ਹਰ ਇੱਛਾ ਪੂਰੀ ਹੋਵੇਗੀ ਜਪੁਜੀ ਸਾਹਿਬ ਦੀਆਂ ਇਹ 4 ਤੁੱਕਾਂ ਦੇ ਜਾਪ ਚ ਛੁਪਿਆ ਵੱਡਾ ਖਜ਼ਾਨਾ

ਵੀਡੀਓ ਥੱਲੇ ਜਾ ਕੇ ਦੇਖੋ,ਜਪਜੀ ਸਾਹਿਬ ਦੀਆਂ ਇਹ ਚਾਰ ਤੁਕਾਂ ਨਾਲ ਘਰ ਵਿੱਚ ਸੁੱਖ-ਸ਼ਾਂਤੀ ਰਹਿੰਦੀ ਹੈ ਅਤੇ ਘਰ ਵਿੱਚ ਪਿਆਰ ਇਤਫਾਕ ਬਣਿਆ ਰਹਿੰਦਾ ਹੈ ਕਿਸੇ ਗੱਲ ਦੀ ਕਮੀ ਨਹੀਂ ਆਉਂਦੀ ਅਤੇ ਗੁਰੂ ਸਾਹਿਬ ਮੇਹਰ ਕਰਦੇ ਹਨ, ਇਨਸਾਨ ਪਰਮਾਤਮਾ ਦਾ ਨਾਮ ਤਾਂ ਜਾਪਦਾ ਹੈ ਪਰ ਉਹ ਪਰਮਾਤਮਾ ਨੂੰ ਪਰਵਾਨ ਨਹੀਂ ਹੋਇਆ ਜੇਕਰ ਪਰਮਾਤਮਾ ਨੂੰ ਪ੍ਰਵਾਨ ਹੋਣਾ ਹੈ ਤਾਂ ਸਾਨੂੰ ਚੰਗੇ ਗੁਣਾਂ ਦਾ ਧਾਰਨੀ ਹੋਣਾ ਪਵੇਗਾ ਹੱਕ ਸੱਚ ਦੀ ਕਮਾਈ ਕਰਨੀ ਪਵੇਗੀ

ਇਸ ਸਭ ਨਾਲ ਪਿਆਰ ਨਾਲ ਰਹਿਣਾ ਪਵੇਗਾ ਵੈਰ,ਵਿਰੋਧ ਈਰਖਾ ਨੂੰ ਛੱਡਣਾ ਪਵੇਗਾ ਅਤੇ ਆਪ ਤੋਂ ਮਾੜਿਆਂ ਦੀ ਮਦਦ ਜ਼ਰੂਰ ਕਰਨੀ ਹੋਵੇਗੀ ਜਿਹੜੀਆਂ ਪੰਗਤੀਆਂ ਦੀ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵੀਚਾਰੁ। ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰ ਗੁਰੂ ਮਹਾਰਾਜ ਪਹਿਲੀ ਪੰਗਤੀ ਵਿੱਚ ਕਹਿੰਦੇ ਹਨ ਕਿ ਆਪਾਂ ਨੂੰ ਸਭ ਨਾਲ

ਪਿਆਰ ਨਾਲ ਰਹਿਣਾ ਚਾਹੀਦਾ ਹੈ ਸਭ ਨੂੰ ਪਿਆਰ ਦੀ ਭਾਸ਼ਾ ਨਾਲ ਬੋਲਣਾ ਚਾਹੀਦਾ ਹੈ ਦੂਜੀ ਪੰਕਤੀ ਵਿੱਚ ਕਹਿੰਦੇ ਹਨ ਕਿ ਸਾਨੂੰ ਅੰਮ੍ਰਿਤ ਵੇਲੇ ਨੂੰ ਸੰਭਾਲਣਾ ਚਾਹੀਦਾ ਹੈ ਅੰਮ੍ਰਿਤ ਵੇਲੇ ਉਠ ਕੇ ਗੁਰਬਾਣੀ ਦਾ ਜਾਪ ਕਰਨਾ ਚਾਹੀਦਾ ਹੈ ਇਸ ਨਾਲ ਘਰ ਵਿੱਚ ਸੁੱਖ-ਸ਼ਾਂਤੀ ਰਹਿੰਦੀ ਹੈ ਸਾਰਾ ਦਿਨ ਆਪਾ ਕੰਮਾਂ ਕਾਰਾਂ ਵਿੱਚ ਬਿਤਾ ਦਿੰਦੇ ਹਾਂ ਅਤੇ ਰਾਤ ਆਪਾਂ ਸੌਂਗੇ ਬਿਤਾ ਦਿੰਦੇ ਹਾਂ ਅਤੇ ਸਵੇਰ ਦੇ ਸਮੇਂ ਅਸੀਂ ਗੁਰੂ ਸਾਹਿਬ ਲਈ ਸਮਾਂ ਵੀ ਨਹੀਂ ਕੱਢਦੇ ਇਸ ਲਈ ਗੁਰੂ

ਮਹਾਰਾਜ ਦਾ ਪਿਆਰ ਪਾਉਣ ਲਈ ਗੁਰੂ ਮਾਹਾਰਾਜ ਸਾਡੇ ਤੇ ਕਿਰਪਾ ਰਹੇ ਇਸ ਲਈ ਸਾਨੂੰ ਸਵੇਰ ਦੇ ਸਮੇਂ ਗੁਰੂ ਮਹਾਰਾਜ ਨੇ ਜ਼ਰੂਰ ਕੱਢਣਾ ਚਾਹੀਦਾ ਹੈ ਗੁਰਬਾਣੀ ਦਾ ਜਾਪ ਕਰਨਾ ਚਾਹੀਦਾ ਹੈ ਅਸਲੀ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਚਾਹੀਦੀ ਹੈ ਸਵੇਰੇ ਟਾਇਮ ਨਾਲ ਸਮੇਂ ਸਿਰ ਉੱਠ ਕੇ ਸਾਨੂੰ ਗੁਰੂ ਮਹਾਰਾਜ ਦੀ ਬਾਣੀ ਪੜ੍ਹਨੀ ਚਾਹੀਦੀ ਹੈ, ਜੇ ਮਨੁੱਖ ਸਾਰਾ ਦਿਨ ਕੰਮਾਂ ਕਾਰਾਂ ਵਿੱਚ ਲੱਗਿਆ ਰਹਿੰਦਾ ਹੈ ਜਿਸ ਤਰ੍ਹਾਂ ਮਨੁੱਖ ਕੱਪੜੇ ਬਦਲਦਾ ਹੈ ਓਸੇ ਤਰਾਂ ਕੰਮ ਕਾਰ ਚਲਦੇ ਰਹਿੰਦੇ ਹਨ ਇਸ ਲਈ ਬੰਦੇ ਨੂੰ ਕਿਹਾ ਹੈ

ਕਿ ਤੂੰ ਪਰਮਾਤਮਾ ਨੂੰ ਸੱਚ ਮੰਨ ਕੇ ਉਸਦਾ ਨਾਮ ਧਿਆਉਣਾ ਹੈ ਜਿਸ ਨਾਲ ਤੇਰਾ ਜਨਮ ਸਫਲਾ ਹੋਵੇਗਾ ਏਸ ਲਈ ਤੂੰ ਸਵੇਰੇ ਸਮੇਂ ਸਿਰ ਉਠਾ ਕੇ ਗੁਰਬਾਣੀ ਦਾ ਜਾਪ ਕਰਨਾ ਹੈ ਤੂੰ ਜਪਜੀ ਸਾਹਿਬ ਦਾ ਪਾਠ ਕਰ ਸਕਦਾ ਹੈ ਸੁਖਮਣੀ ਸਾਹਿਬ ਦਾ ਪਾਠ ਕਰ ਸਕਦਾ ਹੈ ਸੁਖਮਨੀ ਸਾਹਿਬ ਦੀਆਂ ਕੁਝ ਅਸ਼ਟਪਦੀਆਂ ਦਾ ਪਾਠ ਕਰ ਲਿਆ ਕੁੱਝ 5 ਅਸ਼ਟਪਦੀਆਂ ਦਾ ਪਾਠ ਅਗਲੇ ਦਿਨ ਕਰ ਲਿਆ ਇਸੇ ਤਰ੍ਹਾਂ ਜੇਕਰ ਤੂੰ ਸਾਰਾ ਪਾਠ ਨਹੀਂ ਕਰ ਸਕਦਾ ਤਾਂ ਥੋੜ੍ਹਾ ਥੋੜ੍ਹਾ ਪਾਠ ਕਰ ਸਕਦਾ ਹੈ

ਅਤੇ ਹੋਰ ਵੀ ਬੇਅੰਤ ਬਾਣੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਪਾਠ ਕਰ ਸਕਦਾ ਹੈ, ਇਹ ਤੂੰ ਕਿਸੇ ਵਾਸਤੇ ਨਹੀਂ ਕਰ ਰਿਹਾ ਆਪਣੇ ਸੁੱਖ ਦੇ ਪਾਉਣ ਲਈ ਤੂੰ ਗੁਰਬਾਣੀ ਨਾਲ ਜੁੜਨਾ ਹੈ ਜੈਕਾਰਾ ਬੰਦਿਆ ਤੂੰ ਚਾਹੁੰਦਾ ਹੈ ਕਿ ਸੁਖੀ ਰਹੇ ਤੇਰੇ ਘਰ ਵਿੱਚ ਸੁੱਖ-ਸ਼ਾਂਤੀ ਚਲ ਰਹੇ ਪ੍ਰਮਾਤਮਾ ਦੀ ਮੇਹਰ ਰਹੇ ਤੇਰੇ ਹਰ ਕੰਮ ਹੋ ਜਾਣ ਤਾਂ ਤੂੰ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾ ਆਪਣੇ ਹੱਕ ਸੱਚ ਦੀ ਕਮਾਈ ਕਰ ਨਾਮ ਜਪੋ ਅਤੇ ਆਪ ਤੋਂ ਨੀਵਿਆਂ ਦੀ ਮਦਦ ਜ਼ਰੂਰ ਕਰ ਸਭ ਨਾਲ ਪ੍ਰੇਮ ਭਾਵਨਾ ਨਾਲ ਰਿਹਾ ਕਰ ਇਸ ਲਈ ਤੁਸੀਂ ਇਨ੍ਹਾਂ ਗੱਲਾਂ ਦਾ ਧਿ-ਆ-ਨ ਰੱਖਣਾ ਹੈ ਅਤੇ ਪ੍ਰਮਾਤਮਾਂ ਨਾਲ ਜੁੜਨਾਂ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *