ਅੱਜ ਦੇ ਦੌਰ ਦੇ ਵਿੱਚ ਮਨੁੱਖ ਦੀਆਂ ਇੱਛਾ ਵੱਧਦੀਆਂ ਚਲੀਆਂ ਜਾ ਰਹੀਆਂ ਨੇ ਜਿਵੇਂ ਜਿਵੇਂ ਇੱਛਾ ਵੱਧ ਰਹੀਆਂ ਨੇ ਸੰਤੋਖ ਘੱਟ ਰਿਹਾ ਸਹਿਜ ਜ਼ਿੰਦਗੀ ਦੇ ਵਿੱਚ ਘੱਟ ਰਿਹਾ ਮਨੁੱਖ ਦੀਆਂ ਮੰਗਾਂ ਬਹੁਤ ਨੇ ਤੇ ਸਾਰੀਆਂ ਮੰਗਾਂ ਪੂਰੀਆਂ ਵੀ ਨਹੀਂ ਹੋ ਸਕਦੀਆਂ ਗੁਰੂ ਸਾਹਿਬ ਜੀ ਕਹਿੰਦੇ ਮੰਗਾਂ ਮੰਗਣ ਦੀ ਬਜਾਏ ਅਸੀਂ ਗੁਰੂ ਦੇ ਕਲਮ ਸੰਤੋਖ ਮੰਗ ਲਈਏ ਨਾ ਸਹਿਜ ਮੰਗ ਲਈਏ ਕਿ ਸਤਿਗੁਰੂ ਜੀ ਕਿਰਪਾ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਸੰਤੋਖ ਆ ਜਾਵੇ ਤੇ ਸਾਡੀ ਜ਼ਿੰਦਗੀ ਬਹੁਤ ਸੌਖੀ ਹੋ ਜਾਵੇਗੀ ਪਾਵਨ ਬਚਨਾਂ ਦੇ ਵਿੱਚ ਸਤਿਗੁਰੂ ਕਿਰਪਾ ਕਰਕੇ ਸਮਝਾਣਾ ਕਰਨ ਤ੍ਰਿਸ਼ਨਾ ਬੁਝੈ ਪਦਾਰਥਾਂ ਦੇ ਨਾਲ ਤ੍ਰਿਸ਼ਨਾ ਬੁਝ ਨਹੀਂ ਸਕਦੀ ਜਿੰਨੇ ਪਦਾਰਥ ਜਿਆਦਾ ਇਕੱਠੇ ਕਰਾਂਗੇ ਇੰਨੇ ਤ੍ਰਿਸ਼ਨਾ ਵਧਦੀ ਚਲੀ ਜਾਵੇਗੀ ਸੰਤੋਖ ਘੱਟਦਾ ਚਲਾ ਜਾਵੇਗਾ। ਹੁਣ ਭਾਲ ਪਦਾਰਥਾਂ ਦੀ ਹੈ ਸੰਤੋਖ ਦੀ ਨੀ ਭਾਲ ਸੰਸਾਰਕ ਚੀਜ਼ਾਂ ਦੀ ਹ ਸਹਿਜ ਦੀ ਤੇ ਜਿਵੇਂ ਜਿਵੇਂ ਪਦਾਰਥ ਇਕੱਠੇ ਹੁੰਦੇ ਜਾ ਰਹੇ ਨੇ ਦੁੱਖ ਵੀ ਵਧਦੇ ਚਲੇ ਜਾ ਰਹੇ ਨੇ ਤੇ ਦੁੱਖਾਂ ਦੇ ਕਰਕੇ ਮਨੁੱਖ ਜਿਹੜਾ ਹੈ ਪਰੇਸ਼ਾਨ ਹੈ ਲਾਚਾਰ ਹੋ ਗਿਆ ਸਤਿਗੁਰ ਕਹਿੰਦੇ ਤ੍ਰਿਸਨਾ ਬੁਝੈ ਬੁਝ ਸਕਦੀ ਹ ਤੇਰੀ ਜ਼ਿੰਦਗੀ ਵਿੱਚ ਸੰਤੋਖ ਆ ਜਾਵੇ ਜਦੋਂ ਅਸੀਂ ਸੁੱਖਮਨੀ ਸਾਹਿਬ ਜੀ ਦੀ ਬਾਣੀ ਨੂੰ ਪੜ੍ਨਾ ਕਰਦਿਆਂ ਨਾ ਗੁਰੂ ਸਾਹਿਬ ਜੀ ਕਹਿੰਦੇ ਸਹਸ ਖਟੇ ਸਾਧ ਸੰਗਤ ਦੇ ਹਜ਼ਾਰਾਂ ਖੱਟਦਾ ਦੌੜ ਰਿਹਾ ਰਾਤ ਵੀ ਮਨੁੱਖ ਦੋੜ ਰਿਹਾ ਦਿਨ ਵੀ ਦੋੜ ਰਿਹਾ ਕਿਹਦੇ ਵਾਸਤੇ ਖੱਟਣ ਵਾਸਤੇ ਮੈਂ ਹਜ਼ਾਰਾਂ ਖੱਟ ਲਵਾਂ ਸਹਸ ਖਟੇ ਲਖ ਕੋਠ ਧਾਵੈ ਕਿ ਜਿਹੜਾ ਹਜ਼ਾਰਾਂ ਖੱਟਣ ਵਾਲਾ ਉਹ ਬਹਿੰਦਾ ਫਿਰ ਟਿਕ ਕੇ ਨਹੀਂ ਬਹਿੰਦਾ
ਉਹ ਕਹਿੰਦਾ ਅੱਜ ਹਜ਼ਾਰ ਨੇ ਕੱਲ ਮੇਰੇ ਕੋਲ ਲੱਖ ਹੋ ਜਾਵਣ ਸਹਸ ਖਟੇ ਲਾਕੋ ਉਠ ਧਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਪਹਿਲਾ ਹਜ਼ਾਰ ਸੀ ਤਾਂ ਵੀ ਤ੍ਰਿਪਤੀ ਨਹੀਂ ਸੀ ਹੁਣ ਲੱਖ ਹੋ ਗਏ ਨੇ ਤ੍ਰਿਸ਼ਨਾ ਤਾਂ ਵੀ ਪ੍ਰਬਲ ਹੈ ਤਾਂ ਵੀ ਮਨੁੱਖ ਦੀ ਤ੍ਰਿਸ਼ਨਾ ਮੁੱਕੀ ਨਹੀਂ ਸਹਸ ਖਟੇ ਲਾਕੋ ਉਠ ਧਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਅਨਿਕ ਭੋਗ ਬਿਖਿਆ ਕੇ ਕਰੈ ਕਿੰਨੇ ਪਦਾਰਥ ਭੋਗੇ ਕਿ ਤ੍ਰਿਸ਼ਨਾ ਮੁੱਕ ਰਹੀ ਹੈ ਛੋਟੀ ਜਿਹੀ ਉਦਾਹਰਨ ਹੈ 10 ਹਜ਼ਾਰ ਦਾ ਮੋਬਾਈਲ ਲੈ ਲਿਆ ਨਹੀਂ ਮੁੱਕੀ ਤ੍ਰਿਸ਼ਨਾ ਹੁਣ 20 ਦਾ ਲੈਣਾ 20 ਤੋਂ 25 ਦਾ ਹੋ ਗਿਆ 25 ਤੋਂ ਲੱਖ ਦਾ ਹੋ ਗਿਆ ਜਿਹੜੇ ਲੱਖ ਵਾਲੇ ਨੂੰ ਕਹਿੰਦੇ ਦੋ ਲੱਖ ਦਾ ਲੈਣਾ ਮੁੱਕਾਂਗੇ ਕਿੱਥੇ ਰੁਕਾਂਗੇ ਕਿੱਥੇ ਇਹ ਤੇ ਉਹ ਅੱਗ ਹੈ ਜਿਸਨੂੰ ਲੱਕਣਾ ਪਾ ਕੇ ਅਸੀਂ ਬੁਝਾਣ ਦਾ ਯਤਨ ਕਰ ਰਹੇ ਹਾਂ ਤੇ ਲੱਕੜਾਂ ਦੇ ਨਾਲ ਅੱਗ ਨਹੀਂ ਜੇ ਬੁਝਿਆ ਕਰਦੀ ਹੋਰ ਪ੍ਰਬਲ ਹੁੰਦੀ ਹੈ ਗੁਰੂ ਸਾਹਿਬ ਜੀ ਤਾਂਹੀ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਬਚਨ ਕਰਦੇ ਅਨਿਕ ਭੋਗ ਬਿਖਿਆ ਕੇ ਕਰੈ ਨਾ ਤ੍ਰਿਪਤਾਵੈ ਇਕ ਪਾਸੇ ਤੇ ਭੋਗ ਵੀ ਕਰਦਾ ਹੈ ਪਦਾਰਥਾਂ ਦਾ ਭੋਗ ਵੀ ਕਰ ਰਿਹਾ ਨਾ ਤ੍ਰਿਪਤਾਵੈ ਫਿਰ ਤ੍ਰਿਪਤ ਵੀ ਨਹੀਂ ਹੋ ਰਿਹਾ ਦੁਖੀ ਤਾਂ ਵੀ ਹ ਨਾ ਤ੍ਰਿਪਤਾਵੈ ਖਪ ਖਪ ਮਰੈ
ਪਹਿਲੇ ਤੋਂ ਜਿਆਦਾ ਖੱਪ ਰਿਹਾ ਹੁਣ ਪਹਿਲਾਂ ਦੱਸ ਸੀ ਤੇ ਟਿਕ ਕੇ ਬਹਿ ਤੇ ਜਾਂਦਾ ਸੀ ਹੁਣ ਸੋ ਟਿਕਿਆ ਨਹੀਂ ਜਾਂਦਾ ਗੁਰੂ ਸਾਹਿਬ ਜੀ ਕਹਿ ਰਹੇ ਟਿਕੇਗਾ ਕਦੋਂ ਤਾਂ ਹੀ ਮੇਰਾ ਗੁਰੂ ਕਹਿ ਰਿਹਾ ਤ੍ਰਿਸ਼ਨਾ ਬੁਝੈ ਜਿਵੇਂ ਤੂੰ ਤ੍ਰਿਸ਼ਨਾ ਬੁਝਾਣਾ ਚਾਹੁੰਦਾ ਬੁਝਣੀ ਨਹੀਂ ਹਰਿ ਕੈ ਨਾਮ ਨਾਮ ਤੋਂ ਬਿਨਾਂ ਨਹੀਂ ਬੁਝ ਸਕਦੀ ਕਿਉਂਕਿ ਨਾਮ ਨੇ ਤੇਰੀ ਜ਼ਿੰਦਗੀ ਦੇ ਵਿੱਚ ਸੰਤੋਖ ਲਿਆਣਾ ਜਿਸ ਦਿਨ ਸੰਤੋਖ ਆ ਗਿਆ ਤੂੰ ਟਿਕ ਜਾਵੇਂਗਾ ਸੁਪਨ ਮਨੋਰਥ ਬਿਰਥੇ ਸਭ ਕਾਜੈ ਬਿਨਾ ਸੰਤੋਖ ਕਿੰਨਾ ਹੀ ਇਕੱਠਾ ਕਰ ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾ ਹੀ ਬਚਨ ਕਰਦੇ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਬਿਨਾ ਸੰਤੋਖ ਨਹੀ ਕੋ ਰਾਜਾ ਨਾ ਜਿੰਦਗੀ ਵਿੱਚ ਸੰਤੋਖ ਆਇਆ ਨਾ ਸਹਿਜ ਆਇਆ ਕੇਵਲ ਪਦਾਰਥਾਂ ਨੂੰ ਇਕੱਠੇ ਕਰਨ ਦੀ ਦੌੜ ਇਹੋ ਜਿਹੀ ਲੱਗੀ ਹੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਕਹਿੰਦੇ ਇਹ ਮਨੋਰਥ ਸੁਪਨੇ ਵਰਗੇ ਸਭ ਕਾਜੈ ਬਿਰਥੇ ਹੋ ਗਏ ਸਾਰੇ ਕਰਮ ਤੇਰੇ ਤੇ ਗੁਰੂ ਸਾਹਿਬ ਜੀ ਤਾਂ ਹੀ ਬਚਨ ਕਰਦੇ ਤੂੰ ਮੰਗ ਤੇ ਸੰਤੋਖ ਮੰਗ ਕਿਉਂਕਿ ਮਹਾ ਸੰਤੋਖ ਹੋਵੈ ਗੁਰ ਬਚ ਜਿਹਦੇ ਕੋਲ ਸੰਤੋਖ ਆ ਗਿਆ ਨਾ ਉਹਦੇ ਕੋਲ ਸਤਿਗੁਰੂ ਕਹਿੰਦੇ ਫਿਰ ਪੂਰਨ ਗਿਆਨ ਆ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਪਦਾਰਥਾਂ ਦੇ ਨਾਲ ਭੁੱਖ ਨਹੀਂ ਉਤਰਦੀ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨ ਸੰਤੋਖ ਗੁਰੂ ਦੇ ਬਚਨੀ ਰਾਹੀਂ ਪੈਦਾ ਹੋਣਾ ਤੇ
ਫਿਰ ਧਿਆਨ ਤੇਰਾ ਰੱਬ ਦੇ ਨਾਲ ਪਦਾਰਥਾਂ ਤੋਂ ਧਿਆਨ ਟੁੱਟ ਜਾਣਾ ਨਾਮ ਦੇ ਨਾਲ ਜਦੋਂ ਤੇਰਾ ਧਿਆਨ ਜੁੜ ਗਿਆ ਫਿਰ ਤੇਰੇ ਅੰਦਰ ਦੀ ਉਲਝਨ ਤੇਰੇ ਅੰਦਰ ਦੀ ਤ੍ਰਿਸ਼ਨਾ ਬੁਝ ਜਾਣੀ ਫਰਕਸ਼ੀਅਰ ਦੇ ਸਮੇਂ ਵਿੱਚ ਨਾ ਉਹਨੇ ਹੁਕਮ ਕੀਤਾ ਕਿ ਜਿਹੜੇ ਸਿੰਘ ਕੈਦ ਦੇ ਵਿੱਚ ਮੈਂ ਰੱਖੇ ਹੋਏ ਨੇ ਇਹਨਾਂ ਨੂੰ ਪਰਖਣਾ ਚਾਹਦਾ ਔਰ ਪਰਖਿਆ ਵੀ ਤੇ ਸੰਤੋਖ ਕਹਿੰਦੇ ਜੇਲ ਦੇ ਵਿੱਚ ਇੱਕ ਬਜ਼ੁਰਗ ਇੱਕ ਜਵਾਨ ਦੋਨੋਂ ਸਿੰਘ ਇੱਕ ਦੀ ਉਮਰ ਵੱਡੀ ਹੈ ਬਜ਼ੁਰਗ ਦੀ ਹੈ ਇੱਕ ਜਵਾਨ ਜੇਲ ਦੇ ਵਿੱਚ ਬੰਦ ਕੀਤੇ ਹੋਏ ਤੇ ਅੱਜ ਕਹਿੰਦਾ ਜਦੋਂ ਪ੍ਰਸ਼ਾਦਾ ਦੋਗੇ ਨਾ ਇਹਨਾਂ ਨੂੰ ਇਕ ਪ੍ਰਸ਼ਾਦਾ ਦਿਓ ਦੋ ਚਾਰ ਦਿਨ ਭੁੱਖੇ ਰੱਖਿਆ ਹੁਣ ਸੰਤੋਖ ਪਰਖਣਾ ਚਾਹੁੰਦਾ ਸੀ ਤੇ ਇਹ ਸੰਤੋਖ ਸਾਡੇ ਵਾਲਾ ਨਹੀਂ ਸੀ ਜਦੋਂ ਪਰਖੋ ਤੇ ਅਸੀਂ ਡੋਲ ਜਾਈਏ ਇਹ ਸੰਤੋਖ ਉਹ ਹੈ ਜਿਹੜਾ ਗੁਰ ਬਚਨੀ ਦੇ ਰਾਹੀਂ ਪੈਦਾ ਹੁੰਦਾ ਉਹ ਜੇਲ ਦੇ ਥੋੜਾ ਜਿਹਾ ਪਿੱਛੇ ਰੁਕ ਗਿਆ ਕਹਿੰਦਾ ਮੈਂ ਅੱਜ ਸੰਤੋਖ ਵੇਖਣਾ ਪਰਖਣਾ ਪ੍ਰਸ਼ਾਦਾ ਦੇਣ ਵਾਲਾ ਗਿਆ ਤੇ ਇਕ ਪ੍ਰਸ਼ਾਦਾ ਉਹਨਾਂ ਦੇ ਕੋਲ ਅੰਦਰ ਕਰ ਦਿੱਤਾ ਜੇਲ ਦੇ ਵਿੱਚ ਇੱਕ ਪਾਸੇ
ਬਜ਼ੁਰਗ ਬੈਠਾ ਇੱਕ ਪਾਸੇ ਜਵਾਨ ਸਿੰਘ ਬੈਠਾ ਦੋਨੋਂ ਪ੍ਰਸ਼ਾਦੇ ਨੂੰ ਵੇਖ ਰਹੇ ਨੇ ਤੇ ਫਰਕਸ਼ੀਅਰ ਦੂਰੋ ਦੋਨਾਂ ਨੂੰ ਵੇਖ ਰਿਹਾ ਕਹਿੰਦੇ ਬਜ਼ੁਰਗ ਨੇ ਪ੍ਰਸ਼ਾਦਾ ਨੌਜਵਾਨ ਸਿੰਘ ਵੱਲ ਕਰ ਦਿੱਤਾ ਤੇ ਜਦੋਂ ਸਿੰਘ ਨੇ ਪ੍ਰਸ਼ਾਦਾ ਆਪਣੇ ਵੱਲ ਵੱਧਦਾ ਦੇਖਿਆ ਤੇ ਉਹਨੇ ਪ੍ਰਸ਼ਾਦਾ ਬਜ਼ੁਰਗ ਵੱਲ ਕਰਕੇ ਇੱਕ ਗੱਲ ਕਹੀ ਕਹਿੰਦਾ ਬਜ਼ੁਰਗੋ ਮੈਂ ਅਜੇ ਜਵਾਨ ਹਾਂ ਮੇਰੇ ਅੰਦਰ ਇਤਨੀ ਕੁ ਚਰਬੀ ਹੈ ਕਿ ਮੈਂ ਭੁੱਖ ਬਰਦਾਸ਼ਤ ਕਰ ਸਕਦਾ ਮੈਂ ਕੁਝ ਦਿਨ ਜੀ ਸਕਦਾ ਹਾਂ ਤੁਸੀਂ ਬਜ਼ੁਰਗ ਹੋ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਸਰੀਰ ਕਮਜ਼ੋਰ ਹੋ ਜਾਂਦਾ ਇਹ ਪ੍ਰਸ਼ਾਦਾ ਤੁਸੀਂ ਛਕੋ ਫਰਕਸ਼ੀਅਰ ਨੇ ਜਦੋਂ ਇਹ ਬਚਨ ਸੁਣੇ ਹੈਰਾਨ ਹੋ ਗਿਆ ਕਹਿੰਦਾ ਬਜ਼ੁਰਗ ਨੇ ਫਿਰ ਪ੍ਰਸ਼ਾਦਾ ਨੌਜਵਾਨ ਸਿੰਘ ਵੱਲ ਕਰਕੇ ਕਿਹਾ ਤੂੰ ਨੌਜਵਾਨ ਹੈ ਆਣ ਵਾਲੇ ਸਮੇਂ ਦੇ ਵਿੱਚ ਕੌਮ ਦੀ ਬਾਗ ਦੋਰ ਸਾਭਣੀ ਹੈ ਤੇ ਤੁਹਾਡੀ ਲੋੜ ਜਿਆਦਾ ਮੈਂ ਬਜ਼ੁਰਗ ਹਾਂ ਕਿਤਨਾ ਕ ਜੀ ਚੁੱਕਾ ਕਿੰਨੀ ਕੁ ਮੇਰੀ ਹੋਰ ਉਮਰ ਰਹਿ ਜਾਣੀ ਹੈ ਤੂ ਪ੍ਰਸ਼ਾਦਾ ਛਕਣਾ ਜਿਆਦਾ ਜਰੂਰੀ ਹੈ ਕਹਿੰਦੇ ਦੋਨਾਂ ਦੇ ਵਿੱਚ ਜਦੋਂ ਇਹ ਬਚਨ ਬਿਲਾਸ ਹੁੰਦੇ ਸੁਣੇ ਨਾ ਫਰਕਸ਼ੀਅਰ ਦੇ ਮੂੰਹ ਦੇ ਵਿੱਚੋਂ ਨਿਕਲ ਗਿਆ ਅੱਲਾ ਉਹ ਕਹਿੰਦਾ ਯਾ ਅੱਲਾਹ ਇਤਨਾ ਸੰਤੋਖ ਸਿਖਾ ਪਦਾਰਥਾਂ ਦੇ ਨਾਲ ਸੰਤੋਖ ਨਹੀਂ ਸੰਤੋਖ ਕੇਵਲ
ਜਿਹੜਾ ਸੀ ਦੋਨਾਂ ਨੇ ਫਿਰ ਅੰਤ ਦੇ ਵਿੱਚ ਪ੍ਰਸ਼ਾਦਾ ਅੱਧਾ ਕੀਤਾ ਅੱਧਾ ਸਿੰਘ ਨੇ ਛਕਿਆ ਜਿਹੜਾ ਨੌਜਵਾਨ ਸੀ ਬਹੁਤ ਹੀ ਧਨਾਓ ਭਰੇ ਦੇ ਵਿੱਚ ਸੰਤੋਖ ਆ ਗਿਆ ਉਹ ਦੋਨੋਂ ਬਜ਼ੁਰਗ ਸਿੱਖ ਤੇ ਨੌਜਵਾਨ ਜਿਹੜਾ ਸੀ ਦੋਨਾਂ ਨੇ ਫਿਰ ਅੰਤ ਦੇ ਵਿੱਚ ਪ੍ਰਸ਼ਾਦਾ ਅੱਧਾ ਕੀਤਾ ਅੱਧਾ ਸਿੰਘ ਨੇ ਛਕਿਆ ਜਿਹੜਾ ਨੌਜਵਾਨ ਸੀ ਅੱਧਾ ਬਜ਼ੁਰਗ ਸਿੰਘ ਨੇ ਛਕਿਆ ਫਰਕਸ਼ੀਅਰ ਅੱਲਾ ਅੱਲਾ ਕਰਦਾ ਦੁਰ ਗਿਆ ਵਾਪਸ ਕਹਿਣ ਲੱਗਾ ਦੁਨੀਆਂ ਦੇ ਲੋਕੋ ਮੈਂ ਇਹੋ ਜਿਹਾ ਸੰਤੋਖ ਕਿਸੇ ਕੌਮ ਦੇ ਵਿੱਚ ਨਹੀਂ ਦੇਖਿਆ ਜਿਹੜਾ ਸੰਤੋਖ ਮੈਂ ਸਿੱਖ ਕੌਮ ਦੇ ਵਿੱਚ ਵੇਖਿਆ ਔਰ ਇਹ ਸੰਤੋਖ ਪ੍ਰਾਪਤ ਕਿੱਥੋਂ ਹੋਇਆ ਮਹਾ ਸੰਤੋਖ ਹੋਵੈ ਗੁਰ ਬਚਨੀ ਐਵੇਂ ਥੋੜੇ ਕਿਆ ਜਾਂਦਾ ਗੁਰੂ ਦੇ ਬਚਨਾਂ ਨੂੰ ਧਿਆਨ ਨਾਲ ਸੁਣਿਆ ਕਰ ਫਿਰ ਤੇਰਾ ਗੁਰੂ ਦੇ ਨਾਲ ਜਦੋਂ ਪ੍ਰੀਤ ਜੁੜ ਗਈ ਗੁਰੂ ਦੇ ਨਾਲ ਜਦੋਂ ਜੁੜ ਗਿਆ ਨਾ ਫਿਰ ਤੈਨੂੰ ਅੰਦਰ ਸੰਤੋਖ ਪ੍ਰਾਪਤ ਹੋ ਜਾਣਾ ਕਿਉਂਕਿ ਬਿਨਾ ਸੰਤੋਖ ਨਹੀ ਕੋਊ ਰਾਜੈ ਬਿਨਾਂ ਸੰਤੋਖ ਤੋਂ ਰੱਜ ਨਹੀਂ ਸਕਦਾ ਗੁਰੂ ਦੇ ਅੱਗੇ ਅਰਦਾਸ ਕਰਿਆ ਕਰ ਸਤਿਗੁਰੂ ਜੀ ਕਿਰਪਾ ਕਰ ਮੈਨੂੰ ਸੰਤੋਖ ਮੈਨੂੰ ਸਹਜ ਧੀਰਜ ਦੀ ਦਾਤ ਬਖਸ਼ ਦਿਓ