ਗੁਰੂਦਵਾਰਾ ਸ਼੍ਰੀ ਮੰਜੀ ਸਾਹਿਬ (ਆਲਮਗੀਰ ਸਾਹਿਬ) ਜ਼ਿਲ੍ਹਾ ਲੁਧਿਆਣਾ ਵਿਚ ਪਿੰਡ ਆਲਮਗੀਰ ‘ਚ ਸਥਿਤ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਚਾਰ ਪੁੱਤਰਾਂ ਅਤੇ ਮਾਤਾ ਜੀ ਨੂੰ ਮੁਗਲਾਂ ਦੁਆਰਾ ਸ਼ਹੀਦ ਕਰ ਦਿੱਤੇ ਜਾਣ ਤੋਂ ਬਾਅਦ ਮਾਛੀਵਾੜਾ ਦੇ ਜੰਗਲਾਂ ਤੋਂ “ਊਚ ਦਾ ਪੀਰ” ਦੇ ਰੂਪ ‘ਚ ਇਕ ਮੰਜੇ ਉੱਤੇ ਆਲਮਗੀਰ 14 ਪੋਹ 1761 ਬਿਕਰਮੀ ਵਿਖੇ ਪਹੁੰਚੇ ਸਨ। ਇੱਥੇ ਪਹੁੰਚਣ ‘ਤੇ ਇਕ ਸਿੰਘ ਜਿਸ ਦਾ ਨਾਮ ਭਾਈ ਨਿਗਾਹਿਆ ਸਿੰਘ ਸੀ ਜੋ ਕਿ
ਘੋੜਿਆਂ ਦੇ ਇਕ ਵਪਾਰੀ ਸਨ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਘੋੜਾ ਭੇਟ ਕੀਤਾ। ਨਬੀ ਖਾਨ ਅਤੇ ਗਨੀ ਖਾਨ ਨੂੰ ਮੰਜੇ ਨਾਲ ਵਾਪਸ ਭੇਜ ਦਿੱਤਾ ਗਿਆ। ਗੁਰੂ ਸਾਹਿਬ ਨੇ ਇਕ ਬਜ਼ੁਰਗ ਔਰਤ ਨੂੰ ਕਿਹਾ ਜੋ ਗਾਂ ਦੇ ਗੋਬਰ ਨੂੰ ਚੁੱਕ ਰਹੀ ਸੀ ਕਿ ਉਹ ਪਾਣੀ ਵਾਲੀ ਜਗ੍ਹਾ ਦੱਸ ਸਕਦੀ ਹੈ ਜਿਸ ਜਗ੍ਹਾ ਤੋਂ ਪਾਣੀ ਲੈ ਕੇ ਇਸ਼ਨਾਨ ਕਰੇ ਜਿਸ ‘ਤੇ ਬਜ਼ੁਰਗ ਔਰਤ ਨੇ ਜਵਾਬ ਦਿੱਤਾ ਕਿ “ਪੀਰ ਜੀ ਇਹ ਖੰਡਰ ਦੀ ਥਾਂ ਹੈ, ਇੱਥੇ ਪਾਣੀ ਨਹੀਂ ਹੈ। ਇੱਥੇ ਇੱਕ ਬਹੁਤ ਦੂਰ ਜਗ੍ਹਾ ਹੈ ਪਰ ਉੱਥੇ ਇੱਕ ਵੱਡਾ ਸਰਾਲ ਰਹਿੰਦੀ ਹੈ, ਉਸ ਡਰ ਕਾਰਨ ਉੱਥੇ ਕੋਈ ਨਹੀਂ ਸੀ ਜਾਂਦਾ।
ਗੁਰੂ ਸਾਹਿਬ ਜੀ ਨੇ ਤੀਰ ਨਾਲ ਸਰਾਲ ਨੂੰ ਮਾਰ ਕੇ ਉਸਨੂੰ “ਮੁਕਤੀ” ਦੇ ਦਿੱਤੀ ਹੈ ਅਤੇ ਸਰਾਲ ਖੂਹ ‘ਚ ਡਿੱਗ ਗਈ। ਜਦੋਂ ਸਿੱਖ ਪਾਣੀ ਲਿਆਉਣ ਲਈ ਗਿਆ ਤਾਂ ਦੇਖਿਆ ਕਿ ਪਾਣੀ ਬਹੁਤ ਗੰਦਾ ਹੋ ਗਿਆ ਸੀ, ਗੁਰੂ ਸਾਹਿਬ ਉੱਥੇ ਹੀ ਬੈਠੇ ਹੋਏ ਸਨ। ਗੁਰੂ ਸਾਹਿਬ ਨੇ ਇਕ ਹੋਰ ਤੀਰ ਮਾਰਿਆ ਜਿਸ ਨਾਲ ਪਾਣੀ ਦਾ ਫੁਹਾਰਾ ਨਿਕਲਿਆ ਅਤੇ ਉੱਥੇ ਸਿੱਖਾਂ ਨੇ ਇਸ਼ਨਾਨ ਕੀਤਾ। ਇਸ ਚਮਤਕਾਰ ਨੂੰ ਦੇਖ ਕੇ, ਬਜ਼ੁਰਗ ਔਰਤ ਗੁਰੂ ਸਾਹਿਬ ਦੇ ਪੈਰਾਂ ‘ਚ ਡਿੱਗ ਗਈ ਅਤੇ ਕਿਹਾ,
“ਪੀਰ ਜੀ ਤੁਸੀਂ ਅਨੋਖੇ ਪੀਰ ਹੋ”, ਮੈਂ ਤੁਹਾਨੂੰ ਇਕ ਬੇਨਤੀ ਕਰਨਾ ਚਾਹੁੰਦੀ ਹਾਂ। ਮੈਨੂੰ ਕੋਹੜ ਦੀ ਬਿਮਾਰੀ ਹੈ ਅਤੇ ਮੈਂ ਇਲਾਜ ਕਰਵਾਉਣ ਲਈ ਕਈ ਥਾਵਾਂ ‘ਤੇ ਗਈ ਹਾਂ ਪਰ ਇਹ ਠੀਕ ਨਹੀਂ ਹੋ ਪਾਇਆ, ਕਿਰਪਾ ਕਰਕੇ ਮੇਰੀ ਬਿਮਾਰੀ ਦਾ ਇਲਾਜ ਕਰੋ ਅਤੇ ਮੈਨੂੰ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ‘ਚ ਮਦਦ ਕਰੋ। ਗੁਰੂ ਸਾਹਿਬ ਨੇ ਕਿਹਾ ਕਿ ਜੋ ਕੋਈ ਵਿਸ਼ਵਾਸ ਨਾਲ ਇਸ ਪਾਣੀ ਨਾਲ ਇਸ਼ਨਾਨ ਕਰੇਗਾ, ਪ੍ਮਾਤਮਾ ਉਸਨੂੰ ਸਾਰੀਆਂ ਬਿਮਾਰੀਆਂ ਤੋਂ ਮੁਕਤ ਕਰ ਦੇਵੇਗਾ।
ਫਿਰ ਗੁਰੂ ਜੀ ਭਾਈ ਨਿਗਾਹਿਆ ਸਿੰਘ ਦੁਆਰਾ ਦਿੱਤੇ ਗਏ ਘੋੜੇ ‘ਤੇ ਬੈਠਕੇ ਰਾਏਕੋਟ ਵੱਲ ਚਲੇ ਗਏ। ਬਜ਼ੁਰਗ ਔਰਤ ਨੇ ਉਸ ਪਾਣੀ ਦੇ ਫੁਹਾਰੇ ਨਾਲ ਇਸ਼ਨਾਨ ਕੀਤਾ ਅਤੇ ਠੀਕ ਹੋ ਗਈ। ਉਹ ਆਪਣੇ ਪਿੰਡ ਵਾਪਸ ਚਲੀ ਗਈ ਅਤੇ ਪਿੰਡ ਵਾਲਿਆਂ ਨੂੰ ਸਾਰੀ ਕਹਾਣੀ ਬਾਰੇ ਦੱਸਿਆ। ਉਹ ਜਗ੍ਹਾ ਜਿੱਥੇ ਭਾਈ ਨਬੀ ਖਾਨ ਅਤੇ ਭਾਈ ਗਨੀ ਖਾਂ ਨੇ ਗੁਰੂ ਸਾਹਿਬ ਦਾ ਮੰਜਾ ਰੱਖਿਆ ਸੀ, ਅੱਜ ਉਹ ਜਗ੍ਹਾ ਇਕ ਸੁੰਦਰ ਗੁਰਦੁਆਰਾ ਹੈ ਜੋ ਮੰਜੀ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ।