1 ਦਿਨ ਦੀ ਸੇਵਾ ਅਤੇ 1 ਦਿਨ ਦੇ ਅੰਮ੍ਰਿਤਵੇਲੇ ਦਾ ਫਲ ਸੁਣਕੇ ਹੈਰਾਨ ਹੋ ਜਾਉਗੇ

ਅੰਮ੍ਰਿਤ ਵੇਲੇ ਉੱਠਣ ਵਾਲਿਆਂ ਨੂੰ ਅਤੇ ਜੋ ਅੰਮ੍ਰਿਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਨੇ ਉਹਨਾਂ ਦੇ ਮਨ ਨੂੰ ਬੜਾ ਬਲ ਮਿਲੇਗਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਅੰਮ੍ਰਿਤ ਵੇਲੇ ਦੀ ਤਾਕਤ ਅੰਮ੍ਰਿਤ ਵੇਲੇ ਦੀ ਮਹਾਨਤਾ ਬਾਰੇ ਗੱਲ ਕਰਨੀ ਆ ਇੱਕ ਦਿਨ ਦਾ ਅੰਮ੍ਰਿਤ ਵੇਲਾ ਸੰਭਾਲਣ ਕਰਕੇ ਇੱਕ ਦਿਨ ਸੇਵਾ ਕਰਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਉੱਤੇ ਕਿੰਨੇ ਮਿਹਰਬਾਨ ਹੋ ਸਕਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਕਿੰਨੀਆਂ ਖੁਸ਼ੀਆਂ ਬਰਕਤਾਂ ਸਾਡੀ ਝੋਲੀ ਦੇ ਵਿੱਚ ਪੈ ਸਕਦੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਦਿਨ ਦੇ ਅੰਮ੍ਰਿਤ ਵੇਲੇ ਅਤੇ ਇੱਕ ਦਿਨ ਦੀ ਕੀਤੀ ਹੋਈ ਸੇਵਾ ਦੀ ਮਹੱਤਤਾ ਮਹਾਨਤਾ ਬਾਰੇ ਗੱਲ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਆ ਜਿਹੜੀ ਇਸ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਜੀ ਕਿਉਂਕਿ ਵੀਡੀਓ ਸੁਣਨ ਤੋਂ ਬਾਅਦ ਮਨ ਨੂੰ ਬੜਾ ਬਲ ਮਿਲੇਗਾ

ਮਨ ਆਪਣੇ ਆਪ ਹੀ ਕਵੇਗਾ ਕਿ ਮੈਂ ਵੀ ਰੋਜ਼ ਅੰਮ੍ਰਿਤ ਵੇਲੇ ਉੱਠਾਂ ਉੱਠ ਕੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹਾਸਿਲ ਕਰਾਂ ਤਾਂ ਆਓ ਫਿਰ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਆ ਵੀਡੀਓ ਨੂੰ ਪੂਰਾ ਸਹਿਯੋਗ ਜੇ ਵੀਡੀਓ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਲੈ ਕੇ ਆਉਣਾ ਅੱਜ ਦੀ ਇਹ ਵੀਡੀਓ ਇਹ ਸਾਖੀ ਸ਼ੁਰੂ ਕਰਦੇ ਸੰਗਤ ਜੀ ਇਹ ਸਾਖੀ ਹੈ ਮੇਰੇ ਕਲਗੀਧਰ ਪਾਤਸ਼ਾਹ ਜੀ ਦੇ ਸੋਨੇ ਦੀ ਕਹਿੰਦੇ ਤਨ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਪਿੰਡ ਦੇ ਵਿੱਚ ਇੱਕ ਸ਼ਾਹੂਕਾਰ ਦੇ ਘਰ ਪਹੁੰਚੇ ਉਹ ਸ਼ਾਹੂਕਾਰ ਦੇ ਕੋਈ ਪੂਰਬਲੇ ਚੰਗੇ ਕਰਮ ਸਾਹਮਣੇ ਆਏ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਘਰ ਦੇ ਵਿੱਚ ਚਰਨ ਪਾਏ ਕਹਿੰਦੇ ਉਹ ਸ਼ਾਹੂਕਾਰ ਦੇ ਘਰ ਬਹੁਤ ਅਮੀਰੇ ਸੀ।

ਧਨ ਦੌਲਤ ਸ਼ੋਹਰਤ ਭਾਵ ਕੀ ਹੋਇਆ ਤਾਂ ਇੱਕ ਰਿਜਕ ਸੀ ਘਰ ਦੇ ਵਿੱਚ ਬਹੁਤ ਸਾਰੇ ਨੌਕਰ ਚਾਕਰ ਰੱਖੇ ਸੀ ਆਪਣੀ ਸੇਵਾ ਦੇ ਲਈ ਆਪਣੇ ਸਾਰੇ ਕੰਮ ਆਪਣੇ ਨੌਕਰਾਂ ਤੋਂ ਕਰਵਾਉਂਦੇ ਕਹਿੰਦੇ ਹੁਣ ਜਦ ਕਲਗੀਧਰ ਪਾਤਸ਼ਾਹ ਜੀ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਤਾਂ ਚਾਹੀਦਾ ਤਾਂ ਇਹ ਸੀ ਇਸ ਗੱਲ ਨੂੰ ਸਮਝਦੇ ਵੀ ਅੱਜ ਸਾਡੇ ਭਾਗ ਜਾਗੇ ਨੇ ਸਾਡੇ ਕਰਮ ਜਾਗੇ ਨੇ ਤਾਂ ਹੀ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡੇ ਤੇ ਤਰਸ ਕੀਤਾ ਇਹ ਸਾਡੇ ਤੇ ਕਿਰਪਾ ਕੀਤੀ ਹ ਸਾਡੇ ਘਰ ਵਿੱਚ ਚਰਨ ਪਾਏ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹ। ਅਤੇ ਇਹ ਮੌਕਾ ਸੰਭਾਲ ਦੇ ਭਾਵ ਕਿ ਭੱਜ ਭੱਜ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਦੇ ਸਤਿਕਾਰ ਕਰਦੇ ਪਰ ਕਹਿੰਦੇ ਉਹ ਸ਼ਾਹੂਕਾਰ ਗਲਤੀ ਕਰ ਬੈਠਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਹੁਤ ਸਤਿਕਾਰ ਕੀਤਾ ਗਿਆ ਬੜੀ ਸੇਵਾ ਕੀਤੀ ਪਰ ਸਾਰੀ ਸੇਵਾ ਸਾਰਾ ਸਤਿਕਾਰ ਨੌਕਰਾਂ ਦੇ ਰਾਹੀਂ ਕਰਵਾਇਆ ਕਹਿੰਦੇ ਹੁਣ ਰਾਤ ਪਈ ਤਾਂ ਅੰਤਰਜਾਮੀ ਪਾਤਸ਼ਾਹ ਉਹਨਾਂ ਨੇ ਉੱਥੇ ਰਾਤ ਠਹਿਰਨ ਦਾ ਫੈਸਲਾ ਕੀਤਾ ਪਰ ਕਹਿੰਦੇ

ਇਹ ਮੌਕਾ ਵੀ ਖੁਸ਼ ਕਰਨ ਤੋਂ ਸੰਭਾਲਿਆ ਨਾ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੇ ਘਰ ਦੇ ਵਿੱਚ ਇੱਕ ਰਾਤ ਠਹਿਰੇ ਰਾਤ ਵੇਲੇ ਵੀ ਸ਼ਾਹੂਕਾਰ ਅਤੇ ਉਹਦਾ ਪਰਿਵਾਰ ਆਇਆ ਅਤੇ ਆ ਕੇ ਕਹਿਣ ਲੱਗਾ ਪਾਤਸ਼ਾਹ ਜੇਕਰ ਰਾਤ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਬਸ ਇੱਕ ਆਵਾਜ਼ ਲਗਾ ਦੇਣਾ ਤੁਹਾਡੇ ਇੱਕ ਆਵਾਜ਼ ਦੇ ਉੱਤੇ ਜੋ ਚੀਜ਼ ਤੁਹਾਨੂੰ ਚਾਹੀਦੀ ਹੋਈ ਉਹ ਮਿਲ ਜਾਵੇਗੀ ਕਹਿੰਦੇ ਅੰਤਰਜਾਮੀ ਪਾਤਸ਼ਾਹ ਮੁਸਕੁਰਾਈ ਸੌਂ ਗਈ ਕਹਿੰਦੇ ਅੰਮ੍ਰਿਤ ਵੇਲਾ ਹੋਇਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਾਂ ਅੰਮ੍ਰਿਤ ਵੇਲਾ ਸੰਭਾਲਣਾ ਹੀ ਸੀ ਪਾਤਸ਼ਾਹ ਉੱਠੇ ਪਾਤਸ਼ਾਹ ਨੇ ਆਵਾਜ਼ ਲਗਾਈ ਕਹਿੰਦੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਆਵਾਜ਼ ਲਗਾਈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਵਾਜੇ ਦੇ ਅੱਗੇ ਖੜਾ ਪਹਿਰੇਦਾਰ ਭੱਜ ਕੇ ਅੰਦਰ ਆਇਆ ਅੱਗ ਗਿਆ ਪਾਤਸ਼ਾਹ ਕੁਝ ਚਾਹੀਦਾ ਹ ਕਹਿੰਦੇ ਪਾਤਸ਼ਾਹ ਮੁਸਕਰਾਏ ਅਤੇ ਕਿਹਾ ਨਹੀਂ ਕੁਝ ਨਹੀਂ ਚਾਹੀਦਾ ਕੁਝ ਸਮਾਂ ਬੀਤਿਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਆਵਾਜ਼ ਲਗਾਈ ਕਹਿੰਦੇ

ਫਿਰ ਅੱਗੋਂ ਨੌਕਰ ਭੱਜ ਕੇ ਆਇਆ ਪਾਤਸ਼ਾਹ ਕੁਝ ਚਾਹੀਦਾ ਹ ਪਾਤਸ਼ਾਹ ਨੇ ਕਿਹਾ ਨਹੀਂ ਕੁਝ ਨਹੀਂ ਚਾਹੀਦਾ ਕਹਿੰਦੇ ਇਸੇ ਤਰ੍ਹਾਂ ਪਾਤਸ਼ਾਹ ਨੇ ਤੀਜੀ ਵਾਰ ਚੌਥੀ ਵਾਰ ਆਵਾਜ਼ ਲਗਾਈ ਤਾਂ ਹਰ ਵਾਰ ਸ਼ਾਹੂਕਾਰ ਦੇ ਨੌਕਰ ਹੀ ਪਾਤਸ਼ਾਹ ਜੀ ਦੀ ਆਵਾਜ਼ ਸੁਣ ਕੇ ਹਾਜ਼ਰੀ ਭਰਦੇ ਰਹੇ ਪਰਿਵਾਰ ਦਾ ਕੋਈ ਇੱਕ ਜੀ ਵੀ ਅੰਮ੍ਰਿਤ ਵੇਲੇ ਨਾ ਉਠਿਆ ਕਹਿੰਦੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਵੇਲਾ ਸਮਾਂ ਲਿਆ ਤਾਂ ਉਥੋਂ ਅੱਗੇ ਜਾਣ ਦਾ ਫੈਸਲਾ ਕੀਤਾ। ਕਹਿੰਦੇ ਹੁਣ ਜਦੋਂ ਪਾਤਸ਼ਾਹ ਜੀ ਜਾਣ ਲੱਗੇ ਤਾਂ ਪੂਰਾ ਪਰਿਵਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜ ਕੇ ਖੜ ਗਿਆ ਕਿਉਂਕਿ ਮਨ ਵਿੱਚ ਸੋਚਿਆ ਵੀ ਰਾਤ ਦਾ ਅਸੀਂ ਬਹੁਤ ਸੇਵਾ ਸਤਿਕਾਰ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਕਿੰਨੇ ਨੌਕਰ ਲਾਏ ਸੀ ਪਾਤਸ਼ਾਹ

ਬੱਚਿਆਂ ਦੀ ਰਾਤ ਦਾ ਸੀਵਾ ਸਤਿਕਾਰ ਕੀਤਾ ਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਕਿੰਨੇ ਨੌਕਰ ਲਾਏ ਸੀ ਪਾਤਸ਼ਾਹ ਸਾਡੀ ਸੇਵਾ ਤੋਂ ਖੁਸ਼ ਹੋ ਕੇ ਸਾਡੀ ਝੋਲੀ ਦੇ ਵਿੱਚ ਕੋਈ ਬਚਨ ਪਾ ਕੇ ਜਾਣਗੇ ਕਹਿੰਦੇ ਪਾਤਸ਼ਾਹ ਨੇ ਬਚਨ ਪਾਏ ਤਾਂ ਜਰੂਰ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੇਵਾ ਤੋਂ ਖੁਸ਼ ਹੋ ਕੇ ਬਚਨ ਕੀਤੇ ਜਰੂਰ ਦਾਤਾਂ ਦਿੱਤੀਆਂ ਜਰੂਰ ਪਰ ਦਿੱਤੀਆਂ ਉਹਨਾਂ ਦੇ ਨੌਕਰਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਨੌਕਰਾਂ ਨੂੰ ਆਵਾਜ਼ ਮਾਰ ਕੇ ਕਿਹਾ ਕਿ ਭਾਈ ਤੁਸੀਂ ਬਹੁਤ ਸੇਵਾ ਕੀਤੀ ਆ ਤੁਸੀਂ ਇੱਕ ਦਿਨ ਦਾ ਅੰਮ੍ਰਿਤ ਵੇਲਾ ਸੰਭਾਲਿਆ ਤੁਸੀਂ ਜਰੂਰ ਜਾਓ ਮੰਗ ਲਓ ਤੁਹਾਨੂੰ ਸਭ ਕੁਝ ਮਿਲੇਗਾ ਨਾਲ ਹੀ ਪਾਤਸ਼ਾਹ ਨੇ ਸ਼ਾਹੂਕਾਰ ਨੂੰ ਦੱਸਿਆ ਕਿ ਭਾਈ ਤੁਹਾਡੇ ਪੂਰਬਲੇ ਚੰਗੇ ਕਰਮਾਂ ਕਰਕੇ ਅਸੀਂ ਤੁਹਾਨੂੰ ਇੱਕ ਦਿਨ ਦੀ ਸੇਵਾ ਦਿੱਤੀ ਸੀ ਇਸ ਕਰਕੇ ਅਸੀਂ ਤੁਹਾਡੇ ਘਰ ਦੇ ਵਿੱਚ ਆਏ ਸੀ

ਕਿ ਤੁਹਾਨੂੰ ਇੱਕ ਦਿਨ ਦੀ ਸੇਵਾ ਦੇ ਕੇ ਤੁਹਾਡੀ ਇਹ ਸ਼ਾਹੂਕਾਰੀ ਜਨਮਾਂ ਜਨਮਾਂ ਦੇ ਲਈ ਪੱਕੀ ਕਰ ਦਵਾਂਗੇ ਪਰ ਤੁਸੀਂ ਇਹ ਮੌਕਾ ਗਵਾ ਲਿਆ ਹੈ ਹੁਣ ਇਹ ਸ਼ਾਹੂਕਾਰੀ ਤੁਹਾਡੀ ਨੌਕਰਾਂ ਨੂੰ ਮਿਲੇਗੀ ਇੱਕ ਦਿਨ ਐਸਾ ਆਵੇਗਾ ਕਿ ਇਹ ਨੌਕਰ ਤੁਹਾਡੇ ਉੱਤੇ ਰਾਜ ਕਰਨਗੇ ਸੋ ਸੰਗਤ ਜੀ ਇੱਕ ਦਿਨ ਦੀ ਸੇਵਾ ਇੱਕ ਦਿਨ ਤੇ ਅੰਮ੍ਰਿਤ ਵੇਲੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਸ਼ਾਹੂਕਾਰ ਦੇ ਨੌਕਰਾਂ ਦੇ ਉੱਤੇ ਇਨੀ ਕਿਰਪਾ ਕਰ ਦਿੱਤੀ ਸਤਿਗੁਰ ਸੱਚੇ ਪਾਤਸ਼ਾਹ ਚਾਹੁਣ ਤਾਂ ਕੀ ਨਹੀਂ ਕਰ ਸਕਦੇ ਉਹਦਾ ਇੱਕ ਪਲ ਦੇ ਵਿੱਚ ਜਨਮਾਂ ਜਨਮਾਂ ਦੀ ਗਰੀਬੀ ਕੱਟ ਸਕਦੇ ਨੇ ਜਨਮਾਂ ਜਨਮਾਂ ਦੇ ਦੁੱਖ ਰੋਗ ਜੋ ਸਾਡੇ ਕਰਮਾਂ ਦੇ ਵਿੱਚ ਲਿਖੇ ਨੇ ਕਿਵ ਜਨਮ ਲੈ ਲੈ ਕੇ ਦੁੱਖ ਭੋਗਣੇ ਨੇ ਜੇ ਸਤਿਗੁਰ ਸੱਚੇ ਪਾਤਸ਼ਾਹ ਤਰਸਦੇ ਘਰ ਦੇ ਵਿੱਚ ਆ ਜਾਣ ਬਖਸ਼ਿਸ਼ ਦੇ ਖਾਤੇ ਖੋਲ ਦੇਣ ਤਾਂ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਰੋਗ ਇੱਕ ਦਿਨ ਵਿੱਚ ਇੱਕ ਰਾਤ ਵਿੱਚ ਇੱਕ ਪਲ ਵਿੱਚ ਇੱਕ ਛਿਨ ਵਿੱਚ ਕੱਟ ਸਕਦੇ ਨੇ

ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨ ਦਾ ਇੱਕ ਵੀ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ ਅੰਮ੍ਰਿਤ ਵੇਲੇ ਉੱਠਣਾ ਹੈ ਉੱਠ ਕੇ ਨਾਮ ਜਪਣਾ ਹ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸਭ ਤੋਂ ਵੱਡੀ ਖੁਸ਼ੀ ਅੰਮ੍ਰਿਤ ਵੇਲੇ ਦੇ ਵਿੱਚੋਂ ਮਿਲਦੀ ਆ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਮਨੁੱਖਾਂ ਦੇ ਉੱਤੇ ਬੜੇ ਮਿਹਰਬਾਨ ਹੁੰਦੇ ਨੇ ਜੋ ਰੋਜ਼ ਅੰਮ੍ਰਿਤ ਵੇਲੇ ਉੱਠਦੇ ਨੇ ਉੱਠ ਕੇ ਨਾਮ ਜਪਦੇ ਨੇ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਯਾਦ ਵਿੱਚ ਬੈਠਦੇ ਨੇ ਫਿਰ ਗੁਰੂ ਨਾਨਕ ਪਾਤਸ਼ਾਹ ਕਲਗੀਧਰ ਪਾਤਸ਼ਾਹ ਵੀ ਦੋਵੇਂ ਮੁੱਠਾਂ ਉਸ ਸਿੱਖ ਦੀ ਝੋਲੀ ਦੇ ਵਿੱਚ ਖੋਲ ਦਿੰਦੇ ਨੇ ਅੰਮ੍ਰਿਤ ਵੇਲੇ ਦੀ ਬਹੁਤ ਮਹਿਮਾ ਹ ਸੋ ਸੰਗਤ ਜੀ ਇਹ ਸਾਖੀ ਇਹ ਘਟਨਾ ਆਪ ਜੀ ਨੇ ਸਾਂਝੀ ਕਰਨ ਦਾ ਇੱਕੋ ਮਕਸਦ ਹ ਕਿ ਕਿਤੇ ਆਪਾਂ ਵੀ ਸ਼ਾਹੂਕਾਰ ਵਾਲੀ ਗਲਤੀ ਨਾ ਕਰ ਬੈਠੀਏ ਵੀ

ਸਾਡੇ ਘਰ ਦੇ ਵਿੱਚ ਵੀ ਰੋਜ਼ ਰੋਜ਼ ਗੁਰੂ ਨਾਨਕ ਪਾਤਸ਼ਾਹ ਆਉਂਦੇ ਨੇ ਕਲਗੀਧਰ ਪਾਤਸ਼ਾਹ ਆਉਂਦੇ ਨੇ ਪਤਾ ਨਹੀਂ ਕਿੰਨੀਆਂ ਦਾਤਾਂ ਕਿੰਨੀਆਂ ਬਰਕਤਾਂ ਖੁਸ਼ੀਆਂ ਸਾਡੇ ਲਈ ਲੈ ਕੇ ਆਉਂਦੇ ਨੇ ਪਰ ਅਸੀਂ ਅੱਗੋਂ ਸੁੱਤੇ ਪਏ ਹੁੰਦੇ ਆ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੇਣ ਜੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਲੈਣੀਆਂ ਨੇ ਤਾਂ ਫਿਰ ਅੰਮ੍ਰਿਤ ਵੇਲੇ ਉੱਠਣਾ ਪੈਣਾ ਹੈ ਅੰਮ੍ਰਿਤ ਵੇਲਾ ਸੰਭਾਲਣਾ ਪੈਣਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਦੋਵੇਂ ਮੁੱਠਾ ਹੀ ਝੋਲੀ ਦੇ ਵਿੱਚ ਖੋਲ ਦਿੰਦੇ ਨੇ ਸੋ ਹਰਿ ਹਾਲ ਦੇ ਵਿੱਚ ਅੰਮ੍ਰਿਤ ਵੇਲੇ ਉੱਠਣ ਦੀ ਕੋਸ਼ਿਸ਼ ਕਰਨੀ ਆ

ਅੰਮ੍ਰਿਤ ਵੇਲਾ ਸੰਭਾਲਣ ਦੀ ਕੋਸ਼ਿਸ਼ ਕਰਨੀ ਆ ਜਿੰਨਾ ਹੋ ਸਕੇ ਉੱਠ ਕੇ ਨਾਮ ਜਪਣਾ ਹ ਅੰਮ੍ਰਿਤ ਵੇਲੇ ਦੇ ਦੋ ਢਾਈ ਘੰਟੇ ਸੰਭਾਲ ਲਈਏ ਤਾਂ ਫਿਰ ਜ਼ਿੰਦਗੀ ਦੀਆਂ ਜੋ ਵੀ ਫਿਕਰ ਚਿੰਤਾਵਾਂ ਨੇ ਮੁੱਕ ਜਾਂਦੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹਰ ਦਿਨ ਦੇ 24 ਘੰਟੇ ਦਿੱਤੇ ਆ ਇਹ 24 ਘੰਟਿਆਂ ਦੇ ਵਿੱਚੋਂ ਸਿਰਫ ਢਾਈ ਘੰਟੇ ਮੰਗੇ ਆ ਢਾਈ ਘੰਟੇ ਦਾ ਦਸਵੰਧ ਆਪਾਂ ਕੱਢਣਾ ਹੈ। ਬਾਕੀ ਸਾਡੇ 21 ਘੰਟੇ ਦੁਨਿਆਵੀ ਕੰਮ ਧੰਦੇ ਕਰਨ ਨੂੰ ਆ ਆਪਣੇ ਰਿਸ਼ਤੇਦਾਰੀ ਭਗਤਾਉਣ ਨੂੰ ਆ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਨੂੰ ਜੋ ਮਰਜੀ ਕੰਮ ਧੰਦੇ ਆਪਾਂ ਕਰੀਏ ਖਾ ਲਓ ਪੀ ਲਓ ਸੌ ਲਓ ਘੁੰਮੋ ਫਿਰੋ ਰਿਸ਼ਤੇਦਾਰ ਨੂੰ ਭਗਤਾ ਕਾਰੋਬਾਰ ਦੇ ਕੰਮ ਭਗਤਾਓ ਜਿਹਨੂੰ ਮਰਜ਼ੀ ਸਮਾਂ ਦਓ

ਪਰ ਇਹ ਢਾਈ ਘੰਟੇ ਗੁਰੂ ਨਾਨਕ ਪਾਤਸ਼ਾਹ ਹੁੰਦੇ ਨੇ ਉਹ ਪਰਮ ਪਿਤਾ ਪਰਮਾਤਮਾ ਨੂੰ ਦੇਣੇ ਆ ਜਿਨਾਂ ਨੇ ਇਹ ਢਾਈ ਘੰਟੇ ਦਾ ਦਸਵੰਧ ਇਮਾਨਦਾਰੀ ਦੇ ਨਾਲ ਗੁਰੂ ਦੇ ਲਈ ਕੱਢਿਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਰੀ ਦੁਨੀਆਂ ਦੀਆਂ ਖੁਸ਼ੀਆਂ ਉਹਦੀ ਝੋਲੀ ਦੇ ਵਿੱਚ ਪਾਈਆਂ ਨੇ ਤਾਂ ਫਿਰ ਆਓ ਆਪਾਂ ਵੀ ਇਹ ਕੋਸ਼ਿਸ਼ ਕਰੀਏ ਬੜੇ ਚਾਅ ਨਾਲ ਉਤਸ਼ਾਹ ਨਾਲ ਅੰਮ੍ਰਿਤ ਵੇਲੇ ਉੱਠ ਕੇ ਅਤੇ ਚਾਹ ਦੇ ਨਾਲ ਹੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੀਏ ਫਿਰ ਦੇਖਣਾ ਕਿ ਪਾਤਸ਼ਾਹ ਜੀ ਦੀਆਂ ਰਹਿਮਤਾਂ ਹੁੰਦੀਆਂ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਇਹ ਸਾਖੀ ਤੁਹਾਨੂੰ ਚੰਗੀ ਲੱਗੀ ਹ ਤਾਂ ਲਾਇਕ ਅਤੇ ਸ਼ੇਅਰ ਜਰੂਰ ਕਰਿਓ ਜੀ ਇਹ ਸਾਖੀ ਆਪਾਂ ਮਹਾਂਪੁਰਖਾਂ ਜੀ ਦੇ ਪਾਸੋਂ ਸੁਣੇ ਸੀ ਜੋ ਆਪਾਂ ਆਪ ਜੀ ਦੇ ਨਾਲ ਸਾਂਝੀ ਕੀਤੀ ਆ ਸਾਖੀ ਸੁਣਾਉਂਦਿਆਂ ਤੋਂ ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ

Leave a Reply

Your email address will not be published. Required fields are marked *