ਨਿੱਕਾ ਜਿਹਾ ਤੋਰਤਾ ਸੀ ਕੈਨੇਡਾ ਅੱਜ ਹੋ ਵੱਡਾ ਆਇਆ ਹੋ ਬੰਦ ਡੱਬੇ ਚ..ਨਾ ਝੱਲੇ ਜਾਣ ਕੀਰਨੇ ਮਾਂ ਦੇ

ਨਵੇਂ ਸਾਲ 2024 ਦੀ ਚੜ੍ਹਦੀ ਸਵੇਰ ਗਿੱਦੜਬਾਹਾ ਦੇ ਜੰਮਪਲ ਬੀਤੇ ਪੰਜ ਸਾਲ ਤੋਂ ਕੈਨੇਡਾ ‘ਚ ਰਹਿ ਰਹੇ 23 ਵਰਿ੍ਹਆਂ ਦੇ ਨੌਜਵਾਨ ਕਰਨ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਕਰਨ ਦੀ ਮਿ੍ਤਕ ਦੇਹ ਨੂੰ ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮਪੀ ਹਰਸਿਮਰਤ ਕੌਰ ਬਾਦਲ ਦੇ ਉਪਰਾਲੇ ਸਦਕਾ ਬੀਤੇ ਮੰਗਲਵਾਰ ਨੂੰ ਭਾਰਤ ਵਾਪਸ ਲਿਆਂਦਾ ਗਿਆ। ਮਿ੍ਤਕ ਦੇ ਪਰਿਵਾਰ ਵਾਲੇ ਆਰਥਿਕ ਪੱਖੋਂ ਕੰਮਜ਼ੋਰ ਸੀ
ਜਿਸਦੇ ਚਲਦਿਆਂ ਮਿ੍ਤਕ ਕਰਨ ਸਿੰਘ ਦੀ ਦੇਹ ਨੂੰ ਕੈਨੇਡਾ ਤੋਂ ਵਾਪਸ ਲਿਆਉਣ ਲਈ ਵੱਖ-ਵੱਖ ਸਖ਼ਸੀਅਤਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਸੰਤੋਸ਼ੀ ਹਸਪਤਾਲ ਦੇ ਡਾਕਟਰ ਭਾਰਤ ਦੀ ਗਰਗ ਡਾਕਟਰ ਰਾਜੀਵ ਜੈਨ ਤੋਂ ਉਕਤ ਮਿ੍ਤਕ ਕਰਨ ਸਿੰਘ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਨਾਲ ਹੋਈ ਸਾਰਥਕ ਸ਼ੁਰੂਆਤ ਸਮੇਤ ਗਿੱਦੜਬਾਹਾ ਦੀਆਂ ਸਮਾਜ ਸੇਵੀ ਜਥੇਬੰਦੀਆਂ, ਧਾਰਮਿਕ ਸੰਸਥਾਵਾਂ ਅਤੇ ਪਤਵੰਤਿਆਂ ਦੇ ਸਹਿਯੋਗ ਨਾਲ ਆਰਥਿਕ ਸਹਾਇਤਾ ਇਕੱਠੀ ਹੋਣੀ

ਸ਼ੁਰੂ ਹੋਣ ਨਾਲ ਮਿ੍ਤਕ ਕਰਨ ਸਿੰਘ ਦੀ ਦੇਹ ਨੂੰ ਪੰਜਾਬ ਲਿਆ ਕੇ, ਅੰਤਿਮ ਰਸਮਾਂ ਮੁਕੰਮਲ ਹੋਣ ਦੀ ਆਸ ਬੱਝੀ। ਸ਼ੋ੍ਰਮਣੀ ਅਕਾਲੀ ਦਲ ਦੇ ਯੂਥ ਆਗੂ ਅਭੈ ਿਢੱਲੋਂ ਅਤੇ ਅਕਾਲੀ ਦਲ ਦੇ ਗਿੱਦੜਬਾਹਾ ਤੋਂ ਮੁੱਖ ਸੇਵਾਦਾਰ ਹਰਦੀਪ ਸਿੰਘ ਡਿੰਪੀ ਿਢੱਲੋਂ ਨੇ ਕੈਨੇਡਾ ‘ਚ ਕਰਨ ਸਿੰਘ ਨਾਲ ਵਾਪਰੀ ਅਣਹੋਣੀ ਅਤੇ ਮਿ੍ਤਕ ਕਰਨ ਦੇ ਪਰਿਵਾਰ ਦੀ ਆਰਥਿਕ ਹਾਲਤ ਸਬੰਧੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੂੰ ਜਾਣੂ ਕਰਵਾਇਆ। ਬਾਦਲ ਪਰਿਵਾਰ ਦੇ ਜੱਦੀ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਦੇ ਪਰਿਵਾਰ ਨਾਲ ਬੀਬੀ ਬਾਦਲ ਨੇ ਹਮਦਰਦੀ ਪ੍ਰਗਟਾਉਂਦਿਆਂ ਹਰ ਸੰਭਵ ਸਹਾਇਤਾ ਦਾ ਵਿਸ਼ਵਾਸ਼ ਦੁਆਉਂਦਿਆਂ ਆਖਿਆ ਕਿ ਮਿ੍ਤਕ ਕਰਨ ਸਿੰਘ ਦੀ ਦੇਹ ਨੂੰ ਹਰ ਹਾਲਤ ‘ਚ ਪਰਿਵਾਰ ਤੱਕ ਪਹੁੰਚਾਇਆ ਜਾਵੇਗਾ। ਜਿਸਦੇ ਨਤੀਜੇ ਵਜੋਂ ਬੀਤੇ ਕੱਲ੍ਹ ਮੰਗਲਵਾਰ ਦੁਪਿਹਰ ਵੇਲੇ ਕਰਨ ਸਿੰਘ ਦੀ ਮਿ੍ਤਕ ਦੇਹ ਗਿੱਦੜਬਾਹਾ ਪਹੁੰਚੀ। ਆਪਣੇ ਨੌਜਵਾਨ ਪੁੱਤ ਨੂੰ 5 ਸਾਲ ਪਹਿਲਾਂ ਕੈਨੇਡਾ ਭੇਜ ਕੇ

ਪੰਜਾਂ ਵਰਿ੍ਹਆਂ ਬਾਅਦ ਪੁੱਤ ਦੀ ਤਾਬੂਤ-ਬੰਦ ਦੇਹ ਦੇਖ ਕੇ ਮਿ੍ਤਕ ਦੀ ਇਕਲੌਤੀ ਭੈਣ, ਮਾਪਿਆਂ ਦੀ ਤੜਫਣਾ ਨਹੀਂ ਦੇਖੀ ਜਾ ਸਕਦੀ ਸੀ। ਦੂਜੇ ਪਾਸੇ ਰਿਸ਼ਤੇਦਾਰਾਂ, ਆਂਢ੍ਹੀਆਂ ਗੁਆਂਢੀਆਂ ਸਮੇਤ ਸਮੁੱਚੇ ਇਲਾਕਾ ਵਾਸੀਆਂ ਦੀਆਂ ਅੱਖਾਂ ਨਮ ਹੋ ਰਹੀਆਂ ਸਨ। ਵਿਦੇਸ਼ੀ ਧਰਤੀ ਤੋਂ ਮਿ੍ਤਕ ਦੇਹ ਨੂੰ ਘਰ ਪਹੁੰਚਾਉਣ ਅਤੇ ਕਰਨ ਸਿੰਘ ਦੇ ਅੰਤਿਮ ਸਸਕਾਰ ਤੋਂ ਬਾਅਦ ਸ਼ੋ੍ਰਮਣੀ ਅਕਾਲੀ ਦਲ ਦੇ ਯੂਥ ਆਗੂ ਅਭੈ ਿਢੱਲੋਂ ਨੇ ਇਸ ਵਰਤਾਰੇ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।

Leave a Reply

Your email address will not be published. Required fields are marked *