ਬੂਰਾ ਹਾਲ ਹੋ ਗਿਆ ਪੰਜਾਬ ਦਾ ਹੁਣ ਤਾਂ ਇਕੱਲੇ ਨੂੰ ਸੈਰ ਕਰਨ ਦਾ ਸਮਾਂ ਵੀ ਨਹੀਂ ਰਿਹਾ ਜਾਂ ਨਾਲ ਰਿਵਾਲਵਰ ਹੋਣੀ ਚਾਹੀਦੀ ਹੈ ਇਹ ਸਾਰਾ ਕੁੱਝ ਚਿੱਟਾ ਕਰਵਾ ਰਿਹਾ ਹੈ ਚਿੱਟੇ ਦੇ ਕਾਰੇ ਨੇ ਜਦੋਂ ਤੱਕ ਇਹ ਨਸ਼ਾ ਪਰੋਪਰ ਬੰਦ ਨਹੀਂ ਹੁੰਦਾ ਉਦੋਂ ਤੱਕ ਪੰਜਾਬ ਦੇ ਹਾਲਾਤ ਸਹੀ ਨਹੀਂ ਹੁੰਦੇ,ਨਸ਼ੇ ਲਈ ਪੈਸੇ ਚਾਹੀਦੇ ਹਨ ਪੈਸੇ ਹੁੰਦੇ ਨਹੀਂ ਤੋੜ ਦੇ ਵਿੱਚ ਇਹ ਸਾਰਾ ਕੁੱਝ ਕਰਦੇ ਨੇ ਇੱਕ ਬੰਦਾ ਚਿੱਟੇ ਦਾ ਨਸਾ ਕਰਨ ਵਾਲਾ ਦਿਨ ਵਿੱਚ ਅੱਠ ਦੱਸ ਵਾਰ ਕਰਦਾ ਹੈ ਐਨੇ ਪੈਸੇ ਕਿੱਥੋਂ ਆਉਣਗੇ ਤਾਂ ਹੀ ਇਹ ਲੁੱਟ ਖੋਹ ਦੇ ਕੰਮ ਵੱਧ ਗੲਏ ਨੇ ਭਗਵੰਤ ਮਾਨ ਜਾਗ ਜਾ ਜਿਹੜੇ ਵਾਅਦੇ ਕੀਤੇ ਸੀ ਕਿ ਟੀਕੇ ਛੁਡਵਾ ਕੇ ਟਿਫਨ ਹੱਥਾ ਵਿੱਚ ਫੜਾਵਾ ਗਾ ਉਸ ਗੱਲ ਤੇ ਆ ਜਾਵੋ
ਜਦੋਂ ਜਗਜੀਤ ਸਿੰਘ ਆਪਣੀ ਮਾਂ ਹਰਜੀਤ ਕੌਰ ਨੂੰ 35 ਸਾਲਾਂ ਬਾਅਦ ਮਿਲੇ ਤਾਂ ਬੇਸ਼ੱਕ ਪਲ ਭਾਵੁਕ ਸਨ।ਪਰ ਜਦੋਂ ਜਜ਼ਬਾਤਾਂ ਦੀ ਦਹਿਲੀਜ਼ ਨੇ ਦਸਤਕ ਦਿੱਤੀ ਤਾਂ ਚੇਤਿਆਂ ਵਿੱਚ ਸ਼ਾਇਦ ਬਚਪਨ ਦਾ ਉਹ ਵੇਲਾ ਜ਼ਰੂਰ ਉੱਕਰਿਆ ਹੋਵੇਗਾ ਜਦੋਂ ਮਾਂ ਨੇ ਆਪਣੇ ਪੁੱਤ ਨੂੰ ਰੱਜ ਕੇ ਲਾਡ-ਪਿਆਰ ਕੀਤਾ ਹੋਵੇਗਾ।ਉਹੀ ਲਾਡ ਪਿਆਰ ਪੂਰੇ 35 ਸਾਲਾਂ ਬਾਅਦ ਫ਼ਿਰ ਦੇਖਣ ਨੂੰ ਮਿਲਿਆ। ਇਸ ਵਾਰ ਰੱਜ ਨਾ ਹੋਇਆ ਪਰ 35 ਸਾਲਾਂ ਦੀ ਉਡੀਕ ਜ਼ਰੂਰ ਮੁੱਕ ਗਈ। ਇਹ ਉਸ ਵਿਛੋੜੇ ਤੋਂ ਬਾਅਦ ਦੀ ਉਡੀਕ ਸੀ ਜੋ ਹਾਲਾਤਾਂ ਕਾਰਨ ਪੈ ਗਈ ਸੀ।
ਉਡੀਕ ਮੁੱਕੀ ਤਾਂ ਪੂਰੀ ਦੁਨੀਆਂ ਵਿੱਚ ਮਾਂ-ਪੁੱਤ ਦੇ ਮੇਲ ਦੀਆਂ ਵੀਡੀਓਜ਼ ਵਾਇਰਲ ਹੋ ਗਈਆਂ। ਮਾਂ ਦੀ ਬੁੱਕਲ ਦਾ ਅਹਿਸਾਸ ਜਗਜੀਤ ਸਿੰਘ ਨੇ ਜਦੋਂ ਲਿਆ ਤਾਂ ਕਈਆਂ ਦਾ ਗੱਚ ਭਰ ਆਇਆ।ਜਗਜੀਤ ਅਤੇ ਉਨ੍ਹਾਂ ਦੀ ਮਾਂ ਹਰਜੀਤ ਕੌਰ ਦੀ ਮੇਲ ਵਾਲੀ ਉਡੀਕ ਤਾਂ ਮੁੱਕ ਗਈ ਪਰ ਦੂਜੇ ਪਾਸੇ ਆਪਣੀਆਂ ਮਾਂਵਾਂ ਤੋਂ ਵਿੱਛੜੇ ਕਈ ਬੱਚੇ ਅੱਜ ਵੀ ਇਸ ਤਰ੍ਹਾਂ ਦੇ ‘ਚਮਤਕਾਰ’ ਦੀ ਉਡੀਕ ਵਿੱਚ ਹਨ।ਕਿਵੇਂ ਹੋਇਆ ਮਾਂ-ਪੁੱਤ ਦਾ ਮੇਲ?