ਤਰਨਤਾਰਨ ਜ਼ਿਲ੍ਹੇ ਦੇ ਕਸਬਾ ਪੱਟੀ ਵਿਖੇ ਮਜ਼ਦੂਰ ਪਰਿਵਾਰ ਨਾਲ ਸਬੰਧਤ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਮੌਤ ਹੋ ਗਈ ਹੈ। ਮਰਨ ਵਾਲਾ ਰਣਜੀਤ ਸਿੰਘ (28) ਪੁੱਤਰ ਬਲਕਾਰ ਸਿੰਘ ਦੋ ਬੱਚਿਆਂ ਦਾ ਪਿਤਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੇ ਪਿਤਾ ਬਲਕਾਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਰਣਜੀਤ ਸਿੰਘ ਪਿਛਲੇ ਕੁਝ ਸਾਲਾਂ ਤੋਂ ਨਸ਼ਾ ਕਰ ਰਿਹਾ ਸੀ ਤੇ ਕਰੀਬ ਪੰਜ ਛੇ ਦਿਨ ਪਹਿਲਾਂ ਉਸ ਦੇ ਲੜਕੇ ਨੇ ਆਪਣੀ ਬਾਂਹ ਵਿਚ ਨਸ਼ੇ ਦਾ ਟੀਕਾ ਲਗਾਇਆ ਜਿਸ ਕਾਰਨ ਉਸਦੀ ਦੀ ਸਿਹਤ ਵਿਗੜ ਗਈ ਤੇ ਅੱਜ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਮ੍ਰਿਤਕ ਦੀ ਚਾਰ ਸਾਲਾ ਲੜਕੀ ਅਤੇ ਢਾਈ ਸਾਲ ਦਾ ਲੜਕਾ ਹੈ। ਰਣਜੀਤ ਸਿੰਘ ਦੇ ਨਸ਼ਾ ਕਰਨ ਤੋਂ ਦੁਖੀ ਹੋ ਕੇ ਉਸ ਦੀ ਪਤਨੀ ਆਪਣੇ ਪੇਕੇ ਜਾ ਚੁੱਕੀ ਹੈ।
ਪੰਜਾਬ ਵਿੱਚ ਨਸ਼ਾ ਦਿਨੋ ਦਿਨ ਵਧਦਾ ਜਾ ਰਿਹਾ ਹੈ। ਆਏ ਦਿਨ ਨਸ਼ਿਆਂ ਦੇ ਕਾਰਨ ਘਰਾਂ ‘ਚ ਸੱਥਰ ਵਿਛ ਰਹੇ ਹਨ ਤੇ ਮਾਪੇ ਆਪਣੇ ਹੀਰਿਆਂ ਵਰਗੇ ਪੁੱਤਾਂ ਨੂੰ ਗਵਾ ਰਹੇ ਹਨ। ਨਸ਼ਿਆਂ ਕਾਰਨ ਹੁਣ ਤੱਕ ਅਨੇਕਾਂ ਨੌਜਵਾਨ ਮੌਤ ਦੇ ਘਾਟ ਉੱਤਰ ਚੁਕੇ ਹਨ। ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਨਾਲ (Drug overdose) ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ ਹੈ, ਅੱਜ ਤਾਜ਼ਾ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਹੈ ਜਿੱਥੇ ਓਵਰਡੋਜ਼ ਕਾਰਨ ਨੌਜਵਾਨ ਮੌਤ ਹੋ ਗਈ।ਨਸ਼ਾ ਵਿਰੋਧੀ ਕਮੇਟੀ ਦੇ ਪਰਿਵਾਰ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ ਦੇ ਵਿੱਚ ਰੱਖਿਆ ਗਿਆ ਹੈ। ਪਰਿਵਾਰ ਵੱਲੋਂ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦਰਅਸਲ ਮ੍ਰਿਤਕ ਨੌਜਵਾਨ ਦਾ ਵੱਡਾ ਭਰਾ ਵੀ ਪਹਿਲਾਂ ਨਸ਼ੇ ਕਾਰਨ (Drug overdose) ਹੀ ਮੌਤ ਹੋਈ ਸੀ।
ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਸੀ ਕਿ 2017 ਤੋਂ 2019 ਦੇ ਅੰਕੜਾਂ ਮੁਤਾਬਿਕ ਪੰਜਾਬ ਵਿੱਚ ਡਰੱਗ ਦੀ ਓਵਰ ਡੋਜ਼ ਨਾਲ ਹਰ ਮਹੀਨੇ ਦੇ ਅੰਦਰ 3 ਮੌਤਾਂ ਹੁੰਦੀਆਂ ਨੇ,ਹਾਲਾਂਕਿ ਇਹ ਨੰਬਰ ਵੱਧ ਵੀ ਹੋ ਸਕਦੇ ਨੇ, ਕਿਉਂਕਿ ਪੁਲਿਸ ਉਨ੍ਹਾਂ ਲੋਕਾਂ ਦੇ ਹੀ ਵਿਸਰਾ ਸੈਂਪਲ ਹੀ ਭੇਜ ਦੀ ਹੈ ਜਿਨਾਂ ਦੇ ਪੁਲਿਸ ਕੇਸ ਰਜਿਸਟਰ ਕਰਦੀ ਹੈ। ਸੂਬੇ ਦੀ ਖਰੜ ਵਿਸਰਾ ਲੈਬਾਟਰੀ ਨੇ 134 ਸੈਂਪਲ ਰਿਸੀਵ ਕੀਤੇ ਨੇ, ਰਿਪੋਰਟ ਮੁਤਾਬਿਕ ਇਨਾਂ ਵਿੱਚੋ 78 ਮੌਤਾਂ ਡਰੱਗ ਨਾਲ ਸਾਹਮਣੇ ਆਈਆਂ ਸਨ।ਇਸ ਸਮੇਂ ਤਕਰੀਬਨ 4 ਲੱਖ ਪੀੜਤ ਸਰਕਾਰੀ ਅਤੇ ਨਿੱਜੀ ਨਸ਼ਾ ਛਡਾਊ ਕੇਂਦਰਾਂ ਵਿੱਚ ਇਲਾਜ ਕਰਵਾ ਰਹੇ ਹਨ, 4 ਲੱਖ ਨਸ਼ੇੜੀਆਂ ਦਾ ਅੰਕੜਾ ਪੂਰੀ ਤਸਵੀਰ ਪੇਸ਼ ਨਹੀਂ ਕਰਦਾ, ਕਿਉਂਕਿ ਵੱਡੀ ਗਿਣਤੀ ਵਿੱਚ ਨਸ਼ਾ ਕਰਨ ਵਾਲੇ ਅਜੇ ਵੀ ਇਲਾਜ ਲਈ ਦਾਖਲ ਨਹੀਂ ਹੁੰਦੇ, ਸੂਬੇ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਜਨਵਰੀ ਤੋਂ ਨਵੰਬਰ 2019 ਦਰਮਿਆਨ ਇਨ੍ਹਾਂ ਸੈਂਟਰਾਂ ਵੱਲੋਂ ਖ਼ਰੀਦੀਆਂ ਗਈਆਂ ਗੋਲੀਆਂ ਦੀ ਗਿਣਤੀ ਲਗਭਗ 8.33 ਕਰੋੜ ਹਨ।