ਕਲਯੁਗੀ ਮਾਪਿਆਂ ਨੇ 12 ਦਿਨਾਂ ਦੀ ਬੱਚੀ ਨੂੰ ਸੁੱਟਿਆ ਸੂਏ ਵਿੱਚ, ਲੋਕ ਕਹਿੰਦੇ ਇਹੋ ਜਿਹੇ ਮਾਪਿਆਂ ਨੂੰ ਚੌਂਕ ਵਿੱਚ ਖੜਾ ਕੇ ਫਾ-ਹੇ ਲਾ ਦੇਣਾ ਚਾਹੀਦਾ।

ਪਾਕਿਸਤਾਨ ਵਿੱਚ ਵਿਸਾਖੀ ਦਾ ਤਿਓਹਾਰ ਮਨਾਉਂਦੇ ਹੋਏ ਇੱਕ ਸਿੱਖ ਨੂੰ ਅਲਫ਼ ਨੰਗਾ ਕਰਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ। ਪਾਕਿਸਤਾਨ ਦੇ ਕੱਟੜਪੰਥੀ ਗਰੁੱਪ ਤਹਿਰੀਕ-ਏ-ਲਬੈਕ ਪਾਕਿਸਤਾਨ (TLP) ਨੇ ਇਸ ਦੀ ਵੀਡੀਓ ਬਣਾਈ ਤੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤੀ। ਇਹ ਵੀਡੀਓ ਭਾਜਪਾ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ ਉੱਤੇ ਸਾਂਝੀ ਕਰਕੇ ਭਾਰਤ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ।

ਸਿਰਸਾ ਨੇ ਵੀਡੀਓ ਸਾਂਝੀ ਕਰਕੇ ਲਿਖਿਆ, ਪਾਕਿਸਤਾਨ ਵਿੱਚੋਂ ਇੱਕ ਕਰੂਰਤਾ ਵਾਲਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਸਿੱਖ ਵਿਅਕਤੀ ਨੂੰ ਨੰਗਾ ਕਰਕੇ ਪੱਗ ਲਾਹੀ ਗਈ ਤੇ ਪੈਰ ਬੰਨ੍ਹ ਕੇ ਸੋਟੀਆਂ ਨਾਲ ਕੁੱਟਿਆ ਗਿਆ। ਵੀਡੀਓ ਵਿੱਚ ਤਹਿਰੀਕ-ਏ-ਲਬੈਕ ਦਾ ਲੋਗੋ ਲੱਗਿਆ ਹੈ। ਮੈਨੂੰ ਦੱਸਿਆ ਗਿਆ ਹੈ ਕਿ TLP ਨੇ ਇਸ ਬੇਕਸੂਰ ਸਿੱਖ ਨੂੰ ਸਿਰਫ਼ ਇਸ ਲਈ ਕੁੱਟਿਆ ਗਿਆ ਹੈ ਕਿਉਂਕਿ ਉਹ ਵਿਸਾਖੀ ਮਨਾ ਰਿਹਾ ਸੀ।This barbaric video of Pakistan showing a Sikh man stripped naked, legs tied, turban thrown & getting beaten with rods/sticks

ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ ਉੱਤੇ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਸ਼ਾਹਬਾਜ਼ ਸ਼ਰੀਫ਼ ਨੂੰ  ਟੈਗ ਕਰਦਿਆਂ ਲਿਖਿਆ, ਇਹ ਦੁਖਦ ਹੈ ਕਿ ਪਾਕਿਸਤਾਨ ਸਰਕਾਰ ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਹਰ ਵਾਰ ਸਿੱਖਾਂ ਤੇ ਘੱਟ ਗਿਣਤੀਆਂ ਉੱਤੇ ਕੱਟੜਪੰਥੀਆਂ ਵੱਲੋਂ ਕੀਤੇ ਜਾਂਦੇ ਅੱਤਿਆਚਾਰਾਂ ਨੂੰ ਲੈ ਕੇ ਚੁੱਪ ਰਹਿੰਦੇ ਹਨ। ਸਿਰਸਾ ਨੇ ਵਿਦੇਸ਼ ਮੰਤਰਾਲੇ ਨੂੰ ਇਹ ਮਾਮਲਾ ਚੁੱਕਣ ਲਈ ਕਿਹਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਨੇ ਕਿਹਾ ਕਿ ਇਹ ਘਟਨਾ ਨਿੰਦਣਯੋਗ ਹੈ। ਵੀਡੀਓ ਦੇ ਆਧਾਰ ਉੱਤੇ ਸ਼੍ਰੋਮਣੀ ਕਮੇਟੀ ਪਾਕਿਸਤਾਨ ਸਰਕਾਰ ਨੂੰ ਲਿਖੇਗੀ। ਪਾਕਿਸਤਾਨ ਵਿੱਚ ਸਿੱਖਾਂ ਤੇ ਘੱਟਗਿਣਤੀਆਂ ਨਾਲ ਅਜਿਹਾ ਵਿਵਹਾਰ ਨਹੀਂ ਕੀਤਾ ਜਾਣਾ ਚਾਹੀਦਾ ਹੈ।

Leave a Reply

Your email address will not be published. Required fields are marked *