ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੁਜਰੀ ਜੀ ਉਹ ਪੂਜਨੀਕ ਮਾਤਾ ਹਨ ਜਿਨਾਂ ਨੇ ਆਪਣੇ ਪਤੀ ਦੇਵ ਦੀ 26 ਸਾਲ ਛੇ ਮਹੀਨੇ 13 ਦਿਨ ਤਪੱਸਿਆ ਦੇ ਦੌਰਾਨ ਦੁਨਿਆਵੀ ਸੁਖ ਤਿਆਗ ਕੇ ਸੇਵਾ ਕੀਤੀ ਸ਼ਹੀਦ ਗੁਰੂ ਦੀ ਪਤਨੀ ਸ਼ਹੀਦ ਗੁਰੂ ਦੀ ਮਾਤਾ ਸ਼ਹੀਦ ਪੋਤਰਿਆਂ ਦੀ ਦਾਦੀ ਮਾਤਾ ਗੁਜਰੀ ਜੀ ਹੀ ਸਨ ਮਾਤਾ ਜੀ ਪਹਿਲੀ ਸਿੱਖ ਇਸਤਰੀ ਸ਼ਹੀਦ ਹਨ ਜਿਨਾਂ ਨੇ ਆਪਣੇ ਦੋਵਾਂ ਪੋਹਤਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਨਾਲ ਪਹਿਲਾਂ ਠੰਡੇ ਬੁਰਜ ਵਿੱਚ ਕੈਦੀ ਦੇ ਤੌਰ ਤੇ ਵਜ਼ੀਰ ਖਾਂ ਦੇ ਤਸੀਹੇ ਸਹਾਰੇ ਤੇ ਪਿੱਛੋਂ ਸ਼ਹਾਦਤ ਪਾਈ ਧਰਮ ਦੇ ਨਾਂ ਤੇ ਕੁਰਬਾਨ ਹੋਣ ਦਾ ਜਜ਼ਬਾ ਕੇਵਲ ਉਹਨਾਂ ਵਿੱਚ ਹੀ ਨਹੀਂ ਸੀ
ਸਗੋਂ ਉਹਨਾਂ ਦੇ ਭਰਾ ਮਾਮਾ ਕਿਰਪਾਲ ਚੰਦ ਜੀ ਦੀ ਸੇਵਾ ਤੇ ਪਿੱਛੋਂ ਸ਼ਹਾਦਤ ਇਤਿਹਾਸ ਵਿੱਚ ਉੱਗੀ ਹੈ ਫਿਰ ਕਮਾਲ ਹੈ ਕਿ ਉਹਨਾਂ ਦੀ ਨਨਾਣ ਬੀਬੀ ਵੀਰੋ ਜੀ ਦੇ ਪੰਜਾਂ ਪੁੱਤਰਾਂ ਭਾਈ ਸੰਗੋ ਸ਼ਾਹ ਜੀ ਆਦ ਨੇ ਵੀ ਸਨਮੁਖ ਹੋ ਸ਼ਹਾਦਤਾਂ ਪਾਈਆਂ ਇਹ ਸ਼ਹੀਦ ਇਸ ਮਹਾਨ ਆਤਮਾ ਗੁਜਰੀ ਜੀ ਦੇ ਨਲੋਤਰੇ ਸਨ ਛੋਟੀ ਉਮਰ ਵਿੱਚ ਹੀ ਆਪ ਜੀ ਦਾ ਆਨੰਦ ਕਾਰਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਹੋ ਗਿਆ ਨਥਾਣਾ ਦੀ ਜੰਗ ਉਪਰੰਤ ਜਦ ਸ਼੍ਰੀ ਗੁਰੂ ਹਰਗੋਬਿੰਦ ਜੀ ਕੀਰਤਪੁਰ ਆਏ ਅਤੇ ਉੱਥੇ ਹੀ ਭਾਈ ਲਾਲ ਚੰਦ ਜੀ ਦੀ ਲੜਕੀ ਬੀਬੀ ਗੁਜਰੀ ਜੀ ਦੇ ਨਾਲ ਸ੍ਰੀ ਤੇਗ ਬਹਾਦਰ ਜੀ ਦਾ ਰਿਸ਼ਤਾ ਪੱਕਾ ਹੋਇਆ ਮਾਰਚ 1632 ਈਸਵੀ ਵਿੱਚ ਅਨੰਦ ਕਾਰਜ ਕਰਤਾਰਪੁਰ ਹੋਏ ਕਰਤਾਰਪੁਰ ਵਿੱਚ ਵਿਆਹ ਦੀ ਰੌਣਕ ਅਨੁਭਵ ਅਪੂਰਬ ਸੀ
ਮਿਲਣੀ ਵੇਲੇ ਜਦ ਭਾਈ ਲਾਲ ਚੰਦ ਜੀ ਨੇ ਅੱਗੇ ਵੱਧ ਗੁਰੂ ਚਰਨਾਂ ਤੇ ਸਿਰ ਨਿਵਾਇਆ ਤਾਂ ਗੁਰੂ ਜੀ ਨੇ ਆਪ ਪਕੜ ਕੇ ਛਾਤੀ ਨਾਲ ਲਗਾਇਆ ਆਨੰਦ ਕਾਰਜ ਉਪਰੰਤ ਭਾਈ ਲਾਲ ਚੰਦ ਜੀ ਨੇ ਆਪਣੀ ਬੱਚੀ ਨੂੰ ਪਤੀ ਦੀ ਹਰ ਸਮੇਂ ਸੇਵਾ ਕਰਨ ਦੀ ਸਿੱਖਿਆ ਦਿੱਤੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਗੁਜਰੀ ਜੀ ਦੀ ਜੋੜੀ ਬਹੁਤ ਸੁੰਦਰ ਲੱਗ ਰਹੀ ਸੀ। ਹਰ ਕੋਈ ਕਹਿ ਰਿਹਾ ਸੀ ਆਪ ਸੁੰਦਰਤਾ ਵਿੱਚ ਡੁਬੋ ਕੜੀ ਹੈ ਵਿਆਹ ਤੋਂ ਪਿੱਛੋਂ ਜਦ ਮਾਤਾ ਗੁਜਰੀ ਜੀ ਨੂੰ ਡੋਲੇ ਪਾਉਣ ਲੱਗੇ ਤਾਂ ਮਾਤਾ ਬਿਸ਼ਨ ਕੌਰ ਜੀ ਨੇ ਕੋਲ ਬਿਠਾ ਕੇ ਕਿਹਾ ਬੇਟਾ ਨਾਮ ਨੂੰ ਲਾਜ ਨਾ ਲੱਗਣ ਦੇਈ ਗੁਜਰੀ ਦੇ ਅਰਥ ਹੀ ਸੁਖ ਦੇਣਾ ਹੈ।
ਗੁਜਰੀ ਨਾਮ ਜਹੈ ਸੁਖਦਾਈ ਅਤੇ ਫਿਰ ਕਿਹਾ ਕਿ ਪਤੀ ਨੂੰ ਪਰਮੇਸ਼ਰ ਜਾਣ ਕੇ ਸੇਵਾ ਕਰੀ ਪਤੀ ਦੇ ਟਾਕਰੇ ਦੀ ਹੋਰ ਕੋਈ ਸੇਵਾ ਜਗ ਵਿੱਚ ਨਹੀਂ ਹੈ ਜਦ ਬਰਾਤ ਵਾਪਸ ਟਿਕਾਣੇ ਰਵਾਨਾ ਹੋਣ ਲੱਗੀ ਤਾਂ ਭਾਈ ਲਾਲ ਚੰਦ ਜੀ ਨੇ ਨਿਮਰਤਾ ਵਿੱਚ ਕਿਹਾ ਕਿ ਉਹਨਾਂ ਕੋਲੋਂ ਗੁਰੂ ਜੀ ਦੀ ਸ਼ਾਨ ਦੇ ਤੁਲ ਸੇਵਾ ਨਹੀਂ ਹੋ ਸਕੀ ਅਤੇ ਨਾ ਹੀ ਕੋਈ ਭੇਟ ਕਰਨ ਲਈ ਹੈ ਜਦ ਉਹਨਾਂ ਦੇ ਇਹ ਨਿਮਰਤਾ ਭਰੇ ਬਚਨ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸੁਣੇ ਤਾਂ ਉਹਨਾਂ ਨੇ ਫਰਮਾਇਆ ਲਾਲ ਚੰਦ ਜੀ ਤੁਸੀਂ ਕਿਹੜੀਆਂ ਗੱਲਾਂ ਵਿੱਚ ਪੈ ਗਏ ਮਾਤਾ ਗੁਜਰੀ ਜੀ ਸੱਚ ਮੁੱਚ ਦੁੱਖ ਵਿੱਚ ਸੁੱਖ ਮਨਾਉਣ ਵਾਲੀ ਮਹਾਨ ਇਸਤਰੀ ਸੀ ਜਦ ਗੁਰੂ ਤੇਗ ਬਹਾਦਰ ਜੀ ਗੁਰੂ ਹਰਗੋਬਿੰਦ ਜੀ ਦੀ ਆਗਿਆ ਮੰਨ ਕੇ ਮਾਤਾ ਨਾਨਕੀ ਜੀ ਸਮੇਤ ਨਾਨਕੇ ਬਾਬਾ ਬਕਾਲਾ ਵਿਖੇ ਆ ਗਏ ਤਾਂ ਆਪ ਵੀ ਕਾਲ ਸੇਵਾ ਵਿੱਚ ਲੱਗੇ ਰਹਿੰਦੇ
ਜੇ ਪਤੀ ਸਮਾਧੀ ਸਥਿਤ ਰਹਿੰਦੇ ਤਾਂ ਮਾਤਾ ਗੁਜਰੀ ਜੀ ਸਦਾ ਸੇਵਾ ਸਾਧਨਾ ਵਿੱਚ ਜੁਟੇ ਰਹਿੰਦੇ ਮਾਤਾ ਗੁਜਰੀ ਜੀ ਪਰਮਾਤਮਾਂ ਸੁੰਦਰ ਸੁਸ਼ੀਲ ਮਿੱਠਾ ਬੋਲ ਅਤੇ ਲੰਮੀ ਨਜਰ ਵਾਲੇ ਪ੍ਰਸੰਨ ਚਿੱਤ ਗੁਰ ਚਿਤ ਵਿੱਚ ਧਿਆਨ ਵਾਲੇ ਅਤੇ ਮਨ ਦੇ ਬੜੇ ਕੋਮਲ ਸਨ ਚਿਹਰਾ ਚਮਕਦਾ ਸੀ ਹਾਥੀ ਵਰਗੀ ਚਾਲ ਸੀ ਤੇ ਕੋਮਲ ਇਤਨੇ ਜਿਤਨੀ ਚੰਬੇ ਦੀ ਗਲੀ ਹੁੰਦੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਸਦਾ ਆਪ ਜੀ ਦੇ ਸੁਖ ਆਰਾਮ ਦਾ ਖਿਆਲ ਰੱਖਦੇ ਨੌਵੇਂ ਪਾਤਸ਼ਾਹ ਦੇ ਹੁਕਮਨਾਮੇ ਵਿੱਚ ਇਸ ਆਸ਼ੇ ਦੇ ਕਿਤਨੇ ਹੀ ਸੰਕੇਤ ਹਨ ਪਟਨਾ ਸੰਗਤਾਂ ਦੇ ਨਾਮ ਇੱਕ ਹੁਕਮਨਾਮੇ ਵਿੱਚ ਅੱਛੀ ਖੁੱਲੀ ਹਵੇਲੀ ਹੋਵੇ ਉੱਥੇ ਮਹਿਲ ਦਾ ਵਾਸਾ ਰੱਖਣਾ ਲਿਖਿਆ ਹੈ ਇਹ ਸਭ ਦਰਸਾਉਂਦਾ ਹੈ ਕਿ ਪਤੀ ਪਤਨੀ ਇੱਕ ਦੂਜੇ ਦੇ ਹਿੱਤ ਵਿੱਚ ਖਿਆਲ ਵਿੱਚ ਸਦਾ ਤਤਪਰ ਰਹਿੰਦੇ ਸਨ। ਗੁਜਰੀ ਜੀ ਸ਼ਰਮ ਲਜ ਤੇ ਨਿਮਰਤਾ ਦੀ ਮੂਰਤ ਸਨ ਉਹਨਾਂ ਨੇ ਕਦੇ ਨੈਣ ਵੀ ਉੱਚੇ ਨਹੀਂ ਕੀਤੇ ਸਨ ਸਾਧ ਸੰਗਤ ਮਾਤਾ ਜੀ ਨੂੰ ਕਦੇ ਮੌਕਾ ਹੀ ਨਹੀਂ ਦਿੱਤਾ ਸੀ ਕਿ ਉਹਨਾਂ ਨੂੰ ਕੁਝ ਕਹਿਣਾ ਪਏ ਹਰ ਸਮੇਂ ਸੇਵਾ ਵਿੱਚ ਜੁਟੇ ਰਹਿੰਦੇ ਜਦ ਵਿਆਹ ਤੋਂ ਕੁਝ ਚਿਰ ਬਾਅਦ ਹੀ ਕਰਤਾਰਪੁਰ ਵਿਖੇ
ਸ਼੍ਰੀ ਹਰਗੋਬਿੰਦ ਜੀ ਨੂੰ ਪੈਂਦੇ ਖਾਂ ਦੀ ਯੁਕ ਤੋਂ ਮੁਗਲ ਸੈਨਾ ਨਾਲ ਜੰਗ ਲੜਨੀ ਪਈ ਤਾਂ ਮਾਤਾ ਗੁਜਰੀ ਜੀ ਨੇ ਜੋ ਸਾਸ ਦੱਸਿਆ ਉਸਦਾ ਵਰਨਨ ਮੋਹਸਨ ਫਾਨੀ ਨੇ ਕੀਤਾ ਹੈ ਇਹ ਪਹਿਲੀ ਜੰਗ ਸੀ ਜੋ ਗੁਰੂ ਮਹਿਲ ਗੁਰੂ ਪੁੱਤਰੀ ਅਤੇ ਮਾਤਾ ਗੁਜਰੀ ਜੀ ਨੇ ਅੱਖੀ ਡਿੱਠੀ ਮਕਾਨਾਂ ਦੀਆਂ ਛੱਤਾਂ ਤੋਂ ਜੜ ਅੱਖੀ ਮਾਤਾ ਗੁਜਰੀ ਜੀ ਆਪਣੇ ਸਿਰ ਦੇ ਸਾਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜੂਝਦੇ ਦੇਖ ਹੱਲਾਸ਼ੇਰੀ ਵੀ ਦੇ ਰਹੇ ਸਨ। ਇਸੇ ਜੰਗ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਕਮਾਲ ਹੁਸ਼ਿਆਰੀ ਤੇ ਚਤੁਰਾਈ ਨਾਲ ਤਲਵਾਰ ਚਲਾਉਂਦੇ ਵੇਖ ਛੇਵੇਂ ਪਾਤਸ਼ਾਹ ਨੇ ਕਿਹਾ ਸੀ ਤੂੰ ਤਿਆਗ ਮਲਤਾ ਨਹੀਂ ਤੇਗ ਬਹਾਦਰ ਹੈ। ਮਾਤਾ ਗੁਜਰੀ ਜੀ ਤੇ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਵਿਖੇ ਤਕਰੀਬਨ 26 ਸਾਲ ਤਪ ਤਿਆਗ ਸੇਵਾ ਸਿਮਰਨ ਵਿੱਚ ਰੁਝੇ ਰਹੇ ਕਈ ਕਈ ਘੰਟੇ ਗੁਰਬਾਣੀ ਦਾ ਪਾਠ ਕਰਨ ਵਿੱਚ ਲੱਗੇ ਰਹਿੰਦੇ
ਇਸ ਦਾ ਉਦਾਹਰਨ ਮਿਲਣਾ ਕਠਿਨ ਹੈ ਤਪਾ ਸਿਰ ਤਪ ਇਹ ਬਾਣੀ ਦਾ ਪਾਠ ਹੀ ਸੀ ਇਹੀ ਜੋਗ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿੱਚ ਇਸਦਾ ਵਰਨਨ ਇਸ ਤਰਾਂ ਕੀਤਾ ਹੈ ਕਿ ਮੇਰੇ ਮਾਤਾ ਗੁਜਰੀ ਜੀ ਤੇ ਤਾਤ ਗੁਰੂ ਤੇਗ ਬਹਾਦਰ ਜੀ ਦੋਵਾਂ ਨੇ ਐਸੀ ਤਪੱਸਿਆ ਕੀਤੀ ਕਿ ਉਸਦੇ ਵਾਹਿਗੁਰੂ ਜੀ ਪ੍ਰਸੰਨ ਹੋਏ ਬਚਿੱਤਰ ਨਾਟਕ ਦੇ ਸ਼ਬਦਾਂ ਵਿੱਚ ਤਾਤ ਮਾਤ ਮੁਰ ਅਲਖ ਅਰਾਥਾ ਬਹੁ ਬਿਧ ਜੋਗ ਸਾਧਨਾ ਸਾਧਾ ਤਿਨ ਜੋ ਕਰੀ ਅਲਖ ਕੀ ਸੇਵਾ ਤਾ ਤੇ ਭਏ ਪ੍ਰਸੰਨ ਗੁਰਦੇਵਾ ਤਿਨ ਪ੍ਰਭ ਜਬ ਆਇਸ ਮੋਹਿ ਦੀਆ ਤਬ ਹਮ ਜਨਮ ਕਲੂ ਮਹਿ ਲੀਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਇਸ ਅਦੁਤੀ ਤਪੱਸਿਆ ਕਰਦੀ ਜੋੜੀ ਦੇ ਘਰ ਹੋਇਆ
ਮਾਂ ਗੁਜਰੀ ਤੇ ਬਾਪ ਗੁਰੂ ਤੇਗ ਬਹਾਦਰ ਜੀ ਨੇ ਐਸੀ ਪਾਲਨਾ ਪੋਸ਼ਣਾ ਕੀਤੀ ਕਿ ਜਿਸ ਦਾ ਵਰਣਨ ਕਰਨਾ ਕਠਿਨ ਹੈ ਇਹ ਤਾਂ ਅਖਾਣ ਹੀ ਬਣ ਗਿਆ ਪਹਿਲਾਂ ਪਟਨਾ ਸਾਹਿਬ ਅਨਿਕ ਭਾਤ ਤਨ ਰਛਾ ਫਿਰ ਅਨੰਦਪੁਰ ਸਾਹਿਬ ਭਾਂਤ ਭਾਂਤ ਕੀ ਸਛਾ ਦਿੱਤੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦ ਹੋ ਜਾਣ ਤੇ ਜੋ ਹੌਸਲਾ ਤੇ ਜੁਰਤ ਮਾਤਾ ਗੁਜਰੀ ਜੀ ਨੇ ਦਰਸਾਈ ਉਹ ਵੀ ਵੇਖਣ ਵਾਲੀ ਸੀ ਜਦ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਕੱਟਿਆ ਹੋਇਆ ਪਾਵਨ ਸੀਸ ਭਾਈ ਜੈਤਾ ਜੀ ਭਾਈ ਨਾਨੂ ਤੇ ਭਾਈ ਅੱਡਾ ਦੀ ਸਹਾਇਤਾ ਨਾਲ ਸ੍ਰੀ ਕੀਰਤਪੁਰ ਸਾਹਿਬ ਲੈ ਕੇ ਆਏ ਤੇ ਅਨੰਦਪੁਰ ਖਬਰ ਭੇਜੀ ਤਾਂ ਮਾਤਾ ਗੁਜਰੀ ਜੀ ਨੇ ਗੁਰਪਤੀ ਦੇ ਸ਼ਹੀਦ ਸੀਸ ਸਕੇ ਸਿਰ ਝੁਕਾ ਕੇ ਕਿਹਾ ਕਿ ਤੁਹਾਡੀ ਨਿਭ ਆਈ ਇਹੀ ਬਖਸ਼ਿਸ਼ ਕਰਨੀ ਕਿ ਮੇਰੀ ਵੀ ਨਿਭ ਜਾਏ
ਦੁਨੀਆਂ ਦੀਆਂ ਮਾਵਾਂ ਲਈ ਪੂਰਨੇ ਹਨ। ਜਦ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਹੌਸਲਾ ਰੱਖ ਦ੍ਰਿੜ ਚਿੱਤ ਹੋ ਜੁਲਮ ਜਬਰ ਵਿਰੁੱਧ ਖੜੇ ਹੋਣ ਲਈ ਵੰਗਾਰ ਪਾਈ ਤਾਂ ਮਾਤਾ ਜੀ ਨੇ ਨਾ ਸਿਰਫ ਚਾਹ ਹੀ ਪ੍ਰਗਟ ਕੀਤਾ ਸਗੋਂ ਹੋਰ ਅਸੀਂ ਸਾਂ ਦਿੱਤੀਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਪਰੰਤ ਮਾਤਾ ਗੁਜਰੀ ਜੀ ਨੇ ਮਸੰਦਾਂ ਅਤੇ ਦੋਖੀਆਂ ਦੇ ਭੈੜੇ ਮਨਸੂਬਿਆਂ ਨੂੰ ਸਿਰੇ ਨਾ ਚੜਨ ਦਿੱਤਾ ਉਸ ਅੱਠ ਸਾਲ ਦੇ ਬਿਖੜੇ ਸਮੇਂ ਭੰਗਾਣੀ ਯੁੱਧ ਤੱਕ ਸੰਗਤਾਂ ਵਿੱਚ ਆਪੋ ਵਿਚਰ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਤੇ ਤੁਰਨ ਦੀ ਪ੍ਰੇਰਨਾ ਕਰਦੇ ਰਹੇ ਆਪ ਜੀ ਦੇ ਲਿਖੇ ਕਿਤਨੇ ਹੀ ਹੁਕਮਨਾਮੇ ਹਨ ਉਹਨਾਂ ਦੀ ਲਿਖਤ ਤੋਂ ਪ੍ਰਗਟ ਹੁੰਦਾ ਹੈ ਕਿ ਆਪ ਜੀ ਦ੍ਰਿੜ ਚਿਤ ਸੁਭਾਅ ਦੇ ਸਨ ਹੱਥ ਲਿਖਤ ਤੋਂ ਪਤਾ ਲੱਗਦਾ ਹੈ ਕਿ ਸਰਲ ਚਿੱਤ ਵੀ ਸਨ ਅਗਲੇ ਨੂੰ ਸਮਝਾਉਣ ਲਈ ਗੱਲ ਇਸ ਤਰਾਂ ਕਹਿੰਦੇ ਸਨ
ਕਿ ਉਸਦੇ ਮਨ ਵਿੱਚ ਹੀ ਧਸ ਜਾਂਦੀ ਸੀ ਛਲ ਰਹਿਤ ਜੀਵਨ ਸੀ ਰਤਾ ਭਰ ਵੀ ਬਨਾਵਟ ਨਹੀਂ ਸੀ ਮਸੰਦਾਂ ਨੂੰ ਤਾੜ ਕੇ ਰੱਖਦੇ ਸਨ ਦਸੰਬਰ 1704 ਨੂੰ ਅਨੰਦਪੁਰ ਸਾਹਿਬ ਛੱਡਣ ਉਪਰੰਤ ਸਰਸਾ ਵਿਖੇ ਜਾਤ ਪਰਿਵਾਰ ਵਿਛੋੜਾ ਹੋ ਗਿਆ ਤਾਂ ਆਪ ਜੀ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਨਾਲ ਗੰਗੂ ਬ੍ਰਾਹਮਣ ਦੇ ਪਿੰਡ ਸਹੇੜੀ ਚਲੇ ਗਏ ਗੰਗੂ ਨੇ ਲਾਲਚ ਵਸ ਨਵਾਬ ਸਰਹੰਦ ਪਾਸ ਸੂਹ ਪਹੁੰਚਾਈ ਅਤੇ ਸਾਹਿਬਜ਼ਾਦਿਆਂ ਸਮੇਤ ਮਾਤਾ ਗੁਜਰੀ ਜੀ ਗ੍ਰਿਫਤਾਰ ਕਰਕੇ ਸਰੰਦ ਠੰਡੇ ਬੁਰਜ ਵਿੱਚ ਰੱਖੇ ਗਏ ਮਾਤਾ ਜੀ ਸਾਹਿਬਜ਼ਾਦਿਆਂ ਨੂੰ ਸਾਹਮਣੇ ਤਸੀਹਾ ਦਿੰਦੇ ਵੇਖ ਕੇ ਅਡੋਲ ਰਹੇ ਅਤੇ ਸਾਹਿਬਜ਼ਾਦਿਆਂ ਨੂੰ ਦ੍ਰਿੜ ਰਹਿਣ ਦੀ ਲੋਰੀ ਦਿੰਦੇ ਰਹੇ ਜਦ ਮਾਤਾ ਜੀ ਸਿੱਖੀ ਦੇ ਗੌਰਵ ਦੀਆਂ ਗਾਥਾਵਾਂ ਸੁਣਾਉਂਦੇ ਤੇ ਕਦੇ ਨਾ ਡੋਲਣਾ ਦੀ ਗੱਲ
ਦੋਵਾਂ ਸਾਹਿਬਜ਼ਾਦਿਆਂ ਨੂੰ ਕਹੀ ਤਾਂ ਉਹਨਾਂ ਜੋ ਮਾਤਾ ਜੀ ਨੂੰ ਸੁਣਾ ਕੇ ਕਿਹਾ ਉਹ ਦਰਸਾ ਰਿਹਾ ਸੀ ਕਿ ਕਿਸ ਮਿੱਟੀ ਦੇ ਬਣੇ ਹੋਏ ਸਨ ਇਹ ਸਾਹਿਬ ਜ਼ਾਦੇ ਧੰਨ ਭਾਗ ਹਮਰੇ ਹੈ ਮਾਈ ਧਰਮ ਹੇਤ ਤਨ ਜੇ ਕਰਜਾਈ ਜਦ ਨਵਾਬ ਅਤੇ ਕਾਜ਼ੀ ਨੇ ਕਿਤਨੇ ਹੀ ਲਾਲਚ ਸਾਹਿਬਜ਼ਾਦਿਆਂ ਨੂੰ ਦਿੱਤੇ ਤੇ ਸੁੱਚਾ ਨੰਦ ਨੇ ਜਾਮਣੀ ਭਰੀ ਕਿ ਉਹ ਜਾਗੀਰਾਂ ਲੈ ਕੇ ਦੇਵੇਗਾ ਤਾਂ ਸਾਹਿਬਜ਼ਾਦਿਆਂ ਨੇ ਕਿਹਾ ਕਿ ਧਿਆਨ ਨਾਲ ਸੁਣ ਸਾਡੇ ਘਰ ਦੀ ਰੀਤ ਹਮਰੇ ਬਸ ਰੀਤ ਇਮ ਆਈ ਸੀਸ ਦੇਤ ਪਰ ਧਰਮ ਨ ਜਾਈ ਜੋ ਜਵਾਬ ਭਰੀ ਕਚਹਿਰੀ ਵਿੱਚ ਨਿੱਕੀਆਂ ਜਿੰਦਾਂ ਭਰ ਬਲਵਾਨ ਆਤਮਾਵਾਂ ਨੇ ਦਿੱਤੇ ਉਹ ਵੀ ਪ੍ਰਗਟਾਉਂਦੇ ਹਨ
ਕਿ ਪਿੱਛੇ ਮਾਤਾ ਜੀ ਦੀ ਕਿਤਨੀ ਭਾਰੀ ਸ਼ਕਤੀ ਸੀ ਕਲਗੀਧਰ ਜੀ ਦੇ ਸਾਹਿਬਜ਼ਾਦੇ ਹੱਸ ਹੱਸ ਕੇ ਨੀਹਾਂ ਵਿੱਚ ਆਪਾਂ ਚਿਣਾ ਗਏ ਪਰ ਸਿੱਖੀ ਨੂੰ ਆਜ ਨਾ ਲੱਗਣ ਦਿੱਤੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਉਪਰੰਤ ਮਾਤਾ ਗੁਜਰੀ ਜੀ ਸਮਾਧੀ ਸਥਿਤ ਹੋ ਗਏ ਅਤੇ ਪ੍ਰਾਣ ਚੜਾ ਲਏ ਤਿੰਨਾਂ ਦਾਦੀ ਅਤੇ ਦੋਨਾਂ ਪੋਤਰਿਆਂ ਦਾ ਸੰਸਕਾਰ ਇਕੱਠਾ ਹੀ ਟੋ ਡਰਮਲ ਨਾਂ ਦੇ ਜੋਹਰੀ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਥਾਂ ਲੈ ਕੇ ਕੀਤਾ ਇਹ ਸਾਕਾ 28 ਦਸੰਬਰ 174 ਈਸਵੀ ਦਾ ਹੈ ਜਿੱਥੇ ਸਾਹਿਬਜ਼ਾਦੇ ਤੇ ਮਾਤਾ ਜੀ ਕੈਦ ਰੱਖੇ ਗਏ ਉਸ ਬੁਰਜ ਦਾ ਨਾਂ ਹੁਣ ਮਾਤਾ ਗੁਜਰੀ ਜੀ ਦਾ ਬੁਰਜ ਹੈ ਅਤੇ ਜਿੱਥੇ ਸਸਕਾਰ ਹੋਇਆ ਉਸ ਨੂੰ ਜੋਤ ਸਰੂਪ ਕਹਿੰਦੇ ਹਨ
ਜੋ ਕਿ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸੁਸ਼ੋਭਿਤ ਹੈ। ਸਿਆਣੇ ਪੁਰਾਤਨ ਸਿੱਖਾਂ ਨੇ ਮਾਤਾ ਜੀ ਦੀ ਸਮਾਧ ਬਾਹਰ ਦਲੀਜ ਤੇ ਬਣਾਈ ਤਾਂ ਕਿ ਜੁਗਾਂ ਤੱਕ ਪ੍ਰਗਟ ਰਵੇ ਕਿ ਅੱਜ ਵੀ ਦਾਦੀ ਪੋਤਰੇ ਦੀ ਦਲੀਲ ਤੇ ਬੈਠ ਕੇ ਰਾਖੀ ਕਰ ਰਹੀ ਹੈ ਸੰਸਕਾਰ ਵਾਲੀ ਥਾਂ ਜੇ ਕਰੋੜਾਂ ਦੀਆਂ ਮੋਹਰਾਂ ਵਿਛਾ ਕੇ ਟੋਡਰਮੱਲ ਨੇ ਲਈ ਸੀ ਤਾਂ ਸਭ ਤੋਂ ਕੀਮਤੀ ਵਿਚਾਰ ਵੀ ਉਥੇ ਹੀ ਦਿੱਤਾ ਜਾ ਰਿਹਾ ਹੈ ਕਿ ਦਾਦੀ ਦਾ ਵੀ ਇਹ ਫਰਜ਼ ਹੈ ਕਿ ਪੋਤਰਿਆਂ ਦੀ ਪਾਲਣਾ ਹੀ ਨਾ ਕਰੇ ਲਾਡ ਹੀ ਨਾ ਲੜਾਦੀ ਰਹੇ ਸਗੋਂ ਧਰਮ ਦ੍ਰਿੜ ਕਰਾਏ ਜਿਵੇਂ ਮਾਤਾ ਗੁਜਰੀ ਜੀ ਨੇ ਕਰਵਾਇਆ ਧੰਨ ਧੰਨ ਮਾਤਾ ਗੁਜਰੀ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ