ਪੰਜਾਬ ਦੀਆਂ 13 ਸੀਟਾਂ ਦੇ ਰੁਝਾਨ ਸਾਹਮਣੇ ਆ ਗਏ ਹਨ। ਕਾਂਗਰਸ ਦੀ 6 ਸੀਟਾਂ ਤੇ ਆਮ ਆਦਮੀ ਪਾਰਟੀ ਦੀ 3 ਸੀਟਾਂ ਉਪਰ ਲੀਡ ਹੈ। ਅਹਿਮ ਗੱਲ ਹੈ ਕਿ ਦੋ ਸੀਟਾਂ ਖਡੂਰ ਸਾਹਿਬ ਤੇ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਅੱਗੇ ਚੱਲ ਰਹੇ ਹਨ। ਇਸ ਤੋਂ ਇਲਾਵਾ ਬਠਿੰਡਾ ਤੇ ਫਿਰੋਜ਼ਪੁਰ ਹਲਕੇ ਤੋਂ ਅਕਾਲੀ ਦਲ ਨੇ ਬੜ੍ਹਤ ਬਣਾਈ ਹੋਈ ਹੈ। ਬੀਜੇਪੀ ਸਾਰੀਆਂ ਸੀਟਾਂ ਉਪਰ ਪਿੱਛੇ ਚੱਲ ਰਹੀ ਹੈ।ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸ਼ੁਰੂਆਤੀ ਰੁਝਾਨਾਂ ਵਿਚ ਐਨਡੀਏ ਅੱਗੇ ਚੱਲ ਰਿਹਾ ਹੈ।ਇਸ ਤੋਂ ਇਲਾਵਾ ਇੰਡੀਆ ਗੱਠਜੋੜ ਵੀ ਤਕੜੀ ਟੱਕਰ ਦੇ ਰਿਹਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਇਥੇ ਕਾਂਗਰਸ ਨੂੰ ਸ਼ੁਰੂਆਤੀ ਰੁਝਾਨਾਂ ਵਿਚ ਚੋਖਾ ਹੁੰਗਾਰਾ ਮਿਲ ਰਿਹਾ ਹੈ।ਇਸ ਸਮੇਂ ਸਭ ਦੀਆਂ ਨਜ਼ਰ ਪੰਥਕ ਹਲਕੇ ਖਡੂਰ ਸਾਹਿਬ ਉਤੇ ਟਿਕੀਆਂ ਹੋਈਆਂ ਹਨ। ਇਥੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਕਾਫੀ ਅੱਗੇ ਚੱਲ ਰਹੇ ਹਨ। ਅੰਮ੍ਰਿਤਪਾਲ ਇਥੋਂ 100056 ਵੋਟਾਂ ਨਾਲ ਅੱਗੇ ਹੈ।ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ 51515 ਵੋਟਾਂ ਨਾਲ ਅੱਗੇ।
ਪੰਜਾਬ ਦੇ ਚੋਣ ਨਤੀਜਿਆਂ ਨੇ ਇਸ ਵਾਰ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਪੰਜਾਬ ਦੀਆਂ ਦੋ ਸੀਟਾਂ ਉੱਤੇ ਪੰਥਕ ਉਮੀਦਵਾਰਾਂ ਦੀ ਜਿੱਤ ਤਕਰਬੀਨ ਤੈਅ ਹੈ। ਫਰੀਦਕੋਟ ਤੋ ਸਰਬਜੀਤ ਸਿੰਘ ਖਾਲਸਾ 57107 ਵੋਟਾਂ ਦੀ ਲੀਡ ਨਾਲ ਅੱਗੇ ਚਲ ਰਹੇ ਹਨ। ਉੱਥੇ ਹੀ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦੀ 1 ਲੱਖ 18 ਹਜ਼ਾਰ ਤੋਂ ਵੱਧ ਦੀ ਲੀਡ ਹੈ।ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੇ ਇੱਕ ਪਾਸੜ ਜਿੱਤ ਹਾਸਲ ਕੀਤੀ ਹੈ। ਇਸ ਸੀਟ ’ਤੇ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਅਤੇ ਅਕਾਲੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨਾਲ ਸੀ।
ਦੱਸ ਦੇਈਏ ਕਿ ਅੰਮ੍ਰਤਪਾਲ ਸਿੰਘ ਨੂੰ ਚੋਣ ਨਿਸ਼ਾਨ ਮਾਈਕ ਅਲਾਟ ਕੀਤਾ ਗਿਆ ਸੀ। ਹਾਲਾਂਕਿ ਸ਼ੁਰੂਆਤੀ ਦੌਰ ’ਚ ਚਰਚਾਵਾਂ ਸਨ ਕਿ ਅੰਮ੍ਰਿਤਪਾਲ ਚੋਣ ਨਹੀਂ ਲੜੇਗਾ ਪਰ ਬਾਅਦ ’ਚ ਉਨ੍ਹਾਂ ਦੀ ਮਾਤਾ ਨੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਹ ਕਿਸੇ ਪਾਰਟੀ ਨਾਲ ਨਹੀਂ ਬਲਕਿ ਆਪਣੇ ਦਮ ’ਤੇ ਚੋਣ ਲੜੇਗਾ, ਕਿਉਂਕਿ ਉਸਨੂੰ ਪੰਜਾਬ ਦੇ ਮੁੱਦਿਆ ਦੀ ਚੰਗੀ ਪਕੜ ਹੈ।