ਵੱਡੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਿਵੇ ਹੋਇਆ

ਗੁਰਮੁਖ ਪਿਆਰਿਓ 40 ਸਿੰਘਾਂ ਦਾ ਇਕੱਲੀ ਬੀਬੀ ਸੰਸਕਾਰ ਕਰਦੀ ਹੈ ਜਿਸ ਨੂੰ ਇਤਿਹਾਸ ਦੇ ਵਿੱਚ ਬਹੁਤ ਘੱਟ ਯਾਦ ਕੀਤਾ ਜਾਂਦਾ ਸੋ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਇਸ ਵਿਸ਼ੇ ਨੂੰ ਸਮਝਾਂਗੇ ਪਹਿਲਾਂ ਤਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਬੀਬੀ ਸ਼ਰਨ ਕੌਰ ਜਿਸ ਨੂੰ ਹਰਸ਼ਰਨ ਕੌਰ ਦੇ ਨਾਮ ਦੇ ਨਾਲ ਵੀ ਯਾਦ ਕੀਤਾ ਜਾਂਦਾ ਹੈ ਬੀਬੀ ਸ਼ਰਨ ਕੌਰ ਨੇ ਬਹੁਤ ਵੱਡੀ ਸੇਵਾ ਕੀਤੀ ਮਾਣਮੱਤੀ ਸੇਵਾ ਕੀਤੀ ਬੀਬੀ ਸ਼ਰਨ ਕੌਰ ਨੇ ਉਹ ਸੇਵਾ ਕੀਤੀ ਪਿਆਰਿਓ ਜਿਸ ਨੂੰ ਇਤਿਹਾਸ ਹਮੇਸ਼ਾ ਯਾਦ ਰੱਖੇਗਾ ਬੀਬੀ ਸ਼ਰਨ ਕੌਰ ਨੂੰ ਇਤਿਹਾਸ ਦੇ ਪੰਨਿਆਂ ਦੇ ਵਿੱਚ ਵੱਡੀ ਜਿਗਰੇ ਵਾਲੀ ਬੀਬੀ ਦੇ ਨਾਮ ਨਾਲ ਗਿਣਿਆ ਜਾਏਗਾ।

ਚਮਕੌਰ ਦੀ ਗੜੀ ਦਾ ਜਦੋਂ ਜੰਗ ਹੁੰਦਾ ਹੈ ਨਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜਾਣ ਤੋਂ ਬਾਅਦ ਕਿਉਂਕਿ ਦੋ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪਹਿਲਾਂ ਹੀ ਹੋ ਗਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤਾੜੀ ਮਾਰ ਕੇ ਕੁਝਮਕੌਰ ਦੀ ਗੜੀ ਦੇ ਵਿੱਚੋਂ ਚਲੇ ਜਾਂਦੇ ਨੇ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਬਾਅਦ ਵਿੱਚ ਵੱਡੀ ਗਿਣਤੀ ਦੇ ਵਿੱਚ ਮੁਗਲੀਆ ਫੌਜ ਜਿਹੜੀ ਹੈ ਚਮਕੌਰ ਦੀ ਗੜੀ ਤੇ ਹਮਲਾ ਕਰਦੀ ਹੈ ਤੇ ਘਮਾਸਾਣ ਦਾ ਜੰਗ ਹੁੰਦਾ ਤੇ ਉਸ ਤੋਂ ਬਾਅਦ ਜਿਹੜੇ ਸਿੰਘ ਹੁੰਦੇ ਨੇ ਉਹਨਾਂ ਦੀਆਂ ਸ਼ਹੀਦੀਆਂ ਹੋ ਜਾਂਦੀਆਂ ਨੇ ਚਮਕੌਰ ਦੀ ਗੜੀ ਸੁੰਨਸਾਨ ਹੋ ਜਾਂਦੀ ਹੈ। ਗੁਰੂ ਨੂੰ ਲੱਭਣ ਦੇ ਵਾਸਤੇ ਵਜ਼ੀਰ ਖਾਂ ਦੇ ਕਹਿਣ ਤੇ ਫੌਜਾਂ ਜਿਹੜੀਆਂ ਨੇ ਮੁਗਲੀਆ ਫੌਜਾਂ ਉਹ ਜੰਗਲਾਂ ਨੂੰ ਛਾਨਣ ਦੇ ਲਈ ਲੰਘ ਜਾਂਦੀਆਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਭਾਲ ਦੇ ਉੱਤੇ ਔਰ ਇਧਰੋਂ

ਜਿਹੜੀਆਂ ਸਿੰਘਾਂ ਦੀਆਂ ਲਾਸ਼ਾਂ ਪਈਆਂ ਸਨ ਸੋ ਬੀਬੀ ਸ਼ਰਨ ਕੌਰ ਦੱਬੇ ਪੈਰੀ ਆਉਂਦੀ ਹੈ ਚਮਕੌਰ ਦੀ ਗੜੀ ਦੇ ਵੱਲ ਨੂੰ ਮੁਗਲ ਫੌਜਾਂ ਕੁਝ ਉਥੇ ਤੈਨਾਤ ਸੀ ਬੈਠੀਆਂ ਸੀ ਪਰ ਬੀਬੀ ਸ਼ਰਨ ਕੌਰ ਨੇ ਉਹ ਸੇਵਾ ਕੀਤੀ ਜੋ ਸ਼ਾਇਦ ਬੀਬੀ ਸ਼ਰਨ ਕੌਰ ਹੀ ਕਰ ਸਕਦੀ ਸੀ ਕਿਸੇ ਹੋਰ ਦੇ ਵੱਸ ਦੀ ਗੱਲ ਨਹੀਂ ਹੈ। ਬੀਬੀ ਸ਼ਰਨ ਕੌਰ ਨੇ ਪਹਿਲਾਂ ਤੇ ਸ਼ਨਾਖਤ ਕੀਤੀ ਸਾਰੇ ਸਿੰਘਾਂ ਦੇ ਸਰੀਰ ਇੱਕ ਥਾਂ ਤੇ ਇਕੱਠੇ ਕੀਤੇ ਜਰਾ ਸੋਚੋ ਇਨਾ ਸਖਤ ਪਹਿਰਾ ਹੋਣ ਦੇ ਬਾਵਜੂਦ ਅੰਦਰ ਆਉਣਾ ਫਿਰ ਇੰਨੇ ਭਾਰੀ ਭਰਕਮ ਸਰੀਰਾਂ ਨੂੰ ਸਿੰਘਾਂ ਦੇ ਸਰੀਰਾਂ ਨੂੰ ਇੱਕ ਬੀਬੀ ਵੱਲੋਂ ਜਾ ਤੇ ਚੱਕ ਕੇ ਜਾਂ ਫਿਰ ਕਿਸ ਤਰ੍ਹਾਂ ਜਿਹੜੀ ਉਹਨੇ ਇਹੋ ਜਿਹੀ ਸਥਿਤੀ ਉਦੋਂ ਸਮਝੀਏ ਵੀ ਕਿਸ ਤਰ੍ਹਾਂ ਸਰੀਰਾਂ ਨੂੰ ਇੱਕ ਥਾਂ ਤੇ ਇਕੱਤਰਿਤ ਕੀਤਾ ਹੋਏਗਾ ਹੁਣ ਇਹ ਤੇ ਹੈ ਨਹੀਂ ਵੀ ਇੱਕ ਥਾਂ ਤੋਂ ਦੂਜੀ ਥਾਂ ਚੀਜ਼ ਨੂੰ ਧਰਨਾ ਕਿਸੇ ਦਾ ਸਰੀਰ ਕਿਤੇ ਪਿਆ ਕਿਸੇ ਦਾ ਕਿਤੇ ਪਿਆ ਇਨੀ ਦੂਰੋਂ ਦੂਰੋਂ ਸਰੀਰਾਂ ਨੂੰ ਇਕੱਤਰਿਤ ਕਰਨਾ ਇਕੱਠੇ ਕਰਨਾ ਬਹੁਤ ਵੱਡੀ ਸੇਵਾ ਉਸ ਤੋਂ ਬਾਅਦ ਲੱਕੜਾਂ ਇਕੱਠੀਆਂ ਕਰਨੀਆਂ ਤੇ

ਉਨਾਂ ਸਿੰਘਾਂ ਦੇ ਸਰੀਰਾਂ ਨੂੰ ਇਕੱਠਿਆ ਕੀਤਾ ਜਿਸ ਥਾਂ ਤੇ ਲੱਕੜਾਂ ਉੱਥੇ ਇਕੱਠੀਆਂ ਕਰਕੇ ਇਕੱਠੀਆਂ ਹੀ ਸੰਸਕਾਰ ਕੀਤਾ ਉਹਦੇ ਵਿੱਚ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਵੀ ਸ਼ਾਮਿਲ ਨੇ। ਉਹਨਾਂ ਦੇ ਨਾਲ ਜਿਹੜੇ ਸਿੰਘ ਸੀ ਉਹਨਾਂ 40 ਸਿੰਘਾਂ ਦੇ ਸਰੀਰਾਂ ਦਾ ਸਸਕਾਰ ਕੀਤਾ ਮਾਤਾ ਸ਼ਰਨ ਕੌਰ ਨੇ ਜਦੋਂ ਮੁਗਲਾਂ ਨੇ ਇਹ ਵੇਖਿਆ ਨਾ ਕਿ ਲਾਟਾਂ ਨਿਕਲਣ ਲੱਗ ਗਈਆਂ ਅੱਗ ਦੀਆਂ ਵੀ ਇਹੋ ਜਿਹਾ ਕੌਣ ਹੈ ਅੱਗ ਦੀਆਂ ਲਾਟਾਂ ਦੇ ਚਾਨਣ ਦੇ ਵਿੱਚ ਜਦੋਂ ਤੱਕਿਆ ਨਾ ਕਿ ਇੱਕ ਸਿੱਖ ਬੀਬੀ ਉਹ ਸ਼ਰਨ ਕੌਰ ਖੜੀ ਹੈ ਜਿਹਨੇ ਸ਼ਾਇਦ ਸਿੰਘਾਂ ਦੇ ਸਰੀਰਾਂ ਦਾ ਸੰਸਕਾਰ ਕੀਤਾ ਕਿਉਂਕਿ ਇੰਨੀ ਜਿਆਦਾ ਅੱਗ ਸੀ ਉਸਨੂੰ ਅੱਗ ਨੂੰ ਬੁਝਾਇਆ ਨਹੀਂ ਸੀ ਜਾ ਸਕਦਾ ਸੋ

ਜੇ ਮੁਗਲਾਂ ਦਾ ਵੱਸ ਚੱਲਦਾ ਤੇ ਸ਼ਾਇਦ ਅੱਗ ਨੂੰ ਬੁਝਾ ਸਕਦੇ ਸੀ ਪਰ ਨਹੀਂ ਉਹਨਾਂ ਨੇ ਬੀਬੀ ਦੇ ਨਾਲ ਜੰਗ ਕਰਨਾ ਸ਼ੁਰੂ ਕਰ ਦਿੱਤਾ ਪਰ ਪਿਆਰਿਓ ਜਦੋਂ ਵਾਹ ਨਾ ਚੱਲੀ ਬੀਬੀ ਨੇ ਆਖਰੀ ਦਮ ਤੱਕ ਉਹਨਾਂ ਦੇ ਵਾਰਾਂ ਦਾ ਸਾਹਮਣਾ ਕੀਤਾ ਤੇ ਅਖੀਰ ਬੀਬੀ ਸ਼ਰਨ ਕੌਰ ਨੂੰ ਚੱਕ ਕੇ ਉਹਨਾਂ ਮੁਗਲਾਂ ਨੇ ਉਸੇ ਅੱਗ ਦੇ ਹਵਾਲੇ ਕਰ ਦਿੱਤਾ ਉਸੇ ਚਿਖਾ ਬਲਦੀ ਚਿਖਾ ਦੇ ਵਿੱਚ ਸੁੱਟ ਦਿੱਤਾ ਬੀਬੀ ਸ਼ਰਨ ਕੌਰ ਨੇ ਏਡੀ ਵੱਡੀ ਸੇਵਾ ਕੀਤੀ ਸੋ ਪਿਆਰਿਓ ਬੀਬੀ ਸ਼ਰਨ ਕੌਰ ਵੀ ਆਖਰ ਸ਼ਹੀਦੀ ਪਾ ਗਏ ਨੇ ਬੀਬੀ ਹਰਸ਼ਰਨ ਕੌਰ ਦੀ ਸੇਵਾ ਬਹੁਤ ਵੱਡੀ ਸੇਵਾ ਹੈ ਜਿਹਨੇ 40 ਸਿੰਘਾਂ ਦਾ ਇਕੱਲੀ ਬੀਬੀ ਨੇ ਸੰਸਕਾਰ ਕੀਤਾ ਦੋ ਵੱਡੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਇਤਿਹਾਸ ਦੇ ਪੰਨਿਆਂ ਤੇ ਬੀਬੀ ਸ਼ਰਨ ਕੌਰ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *