ਬਾਬੇ ਨਾਨਕ ਜੀ ਦੇ ਪਿੰਡਾਂ ਤੋਂ ਹੈ ਮਜੂਦਰ ਕਿਸਾਨ ਦਾ ਪੁੱਤ

ਪਾਕਿਸਤਾਨ ਦੇ ਨਦੀਮ ਅਰਸ਼ਦ ਨੇ ਪੈਰਿਸ ਓਲੰਪਿਕ ਦੇ ਜੈਵਲਿਨ ਥਰੋਅ ਵਿੱਚ ਗੋਲਡ ਮੈਡਲ ਜਿੱਤਿਆ ਹੈ। ਨਦੀਮ ਨੇ 32 ਸਾਲ ਬਾਅਦ ਓਲੰਪਿਕ ਵਿਚ ਪਾਕਿਸਤਾਨ ਲਈ ਤਮਗਾ ਜਿੱਤਿਆ ਹੈ। ਇੱਕ ਸਮਾਂ ਸੀ ਜਦੋਂ ਉਸ ਕੋਲ ਨਾ ਤਾਂ ਜੈਵਲਿਨ ਖਰੀਦਣ ਲਈ ਪੈਸੇ ਸਨ ਅਤੇ ਨਾ ਹੀ ਪਾਕਿਸਤਾਨ ਸਰਕਾਰ ਕੋਲ ਉਸ ਨੂੰ ਓਲੰਪਿਕ ਵਿੱਚ ਭੇਜਣ ਲਈ ਪੈਸੇ ਸਨ, ਉਹ 7 ਖਿਡਾਰੀਆਂ ਨਾਲ ਓਲੰਪਿਕ ਵਿੱਚ ਹਿੱਸਾ ਲੈਣ ਗਿਆ। ਪਰ, ਨਦੀਮ ਉਹ ਖਿਡਾਰੀ ਸੀ ਜੋ ਓਲੰਪਿਕ 2024 ਵਿਚ ਪਾਕਿਸਤਾਨ ਲਈ ‘ਖਾਲਸ ਸੋਨਾ’ ਸਾਬਤ ਹੋਇਆ। ਇਸ ਖਿਡਾਰੀ ਦੇ ਪਿਤਾ ਮਜ਼ਦੂਰ ਸਨ ਤੇ ਉਨ੍ਹਾਂ ਨੇ ਪਿੰਡ-ਪਿੰਡ ਜਾ ਕੇ ਉਸ ਲਈ ਚੰਦਾ ਮੰਗਿਆ।

ਪਾਕਿਸਤਾਨ ਦੇ ਪੰਜਾਬ ਦੇ ਖਾਨੇਵਾਲ ਪਿੰਡ ਦੇ ਰਹਿਣ ਵਾਲੇ 27 ਸਾਲ ਦੇ ਨਦੀਮ ਨੇ ਸ਼ੁੱਕਰਵਾਰ ਅੱਧੀ ਰਾਤ ਨੂੰ ਓਲੰਪਿਕ ‘ਚ ਜੈਵਲਿਨ ਥ੍ਰੋਅ ‘ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਪਾਕਿਸਤਾਨ ਲਈ ਇਸ ਤੋਂ ਮਾਣ ਵਾਲੀ ਗੱਲ ਕੀ ਹੋ ਸਕਦੀ ਹੈ? 6 ਫੁੱਟ 3 ਇੰਚ ਲੰਬੇ ਨਦੀਮ ਨੇ 92.97 ਮੀਟਰ ਜੈਵਲਿਨ ਸੁੱਟ ਕੇ 90.57 ਮੀਟਰ ਦਾ ਆਪਣਾ ਪਿਛਲਾ ਰਿਕਾਰਡ ਤੋੜ ਦਿੱਤਾ। ਨਦੀਮ ਨੇ ਫਾਈਨਲ ਮੈਚ ਵਿੱਚ ਭਾਰਤ ਦੇ ਨੀਰਜ ਚੋਪੜਾ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ।

ਨੀਰਜ ਦੀ ਵਿਦੇਸ਼ ਵਿੱਚ ਟ੍ਰੇਨਿੰਗ, ਨਦੀਮ ਕੋਲ ਜੈਵਲਿਨ ਲਈ ਪੈਸੇ ਨਹੀਂ ਸਨ
ਭਾਰਤੀ ਚੈਂਪੀਅਨ ਨੀਰਜ ਚੋਪੜਾ ਪਿਛਲੇ ਇੱਕ-ਦੋ ਸਾਲਾਂ ਤੋਂ ਫਿਨਲੈਂਡ ਅਤੇ ਜਰਮਨੀ ਵਿੱਚ ਪੈਰਿਸ ਓਲੰਪਿਕ 2024 ਦੀ ਤਿਆਰੀ ਕਰ ਰਿਹਾ ਸੀ। ਉਸ ਨੂੰ ਪਾਕਿਸਤਾਨ ਦੇ ਨਦੀਮ ਨਾਲੋਂ ਵੱਧ ਸਹੂਲਤਾਂ ਮਿਲਿਆ ਸਨ। ਇਸ ਦੇ ਨਾਲ ਹੀ ਨਦੀਮ ਨੇ ਅਜਿਹਾ ਸਮਾਂ ਦੇਖਿਆ ਸੀ ਜਦੋਂ ਉਸ ਕੋਲ ਆਪਣੇ ਲਈ ਜੈਵਲਿਨ ਖਰੀਦਣ ਲਈ ਵੀ ਪੈਸੇ ਨਹੀਂ ਸਨ।

ਮੰਗਲਵਾਰ ਨੂੰ ਓਲੰਪਿਕ ਫਾਈਨਲ ਲਈ ਕੁਆਲੀਫਾਈ ਕਰਨ ਤੋਂ ਬਾਅਦ, ਉਸ ਦੇ ਪਿਤਾ ਮੁਹੰਮਦ ਅਰਸ਼ਦ ਨੇ ਪੀਟੀਆਈ ਨੂੰ ਕਿਹਾ, ‘ਲੋਕ ਨਹੀਂ ਜਾਣਦੇ ਕਿ ਅਰਸ਼ਦ ਅੱਜ ਇਸ ਮੁਕਾਮ ‘ਤੇ ਕਿਵੇਂ ਪਹੁੰਚਿਆ। ਕਿਵੇਂ ਉਸ ਦੇ ਸਾਥੀ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਪੈਸੇ ਦੇ ਕੇ ਉਸ ਦੀ ਮਦਦ ਕੀਤੀ ਤਾਂ ਜੋ ਉਹ ਆਪਣੀ ਸਿਖਲਾਈ ਲੈ ਸਕੇ ਅਤੇ ਖੇਡ ਵਿੱਚ ਹਿੱਸਾ ਲੈਣ ਲਈ ਦੂਜੇ ਸ਼ਹਿਰਾਂ ਵਿੱਚ ਜਾ ਸਕੇ।

Leave a Reply

Your email address will not be published. Required fields are marked *