ਕਦੀ ਵੀ ਭੁੱਲਕੇ ਮਾਪੇ ਇਹ ਗਲਤੀ ਨਾ ਕਰਨ

ਆਪਣੇ ਬੱਚੇ ਦੇ ਦਰਦ ਬਾਰੇ ਤੁਹਾਨੂੰ ਕੀ ਜਾਣਨ ਦੀ ਲੋੜ ਹੈ
ਸਾਰੇ ਬੱਚੇ ਦਰਦ ਇੱਕੋ ਤਰ੍ਹਾਂ ਮਹਿਸੂਸ ਨਹੀਂ ਕਰਦੇ।
ਕਸ਼ਟਦਾਇਕ ਘਟਨਾ ਵਾਪਰਨ ਤੋਂ ਬਆਦ ਦੇ ਦਿਨਾਂ ਵਿੱਚ ਦਰਦ ਘਟਣਾ ਚਾਹੀਦਾ ਹੈ, ਨਾ ਕਿ ਵਧਣਾ ਚਾਹੀਦਾ ਹੈ।
ਦਰਦ ਦੀ ਦਵਾਈ ਨਾਲ ਤੁਹਾਡੇ ਬੱਚੇ ਨੂੰ ਦਰਦ ਘੱਟ ਮਹਿਸੂਸ ਹੋਵੇਗਾ।
ਆਪਣੇ ਬੱਚੇ ਨੂੰ ਧੀਰਜ ਦੇਣ, ਉਸ ਨੂੰ ਅਰਾਮਦਾਇਕ ਮਹਿਸੂਸ ਕਰਨ ਅਤੇ ਦਰਦ ਘਟਾਉਣ ਵਿੱਚ ਮਦਦ ਕਰੇਗਾ।
ਬੱਚੇ ਦਾ ਧਿਆਨ ਕਿਸੇ ਹੋਰ ਪਾਸੇ ਲਾਉਣ ਨਾਲ ਵੀ ਦਰਦ ਘਟਾਉਣ ਵਿੱਚ ਮਦਦ ਕਰ ਸਕਦਾ ਹੈ।
ਧੀਰਜ ਦੇਣਾ ਅਤੇ ਧਿਆਨ ਕਿਸੇ ਹੋਰ ਪਾਸੇ ਲਾਉਣਾ ਆਪਣੇ ਬੱਚੇ ਨੂੰ ਦਵਾਈ ਦੇਣ ਜਿੰਨਾਂ ਹੀ ਮਹੱਤਵਪੂਰਨ ਹੋ ਸਕਦਾ ਹੈ

ਦਰਦ ਦਾ ਅਨੁਮਾਨ ਲਾਉਣਾ: ਇਹ ਜਾਣਨਾ ਕਿ ਕੀ ਬੱਚੇ ਦੇ ਦਰਦ ਹੁੰਦਾ ਹੈ
ਕਈ ਵਾਰੀ ਜਦੋਂ ਤੁਹਾਡੇ ਬੱਚੇ ਦੇ ਦਰਦ ਹੁੰਦਾ ਹੈ ਉਹ ਦੱਸ ਦਿੰਦਾ ਹੈ। ਉਹ ਦਰਦ, ਦੁੱਖ ਲੱਗਦੈ, ਹਾਏ, ਪੀੜ ਜਾਂ ਊਈ ਜਿਹੇ ਸ਼ਬਦ ਵਰਤ ਸਕਦਾ ਹੈ। ਜਿਸ ਹਿੱਸੇ ਵਿੱਚ ਦਰਦ ਹੁੰਦਾ ਹੈ ਤੁਹਾਡਾ ਬੱਚਾ ਉਸ ਵੱਲ ਇਸ਼ਾਰਾ ਕਰ ਸਕਦਾ ਹੈ, ਜਾਂ ਉਸ `ਤੇ ਹੱਥ ਆਦਿ ਰੱਖ ਕੇ ਉਸ ਦਾ ਬਚਾਅ ਕਰ ਸਕਦਾ ਹੈ। ਜੇ ਉਹ ਦਰਦ ਦੀ ਸ਼ਿਕਾਇਤ ਨਹੀਂ ਕਰਦਾ, ਤੁਸੀਂ ਆਪਣੇ ਬੱਚੇ ਨੂੰ ਪੁੱਛ ਸਕਦੇ ਹੋ ਕਿ ਉਸ ਨੂੰ ਕਿੰਨਾ ਕੁ ਦਰਦ ਹੁੰਦਾ ਹੈ।

ਜੇ ਤੁਹਾਡਾ ਬੱਚਾ ਵੱਡੀ ਉਮਰ ਦਾ ਹੋਵੇ, ਉਸ ਦੇ ਕਿੰਨਾ ਕੁ ਦਰਦ ਹੁੰਦਾ ਹੈ, ਇਹ ਜਾਣਨ ਲਈ ਤੁਸੀਂ ਦਰਦ ਦਾ 0 ਤੋਂ 10 ਦਾ ਪੈਮਾਨਾ ਵਰਤ ਸਕਦੇ ਹੋ। ਆਪਣੇ ਬੱਚੇ ਨੂੰ ਕਹੋ ਕਿ ਉਹ ਦਰਦ ਬਾਰੇ 0 ਤੋਂ 10 ਦੇ ਪੈਮਾਨੇ ਅਨੁਸਾਰ ਦੱਸੇ। 0 ਤੋਂ ਭਾਵ ਕਿ ਕੋਈ ਦਰਦ ਨਹੀਂ ਅਤੇ 10 ਤੋਂ ਭਾਵ ਬਹੁਤ ਜ਼ਿਆਦਾ ਦਰਦ। ਥੋੜ੍ਹਾ ਦਰਦ 0 ਤੋਂ 3 ਹੋਵੇਗਾ, ਦਰਮਿਆਨਾ ਦਰਦ 4ਤੋਂ 6 ਹੋਵੇਗਾ, ਅਤੇ 7 ਤੋਂ ਉੱਪਰ ਬਹੁਤ ਜ਼ਿਆਦਾ ਦਰਦ ਹੋਵੇਗਾ। ਤੁਸੀਂ ਪੁੱਛ ਸਕਦੇ ਹੋ ਕਿ ਕੀ ਥੋੜ੍ਹਾ, ਦਰਮਿਆਨਾ ਜਾਂ ਬਹੁਤ ਦਰਦ ਆਪਣੇ ਸ਼ਬਦਾਂ ਵਿੱਚ ਦੱਸੇ।

ਕੁਝ ਬੱਚੇ ਆਪਣੇ ਦਰਦ ਬਾਰੇ ਨਹੀਂ ਬੋਲਣਗੇ​
ਹੋ ਸਕਦਾ ਹੈ ਤੁਹਾਡਾ ਬੱਚਾ ਦਰਦ ਬਾਰੇ ਬੋਲ ਕੇ ਦੱਸਣ ਜਾਂ ਦੱਸ ਸਕਣ ਦੇ ਯੋਗ ਨਾ ਹੋਵੇ। ਆਪਣੇ ਬੱਚੇ ਉੱਪਰ ਗਹੁ ਨਾਲ ਨਜ਼ਰ ਰੱਖੋ ਅਤੇ ਵੇਖੋ ਤੁਸੀਂ ਕੀ ਮਹਿਸੂਸ ਕਰਦੇ ਹੋ। ਮਾਪਿਆਂ ਨੂੰ ਅਕਸਰ ਪਤਾ ਲੱਗ ਜਾਂਦਾ ਹੈ, ਜੇ ਉਨ੍ਹਾਂ ਦੇ ਬੱਚੇ ਦੇ ਦਰਦ ਹੁੰਦਾ ਹੋਵੇ।

ਇਹ ਵੇਖਣ ਲਈ ਕਿ ਕੀ ਤੁਹਾਡੇ ਬੱਚੇ ਦੇ ਦਰਦ ਹੁੰਦਾ ਹੈ ਕਿਹੜੀ ਗੱਲ ਤੇ ਨਜ਼ਰ ਰੱਖਣੀ ਚਾਹੀਦੀ ਹੈ
ਨਜ਼ਰ ਰੱਖੋ ਅਤੇ ਵੇਖੋ ਜੇ ਤੁਹਾਡਾ ਬੱਚਾ ਤਿਊੜੀਆਂ ਪਾਉਂਦਾ ਹੈ, ਜਾਂ ਬਾਹਰ ਨੂੰ ਲੱਤਾਂ ਮਾਰਦਾ ਹੈ। ਕੀ ਉਹ ਆਪਣੇ ਦੰਦ ਕਰੀਚਦਾ ਹੈ? ਕੀ ਤੁਹਾਡਾ ਬੱਚਾ ਆਪਣੀਆਂ ਲੱਤਾ ਨੂੰ ਪੇਟ ਤੱਕ ਉੱਪਰ ਨੂੰ ਖਿੱਚਦਾ ਹੈ? ਜੇ ਉਹ ਸਿੱਸਕੀਆਂ ਭਰਦਾ ਹੈ ਜਾਂ ਆਮ ਨਾਲੋਂ ਜ਼ਿਆਦਾ ਰੋਂਦਾ ਹੈ, ਜਾਂ ਉਸ ਦਾ ਸਰੀਰ ਆਕੜਿਆ ਹੋਇਆ ਹੈ, ਤਾਂ ਹੋ ਸਕਦਾ ਹੈ ਉਸ ਦੇ ਦਰਦ ਹੁੰਦਾ ਹੋਵੇ। ਜਦੋਂ ਕਿਸੇ ਬੱਚੇ ਦੇ ਦਰਦ ਹੁੰਦਾ ਹੈ ਉਹ ਸ਼ਾਂਤ ਲੇਟਿਆ ਹੋ ਸਕਦਾ ਹੈ ਅਤੇ ਹਿੱਲਣਾ ਜੁੱਲਣਾ ਜਾਂ ਜਿਹੜੇ ਕੰਮ ਉਹ ਆਮ ਤੌਰ ‘ਤੇ ਕਰਦਾ ਹੈ ਉਹ ਕੰਮ ਨਹੀਂ ਕਰਨੇ ਚਾਹੁੰਦਾ , ਜਿਵੇਂ ਕਿ ਖੇਡਣਾ, ਟੀਵੀ ਵੇਖਣਾ, ਜਾਂ ਖਾਣਾ।

Leave a Reply

Your email address will not be published. Required fields are marked *