ਵੀਡਿਓ ਥੱਲ੍ਹੇ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੇ ਵਿੱਚ ਸੇਵਾ ਨੂੰ ਸਤਿਗੁਰੂ ਜੀ ਨੇ ਬਹੁਤ ਵੱਡਾ ਦਰਜਾ ਦਿੱਤਾ ਪਰ ਗੁਰੂ ਸਾਹਿਬ ਜੀ ਕਹਿੰਦੇ ਸੇਵਾ ਇਸ ਤਰ੍ਹਾਂ ਕਰੋ ਕਿ ਸੇਵਾ ਦੇ ਵਿੱਚ ਪ੍ਰਗਟਾਵਾ ਨਹੀਂ ਹੋਣਾ ਚਾਹੀਦਾ ਮਾਫ ਕਰਿਓ ਜੇ ਬੇਨਤੀ ਕਰ ਦੇਵਾਂ ਅੱਜ ਦੁਨਿਆਵੀ ਬਹੁਤੇ ਲੋਕ ਨੇ ਜਿਹੜੀ ਸੇਵਾ ਕਰ ਰਹੇ ਨੇ ਪਰ ਸੇਵਾ ਦੇ ਨਾਲ ਨਾਲ ਦਿਖਾਵਾ ਵੀ ਜਿਆਦਾ ਪਰ ਦਿਖਾਵਾ ਸੰਸਾਰਕ ਲੋਕਾਂ ਨੂੰ ਭਰਮਾਉਣ ਵਾਸਤੇ ਹੋ ਸਕਦਾ ਗੁਰੂ ਨੂੰ ਨਹੀਂ ਭਰਵਾ ਸਕਦੇ ਤੁਸੀਂ ਚਲਾਕੀ ਸੰਸਾਰ ਦੇ ਮਨੁੱਖਾਂ ਦੇ ਨਾਲ ਕਰ ਸਕਦੇ ਗੁਰੂ ਨਾਲ ਚਲਾਕੀਆਂ ਨਹੀਂ ਹੋ ਸਕਦੀਆਂ ਇਥੇ ਤੇ ਸੇਵਾ ਜਿਹੜਾ ਕਰਦਾ ਹੈ ਉਹ ਪਰਮਾਤਮਾ ਦੇ ਭਾਣੇ ਵਿੱਚ ਨਿਮਰਤਾ ਦੇ ਵਿੱਚ ਗੁਰੂ ਕਹਿੰਦੇ ਇਥੇ ਤੱਕ ਕਹਿ ਦਿੰਦੇ ਨੇ ਸੇਵਾ ਕਰੇ ਤੂੰ ਤੈਨੂੰ ਪਤਾ ਹੀ ਨਾ ਲੱਗੇ ਤੂੰ ਗੁਰੂ ਕਰ ਸੇਵਾ ਕਰ ਦਿੱਤੀ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਗੁਰ ਸੇਵਾ ਕਿਉਂਕਿ ਬੜਾ ਵੱਡਾ ਤਪ ਹੈ ਗੁਰ ਸੇਵਾ ਤਪਾ ਸਿਰਿ ਤਪੁ ਸਾਰ ਅੱਜ ਤੈਨੂੰ ਅਸੀਂ ਦਿਖਾਵੇ ਦੇ ਵਿੱਚ ਜਿਆਦਾ ਲੈ ਆਏ ਪਰ ਬਹੁਤ ਵੱਡਾ ਤੱਤ ਸੀ ਜਿਹਨੇ ਤਪ ਕਰ ਲਿਆ ਨਾ ਜਿਹਨੇ ਸੇਵਾ ਕਰ ਲਈ ਅੱਜ ਦੇ ਪਾਵਨ ਬਚਨਾਂ ਵਿੱਚ ਗੁਰੂ ਸਾਹਿਬ ਜੀ ਨੇ ਸੇਵਾ ਦੇ ਬਾਬਤ ਬੜੇ ਕਮਾਲ ਦੇ ਬਚਨ ਕਹੇ ਨੇ ਕਹਿੰਦੇ ਸੇਵਾ ਤੇਰੀ ਜਿੰਦਗੀ ਬਦਲ ਸਕਦੀ ਹੈ ਔਰ ਬਦਲੀ ਵੀ ਇਤਿਹਾਸ ਗਵਾਹ ਹੈ ਪਰ ਪਹਿਲਾ ਸੇਵਾ ਤੇ ਕਰਨੀ ਆਉਣੀ ਚਾਹੀਦੀ ਨਾ ਸਾਨੂੰ ਗੁਰੂ ਸਾਹਿਬ ਜੀ ਕਹਿੰਦੇ ਗੁਰ ਸੇਵਾ ਤਪਾ ਸਿਰਿ ਤਪੁ ਸਾਰ ਵੱਡਾ ਤਪ ਹੈ ਆਪ ਗਵਾਏ ਸੇਵਾ ਕਰੇ ਇਥੇ ਪਹਿਲਾਂ ਆਪਣੇ ਆਪ ਨੂੰ ਗਵਾਣਾ ਪੈਂਦਾ ਅੱਜ ਉਲਟਾ ਅੱਜ ਅਸੀਂ
ਹੰਕਾਰ ਦੇ ਵੱਸ ਆ ਕੇ ਮੈਂ ਇਤਨੀ ਸੇਵਾ ਕਰ ਦਿੱਤੀ ਮੈਂ ਇਤਨੀ ਸੇਵਾ ਕਰਤੀ ਗੁਰੂ ਸਾਹਿਬ ਜੀ ਕਹਿੰਦੇ ਦਸ ਬੰਦੇ 50 ਬੰਦੇ ਚਲ ਲੱਖ ਬੰਦਾ ਤੈਨੂੰ ਕਹਿ ਰਿਹਾ ਤੂੰ ਬਹੁਤ ਕਮਾਲ ਦਾ ਕੰਮ ਕੀਤਾ ਪਰ ਜੇ ਗੁਰੂ ਦੀ ਨਜ਼ਰ ਨਾ ਤੇਰੇ ਤੇ ਹੋਈ ਦੁਨੀਆ ਤੇਰਾ ਜਸ ਗਾ ਰਹੀ ਹੈ ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨਾਂ ਨੂੰ ਪੜੀਏ ਗੁਰੂ ਨਾਨਕ ਸਾਹਿਬ ਜੀ ਬੜੇ ਕਮਾਲ ਦੇ ਬਚਨ ਕਰਦੇ ਕਹਿੰਦੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥ ਇਹੀ ਤੇ ਭੁੱਖ ਹੈ ਨਾ ਕਈ ਮੇਰੇ ਵਰਗੇ ਸੇਵਾ ਕਰ ਹੀ ਤਾਰ ਰਹੇ ਨੇ ਫਲਾਣੇ ਨੂੰ ਵੀ ਪਤਾ ਲੱਗੇ ਫਲਾਣੇ ਨੂੰ ਵੀ ਪਤਾ ਲੱਗੇ ਮੇਰਾ ਪੇਪਰ ਤੇ ਤਸਵੀਰ ਆਵੇ ਮੇਰੇ News ਦੇ ਵਿੱਚ ਪਤਾ ਲੱਗੇ ਕਿ ਫਲਾਣੇ ਨੇ ਸੇਵਾ ਕੀਤੀ ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥ ਸਾਰੇ ਹੀ ਤੇਰਾ ਜਸ ਗਾਈ ਜਾ ਰਹੇ ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥ ਗੁਰੂ ਸਾਹਿਬ ਜੀ ਕਹਿੰਦੇ ਜੇ ਤਿਸੁ ਨਦਰਿ ਨ ਆਵਈ ਤਿਸੁ ਦੇ ਸਸੇ ਨੂੰ ਲੱਗਿਆ ਔਕੜ ਭਿੰਗ ਵਾਚਕ ਪਰਮਾਤਮਾ ਨੂੰ ਸਬੋਧਨ ਕੀਤਾ ਕਹਿਣ ਲੱਗੇ ਮਨੁੱਖਾ ਚੇਤਾ ਰੱਖੀ ਜੇ ਦੁਨੀਆਂ ਦੇ ਵਿੱਚ ਤੂੰ ਚੰਗਾ ਆਪਣੇ ਆਪ ਨੂੰ ਬਣਾ ਲਿਆ ਪਰ ਜੇ ਰੱਬ ਦੀ ਨਦਰ ਨਾ ਤੇਰੇ ਤੇ ਹੋਈ ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥ ਸਜਣ ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ ਜੇ ਗੁਰੂ ਦੇ ਨਜ਼ਰਾਂ ਦੇ ਵਿੱਚ ਤੂੰ ਪਰਵਾਣ ਨਾ ਹੋਇਆ ਬੰਦਾ ਕਹਿੰਦਾ ਗੁਰੂ ਤੇ ਨਜ਼ਰਾਂ ਵਿੱਚ ਪ੍ਰਵਾਨ ਹੋਵਾਂ ਨਾ ਹੋਵਾਂ ਦੁਨਿਆਵੀ ਲੋਕਾਂ ਚ ਪ੍ਰਵਾਨ ਹੋ ਜਾਵਾਂ ਇਨਾ ਹੀ ਬਹੁਤ ਹੈ ਗੁਰੂ ਸਾਹਿਬ ਜੀ ਕਹਿੰਦੇ ਨਾ ਪਰ ਮਨ ਦਾ ਸਕੂਨ ਕਿੱਥੇ ਆ ਆਨੰਦ ਕਿੱਥੇ ਹ ਪਤਾ ਸਰੀਰ ਸੁਖੀ ਹੈ ਨਾ ਮਨ ਨੂੰ ਤੇ ਪਤਾ ਅੰਦਰੋਂ ਕਿੰਨਾ ਦੁਖੀ ਹ ਕਿੰਨੀਆਂ ਉਲਝਣਾਂ ਦੇ ਵਿੱਚ ਭੁਲੇਖਿਆਂ ਵਿੱਚ ਭਰਮਾਂ ਵਿੱਚ ਪਿਆ ਹੋਇਆ ਗੁਰੂ ਸਾਹਿਬ ਜੀ ਨੇ ਤਾਂ ਹੀ ਕਿਹਾ ਨਾ ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ॥ ਆਪਣੇ ਆਪ ਨੂੰ ਗਵਾ ਕੇ ਜਿਸ ਦਿਨ ਤੂੰ ਸੇਵਾ ਕਰੇਗਾ ਤਾਂ ਗੁਰੂ ਦੀ ਬਖਸ਼ਿਸ਼ ਤੇਰੇ ਤੇ ਹੋਵੇ ਤਾਂ ਗੁਰੂ ਦੀ ਨਦਰ ਤੇਰੇ ਤੇ ਹੋ ਜਾ ਹੁਣ ਜਿੰਨਾ ਤੇ ਗੁਰੂ ਦੀ ਨਦਰ ਹੋਈ ਅਸੀਂ
ਇਤਿਹਾਸ ਪੜ੍ਨਾ ਕਰਦੇ ਹਂ ਉਹ ਪਹਿਲੇ ਨਾ ਪੰਕਤੀਆਂ ਨਾਲ ਧਿਆਨ ਦਈਏ ਗੁਰੂ ਸਾਹਿਬ ਜੀ ਕਹਿੰਦੇ ਗੁਰ ਸੇਵਾ ਤੇ ਸੁਖੁ ਊਪਜੈ ਫਿਰਿ ਦੁਖੁ ਨ ਲਗੈ ਆਇ ॥ ਕੋਈ ਸ਼ੱਕ ਨਹੀਂ ਜੇ ਤੂੰ ਕਰਕੇ ਵੇਖ ਪਰ ਇਦਾਂ ਜਿਦਾ ਗੁਰੂ ਜਾਚ ਤੈਨੂੰ ਦੱਸ ਰਿਹਾ ਗੁਰੂ ਕੀ ਕਹਿ ਰਹੇ ਨੇ ਤਨ ਮਨ ਧਨ ਸਭ ਸੌਪ ਗੁਰੂ ਫਿਰ ਸੇਵਾ ਕਰ। ਤਨ,ਮਾਇਆ, ਮਨ ਫਿਰ ਧਨ ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਪਾਈਐ ॥ ਤੈਨੂੰ ਗੁਰੂ ਨੂੰ ਆਪਣਾ ਤਨ ਮਨ ਤਨ ਸਭ ਸੌਂਪਣਾ ਪੈਣਾ ਸਤਿਗੁਰੂ ਜੀ ਤੇਰਾ ਤਰਸ ਹੈ ਮੈਂ ਸੇਵਾ ਕਰ ਪਾ ਰਿਹਾ ਇਕ ਬੇਨਤੀ ਹੋਰ ਕਰ ਦੇਵਾਂ ਕਈ ਮਨੁੱਖਾਂ ਦੇ ਮਨ ਵਿੱਚ ਇਹ ਹੈ ਜਿਤਨੀ ਸੇਵਾ ਮੈਂ ਗੁਰੂ ਘਰ ਕਰ ਲਵਾਂ ਉਹੀ ਪਰਵਾਣ ਗੁਰੂ ਸਾਹਿਬ ਜੀ ਕਹਿੰਦੇ ਸੱਜਣਾ ਇਹ ਕਾਇਆ ਨਾਥ ਨੂੰ ਬਣਾਉਣ ਵਾਲਾ ਉਹ ਕਾਦਰ ਹੈ ਤੇ ਜਿਸ ਦਿਨ ਤੂੰ ਕਾਦਰ ਦੀ ਬਣਾਈ ਹੋਈ ਇਹ ਕੁਦਰਤ ਦੇ ਨਾਲ ਪ੍ਰੇਮ ਕਰਨਾ ਸਿੱਖ ਲਵੇਗਾ ਇਸ ਕੁਦਰਤ ਦੀ ਸੇਵਾ ਕਰਨੀ ਆਰੰਭ ਕਰ ਦੇਵੇਗਾ ਉਹ ਕਾਦਰ ਆਪਣੇ ਆਪ ਖੁਸ਼ ਹੋ ਜਾਵੇਗਾ ਗੁਰੂ ਦੀ ਪ੍ਰਜਾ ਤੇ ਗੁਰੂ ਦੇ ਸਿੱਖਾਂ ਤੇ ਜਦੋਂ ਤੂੰ ਸੇਵਾ ਕਰਨੀ ਆਰੰਭ ਕਰ ਦਿੱਤੀ ਗੁਰੂ ਤੇਰੇ ਤੇ ਆਪਣੇ ਆਪ ਖੁਸ਼ ਹੋ ਜਾਵੇਗਾ ਤੇਰੇ ਤੇ ਨਦਰ ਕਰ ਦੇਵੇਗਾ ਅਸੀਂ ਦੁਨੀਆਂ ਲੋਕਾਂ ਦੀ ਸੇਵਾ ਕਰਨਾ ਹੀ ਨਹੀਂ ਚਾਹੁੰਦੇ ਗੁਰੂ ਸਾਹਿਬ ਜੀ ਕਹਿੰਦੇ ਨਾ ਮੇਰਾ ਬਣਾਇਆ ਹੋਇਆ ਸੰਸਾਰ ਇਹਦੀ ਸੇਵਾ ਕਰ ਗੁਰੂ ਸਾਹਿਬ ਜੀ ਦੇ ਬਚਨ ਨੇ ਜਦੋਂ ਅਸੀਂ ਗੁਰਬਾਣੀ ਨੂੰ ਪੜਨਾ ਕਰਦੇ ਆਂ ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ ॥ ਕਹਿੰਦੇ ਜਿਸ ਦਿਨ ਤੂੰ ਦੁਨੀਆਂ ਦੇ ਵਿੱਚ ਵਿਚਰ ਕੇ ਸੇਵਾ ਕਰਨੀ ਆਰੰਭ ਕਰ ਦਿੱਤੀ ਤਾਂ ਤੂੰ ਪਰਮਾਤਮਾ ਦੇ ਨਜ਼ਰਾਂ ਦੇ ਵਿੱਚ ਪ੍ਰਵਾਨ ਹੋ ਜਾਵੇਗਾ ਪਰਮਾਤਮਾ ਦੀ ਨਜ਼ਰਾਂ ਦੇ ਵਿੱਚ ਤੂੰ ਸਰਖਰੂ ਹੋ ਜਾਵੇਗਾ ਜਿਸ ਦਿਨ ਦੁਨੀਆਂ ਦੇ ਵਿੱਚ ਤੂੰ ਸੇਵਾ ਕਰਨੀ ਆਰੰਭ ਕਰ ਦਿੱਤੀ ਗੁਰੂ ਸਾਹਿਬ ਜੀ ਕਹਿੰਦੇ ਗੁਰ ਸੇਵਾ ਤੇ ਸੁਖੁ ਊਪਜੈ ਫਿਰਿ ਦੁਖੁ ਨ ਲਗੈ ਆਇ ॥ ਫਿਰ ਕਿੱਥੇ ਦੁੱਖ ਲੱਗਣੇ ਨੇ ਕਿਉਂਕਿ ਤੇਰੇ ਕੋਲ ਹੁਣ ਉਹ ਆਨੰਦ ਆ ਗਿਆ ਜਿਹੜਾ ਖਤਮ ਹੀ ਨਹੀਂ ਆਉਂਦਾ ਆਹ ਦਿੱਲੀ ਨੂੰ ਕੁੰਝ ਕਰ ਰਿਹਾ ਨਾ ਕਿਸਾਨ ਇੱਕ ਭੈਣ ਹ ਉਥੇ ਜਿਹੜੀ ਇਲਾਜ ਕਰ ਰਹੀ ਹ ਜਖਮੀਆਂ ਨੂੰ ਮਲਮ ਪੱਟੀ ਕਰ ਰਹੀ ਹੈ। ਉਹਦਾ ਇੰਟਰਵਿਊ ਆਇਆ ਉਹ ਕਹਿ ਰਹੀ ਹ ਕਹਿੰਦੀ ਹ ਜਖਮੀ ਹੋ ਕੇ ਮੇਰੇ ਕੋਲ ਆਉਂਦੇ ਨੇ ਤੇ ਮੈਂ ਵੇਖਿਆ ਉਹਨਾਂ ਦੇ ਉਹ ਆਪਣੇ ਹੱਥਾਂ ਦੇ ਨਾਲ ਸ਼ਰੇ ਕੱਢ ਰਹੀ ਹ ਜਿਹੜੇ ਉਹਨਾਂ ਦੀ ਪਿੱਠਾਂ ਦੇ ਵਿੱਚ ਲੱਗੇ ਨੇ ਤੇ ਕਹਿੰਦੇ ਮੈਂ ਮਲਮ ਕਰਦੀ ਉਹ ਦੁਬਾਰਾ ਉਸ ਪਾਸੇ ਜਾ ਰਹੇ ਨੇ ਇਹ ਕਿਹੋ ਜਿਹੇ ਨੇ ਜਿਨਾਂ ਨੂੰ ਦੁੱਖ ਦਰਦ ਕੁਝ ਨਹੀਂ ਲੱਗਦਾ ਆਨੰਦ ਹੀ ਐਸਾ ਪਰਮਾਤਮਾ ਦੀ ਸੇਵਾ ਦਾ ਇਹ ਕੁਦਰਤ ਦੀ ਇਹ ਕਾਇਆਨਾਤ ਦੀ ਸੇਵਾ ਕਰਨ ਦਾ ਜਦੋਂ ਸੁਭਾਗ ਪ੍ਰਾਪਤ ਹੋ ਜਾਵੇ ਗੁਰੂ ਫਿਰ ਰਹਿਮਤਾਂ ਬਖਸ਼ ਦਿੰਦਾ
ਗੁਰ ਸੇਵਾ ਤੇ ਸੁਖੁ ਊਪਜੈ ਫਿਰਿ ਦੁਖੁ ਨ ਲਗੈ ਆਇ ॥ ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ ॥ ਕਿੱਥੇ ਮੌਤ ਦਾ ਡਰ ਰਹਿੰਦਾ ਕਿਉਂਕਿ ਹੁਣ ਅਨਾਦੀ ਇਤਨਾ ਪ੍ਰਾਪਤ ਹੋ ਗਿਆ ਜਿਹਨੇ ਸੇਵਾ ਦੀ ਗੱਲ ਕਰਾਂ ਨਾ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਜੀ ਦੀ ਲੰਮੇ ਸਮੇਂ ਸੇਵਾ ਕੀਤੀ ਇੱਕ ਘਟਨਾ ਮਿਲਦੀ ਹੈ ਗੁਰੂ ਅਮਰਦਾਸ ਜੀ ਰੋਜ ਸਵੇਰੇ ਘੜੇ ਦੇ ਵਿੱਚ ਪਾਣੀ ਲਿਆ ਕੇ ਗੁਰੂ ਨਾਨਕ ਸਾਹਿਬ ਜੀ ਨੇ ਇਸ਼ਨਾਨ ਕਰਨਾ ਨਦੀ ਦੂਰ ਬਿਆਸ ਸਰਦੀਆਂ ਹੋਣੀਆਂ ਗਰਮੀਆਂ ਹੋਣੀਆਂ ਰੋਜ਼ ਸਵੇਰੇ ਉੱਠਣਾ ਘੜਾ ਲੈ ਕੇ ਜਾਣਾ ਪਾਣੀ ਭਰ ਕੇ ਲਿਆਣਾ ਘੜੇ ਵੀ ਉਦੋਂ ਤਾਂਬਿਆਂ ਦੇ ਹੁੰਦੇ ਸੀ ਇੱਕ ਦਿਨ ਗੁਰੂ ਅਮਰਦਾਸ ਜੀ ਬਾਬਾ ਅਮਰਦਾਸ ਜੀ ਪਾਣੀ ਲੈ ਕੇ ਆ ਰਹੇ ਨੇ ਤੇ ਪੈਰ ਕਿੱਲੇ ਦੇ ਨਾਲ ਅੜਿਆ ਡਿੱਗ ਪਏ ਸਵੇਰੇ ਦਾ ਹੁਣ 4 ਵਜੇ ਦਾ ਵਕਤ ਹ ਘੜਾ ਜਦੋਂ ਥੱਲੇ ਡਿੱਗਿਆ ਉਹ ਖਣਕਿਆ ਉਹਦੀ ਆਵਾਜ਼ ਬਹੁਤ ਹੋਈ ਨਾਲ ਇਕ ਘਰ ਸੀ ਤੇ ਮੀਆਂ ਬੀਬੀ ਦੋ ਸੁੱਤੇ ਸਨ ਉੱਠ ਪਏ ਦਰਬ ਕੇ ਕਹਿੰਦਾ ਘਰ ਵਾਲਾ ਕਹਿੰਦਾ ਇਤਨੀ ਰਾਤ ਨੂੰ ਕੌਣ ਹੈ ਇਤਨਾ ਖੜਕਾ ਹੋਇਆ ਉਹਦੇ ਘਰ ਵੱਲ ਉੱਠੀ ਤੇ ਕਹਿਣ ਲੱਗੀ ਹੋਰ ਕੌਣ ਹੋਣਾ ਇਹ ਅਮਰੂ ਨਥਾਵਾ ਹੈ ਇਸਨੂੰ ਕੰਮ ਕੁਝ ਨਹੀਂ ਹੈ ਇਹ ਰਾਤ ਦਿਨ ਦੌੜਦਾ ਰਹਿੰਦਾ ਉਸ ਨੂੰ ਕੀ ਪਤਾ ਸੀ ਗੁਰੂ ਦੀ ਸੇਵਾ ਦੇ ਵਿੱਚ ਆਨੰਦ ਕਿਤਨਾ ਗੁਰੂ ਅਮਰਦਾਸ ਜੀ ਨੇ ਅੱਗੋਂ ਕਿਹਾ ਕਹਿਣ ਲੱਗੇ ਕਮਲੀਏ ਕੁਝ ਵੀ ਕਹਿ ਸਕਦੀਆਂ ਮੈਨੂੰ ਨਥਾਵਾ ਨਾ ਕਹੀ ਜਿਤਨੀ ਦੇਰ ਤੱਕ ਨਿਥਾਵਾਂ ਸਾ ਜਿੰਦਗੀ ਦੇ ਵਿੱਚ ਆਨੰਦ ਨਹੀਂ ਸੀ ਅੱਜ ਮੇਰਾ ਗੁਰੂ ਹੈ ਮੇਰਾ ਮੁਰਸ਼ਦ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਅੱਜ ਮੈਂ ਨਥਾਵਾਂ ਨੀ ਮੈਨੂੰ ਨਥਾਵਾਂ ਨਾ ਕਈ ਇਤਿਹਾਸ ਕਹਿੰਦਾ ਜਿਸ ਬੀਬੀ ਨੂੰ ਕਮਲੀ ਕਿਹਾ ਸੀ ਉਹ ਸੱਚ ਮੋਚੀ ਕਮਲੀ ਹੋ ਗਈ ਸੀ ਜਿਸ ਦਿਨ ਸਿੱਖਾਂ ਤੈਨੂੰ ਸੇਵਾ ਕਰਨੀ ਆ ਗਈ ਨਾ ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ