Bhagwant Mann ਵੱਲੋਂ ਵੱਡਾ ਖੁਲਾਸਾ

Bhagwant Mann ਵੱਲੋਂ ਵੱਡਾ ਖੁਲਾਸਾ

ਮੁੱਖ ਮੰਤਰੀ Bhagwant Mann ਨੇ ਸ਼ਨਿੱਚਰਵਾਰ ਨੂੰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਦੇ ਪਾਗਲ ਵਾਲੇ ਬਿਆਨ ਉਤੇ ਪਲਟਵਾਰ ਕੀਤਾ। ਇਸ ਮੌਕੇ ਭਗਵੰਤ ਮਾਨ ਨੇ ਸੁਖਬੀਰ ਬਾਦਲ ਦੇ ਪੰਜਾਬ ਬਾਰੇ ਆਮ ਗਿਆਨ ਉਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ, ”ਮੈਂ ਪਾਗਲ ਹਾਂ ਜਿਸ ਨੇ ਪੰਜਾਬ ਨੂੰ ਲੁੱਟਿਆ ਨਹੀਂ।”ਉਨ੍ਹਾਂ ਨੇ ਕਿਹਾ ਕਿ, ”ਮੈਂ ਪਾਗਲ ਹਾਂ ਜਿਸ ਨੇ ਕਿਸੇ ਬੱਸ ਮਾਫੀਆ ਵਿੱਚ ਹਿੱਸਾ ਨਹੀਂ ਪਾਇਆ।” ਉਨ੍ਹਾਂ ਨੇ ਕਿਹਾ ਕਿ, ”ਮੈਂ ਪਾਗਲ ਹਾਂ ਜਿਸ ਨੇ ਰੇਤ ਮਾਫੀ ਵਿੱਚ ਹਿੱਸਾ ਨਹੀਂ ਪਾਇਆ।”
Bhagwant Mann ਵੱਲੋਂ ਵੱਡਾ ਖੁਲਾਸਾ
ਉਨ੍ਹਾਂ ਨੇ ਕਿਹਾ ਕਿ, ”ਮੈਂ ਪਾਗਲ ਹਾਂ ਜਿਸ ਨੇ ਕਿਸੇ ਢਾਬੇ ਜਾਂ ਸਮੋਸਿਆ ਵਾਲੀ ਰੇਹੜੀ ਵਿੱਚ ਹਿੱਸਾ ਨਹੀਂ ਪਾਇਆ।” ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ, ”ਮੈਂ ਪਾਗਲ ਹਾਂ ਜਿਸ ਨੇ ਕਿਸੇ ਇੰਡਸਟਰੀ ਤੋਂ ਪੈਸੇ ਲੈ ਕੇ ਇੰਡਸਟਰੀ ਵਿੱਚ ਹਿੱਸਾ ਨਹੀਂ ਪਾਇਆ।” ਉਨ੍ਹਾਂ ਨੇ ਅੱਗੇ ਕਿਹਾ ਕਿ, ”ਮੈਂ ਪਾਗਲ ਹਾਂ ਜਿਸ ਨੇ ਚਿੱਟੇ ਤੇ ਨਸ਼ੇ ਦੇ ਸਮੱਗਲਰਾਂ ਨਾਲ ਗੱਲ ਕਰਕੇ ਪੰਜਾਬ ਦੀ ਜਵਾਨੀ ਨੂੰ ਮਰਨ ਲਈ ਮਜਬੂਰ ਨਹੀਂ ਕੀਤਾ।” ਉਨ੍ਹਾਂ ਨੇ ਕਿਹਾ ਕਿ, ”ਮੈਨੂੰ ਪਾਗਲਪਨ ਹੈ ਲੋਕਾਂ ਨੂੰ ਸਰਕਾਰੀ ਨੌਕਰੀਂ ਦੇਣ ਦਾ।”

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਥਾਨਕ ਸਰਕਾਰਾਂ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ। ਇਹ ਪ੍ਰੋਗਰਾਮ ਮਿਉਂਸਪਲ ਭਵਨ ਚੰਡੀਗੜ੍ਹ ਵਿਖੇ ਕਰਵਾਇਆ ਗਿਆ ਹੈ। ਸੂਬਾ ਸਰਕਾਰ ਨੇ ਮਿਸ਼ਨ ਰੁਜ਼ਗਾਰ ਵਿੱਢਿਆ ਹੋਇਆ ਹੈ। ਸੀਐਮ ਭਗਵੰਤ ਮਾਨ ਨੇ ਵੱਖ-ਵੱਖ ਵਿਭਾਗਾਂ ਵਿੱਚ ਨਵਨਿਯੁਕਤ 419 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦਿੱਤੇ।