ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਚੜਦੀਆਂ ਕਲਾ ਦੇ ਵਿੱਚ ਹੋਗੇ ਗੁਰਮੁਖ ਪਿਆਰਿਓ ਆਪਾਂ ਗੱਲ ਹਮੇਸ਼ਾ ਅੰਧ ਵਿਸ਼ਵਾਸ ਤੋਂ ਉੱਪਰ ਹਟ ਕੇ ਗੁਰੂ ਦੀ ਅਤੇ ਗੁਰਬਾਣੀ ਦੀ ਕਰਨੀ ਆਪਣੇ ਚੈਨਲ ਦਾ ਮਕਸਦ ਹੈ ਕਿ ਆਪਾਂ ਵੱਧ ਤੋਂ ਵੱਧ ਸੰਗਤਾਂ ਨੂੰ ਗੁਰੂ ਦੇ ਨਾਲ ਜੋੜੀਏ ਅਤੇ ਗੁਰੂ ਨਾਨਕ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸੰਗਤ ਜੀ ਜਾਣਕਾਰੀ ਚੰਗੀ ਲੱਗੇ ਲਾਇਕ ਤੇ ਸ਼ੇਅਰ ਜਰੂਰ ਕਰਿਆ ਕਰੋ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਧੰਨ ਗੁਰੂ ਨਾਨਕ ਲਿਖ ਕੇ ਆਪਣੀਆਂ ਹਾਜ਼ਰੀਆਂ ਜਰੂਰ ਲਗਵਾਇਆ ਕਰੋ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੇ ਬੜੀ ਹੀ ਆਸਾਨੀ ਦੇ ਨਾਲ ਪਹੁੰਚ ਜਾਵੇ
ਗੁਰਮੁਖ ਪਿਆਰਿਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਲੜੀਵਾਰ ਭਾਈ ਜਰਨੈਲ ਸਿੰਘ ਜੀ ਦੇ ਜੀਵਨ ਉੱਤੇ ਝਾਤ ਮਾਰਨੇ ਆ ਤੇ ਉਹਨਾਂ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਤੁਹਾਨੂੰ ਵਿਆਖਿਆ ਕਰਕੇ ਆਪਾਂ ਕਥਾ ਦੇ ਰੂਪ ਵਿੱਚ ਸੁਣਾਉਦੇ ਹਾਂ ਇਸੇ ਤਰਹਾਂ ਇੱਕ ਵਾਰ ਭਾਈ ਜਰਨੈਲ ਸਿੰਘ ਜੀ ਅਭਿਆਸੀ ਦੋ ਤਿੰਨ ਸਿੰਘਾਂ ਨਾਲ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਦੇ ਦਰਸ਼ਨ ਕਰਨ ਚਲੇ ਗਏ ਸ਼ਾਮ ਦੇ ਸਮੇਂ ਗੁਰਦੁਆਰਾ ਤਾੜੀ ਸਾਹਿਬ ਵਾਲੇ ਸਥਾਨ ਤੇ ਸਾਰਿਆਂ ਨੇ ਮਿਲ ਕੇ ਰਹਿਰਾਸ ਦਾ ਪਾਠ ਕੀਤਾ ਅਰਦਾਸ ਕੀਤੀ ਉਪਰੰਤ ਭਾਈ ਜਰਨੈਲ ਸਿੰਘ ਨੇ ਕਿਹਾ ਮੇਰਾ ਮਨ ਕਰਦਾ ਹੈ ਕਿ ਕੁਝ ਸਮਾਂ ਇਸੇ ਸਥਾਨ ਤੇ ਕਲਗੀਧਰ ਪਾਤਸ਼ਾਹ ਦੀ ਯਾਦ ਵਿੱਚ ਸਿਮਰਨ ਕੀਤਾ ਜਾਵੇ ਨਾਲ ਹੀ ਦੱਸ ਦਿੱਤਾ ਕਿ ਜਦੋਂ ਤੱਕ ਸਤਿਗੁਰੂ ਜੀ ਚਾਹੁਣਗੇ ਰੋਜ਼ਾਨਾ ਇੱਥੇ ਖਲੋ ਕੇ ਮੈਂ ਸਿਮਰਨ ਕਰਨਾ ਹੈ ਤੁਸੀਂ ਚਾਹੋ ਤਾਂ ਇਥੇ ਰਹਿ ਸਕਦੇ ਹੋ ਜੇ ਇੱਛਾ ਹੋਵੇ ਤਾਂ ਚਮਕੌਰ ਸਾਹਿਬ ਗੁਰਦੁਆਰਾ ਸਾਹਿਬ ਚਲੇ ਜਾਓ ਪਰ ਸ਼ਾਮ ਨੂੰ ਸ੍ਰੀ ਰਹਿਰਾਸ ਦਾ ਪਾਠ ਸਾਰੇ ਮਿਲ ਕੇ ਕਰਿਆ ਕਰਾਂਗੇ।
ਇਸ ਉਪਰੰਤ ਉਹ ਉੱਥੇ ਹੀ ਹੱਥ ਜੋੜ ਕੇ ਖੜੇ ਹੋ ਗਏ ਅਤੇ ਮੂਲ ਮੰਤਰ ਦਾ ਸਿਮਰਨ ਆਰੰਭ ਕਰ ਦਿੱਤਾ ਭਾਈ ਸ਼ਿੰਗਾਰਾ ਸਿੰਘ ਭਾਈ ਸਰਵਣ ਸਿੰਘ ਵਾਰੀ ਵਾਰੀ ਉਹਨਾਂ ਕੋਲ ਬੈਠੇ ਰਹਿੰਦੇ ਅਤੇ ਸ਼ਾਮ ਪੈਣ ਤੇ ਇਕੱਠੇ ਹੋ ਜਾਂਦੇ ਰਹਿਰਾਸ ਦਾ ਪਾਠ ਕਰਦੇ ਪਾਠ ਤੋਂ ਉਪਰੰਤ ਵੀ ਭਾਈ ਜਰਨੈਲ ਸਿੰਘ ਖੜੇ ਹੋ ਕੇ ਫਿਰ ਉਸੇ ਤਰਹਾਂ ਹੀ ਹੱਥ ਜੋੜ ਕੇ ਮੂਲ ਮੰਤਰ ਦਾ ਪਾਠ ਕਰਨ ਲੱਗ ਪੈਂਦੇ ਲਗਭਗ 21 ਦਿਨ ਲਗਾਤਾਰ ਇਸੇ ਤਰਹਾਂ ਹੀ ਮੂਲ ਮੰਤਰ ਦਾ ਜਾਪ ਕਰਦੇ ਰਹੇ ਫਿਰ ਗੁਰਦੁਆਰਾ ਚਮਕੌਰ ਸਾਹਿਬ ਵਿਖੇ ਪਹੁੰਚ ਕੇ ਤੇ ਇੱਕ ਦਿਨ ਹੋਰ ਠਹਿਰ ਇਥੇ ਸਾਰਿਆਂ ਨੂੰ ਨਾਲ ਲੈ ਕੇ ਉਹ ਜਗਹਾ ਦਿਖਾਈ ਜਿੱਥੇ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੇ ਘਮਸਾਨ ਯੁੱਧ ਲੜਿਆ ਸੀ ਅਤੇ ਸੂਰਵੀਰ ਬਹਾਦਰ ਸਾਹਿਬਜ਼ਾਦਿਆਂ ਨੇ ਉੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸ਼ਾਮ ਨੂੰ ਚਮਕੌਰ ਸਾਹਿਬ ਦੇ ਨੇੜੇ ਵਿਚਰਦਿਆਂ ਉਹ ਬਚਨ ਕਰਦੇ ਰਹੇ ਕਿ ਇਸ ਥਾਂ ਤੇ ਪੰਜਾਂ ਪਿਆਰਿਆਂ ਵਿੱਚ ਭਾਈ ਹਿੰਮਤ ਸਿੰਘ ਜੀ ਨੇ ਲੱਖਾਂ ਵੈਰੀਆਂ ਦਾ ਮੁਕਾਬਲਾ ਕਰਦਿਆਂ ਸ਼ਹਾਦਤ ਦਿੱਤੀ ਥੋੜਾ ਹਟਵਾਂ ਜਾ ਕੇ ਦੱਸਿਆ ਕਿ ਇਸ ਥਾਂ ਤੇ ਪਿਆਰੇ ਭਾਈ ਮਨਮੋਹਕ ਸਿੰਘ ਨੇ
ਇੱਥੇ ਘਮਸਾਨ ਯੁੱਧ ਲੜਿਆ ਅਤੇ ਦੁਸ਼ਮਣ ਦਲਾਂ ਨੂੰ ਬਹੁਗਿਣਤੀ ਵਿੱਚ ਮਾਰ ਮੁਕਾਇਆ ਸਰੀਰ ਤੇ ਛਣੀ ਛਣੀ ਹੋ ਜਾਣ ਤੱਕ ਨੇਜੇ ਵਰਸੇ ਤੀਰਾਂ ਤਲਵਾਰਾਂ ਦੀ ਮਾਰ ਝੱਲ ਕੇ ਸ਼ਹਾਦਤ ਦਾ ਜਾਮ ਪੀਤਾ ਨੇੜੇ ਹੀ ਜਾਂਦਿਆਂ ਦੱਸਿਆ ਕਿ ਇੱਥੇ ਹੀ ਪਿਆਰੇ ਸਾਹਿਬ ਜੀ ਦਾ ਦੁਸ਼ਮਣ ਦਲਾਂ ਨਾਲ ਲੜਦਿਆਂ ਹੋਇਆ ਸ਼ਹਾਦਤ ਦਾ ਜਾਮ ਪੀ ਗਏ ਅਤੇ ਫਿਰ ਗੁਰਦੁਆਰਾ ਸਾਹਿਬ ਦੇ ਨੇੜੇ ਜਾ ਕੇ ਦੱਸਿਆ ਇਸੇ ਥਾਂ ਤੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਲੱਖਾਂ ਦੁਸ਼ਮਣਾਂ ਦਲਾਂ ਦਾ ਘਮਸਾਣ ਜਿੰਦ ਲੜਦਿਆਂ ਅਨੇਕਾਂ ਨੂੰ ਮੌਤ ਦੇ ਘਾਟ ਉਤਾਰ ਕੇ ਸਹਾਦਤ ਪਾਈ ਕਿਸੇ ਨੇੜੇ ਹੀ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਵੀ ਦੁਸ਼ਮਣਾਂ ਦੇ ਦਲਾਂ ਦਾ ਮੁਕਾਬਲਾ ਕਰਦਿਆਂ ਵੈਰੀਆਂ ਦੇ ਆਹੂ ਲਾਉਂਦਿਆਂ ਸਰੀਰ ਦੇ ਸ਼ਨਣੀ ਛਾਣੀ ਹੋਇਆ ਜੂਝਦਿਆ ਸ਼ਹਾਦਤ ਦਾ ਜਾਮ
ਕੀਤਾ ਜਿਨਾਂ ਨੇ ਦੁਨੀਆਂ ਵਿੱਚ ਯੁੱਧ ਦੀ ਮਿਸਾਲ ਪੈਦਾ ਕੀਤੀ ਗਿਣਤੀ ਪੱਖੋਂ ਇਕੱਲਿਆਂ ਹੀ ਲੱਖਾਂ ਨਾਲ ਲੜਨਾ ਦ੍ਰਿੜਤਾ ਦਲੇਰੀ ਪੱਖੋ ਇਕ ਕਦਮ ਵੀ ਪਿੱਛੇ ਨਾ ਹਟਣਾ ਯੁੱਧ ਨੀਤੀ ਅਤੇ ਸ਼ਸਤਰ ਵਿਦਿਆ ਪੱਖੋਂ ਕਮਾਲ ਉਮਰ ਪੱਖੋਂ ਹਲਕੀ ਉਮਰ ਦੇ ਬਹਾਦਰੀ ਪੱਖੋਂ ਵੱਡੇ ਵੱਡੇ ਖੱਬੀ ਖਾਨ ਕਹਾਉਣ ਵਾਲਿਆਂ ਨੂੰ ਸਦਾ ਦੀ ਨੀਂਦ ਸਲਾਹ ਦੇਣਾ ਇਹ ਸਭ ਕੁਝ ਵੇਖ ਕੇ ਦੁਸ਼ਮਣ ਜਰਨੈਲਾਂ ਨੂੰ ਮੂੰਹ ਵਿੱਚ ਉਂਗਲਾਂ ਪਾ ਕੇ ਸੋਚਣ ਲਈ ਮਜਬੂਰ ਕਰਕੇ ਦੁਨੀਆਂ ਵਿੱਚ ਵਿਲੱਖਣ ਇਤਿਹਾਸ ਸਿਰਜ ਗਏ ਜਿਸ ਉਪਰੰਤ ਉਹ ਸਾਹਮਣੇ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਵਿੱਚ ਕੱਚੀ ਗੜੀ ਉੱਪਰੋਂ ਦਸ਼ਮੇਸ਼ ਪਿਤਾ ਨੇ ਜੈਕਾਰੇ ਛੱਡਦਿਆਂ ਹੋਇਆਂ ਬੀਰ ਰਸ ਵਿੱਚ ਤੀਰਾਂ ਦੀ ਵਰਖਾ ਕੀਤੀ ਕਿੰਨੇ ਬਚਨ ਕਰਦਿਆਂ ਅਸੀਂ ਪੁੱਛਿਆ ਕਿ ਤੁਸੀਂ ਇਸ ਢੰਗ ਦਾ ਵਰਨਨ ਕਰ ਰਹੇ ਹੋ ਜਿਵੇਂ ਤੁਸੀਂ ਸਭ ਕੁਝ ਅੱਖੀ ਵੇਖਿਆ ਹੋਵੇ ਹੋ ਸਕਦਾ ਹੈ
ਕਿ ਤੁਸੀਂ ਉਦੋਂ ਵੀ ਗੁਰੂ ਕਲਗੀਧਰ ਮਹਾਰਾਜ ਦੇ ਸਿੰਘਾਂ ਵਿੱਚ ਸ਼ਾਮਿਲ ਹੋ ਉਹ ਸਾਰੀ ਗੱਲ ਨੂੰ ਇੱਕਦਮ ਬਦਲ ਗਏ ਉਹਨਾਂ ਕਿਹਾ ਮੈਂ ਇਸ ਬਾਰੇ ਕੁਝ ਵੱਡੇ ਵੱਡੇ ਮਹਾਂਪੁਰਖਾਂ ਤੋਂ ਸੁਣਿਆ ਹੈ ਉਹਨਾਂ ਦੇ ਦੱਸੇ ਮੁਤਾਬਕ ਹੀ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਪਰ ਜਿਸ ਢੰਗ ਨਾਲ ਵੱਖੋ ਵੱਖ ਥਾਵਾਂ ਤੇ ਜਾ ਕੇ ਵੱਖ ਵੱਖ ਸਿੰਘਾਂ ਦੇ ਸ਼ਹੀਦੀ ਪਾਉਣ ਦੇ ਸਥਾਨ ਬਾਰੇ ਬੜੀ ਗੰਭੀਰਤਾ ਨਾਲ ਭਾਈ ਜਰਨੈਲ ਸਿੰਘ ਜੀ ਅਭਿਆਸੀ ਦੱਸ ਰਹੇ ਸਨ ਸਿੰਘਾਂ ਨੇ ਅਰਥ ਭਰਭੂਰ ਧਿਆਨ ਨਾਲ ਸੁਣਿਆ ਇਹ ਸਮਝ ਚੁੱਕੇ ਸਨ ਕਿ ਭਾਈ ਜਰਨੈਲ ਸਿੰਘ ਜੀ ਅਭਿਆਸੀ ਸਾਰੀ ਘਟਨਾ ਦੇ ਵਰਨਣ ਨੂੰ ਜਾਣ ਬੁਝ ਕੇ ਛਪਾ ਰਹੇ ਹਨ ਕੁਝ ਸਮਾਂ ਫਿਰ ਜੱਥੇ ਵਿੱਚ ਸੰਤਾਂ ਦਾ ਵਿਚਰਦਿਆਂ ਸੇਵਾ ਕਰਦਿਆਂ ਇਸੇ ਦੌਰਾਨ ਭਾਈ ਜਰਨੈਲ ਸਿੰਘ ਲੋੜ ਅਨੁਸਾਰ ਮਹਾਂਪੁਰਖਾਂ ਤੋਂ ਆਗਿਆ ਲੈ ਕੇ ਘਰ ਵੀ ਚਲੇ ਜਾਇਆ ਕਰਦੇ ਸਨ
12 ਫਰਵਰੀ ਸਨ 1970 ਨੂੰ ਭਾਈ ਜਰਨੈਲ ਸਿੰਘ ਦੇ ਘਰ ਭੁਝੰਗੀ ਈਸ਼ਰ ਸਿੰਘ ਦਾ ਜਨਮ ਹੋਇਆ ਤਾਂ ਨਗਰ ਨਿਵਾਸੀਆਂ ਨੇ ਭਾਈ ਜਰਨੈਲ ਸਿੰਘ ਤੋਂ ਭਝੰਗੀ ਦੇ ਜਨਮ ਦੀ ਖੁਸ਼ੀ ਵਿੱਚ ਪਾਰਟੀ ਦੇਣ ਨੂੰ ਜ਼ੋਰ ਦਿੱਤਾ ਤਾਂ ਉਹਨਾਂ ਕਿਹਾ ਕਿ ਸੰਗਰਾਂਦ ਵਾਲੇ ਦਿਨ ਸਾਰੀ ਸੰਗਤ ਨੂੰ ਗੁਰਦੁਆਰਾ ਸਾਹਿਬ ਵਿਖੇ ਪਾਰਟੀ ਦਿੱਤੀ ਜਾਵੇਗੀ। ਇਸੇ ਤਰ੍ਹਾਂ ਹੀ ਕੀਤਾ ਗੁਰਦੁਆਰਾ ਸਾਹਿਬ ਵਿਖੇ ਹਰ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਉਹਨਾਂ ਦੇ ਸਹਿਜ ਪਾਠ ਦਾ ਭੋਗ ਪਾਇਆ ਦੇਗ ਵਰਤਾਈ ਅਤੇ ਭੁਝੰਗੀ ਦੀ ਖੁਸ਼ੀ ਵਿੱਚ ਸਭ ਸੰਗਤਾਂ ਨੂੰ ਅੰਬ ਵਰਤਾਏ ਜਿਸ ਤੇ ਸਭ ਸੰਗਤਾਂ ਨੇ ਭਾਈ ਜਰਨੈਲ ਸਿੰਘ ਨੂੰ ਵਧਾਈਆਂ ਦਿੱਤੀਆਂ ਤੇ ਵਾਹਿਗੁਰੂ ਦਾ ਕੋਟ ਕੋਟ ਸ਼ੁਕਰ ਕੀਤਾ ਗੁਰਮੁਖ ਪਿਆਰਿਓ ਉਮੀਦ ਕਰਦੇ ਹਾਂ ਅੱਜ ਦੀ ਕਥਾ ਤੁਹਾਨੂੰ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਤਾਂ ਲਾਇਕ ਤੇ ਸ਼ੇਅਰ ਜਰੂਰ ਕਰਿਓ ਨਾਲ ਹੀ ਇਥੇ ਅਸੀਂ ਇੱਕ ਹੋਰ ਗੱਲ ਕਹਿਣੀ ਚਾਹੁੰਦੇ ਹਾਂ ਕਿ ਅਸੀਂ ਅੱਜ ਕੱਲ ਆਪਣੇ ਬੱਚਿਆਂ ਦਾ ਜਨਮ ਦਿਨ ਪਤਾ ਨਹੀਂ ਕਿਹੜੇ ਹੀ ਢੰਗਾਂ ਨਾਲ ਮਨਾਉਂਦੇ ਹਾਂ
ਜਦੋਂ ਬੱਚਾ ਪੈਦਾ ਹੁੰਦਾ ਹੈ ਅਸੀਂ ਸ਼ਰਾਬਾਂ ਡੋਲਦੇ ਹਾਂ ਡੀਜੇ ਲਾਉਂਦੇ ਹਾਂ ਪਰ ਜਰਨੈਲ ਸਿੰਘ ਅਭਿਆਸੀ ਨੇ ਦੇਖੋ ਗੁਰਦੁਆਰਾ ਸਾਹਿਬ ਵਿਖੇ ਆਪਣੇ ਬੱਚੇ ਦੇ ਹੋਣ ਦੀ ਖੁਸ਼ੀ ਦੇ ਵਿੱਚ ਆਪਣੇ ਭੁਝੰਗੀ ਦੇ ਆਉਣ ਦੀ ਖੁਸ਼ੀ ਵਿੱਚ ਗੁਰਦੁਆਰਾ ਸਾਹਿਬ ਵਿਖੇ ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਹੀ ਪਾਰਟੀ ਦਿੱਤੀ ਗੁਰਮੁਖ ਪਿਆਰਿਓ ਉਮੀਦ ਕਰਦੇ ਹਾਂ ਅੱਜ ਦੀ ਕਥਾ ਤੁਹਾਨੂੰ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਲਾਇਕ ਤੇ ਸ਼ੇਅਰ ਜਰੂਰ ਕਰਿਓ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਧੰਨ ਗੁਰੂ ਨਾਨਕ ਲਿਖਿਆ ਆਪਣੀਆਂ ਹਾਜ਼ਰੀਆਂ ਜਰੂਰ ਲਗਵਾਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ