ਜਪੁਜੀ ਸਾਹਿਬ ਪਾਠ ਦੀ ਤਾਕਤ ਜਰੂਰ ਸੁਣੋ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਇਹ ਕਥਾ ਜਰੂਰ ਸੁਣੋ ਜੀ ।। ਧਨਾਸਰੀ ਮਹਲਾ ੫ ॥ ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ ॥ ਖਾਟਣ ਕਉ ਹਰਿ ਹਰਿ ਰੋਜਗਾਰੁ ॥ ਸੰਚਣ ਕਉ ਹਰਿ ਏਕੋ ਨਾਮੁ ॥ ਹਲਤਿ ਪਲਤਿ ਤਾ ਕੈ ਆਵੈ ਕਾਮ ॥੧॥ ਨਾਮਿ ਰਤੇ ਪ੍ਰਭ ਰੰਗਿ ਅਪਾਰ ॥ ਸਾਧ ਗਾਵਹਿ ਗੁਣ ਏਕ ਨਿਰੰਕਾਰ ॥ ਰਹਾਉ ॥ ਸਾਧ ਕੀ ਸੋਭਾ ਅਤਿ ਮਸਕੀਨੀ ॥ ਸੰਤ ਵਡਾਈ ਹਰਿ ਜਸੁ ਚੀਨੀ ॥ ਅਨਦੁ ਸੰਤਨ ਕੈ ਭਗਤਿ ਗੋਵਿੰਦ ॥

ਸੂਖੁ ਸੰਤਨ ਕੈ ਬਿਨਸੀ ਚਿੰਦ ॥੨॥ ਜਹ ਸਾਧ ਸੰਤਨ ਹੋਵਹਿ ਇਕਤ੍ਰ ॥ ਤਹ ਹਰਿ ਜਸੁ ਗਾਵਹਿ ਨਾਦ ਕਵਿਤ ॥ ਸਾਧ ਸਭਾ ਮਹਿ ਅਨਦ ਬਿਸ੍ਰਾਮ ॥ ਉਨ ਸੰਗੁ ਸੋ ਪਾਏ ਜਿਸੁ ਮਸਤਕਿ ਕਰਾਮ ॥੩॥ ਦੁਇ ਕਰ ਜੋੜਿ ਕਰੀ ਅਰਦਾਸਿ ॥ ਚਰਨ ਪਖਾਰਿ ਕਹਾਂ ਗੁਣਤਾਸ ॥ ਪ੍ਰਭ ਦਇਆਲ ਕਿਰਪਾਲ ਹਜੂਰਿ ॥ ਨਾਨਕੁ ਜੀਵੈ ਸੰਤਾ ਧੂਰਿ ॥੪॥੨॥੨੩॥ {ਪੰਨਾ 676} ਪਦਅਰਥ: ਮੋਹਿ = ਮੈਨੂੰ। ਮਸਕੀਨ = ਆਜਿਜ਼, ਨਿਮਾਣਾ। ਮੋਹਿ ਮਸਕੀਨ = ਮੈਨੂੰ ਨਿਮਾਣੇ ਨੂੰ। ਅਧਾਰੁ = ਆਸਰਾ। ਖਾਟਣ ਕਉ = ਖੱਟਣ ਵਾਸਤੇ। ਰੋਜਗਾਰੁ = ਰੋਜ਼ੀ ਕਮਾਣ ਲਈ ਕੰਮ। ਸੰਚਣ ਕਉ = ਜਮ੍ਹਾਂ ਕਰਨ ਲਈ। ਹਲਤਿ = {अत्र} ਇਸ ਲੋਕ ਵਿਚ। ਪਲਤਿ = {परत्र} ਪਰਲੋਕ ਵਿਚ। ਤਾ ਕੈ ਕਾਮ = ਉਸ ਮਨੁੱਖ ਦੇ ਕੰਮ।।੧। ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ। ਰੰਗਿ = ਪ੍ਰੇਮ = ਰੰਗ ਵਿਚ।

ਅਪਾਰ = ਬੇਅੰਤ। ਸਾਧ = ਸੰਤ ਜਨ। ਗਵਹਿ = ਗਾਂਦੇ ਹਨ।ਰਹਾਉ। ਅਤਿ ਮਸਕੀਨੀ = ਬਹੁਤ ਨਿਮ੍ਰਤਾ। ਚੀਨੀ = ਪਛਾਣੀ। ਜਸੁ = ਸਿਫ਼ਤਿ-ਸਾਲਾਹ। ਸੰਤਨ ਕੈ = ਸੰਤਾਂ ਦੇ ਹਿਰਦੇ ਵਿਚ। ਚਿੰਦ = ਚਿੰਤਾ।੨। ਜਹ = ਜਿੱਥੇ। ਇਕਤ੍ਰ = ਇਕੱਠੇ। ਨਾਦ = ਸਾਜ (ਵਜਾ ਕੇ) । ਕਵਿਤ = ਕਵਿਤਾ (ਪੜ੍ਹ ਕੇ) । ਬਿਸ੍ਰਾਮ = ਸ਼ਾਂਤੀ। ਉਨ ਸੰਗੁ = ਉਹਨਾਂ ਦੀ ਸੰਗਤਿ। ਮਸਤਕਿ = ਮੱਥੇ ਉਤੇ। ਕਰਾਮ = ਕਰਮ, ਬਖ਼ਸ਼ਸ਼।੩।ਦੁਇ ਕਰ = ਦੋਵੇਂ ਹੱਥ {ਬਹੁ-ਵਚਨ}। ਕਰੀ = ਕਰੀਂ, ਮੈਂ ਕਰਦਾ ਹਾਂ। ਪਖਾਰਿ = ਧੋ ਕੇ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ ਪ੍ਰਭੂ। ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਧੂਰਿ = ਚਰਨ = ਧੂੜ।੪

Leave a Reply

Your email address will not be published. Required fields are marked *