ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਬੰਧੀ ਛੋੜ ਹੈ ਜੀਵਨ ਮੁਕਤ ਕਰੈ ਉਡੀਨਾ ਦੇ ਵਿੱਚ ਬੰਦੀ ਛੋੜ ਦਿਵਸ ਦੇ ਇਤਿਹਾਸ ਦੀ ਆਪ ਜੀ ਦੇ ਨਾਲ ਸਾਂਝ ਪਾਉਣ ਜਾ ਰਹੇ ਹਾਂ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬੇਮਿਸਾਲ ਅਤੇ ਸ਼ਾਂਤਮਈ ਸ਼ਹਾਦਤ ਨੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸਿੱਖਾਂ ਨੂੰ ਭੈਭੀਤ ਕਰਨ ਦੀ ਬਜਾਏ ਹੋਰ ਦਲੇਰ ਬਣਾ ਦਿੱਤਾ ਸਮੇਂ ਦੀ ਲੋੜ ਨੂੰ ਸਮਝਦੇ ਹੋਏ ਛੇਵੇਂ ਗੁਰੂ ਜੀ ਨੇ ਗੁਰਿਆਈ ਦੀ ਜਿੰਮੇਵਾਰੀ ਸੰਭਾਲਦਿਆਂ ਹੀ ਮੇਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰ ਲਈਆਂ
ਗੁਰੂ ਜੀ ਨੇ ਸਿੱਖਾਂ ਨੂੰ ਹਥਿਆਰ ਅਤੇ ਘੋੜੇ ਆ ਦ ਦੀਆਂ ਭੇਟਾਵਾਂ ਲਿਆਉਣ ਲਈ ਹੁਕਮਨਾਮੇ ਭੇਜੇ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਅਕਾਲੀ ਸ਼ਕਤੀ ਦੇ ਪ੍ਰਤੀਤ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਨਿਰਮਾਣ ਕੀਤਾ ਅਤੇ ਭਗਤੀ ਅਤੇ ਸ਼ਕਤੀ ਦੇ ਦੋ ਨਿਸ਼ਾਨ ਸਾਹਿਬ ਸਥਾਪਿਤ ਕੀਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਲੋਹਗੜ ਨਾਂ ਦਾ ਕਿਲਾ ਬਣਵਾਇਆ ਸਿੱਖਾਂ ਵਿੱਚ ਬੀਰਤਾ ਦਾ ਸੰਚਾਰ ਕਰਨ ਲਈ ਗੁਰੂ ਸਾਹਿਬ ਜੀ ਅਕਾਲ ਤਖਤ ਸਾਹਿਬ ਵਿਖੇ ਦੀਵਾਨ ਸਜਾਉਣ ਲੱਗੇ ਜਿੱਥੇ ਗੁਰਬਾਣੀ ਕੀਰਤਨ ਦੇ ਨਾਲ ਨਾਲ ਢਾਡੀ ਸੂਰਮਿਆਂ ਦੀਆਂ ਵਾਰਾਂ ਗਾਉਂਦੇ ਸ੍ਰੀ ਅਕਾਲ ਤਖਤ ਦੇ ਸਾਹਮਣੇ ਖੁੱਲੇ ਮੈਦਾਨ ਵਿੱਚ ਇਦਾਂ ਹੁੰਦੀਆਂ ਅ
ਤੇ ਸ਼ਸਤਰਾਂ ਦੇ ਅਭਿਆਸ ਕਰਾਏ ਜਾਂਦੇ ਗੁਰੂ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਬੈਠ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਅਤੇ ਉਹਨਾਂ ਦੇ ਝਗੜਿਆਂ ਦਾ ਨਿਪਟਾਰਾ ਕਰਦੇ ਲੋਕ ਗੁਰੂ ਜੀ ਨੂੰ ਸੱਚਾ ਪਾਤਸ਼ਾਹ ਕਹਿਣ ਲੱਗ ਪਏ ਇਸ ਤਖਤ ਦੀ ਵਧਦੀ ਹੋਈ ਮਹਾਨਤਾ ਨੂੰ ਦੇਖ ਕੇ ਦਿੱਲੀ ਦਾ ਬਾਦਸ਼ਾਹ ਬਹੁਤ ਦੁਖੀ ਹੋਇਆ ਜੀਵਨ ਲਾਹੌਰ ਦਰਬਾਰ ਵਿੱਚਲੇ ਦਖਾਲੂਆਂ ਨੇ ਜਹਾਂਗੀਰ ਨੂੰ ਗੁਰੂ ਜੀ ਖਿਲਾਫ ਭੜਕਾਉਣਾ ਸ਼ੁਰੂ ਕਰ ਦਿੱਤਾ ਉਸਨੇ ਗੁਰੂ ਜੀ ਨੂੰ ਆਗਰੇ ਬੁਲਾਇਆ ਅਤੇ ਗਿਰਫਤਾਰ ਕਰਕੇ ਮੱਧ ਪ੍ਰਦੇਸ਼ ਵਿੱਚ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗੁਰੂ ਸਾਹਿਬ ਦੇ ਕਿਲੇ ਵਿੱਚ ਪਹੁੰਚਣ ਨਾਲ ਗਵਾਲੀਅਰ ਦੇ ਕਿਲੇ ਵਿੱਚ ਦੋਵੇਂ ਵੇਲੇ ਕੀਰਤਨ ਅਤੇ ਸਤਸੰਗ ਹੋਣ ਲੱਗਾ ਉਧਰ ਗੁਰੂ ਸਾਹਿਬ ਜੀ ਦੀ ਨਜ਼ਰਬੰਦੀ ਲੰਬੀ ਹੋ ਜਾਣ ਕਾਰਨ ਸਿੱਖਾਂ ਵਿੱਚ ਬੇਚੈਨੀ ਰੋਸ ਅਤੇ
ਗੁੱਸਾ ਵਧਣ ਲੱਗਾ ਅਜਿਹੇ ਸਮੇਂ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਧਰਮ ਪ੍ਰਚਾਰ ਦੀ ਸੇਵਾ ਸੰਭਾਲ ਲਈ ਸਿੱਖ ਸੰਗਤਾਂ ਜਥੇ ਬਣਾ ਕੇ ਗਵਾਲੀਅਰ ਨੂੰ ਜਾਂਦੀਆਂ ਪਰ ਉਹਨਾਂ ਨੂੰ ਗੁਰੂ ਸਾਹਿਬ ਨਾਲ ਮੁਲਾਕਾਤ ਜਾਂ ਦਰਸ਼ਨ ਕਰਨ ਦੀ ਆਗਿਆ ਨਾ ਮਿਲਦੀ ਉਹ ਗਵਾਲੀਅਰ ਦੇ ਕਿਲੇ ਦੀ ਪਰਿਕਰਮਾ ਕਰਦੀਆਂ ਅਤੇ ਕਿਲੇ ਦੀਆਂ ਦੀ ਵਾਰਾਂ ਨੂੰ ਸਿਜਦਾ ਕਰਕੇ ਵਾਪਸ ਆ ਜਾਂਦੀਆਂ ਗੁਰੂ ਜੀ ਦਾ ਉੱਚਾ ਸੁੱਚਾ ਜੀਵਨ ਵੇਖ ਕੇ ਕਿਲੇ ਦਾ ਦਰੋਗਾ ਹਰਿਦਾਸ ਵੀ ਗੁਰੂ ਜੀ ਦਾ ਉਪਾਸ਼ਕ ਬਣ ਗਿਆ 1612 ਈਸਵੀ ਵਿੱਚ ਜਹਾਂਗੀਰ ਬਹੁਤ ਬਿਮਾਰ ਹੋ ਗਿਆ ਜਦੋਂ ਉਸਦੀ ਬਿਮਾਰੀ ਹਕੀਮਾਂ ਤੋਂ ਠੀਕ ਨਾ ਹੋਈ ਤੇ
ਉਸਨੇ ਪੀਰਾਂ ਫਕੀਰਾਂ ਦਾ ਆਸਰਾ ਤੱਕਿਆ ਉਸ ਨੂੰ ਨਿਜਾਮੁਦੀਨ ਔਲੀਆ ਅਤੇ ਸਾਈ ਮੀਆਂ ਮੀਰ ਵਰਗੇ ਨੇਕ ਦਿਲ ਮੁਸਲਮਾਨਾਂ ਨੇ ਸਮਝਾਇਆ ਉਸਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੈਦ ਕਰਕੇ ਬਹੁਤ ਵੱਡੀ ਗਲਤੀ ਕੀਤੀ ਜਹਾਂਗੀਰ ਨੂੰ ਆਪਣੀ ਗਲਤੀ ਤੇ ਬਹੁਤ ਪਛਤਾਵਾ ਹੋਇਆ ਭਾਵੇਂ ਕਿ ਗੁਰੂ ਜੀ ਨੂੰ 12 ਸਾਲ ਨੇ ਨਜ਼ਰਬੰਦ ਕੀਤਾ ਗਿਆ ਸੀ ਪਰ ਸਵਾ ਤੋਂ ਦੋ ਸਾਲ ਬਾਅਦ ਹੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਗੁਰੂ ਜੀ ਨੇ ਆਪਣੇ ਨਾਲ ਕੈਦ ਕੀਤੇ 52 ਨਿਰਦੋਸ਼ ਰਾਜਿਆਂ ਨੂੰ ਵੀ ਰਿਹਾ ਕਰਵਾਇਆ ਜਿਸ ਕਰਕੇ ਆਪ ਜੀ ਨੂੰ ਬੰਦੀ ਛੋੜ ਦਾਤਾ ਵੀ ਕਿਹਾ ਜਾਂਦਾ ਹੈ
ਗੁਰੂ ਸਾਹਿਬ ਜਦੋਂ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋ ਕੇ ਅੰਮ੍ਰਿਤਸਰ ਸਾਹਿਬ ਪਹੁੰਚੇ ਤਾਂ ਉਸ ਦਿਨ ਦਿਵਾਲੀ ਦਾ ਦਿਨ ਸੀ ਉਸ ਦਿਨ ਸਿੱਖਾਂ ਨੇ ਗੁਰੂ ਜੀ ਦੇ ਆਉਣ ਦੀ ਖੁਸ਼ੀ ਵਿੱਚ ਘਿਓ ਦੇ ਦੀਵੇ ਜਗਾਏ ਅਤੇ ਬਹੁਤ ਖੁਸ਼ੀ ਮਨਾਈ ਸੋ ਇਸੇ ਕਰਕੇ ਹੀ ਸਿੱਖ ਕੌਮ ਬੰਦੀ ਛੋੜ ਦਿਵਸ ਮਨਾਉਂਦੀ ਹੈ ਸੋ ਇਹ ਸੀ ਸੰਖੇਪ ਇਤਿਹਾਸ ਬੰਦੀ ਛੋੜ ਦਿਵਸ ਦਾ ਜੋ ਆਪ ਸੰਗਤ ਦੇ ਨਾਲ ਅਸੀਂ ਸਾਂਝਾ ਕੀਤਾ ਹੈ ਇਤਿਹਾਸ ਦੇ ਵਿੱਚ ਕੋਈ ਵੀ ਭੁੱਲ ਚੁੱਕ ਹੋ ਗਈ ਹੋਵੇ ਤਾਂ ਅਸੀਂ ਆਪ ਸੰਗਤ ਦੇ ਕੋਲੋਂ ਮਾਫੀ ਮੰਗਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ