ਸਿੱਧ ਚੌਕੜ ਮਾਰ ਕੇ ਬੈਠੇ ਸਨ ਅਤੇ ਲੋਕ ਉਹਨਾਂ ਅੱਗੇ ਭਿੰਨ ਭਿੰਨ ਪ੍ਰਕਾਰ ਦੇ ਚੜਾਵੇ ਭੇਟ ਕਰੀ ਜਾਂਦੇ ਸਨ ਉਹਨਾਂ ਤੋਂ ਥੋੜੀ ਦੂਰੀ ਦੀ ਵਿੱਥ ਤੇ ਇੱਕ ਸੰਘਣੇ ਬੇਰੀ ਦੇ ਦਰਖਤ ਥੱਲੇ ਗੁਰੂ ਜੀ ਵੀ ਜਾ ਬਿਰਾਜੇ ਉਹਨਾਂ ਦੇ ਕੁਝ ਸਾਥੀ ਅਤੇ ਭਾਈ ਮਰਦਾਨਾ ਵੀ ਉਹਨਾਂ ਦੇ ਪਾਸ ਬੈਠ ਗਏ
ਗੁਰੂ ਜੀ ਦੇ ਇਸ਼ਾਰੇ ਤੇ ਭਾਈ ਮਰਦਾਨੇ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ ਗੁਰੂ ਜੀ ਨੇ ਆਪਣੇ ਦਿਲਕਸ਼ ਅਤੇ ਮਨਮੋਣੀ ਆਵਾਜ਼ ਵਿੱਚ ਇੱਕ ਸ਼ਬਦ ਦਾ ਗਾਇਨ ਆਰੰਭ ਕੀਤਾ ਉਹਨਾਂ ਦੀ ਆਵਾਜ਼ ਸੁਣਦਿਆਂ ਹੀ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਜਗਤ ਪ੍ਰਸਿੱਧ ਗੁਰੂ ਨਾਨਕ ਆਪ ਮੇਲੇ ਵਿੱਚ ਆਏ ਹਨ ਫਿਰ ਕੀ ਸੀ ਸਾਰਾ ਮੇਲਾ ਇਹਨਾਂ ਦੇ ਇਰਦ ਗਿਰਦ ਆ ਜੁੜਿਆ ਸ਼ਬਦ ਦਾ ਭੋਗ ਪਾ ਕੇ ਗੁਰੂ ਜੀ ਨੇ ਉਹਨਾਂ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਸੁੱਚੀ ਨੇਕ ਕਮਾਈ ਕਰੋ ਫਕੀਰ ਜੋਗੀ ਬਣਨ ਦੀ ਕੋਈ ਲੋੜ ਨਹੀਂ ਗ੍ਰਹਿਸਤ ਵਿੱਚ ਰਹਿ ਕੇ ਵੀ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ ਅਤੇ ਮਨੁੱਖ ਦੁਨਿਆਵੀ ਭਵ ਸਾਗਰ ਨੂੰ ਪਾਰ ਕਰ ਸਕਦਾ ਹੈ ਜਦ ਜੋਗੀਆਂ ਵੇਖਿਆ ਕਿ ਸੰਸਾਰੀ ਲੋਕ ਗੁਰੂ ਜੀ ਪਾਸ ਜਾ ਜੁੜੇ ਹਨ ਤਾਂ ਉਹ ਈਰਖਾ ਅਤੇ ਕ੍ਰੋਧ ਨਾਲ ਲਾਲ ਪੀਲੇ ਹੋ ਗਏ ਉਹ ਵੀ ਗੁਰੂ ਜੀ ਦੇ ਕੋਲ ਜਾ ਬੈਠੇ ਗੁਰੂ ਜੀ ਨੇ ਉਹਨਾਂ ਨੂੰ ਜੀ ਆਇਆ ਕਿਹਾ
ਪਰ ਉਹ ਆਪੇ ਤੋਂ ਬਾਹਰ ਹੋ ਕੇ ਕਹਿਣ ਲੱਗੇ ਤੁਸੀਂ ਇਹ ਕੀ ਪਖੰਡ ਬਣਾਇਆ ਹੈ ਸਾਰੀ ਉਮਰ ਉਦਾਸੀਆਂ ਵਾਲੇ ਕੱਪੜੇ ਪਾ ਛੱਡੇ ਤੇ ਹੁਣ ਬੁੱਢੇ ਬਾਰੇ ਗ੍ਰਹਿਸਤੀ ਬਣ ਗਏ ਹੋਣ ਗੁਰੂ ਜੀ ਨੇ ਸ਼ਾਂਤ ਭਾਵ ਨਾਲ ਉਤਰ ਦਿੱਤਾ ਗ੍ਰਹਿਸਤੀ ਜੀਵਨ ਸਭ ਤੋਂ ਉੱਚਾ ਤੇ ਸੁੱਚਾ ਜੀਵਨ ਹੈ ਗ੍ਰਹਸਤੀ ਮਨੁੱਖ ਸੱਚੀ ਸੁੱਚੀ ਕਿਰਤ ਕਰਕੇ ਆਪ ਵੀ ਖਾਂਦਾ ਹੈ ਤੁਸੀਂ ਲੋਕ ਗ੍ਰਹਿਸਤ ਨੂੰ ਛੱਡ ਕੇ ਅਤੀਤ ਹੋਏ ਪਰ ਗ੍ਰਹਸਤੀ ਦੇ ਘਰ ਮੰਗਣ ਜਾਂਦੇ ਹੋ ਇਸ ਲਈ ਗ੍ਰਹਿਸਤੀ ਚੰਗਾ ਹੋਇਆ ਕਿ ਤੁਹਾਡੇ ਵਰਗਾ ਮਮਤਾ ਜੋਗੀਆਂ ਦਾ ਗੁਰੂ ਭੰਗਰ ਨਾਥ ਇਸਦਾ ਕੋਈ ਉੱਤਰ ਨਾ ਦੇ ਸਕਿਆ ਫਿਰ ਉਹਨਾਂ ਨੇ ਕਈ ਪ੍ਰਕਾਰ ਦੀਆਂ ਕਰਾਮਾਤਾਂ ਅਤੇ ਚਮਤਕਾਰ ਵਿਖਾ ਕੇ ਗੁਰੂ ਜੀ ਨੂੰ ਹਰਾਉਣ ਦਾ ਯਤਨ ਕੀਤਾ ਪਰ ਗੁਰੂ ਜੀ ਉੱਤੇ ਉਹਨਾਂ ਕਰਾਮਾਤਾਂ ਦਾ ਕੋਈ ਅਸਰ ਨਾ ਹੋਇਆ ਉਹ ਸਭ ਕੁਝ ਸ਼ਾਂਤ ਚਿਤ ਵੇਖਦੇ ਰਹੇ
ਜਦ ਜੋਗੀ ਆਪਣੀਆਂ ਸਭ ਕਰਾਮਾਤਾਂ ਕਰਕੇ ਹਾਰ ਗਏ ਤਾਂ ਗੁਰੂ ਜੀ ਨੂੰ ਕਹਿਣ ਲੱਗੇ ਅਸੀਂ ਤਾਂ ਤੁਹਾਨੂੰ ਕਈ ਕਰਾਮਾਤਾਂ ਵਿਖਾ ਚੁੱਕੇ ਹਾਂ ਤੁਸੀਂ ਵੀ ਸਾਨੂੰ ਕੋਈ ਕਰਾਮਾਤ ਵਿਖਾਓ ਗੁਰੂ ਜੀ ਨੇ ਕਿਹਾ ਮੇਰੇ ਪਾਸ ਤੁਹਾਡੇ ਵਰਗੀਆਂ ਨਿੱਗੀਆਂ ਮੋਟੀਆਂ ਕਰਾਮਾਤਾਂ ਜਾਂ ਚਮਤਕਾਰ ਨਹੀਂ ਜਿਨਾਂ ਦਾ ਪ੍ਰਭਾਵ ਦੋ ਚਾਰ ਪਲ ਰਹਿ ਕੇ ਫਿਰ ਖਤਮ ਹੋ ਜਾਂਦਾ ਹੈ ਮੇਰੇ ਪਾਸ ਉਹ ਕਰਾਮਾਤ ਹੈ ਜੋ ਖਤਮ ਨਹੀਂ ਹੁੰਦੀ ਬਲਕਿ ਹਰ ਸਮੇਂ ਮੇਰੇ ਪਾਸ ਰਹਿੰਦੀ ਹੈ ਉਹ ਕਰਾਮਾਤ ਹੈ
ਪਰਮਾਤਮਾ ਦੇ ਨਾਮ ਦੀ ਪਰਮਾਤਮਾ ਦੇ ਨਾਮ ਸਿਮਰਨ ਨਾਲ ਦੁਨੀਆਂ ਦੀਆਂ ਸਭ ਕਰਾਮਾਤਾਂ ਪ੍ਰਾਪਤ ਹੋ ਜਾਂਦੀਆਂ ਹਨ ਇਸ ਲਈ ਜੇ ਤੁਸੀਂ ਇੱਕ ਅਮਰ ਕਰਾਮਾਤ ਨੂੰ ਪਾਉਣਾ ਚਾਹੁੰਦੇ ਹੋ ਤਾਂ ਸੱਚੇ ਦਿਲ ਨਾਲ ਪ੍ਰਭੂ ਦੇ ਨਾਮ ਦਾ ਜਾਪ ਕਰੋ ਲੋਕਾਂ ਨੂੰ ਲੁੱਟਣ ਦੀ ਥਾਂ ਉਹਨਾਂ ਦੀ ਖਿਦਮਤ ਅਤੇ ਸੇਵਾ ਕਰੋ ਆਪਣੇ ਹੱਥਾਂ ਨਾਲ ਸੱਚੀ ਸੁੱਚੀ ਕਿਰਤ ਕਰੋ ਅਤੇ ਇਸ ਕਿਰਤ ਵਿੱਚੋਂ ਬੇਆਸਰਿਆਂ ਨੂੰ ਆਸਰਾ ਦਿਓ ਸੋ ਇਸ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਹ ਸਿੱਧਾਂ ਨੂੰ ਵੀ ਭਟਕੇ ਹੋਇਆਂ ਨੂੰ ਚੰਗੇ ਰਾਹ ਤੇ ਪਾਇਆ ਤੇ ਉਹਨਾਂ ਦਾ ਕਲਿਆਣ ਕੀਤਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ