ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੂਰਬ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੱਤਰੀ ਬ੍ਰਾਹਮਣ ਸੂਧ ਬੈਂਸ ਉਪਦੇਸ਼ ਚ ਸਾਂਝਾ ਸਮੁੱਚੀ ਸੰਸਾਰ ਵਿੱਚ ਕੋਈ ਵੀ ਧਰਮ ਸ਼ਬਦ ਨੂੰ ਗੁਰੂ ਦਾ ਰੁਤਬਾ ਨਹੀਂ ਦੇ ਸਕਿਆ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਨੂੰ ਪ੍ਰਗਟ ਕਰਕੇ ਗੁਰੂ ਦਾ ਰੁਤਬਾ ਦਿੱਤਾ ਹ ਉੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਸ਼ਬਦ ਨੂੰ ਗੁਰੂ ਮੰਨਣ ਦਾ ਉਪਦੇਸ਼ ਵੀ ਦਿੱਤਾ ਹ। ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਨੁੱਖਤਾ ਦਾ ਸਰਵੋਤਮ ਧਾਰਮਿਕ ਵਿਲੱਖਣ ਸਰਬ ਸੰਝਾ 1430 ਅੰਗਾਂ ਵਾਲਾ ਵਿਰਾਸਤ ਮਈ ਗ੍ਰੰਥ ਨੇ

ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਗੁਰੂ ਅਰਜਨ ਦੇਵ ਜੀ ਨੇ ਸਿੱਖੀ ਨੂੰ ਪੱਕੀਆਂ ਲੀਹਾਂ ਉਪਰ ਤੋਰਨ ਲਈ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ 1601 ਵਿੱਚ ਗੁਰਮਤ ਦੇ ਉੱਗੇ ਵਿਦਵਾਨ ਭਾਈ ਗੁਰਦਾਸ ਜੀ ਪਾਸੋਂ ਰਾਮਸਰ ਸਰੋਵਰ ਦੇ ਕਿਨਾਰੇ ਅੰਮ੍ਰਿਤਸਰ ਵਿਖੇ ਸ਼ੁਰੂ ਕਰਵਾਈ ਤੇ 1604 ਵਿੱਚ ਸੰਪੂਰਨ ਹੋਣ ਤੇ ਪਾਵਨ ਗ੍ਰੰਥ ਦਾ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਬਾਬਾ ਬੁੱਢਾ ਜੀ ਦੁਆਰਾ ਕਰਵਾਇਆ ਗਿਆ ਤੇ ਉਹਨਾਂ ਨੂੰ ਪਹਿਲੇ ਗ੍ਰੰਥੀ ਹੋਣ ਦਾ ਸਨਮਾਨ ਪ੍ਰਾਪਤ ਹੋਇਆ ਗੁਰੂ ਜੀ ਨੇ ਆਪਣੇ ਤੋਂ ਪਹਿਲੇ ਚਾਰ ਗੁਰੂ ਸਾਹਿਬਾਨ ਅਤੇ ਆਪਣੀ ਰਚੀ ਬਾਣੀ ਤੋਂ ਇਲਾਵਾ

ਉਹਨਾਂ ਹਿੰਦੂ ਮੁਸਲਮਾਨ ਸੂਫੀ ਸੰਤਾਂ ਭਗਤਾਂ ਭੱਟ ਸਾਹਿਬਾਨ ਤੇ ਤਿੰਨ ਗੁਰੂ ਘਰ ਦੇ ਨਿਕਟ ਵਰਤੇ ਸਿੱਖਾਂ ਦੀ ਬਾਣੀ ਇਕੱਤਰ ਕਰਕੇ ਆਦਿ ਗ੍ਰੰਥ ਸਾਹਿਬ ਵਿੱਚ ਬਿਨਾਂ ਕਿਸੇ ਭੇਦਭਾਵ ਤੋਂ 31 ਰਾਗਾਂ ਵਿੱਚ ਦਰਜ ਕੀਤੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਛੱਡਣ ਤੇ ਜੰਗਾਂ ਯੁੱਧਾਂ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਲਵੇ ਦੀ ਪਾਵਨ ਧਰਤੀ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਆਦ ਗ੍ਰੰਥ ਸਾਹਿਬ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਭਾਈ ਮਨੀ ਸਿੰਘ ਜੀ ਦੁਆਰਾ ਦਰਜ ਕਰਵਾ ਕੇ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਬਖਸ਼ੀ ਗਠਨ ਕੀ ਹੈ ਤੁਧ ਡਿਠੇ ਸਚੇ ਪਾਤਿਸ਼ਾਹ ਮਲ ਜਨਮ ਜਨਮ ਦੀ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1708 ਵਿੱਚ ਨਾਦੇੜ ਵਿਖੇ ਤੇ ਗੁਰੂ ਦੀ ਥਾਂ ਤੇ ਸ਼ਬਦ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦਿੱਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਸਿੱਖ ਧਰਮ ਦੇ ਹੀ ਨਹੀਂ ਸਗੋਂ ਸਮੁੱਚੀ ਮਾਨਵਤਾ ਦਾ ਕਲਿਆਣ ਕਰਨ ਵਾਲੇ ਪਾਵਨ ਧਾਰਮਿਕ ਗ੍ਰੰਥ ਨੇ ਜਿਨਾਂ ਦੀ ਬਾਣੀ ਗਿਆਨ ਦਾ ਜਗਮਗ ਕਰਦਾ ਨਾ ਖਤਮ ਹੋਣ ਵਾਲਾ ਉਹ ਸੁਣ ਜੇ ਜਿਸ ਨਾਲ ਮਨ ਤੇ ਹਨੇਰੇ ਦੂਰ ਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *