ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੀ ਆਗੂ ਅਤੇ ਪੰਜਾਬ ਦੀ ਜਨਰਲ ਸੈਕਟਰੀ ਮਹਿਲਾ ਵਿੰਗ ਨੀਤੂ ਵੋਹਰਾ ਦੀ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਇੱਕ ਬੱਸ ਦੇ ਵਿੱਚ ਖੜੀ ਹੈ ਅਤੇ ਕੁਝ ਸਵਾਰੀਆਂ ਉਸ ਦੇ ਨਾਲ ਬਹਿਸਬਾਜ਼ੀ ਕਰ ਰਹੀਆਂ ਹਨ। ਬੱਸ ਦੇ ਕੰਡਕਟਰ ਅਤੇ ਡਰਾਈਵਰ ਵੀ ਉਸ ਨਾਲ ਗੱਲਬਾਤ ਕਰ ਰਹੇ ਹਨ ਅਤੇ ਇੱਕ ਸਵਾਰੀ ਉਸ ਨੂੰ ਬੱਸ ਤੋਂ ਹੇਠਾਂ ਉਤਰਨ ਲਈ ਕਹਿ ਰਹੀ ਹੈ ਅਤੇ ਉਸ ਨਾਲ ਕਾਫੀ ਜ਼ਿਆਦਾ ਬਹਿਸ ਕਰ ਰਹੀ ਹੈ। ਇਹ ਪੂਰਾ ਮਾਮਲਾ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ
ਹੈ। ਇਸ ਮਾਮਲੇ ਨੂੰ ਲੈ ਕੇ ਲੁਧਿਆਣਾ ਦੀ ਮਹਿਲਾ ਵਿੰਗ ਦੀ ਆਗੂ ਨੀਤੂ ਵੋਹਰਾ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੈਂ ਜਦੋਂ ਬੱਸ ਚ ਚੜਨ ਲੱਗੀ ਸੀ ਤਾਂ ਡਰਾਈਵਰ ਨੇ ਬੱਸ ਚਲਾ ਲਈ, ਜਿਸ ਕਰਕੇ ਉਹ ਗਿਰਦੇ ਗਿਰਦੇ ਵਾਲ ਵਾਲ ਬਚੇ। ਉਨ੍ਹਾਂ ਕਿਹਾ ਕਿ ਜਦੋਂ ਉਹਨਾਂ ਨੇ ਆ ਕੇ ਕੰਡਕਟਰ ਨੂੰ ਕਿਹਾ ਤਾਂ ਕੰਡਕਟਰ ਨੇ ਉਲਟਾ ਉਦੋਂ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਉਹ 52 ਸਵਾਰੀਆਂ ਹੀ ਲਿਜਾ ਸਕਦੇ ਹਨ, ਜਦਕਿ ਬੱਸ ਦੇ ਵਿੱਚ ਸੀਟ ਵੀ ਮੌਜੂਦ ਸੀ ਉਹਨਾਂ ਕਿਹਾ ਕਿ ਇੰਨੇ ਨੂੰ ਇੱਕ ਸਵਾਰੀ ਉਹਨਾਂ ਨੂੰ ਉਲਟਾ ਸਿੱਧਾ ਬੋਲਣ ਲੱਗ ਗਈ ਅਤੇ
ਉਹਨਾਂ ਦਾ ਨੰਬਰ ਵੀ ਜਨਤਕ ਤੌਰ ਤੇ ਮੰਗਿਆ ਗਿਆ ਅਤੇ ਉਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਦੀ ਸ਼ਿਕਾਇਤ ਉਹਨਾਂ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਦੇ ਦਿੱਤੀ ਹੈ, ਉਹਨਾਂ ਕਿਹਾ ਕਿ ਉਸ ਤੇ ਸਖਤ ਤੋਂ ਸਖਤ ਕਾਰਵਾਈ ਕਰਵਾਈ ਜਾਵੇਗੀ ਕਿਉਂਕਿ ਜਨਤਕ ਤੌਰ ਉੱਤੇ ਇੱਕ ਮਹਿਲਾ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਅਤੇ ਫਿਰ ਉਸਦਾ ਨੰਬਰ ਲੈ ਕੇ ਸੋਸ਼ਲ ਮੀਡੀਆ ਉੱਤੇ ਉਸ ਨੂੰ ਵਾਇਰਲ ਕਰਨਾ ਕਿਸੇ ਵੀ ਢੰਗ ਦੇ ਨਾਲ ਸਹੀ ਨਹੀਂ ਹੈ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ