ਨਹੀਂ ਜਾਣਦਾ ਸੀ ਕਿ ਇੰਨੇ ਸਮੇਂ ਤੋਂ ਆਪਣੀ ਹੀ ਮੌਤ ਨੂੰ ਘਰ ‘ਚ ਪਾਲ਼ ਰਿਹਾ ਸੀ

ਜ਼ਿਆਦਾ ਪਾਣੀ ਪੀਣ ਕਾਰਨ ਅਮਰੀਕਾ ਵਿੱਚ ਇੱਕ 35 ਸਾਲਾ ਮਹਿਲਾ ਦੀ ਮੌਤ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।ਡਾਕਟਰਾਂ ਦਾ ਕਹਿਣਾ ਹੈ ਕਿ ਮਹਿਲਾ ਦੀ ਮੌਤ ਇੱਕ ਵਿਲੱਖਣ ਕਿਸਮ ਦੀ ਸਮੱਸਿਆ ਕਾਰਨ ਹੋਈ ਹੈ, ਜਿਸ ਨੂੰ ਵਾਟਰ ਟੌਕਸੀਸਿਟੀ ਕਿਹਾ ਜਾਂਦਾ ਹੈ।ਨਿਊ ਯਾਰਕ ਪੋਸਟ ਦੀ ਰਿਪੋਰਟ ਮੁਤਾਬਕ, ਇੰਡੀਆਨਾ ਦੇ ਰਹਿਣ ਵਾਲੇ ਐਸ਼ਲੇ ਸਮਰਜ਼ ਆਪਣੇ ਪਤੀ ਅਤੇ ਦੋ ਨਿੱਕੀਆਂ ਧੀਆਂ ਨਾਲ ਘੁੰਮਣ ਗਏ ਹੋਏ ਸਨ ਅਤੇ ਇਸੇ ਦੌਰਾਨ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸ਼ਾਇਦ ਉਨ੍ਹਾਂ ਨੂੰ ਸਰੀਰ ‘ਚ ਪਾਣੀ ਦੀ ਕਮੀ ਲੱਗ ਰਹੀ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਦਾ ਸਿਰ ਦਰਦ ਕਰ ਰਿਹਾ ਹੈ ਅਤੇ ਕੁਝ ਹੀ ਸਮੇਂ ਵਿੱਚ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀ ਲਿਆ।

ਉਨ੍ਹਾਂ ਦੇ ਭਰਾ ਡੇਵਨ ਮਿਲਰ ਨੇ ਡਬਲਿਯੂਆਰਟੀਵੀ ਨਾਲ ਗੱਲਬਾਤ ਦੌਰਾਨ ਕਿਹਾ, ”ਕਿਸੇ ਨੇ ਦੱਸਿਆ ਕਿ ਉਸ ਨੇ 20 ਮਿੰਟਾਂ ਦੇ ਅੰਦਰ-ਅੰਦਰ 4 ਬੋਤਲ ਪਾਣੀ ਪੀ ਲਿਆ ਸੀ।”ਉਹ ਕਹਿੰਦੇ ਹਨ ਕਿ ਇਹ ਇੰਨਾ ਪਾਣੀ ਸੀ ਜਿਨਾਂ ਇੱਕ ਵਿਅਕਤੀ ਇੱਕ ਦਿਨ ਵਿੱਚ ਪੀਂਦਾ ਹੈ।ਕੀ ਜ਼ਿਆਦਾ ਪਾਣੀ ਪੀਣਾ ਚੰਗਾ ਹੈ?
ਸਾਨੂੰ ਪਿਛਲੇ ਬਹੁਤ ਸਮੇਂ ਤੋਂ ਇਹ ਦੱਸਿਆ ਜਾਂਦਾ ਰਿਹਾ ਹੈ ਕਿ ਹਰ ਰੋਜ਼ ਜ਼ਿਆਦਾ ਮਾਤਰਾ ‘ਚ ਪਾਣੀ ਪੀਣਾ ਚੰਗੀ ਸਿਹਤ, ਵਧੇਰੇ ਊਰਜਾ ਅਤੇ ਸਿਹਤਮੰਦ ਚਮੜੀ ਦਾ ਰਾਜ਼ ਹੈ। ਇਸ ਨਾਲ ਭਾਰ ਘਟਾਉਣ ‘ਚ ਮਦਦ ਮਿਲਦੀ ਹੈ ਅਤੇ ਕੈਂਸਰ ਵਰਗੇ ਰੋਗਾਂ ਤੋਂ ਬਚਾਅ ਹੁੰਦਾ ਹੈ।

ਇਸੇ ਅਨੁਸਾਰ, ਰੋਜ਼ਾਨਾ ਲਗਭਗ 8 ਗਲਾਸ ਪਾਣੀ ਪੀਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ।ਸਾਲ 1945 ਵਿੱਚ ਨੈਸ਼ਨਲ ਰਿਸਰਚ ਕੌਂਸਲ ਦੇ ਯੂਐਸ ਫੂਡ ਐਂਡ ਨਿਊਟ੍ਰੀਸ਼ਨ ਬੋਰਡ ਨੇ ਬਾਲਗਾਂ – ਔਰਤਾਂ ਨੂੰ ਲਗਭਗ 2 ਲੀਟਰ ਅਤੇ ਪੁਰਸ਼ਾਂ ਨੂੰ ਲਗਭਗ ਢਾਈ ਲੀਟਰ ਤਰਲ ਪੀਣ ਲਈ ਕਿਹਾ ਸੀ।ਇਸ ਵਿੱਚ ਸਿਰਫ਼ ਪਾਣੀ ਹੀ ਨਹੀਂ, ਸਗੋਂ ਜ਼ਿਆਦਾਤਰ ਪੇਅ ਪਦਾਰਥਾਂ ਦੇ ਨਾਲ-ਨਾਲ ਫਲ ਅਤੇ ਸਬਜ਼ੀਆਂ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ 98 ਫੀਸਦੀ ਤੱਕ ਪਾਣੀ ਹੋ ਸਕਦਾ ਹੈ।ਹਾਲਾਂਕਿ ਵਿਗਿਆਨੀਆਂ ਨੂੰ ਹੁਣ ਤੱਕ ਅਜਿਹੇ ਕੋਈ ਸਬੂਤ ਨਹੀਂ ਮਿਲੇ, ਜੋ ਇਹ ਕਹਿਣ ਕਿ ਖ਼ੂਬ ਪਾਣੀ ਪੀਣਾ ਚਾਹੀਦਾ ਹੈ ਅਤੇ ਇਸ ਨਾਲ ਕੋਈ ਵੱਖਰਾ ਫਾਇਦਾ ਹੁੰਦਾ ਹੈ।

Leave a Reply

Your email address will not be published. Required fields are marked *