ਸੋ ਪਿਆਰਿਓ ਅੱਜ ਆਪਾਂ ਕੁਝ ਬੇਨਤੀਆਂ ਜਿਹੜੀਆਂ ਨੇ ਉਹ ਸਾਂਝੀਆਂ ਕਰਨੀਆਂ ਨੇ ਕੁਝ ਚੀਜ਼ਾਂ ਨੂੰ ਆਪਾਂ ਥੋੜਾ ਜਿਹਾ ਸਮਝਾਂਗੇ ਮੂਲ ਮੰਤਰ ਸਾਹਿਬ ਦੀ ਇੱਕ ਪੰਗਤੀ ਦਾ ਜਾਪ ਇਸ ਸਮੇਂ ਕਰੀਏ ਜਿਹਦੇ ਨਾਲ ਬਹੁਤ ਕਿਰਪਾ ਹੋਵੇ ਕੋਸ਼ਿਸ਼ਾਂ ਆਪਾਂ ਕਰਾਂਗੇ ਇਸ ਵਿਸ਼ੇ ਨੂੰ ਵਿਚਾਰਨ ਦੀਆਂ ਫਤਿਹ ਬੁਲਾਓ ਪਹਿਲਾਂ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਰਹਿਮਤ ਸਾਡੇ ਉੱਤੇ ਜਰੂਰ ਵਰਤੇਗੀ ਜਦੋਂ ਅਸੀਂ ਕੁਝ ਚੀਜ਼ਾਂ ਦੀ ਜਿਹੜੀ ਹ ਸਮਝਦਾਰੀ ਨੂੰ ਲੈ ਕੇ ਤੁਰਾਂਗੇ ਕੁਝ ਚੀਜ਼ਾਂ ਤੇ ਆਪ ਜਿਹੜੀ ਹ ਸਮਝਦਾਰੀ ਬਣਾਵਾਂਗੇ ਅਸੀਂ ਕਦੇ ਗੁਰਬਾਣੀ ਨੂੰ ਧਿਆਨ ਨਾਲ ਨਹੀਂ ਪੜਿਆ ਜੇ ਧਿਆਨ ਨਾਲ ਪੜਿਆ ਹੋਵੇ ਤੇ ਪਿਆਰਿਓ ਸਾ
ਨੂੰ ਸਵਾਲਾਂ ਦੀ ਜਿਹੜੀ ਹ ਲੋੜ ਨਾ ਪਵੇ ਸਵਾਲ ਕਰਨ ਦੀ ਜਰੂਰਤ ਨਾ ਪਵੇ ਕਿਉਂਕਿ ਸਾਨੂੰ ਅੰਤਰੀਵ ਗਿਆਨ ਪਰਮਾਤਮਾ ਨੇ ਆਪ ਹੀ ਬਖਸ਼ਿਸ਼ ਕਰ ਦੇਣਾ ਸਾਡੇ ਸਾਰੇ ਸਵਾਲਾਂ ਦਾ ਜਵਾਬ ਮੇਰੇ ਮਾਲਕ ਨੇ ਆਪ ਹੀ ਦੇ ਦੇਣਾ ਪਿਆਰਿਓ ਫਿਰ ਲੋੜ ਨਹੀਂ ਰਹਿੰਦੀ ਸਵਾਲਾਂ ਦੇ ਜਵਾਬ ਲੈਣ ਦੀ ਉਹ ਆਪਣੇ ਆਪ ਅੰਦਰੋਂ ਸਵਾਲ ਉੱਠਦੇ ਨੇ ਉਹ ਜਵਾਬ ਦਿੰਦਾ ਸਵਾਲ ਉਠਦੇ ਨੇ ਉਹ ਜਵਾਬ ਦਿੰਦਾ ਹੈ ਪਿਆਰਿਓ ਐਸੇ ਸਥਿਤੀ ਬਣ ਜਾਂਦੀ ਹੈ ਐਸੀ ਜਿਹੜੀ ਹੈ ਉਹ ਗੱਲਬਾਤ ਬਣ ਜਾਂਦੀ ਹੈ ਇਹ ਪਰਮਾਤਮਾ ਦੀ ਸਭ ਤੋਂ ਵੱਡੀ ਜਿਹੜੀ ਹੈ ਇੱਕ ਕੰਡੀਸ਼ਨ ਹੈ ਕਈ ਕਹਿੰਦੇ ਭਾਈ ਸਾਹਿਬ ਜੀ ਮੂਲ ਮੰਤਰ ਸਾਹਿਬ ਕਦੋਂ ਕਰਨਾ ਕਿਹੜੀ ਵਿਧੀ ਹੈ ਸੋ ਅਸੀਂ ਕਦੇ ਜੇ ਮੂਲ ਮੰਤਰ ਧਿਆਨ ਨਾਲ ਪੜਿਆ ਹੋਵੇ ਨਾ ਸਾਨੂੰ ਪਤਾ ਹੋਵੇ ਪਾਤਸ਼ਾਹ ਕਹਿੰਦੇ ਓਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਪਿਆਰਿਓ ਇ ਓਕਾਰ ਇਕ ਓ ਮੂੰਹ ਨੂੰ ਪੂਰਾ ਗੋਲ ਕਰਨਾ ਉਹ ਅੰਕਾਰ ਉਹ ਪਰਮਾਤਮਾ ਇੱਕ ਹੈ
ਇਹ ਸਾਰੀ ਉਹਦੀ ਕਾਰ ਹੈ ਸਾਰੀ ਉਹਦੀ ਬਣਾਈ ਹੋਈ ਇਹ ਪ੍ਰਕਿਰਤੀ ਹੈ ਸਭ ਕੁਝ ਇਹਦੇ ਵਿੱਚ ਹੀ ਆ ਗਿਆ ਹੁਣ ਦੇਖੋ ਜਿਹੜੇ ਪਰਮਾਤਮਾ ਨੇ ਇਡੀ ਵੱਡੀ ਗੱਲ ਕਹਿ ਤੀ ਵੀ ਉਹਦੀ ਬਣਾਈ ਹੋਈ ਕਾਰ ਹੈ ਉਹਦੀ ਪ੍ਰਕਿਰਤੀ ਸਭ ਕੁਝ ਇਹਦੇ ਵਿੱਚ ਹੀ ਆ ਗਿਆ ਤੁਸੀਂ ਸੋਚੋ ਵੀ ਉਹ ਪਰਮਾਤਮਾ ਕਿੱਡਾ ਵੱਡਾ ਹੋਏਗਾ ਕਿੰਨਾ ਮਹਾਨ ਹੋਏਗਾ ਜਿਹਨੇ ਇੱਕੋ ਹੀ ਇੱਕੋ ਹੀ ਸ਼ਬਦ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਪਰੋ ਦਿੱਤਾ ਸਾਰੀਆਂ ਚੀਜ਼ਾਂ ਇਕ ਓਕਾਰ ਦੇ ਵਿੱਚ ਹੀ ਸਭ ਕੁਝ ਆ ਗਿਆ ਇਕਓਕਾਰ ਸਤਿਨਾਮ ਪਰਮਾਤਮਾ ਦਾ ਨਾਮ ਸਤ ਹੈ ਅਸੀਂ ਰਹੀਏ ਨਾ ਰਹੀਏ ਪਰ ਉਹਦਾ ਨਾਮ ਰਹੇਗਾ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਪਰਮਾਤਮਾ ਦਾ ਨਾਮ ਸੱਚਾ ਹੈ ਸਤ ਹੈ ਅਸੀਂ ਰਹੀਏ ਨਾ ਰਹੀਏ ਪਰ ਉਹ ਹਮੇਸ਼ਾ ਰਹੇਗਾ ਕਰਤਾ ਪੁਰਖ ਉਹ ਕਰਤਾ ਹੀ ਰਹੇਗਾ ਉਹ ਇਹ ਨਹੀਂ ਰਹੇਗਾ ਵੀ ਕੋਈ ਸੀ ਕਰਤਾ ਜਾਂ ਕੋਈ ਪਿੱਛੇ ਕਰਤਾ ਹੁੰਦਾ ਸੀ ਜਾਂ ਕੋਈ ਕਰਤਾ ਹੁੰਦਾ ਹੈ ਅਸੀਂ ਰਹੀਏ ਨਾ ਰਹੀਏ ਉਹ ਰਹੇਗਾ
ਉਹਨੇ ਕਰਤਾ ਹੀ ਰਹਿਣਾ ਉਹ ਕਰਦਾ ਹੀ ਰਹੇਗਾ ਪੂਰੀ ਸ੍ਰਿਸ਼ਟੀ ਨੂੰ ਉਹਨੇ ਚਲਾਉਂਦੇ ਰਹਿਣਾ ਪੂਰੀ ਸ੍ਰਿਸ਼ਟੀ ਦਾ ਉਹਨੇ ਦੇਖਭਾਲ ਕਰਨੀ ਹ ਪੂਰੀ ਸ੍ਰਿਸ਼ਟੀ ਨੂੰ ਉਹਨੇ ਆਪਣੇ ਗਲ ਨਾਲ ਲਾਉਣਾ ਪੂਰੀ ਸ੍ਰਿਸ਼ਟੀ ਨੂੰ ਉਹਨੇ ਬਣਾ ਕੇ ਰੱਖਣਾ ਪੂਰੀ ਸ੍ਰਿਸ਼ਟੀ ਨੂੰ ਉਹਨੇ ਚਲਾਉਣਾ ਹੈ ਪਿਆਰਿਓ ਇਹ ਗੱਲ ਯਾਦ ਰੱਖਿਓ ਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਕਿਰਪਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਰਹਿਮਤ ਸਭਨਾਂ ਤੇ ਇੱਕ ਸਾਰ ਵਰਤਦੀ ਹ ਉਹਦੇ ਲਈ ਕੋਈ ਬੇਗਾਨਾ ਨਹੀਂ ਕੋਈ ਆਪਣਾ ਨਹੀਂ ਹੈ ਉਹ ਸਾਰੇ ਉਹਦੇ ਆਪਣੇ ਹੀ ਨੇ ਇੱਥੇ ਮੈਂ ਬੇਨਤੀ ਕਰਕੇ ਧਿਆਨ ਦਵਾ ਦਵਾਂ ਕਰਤਾ ਪੁਰਖ ਉਹ ਪਰਮਾਤਮਾ ਕਰਤਾ ਪੁਰਖ ਹੈ ਨਿਰਭਉ ਉਹਨੂੰ ਕਿਸੇ ਦਾ ਡਰ ਨਹੀਂ ਹੈ ਨਿਰਭਉ ਨਿਰਵੈਰ ਉਹਦਾ ਕਿਸੇ ਨਾਲ ਵੈਰ ਵੀ ਨਹੀਂ ਹੈਗਾ ਤੇ ਯਾਦ ਰੱਖਿਓ ਜਿਹੜਾ ਉਹਦੇ ਨਾਲ ਜੁੜ ਜਾਂਦਾ ਤੇ ਪਿਆਰਿਓ ਉਹ ਵੀ ਇਸੇ ਸਥਿਤੀ ਦਾ ਮਾਲਕ ਬਣ ਜਾਂਦਾ ਉਹ ਵੀ ਇਹੋ ਜਿਹੀ ਹੋ ਜਾਂਦਾ ਕਿ ਪਰਮਾਤਮਾ ਨੂੰ ਇਹੋ ਜਿਹੀ ਕਰ ਲੈਂਦਾ ਹੈ ਸਿੱਖ ਤੇ ਗੁਰੂ ਦੇ ਵਿੱਚ ਕੋਈ ਅਭੇਦ ਨਹੀਂ ਹੈਗਾ ਬੇਨਤੀ ਕਰਾਂ ਸਿੱਖ ਦੇ ਗੁਰੂ ਦੇ ਵਿੱਚ ਕੋਈ ਭੇਦਭਾਵ ਨਹੀਂ ਹੈਗਾ ਸਭ ਕੁਝ ਇੱਕੋ ਹੀ ਸਮਾਨ ਹੈ ਤੇ ਪਰਮਾਤਮਾ ਨੂੰ ਆਪਣੇ ਵਰਗਾ ਕਰ ਲੈਂਦਾ ਤੇ ਜਿਹੜਾ ਇਹੋ ਜਿਹੀ ਸਥਿਤੀ ਨੂੰ ਸਮਝ ਗਿਆ ਨਾ ਤੇ ਉਹ ਪਰਮਾਤਮਾ ਦਾ ਹੋ ਗਿਆ ਤੇ ਪਰਮਾਤਮਾ ਨੇ ਉਹਨੂੰ ਆਪਣੇ ਵਰਗਾ ਹੀ ਕਰ ਲਿਆ
ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਕਿਰਪਾ ਆਪਾਂ ਬੇਨਤੀ ਨੂੰ ਸਮਝ ਰਹੇ ਸੀ ਨਾ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜੇ ਆਪਾਂ ਇਹਦੇ ਅਰਥ ਕਰਨ ਤੇ ਆਈਏ ਤੇ ਸਮਾਂ ਬਹੁਤ ਚਾਹੀਦਾ ਆਪਾਂ ਸੰਖੇਪ ਹੀ ਸਮਝ ਰਹੇ ਹਾਂ ਅਕਾਲ ਮੂਰਤਿ ਉਹ ਅਕਾਲ ਦੀ ਮੂਰਤ ਹੈ ਅਕਾਲ ਮੂਰਤਿ ਪਿਆਰਿਓ ਉਹ ਪਰਮਾਤਮਾ ਇੰਨਾ ਕੁ ਵੱਡਾ ਹੈ ਇੰਨਾ ਕੁ ਮਹਾਨ ਹੈ ਜੇ ਇਸ ਨੂੰ ਸਮਝਣ ਤੁਰਾਂਗੇ ਸਾਡੇ ਸਮਝਣ ਨਹੀਂ ਆਉਣਾ ਸਮਝ ਨਹੀਂ ਆਉਣਾ ਉਹਦੀਆਂ ਬਖਸ਼ਿਸ਼ਾਂ ਨੂੰ ਜੇ ਮਾਪਣ ਤੁਰਾਂਗੇ ਤੇ ਬਖਸ਼ਿਸ਼ਾਂ ਮਾਪੀਆਂ ਨਹੀਂ ਜਾਣਗੀਆਂ ਹੁਣ ਤੇ ਬੇਨਤੀ ਨੂੰ ਸਮਝਣ ਜੋ ਆਪਣਾ ਵਿਸ਼ਾ ਸੀ ਮੂਲ ਮੰਤਰ ਦੀ ਇੱਕ ਪੰਗਤੀ ਦਾ ਜਾਪ ਜੇਕਰ ਅਸੀਂ ਸਮਝ ਕੇ ਕਰ ਲਿਆ ਨਾ ਵੀ ਅਸੀਂ ਇੰਨੇ ਹੀ ਸਮਝ ਲਿਆ ਵੀ ਪਰਮਾਤਮਾ ਕਰਤਾ ਪੁਰਖ ਨਿਰਭਉ ਨਿਰਵੈਰ ਵੀ
ਉਹ ਇਨਾ ਇਹਨਾਂ ਸ਼ਬਦਾਂ ਨੂੰ ਜੇ ਅਸੀਂ ਸਮਝ ਲਿਆ ਤੇ ਯਾਦ ਰੱਖਿਓ ਪੂਰੇ ਬ੍ਰਹਮੰਡ ਤਿੰਨ ਲੋਕਾਂ ਦਾ ਗਿਆਨ ਸਾਨੂੰ ਸਤਿਗੁਰ ਨੇ ਕਰਾ ਦੇਣਾ ਤੇ ਸਾਡਾ ਭਰੋਸਾ ਗੁਰੂ ਤੇ ਬਣ ਜਾਣਾ ਪਿਆਰਿਓ ਯਾਦ ਰੱਖਿਓ ਫਿਰ ਹੋਰ ਸਵਾਲਾਂ ਦਾ ਮਨ ਵਿੱਚ ਆਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਹੜੇ ਸਮੇਂ ਕਰੀਏ ਜੀ ਮੂਲ ਮੰਤਰ ਦਾ ਜਾਪ ਜਦੋਂ ਮਰਜ਼ੀ ਕਰ ਲਓ ਪਰ ਗੱਲ ਕਰ ਸਮਝ ਕੇ ਕਰਿਓ ਇਹ ਸਮਝ ਕੇ ਕਰਿਓ ਪਾਤਸ਼ਾਹ ਇਹ ਮੈਂ ਜਾਪ ਕਰ ਰਿਹਾ ਤੂੰ ਹੀ ਕਰਾ ਰਹੇ ਹੋ ਮੈਂ ਨਹੀਂ ਕਰ ਰਿਹਾ ਤੁਸੀਂ ਕਰਾਉਣਾ ਸੇਵਾ ਲਿਓ ਮੇਰੇ ਤੋਂ ਸਹੀ ਸਮਾਂ ਇਹਦਾ ਪਰਮਾਤਮਾ ਦਾ ਉਹੀ ਹੈ ਜਿਹੜੇ ਵਕਤ ਪਰਮਾਤਮਾ ਚੇਤੇ ਆ ਰਿਹਾ ਚਿੱਤ ਆ ਰਿਹਾ ਉਹੀ ਸਮਾਂ ਭਲਾ ਹੈ ਜਦੋਂ ਪਰਮਾਤਮਾ ਵਿਸਰ ਗਿਆ ਪਿਆਰਿਓ ਫਿਰ ਉਹੀ ਸਮਾਂ ਮਾੜਾ ਹੈ ਜਿਸ ਜਿਸ ਦਿਨ ਆਵੈ ਪਾਰਬ੍ਰਹਮ ਆਪਾਂ ਮੈਨੂੰ ਮਾਫ ਕਰਿਓ ਜੀ ਪੰਗਤੀ ਵਿਸਰ ਗਈ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਜਦੋਂ ਚਿੱਤ ਆਉਂਦਾ ਨਾ ਜਿਸ ਦਿਨ ਵਿਸਰੈ ਪਾਰਬ੍ਰਹਮ ਫਿਟ ਭਲੇਰੀ ਰੁਤ ਸਤਿਗੁਰ ਕਹਿੰਦੇ ਨੇ
ਜਦੋਂ ਪਰਮਾਤਮਾ ਵਿਸਰ ਜਾਂਦਾ ਉਹੀ ਰੁਤ ਮਾੜੀ ਹੈ ਤੇ ਜਦੋਂ ਪਰਮਾਤਮਾ ਚੇਤੇ ਆਉਂਦਾ ਤੇ ਉਹੀ ਸੁਲੱਖਣੀ ਤੇ ਸਵੰਨੀ ਘੜੀ ਹੈ ਪਿਆਰਿਓ ਇਹ ਗੱਲ ਯਾਦ ਰੱਖੋ ਚਾਹੇ ਦੁਬਾਰਾ ਵਜੇ ਰਾਤ ਦੇ ਚਾਹੇਇਕ ਵਜੇ ਡੇਢ ਵਜੇ ਢਾਈ ਵਜੇ ਜਿੰਨੇ ਵਜੇ ਚਾਹੇ ਦੁਪਹਿਰੇ 12 ਵਜੇ ਚਾਹੇ ਸਵੇਰੇ ਅੰਮ੍ਰਿਤ ਵੇਲੇ ਚਾਹੇ ਸਵੇਰੇ 10ਗ ਵਜੇ ਜਦੋਂ ਤੁਹਾਨੂੰ ਪਰਮਾਤਮਾ ਦਾ ਚੇਤਾ ਆ ਗਿਆ ਤੁਸੀਂ ਬੈਠ ਗਏ ਤੇ ਜਦੋਂ ਤੁਸੀਂ ਆਪ ਬੈਠ ਗਏ ਤੇ ਪਰਮਾਤਮਾ ਕਿਰਪਾ ਕਰ ਦੇਗਾ ਫਿਰ ਤੁਹਾਡਾ ਸਮਾਂ ਵੀ ਅੰਮ੍ਰਿਤ ਵੇਲਾ ਬਣ ਜਾਏਗਾ ਤੇ ਪਰਮਾਤਮਾ ਤੁਹਾਨੂੰ ਅੰਮ੍ਰਿਤ ਵੇਲੇ ਦੀ ਦਾਤ ਦੇ ਦੇਗਾ ਤੇ ਯਾਦ ਰੱਖਿਓ ਸਤਿਗੁਰ ਸੱਚੇ ਪਾਤਸ਼ਾਹ ਨੇ ਅਸੀਂ ਰਹਿਮਤ ਕਰ ਦੇਣੀ ਅਸੀਂ ਬਖਸ਼ਿਸ਼ ਕਰ ਦੇਣੀ ਹ ਤੇ ਹਰ ਇੱਕ ਵਸਤੂ ਹਰ ਇੱਕ ਰਹਿਮਤ ਸਾਡੇ ਉੱਪਰ ਵਿਛਾ ਦੇਣੀ ਹ ਪਰਮਾਤਮਾ ਨੇ ਇਹ ਗੁਰੂ ਸੱਚੇ ਪਾਤਸ਼ਾਹ ਦਾ ਬਹੁਤ ਵੱਡਾ ਵਡਪਣ ਹੈ ਯਾਦ ਰੱਖਿਆ ਜੇ ਗੁਰੂ ਦੀ ਵੱਡੀ ਕਿਰਪਾ ਹੈ ਸੋ ਮੂਲ ਮੰਤਰ ਦਾ ਜਾਪ ਜਦੋਂ ਦਿਲ ਕਰੇ ਕਰੋ ਵੱਧ ਤੋਂ ਵੱਧ ਕਰੋ ਅਰਦਾਸ ਜਰੂਰ ਕਰਿਆ ਕਰੋ ਭਰੋਸਾ ਜਰੂਰ ਰੱਖਿਓ ਗੁਰੂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ