ਪਿੰਡ ਦੀ ਗਰਾਉਂਡ ਤੋਂ ਘਰ ਪਰਤ ਰਹੇ ਨੌਜਵਾਨ ਉਤੇ ਕੀਤੇ ਫਾਇਰ, ਤੋੜਿਆ ਦਮ, ਇਸ ਮਾਮਲੇ ਦੀ ਦੱਸੀ ਜਾ ਰਹੀ ਇਹ ਵਜ੍ਹਾ

ਪੰਜਾਬ ਸੂਬੇ ਵਿਚ ਤਰਨਤਾਰਨ ਦੇ ਪਿੰਡ ਸੈਦਪੁਰ ਵਿੱਚ ਮੰਗਲਵਾਰ ਦੀ ਸ਼ਾਮ ਨੂੰ ਖੇਡ ਮੈਦਾਨ ਤੋਂ ਘਰ ਨੂੰ ਆ ਰਹੇ ਨੌਜਵਾਨ ਜਗਰੂਪ ਸਿੰਘ ਦੇ ਗੋ-ਲੀ ਮਾ-ਰ ਦਿੱਤੀ ਗਈ। ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਇਸ ਮਾਮਲੇ ਨੂੰ ਅੰਜਾਮ ਦੇਣ ਦਾ ਕਾਰਨ ਕੋਈ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਥਾਣਾ ਸਦਰ ਪੱਟੀ ਦੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੋ ਫਾਇਰ ਲੱਗਣ ਨਾਲ ਜਮੀਨ ਤੇ ਡਿੱਗਿਆ ਜਗਰੂਪ
ਇਸ ਮਾਮਲੇ ਸਬੰਧੀ ਪੱਟੀ ਦੇ ਪਿੰਡ ਸੈਦਪੁਰ ਦੇ ਰਹਿਣ ਵਾਲੇ ਹਰਭਜਨ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਜਗਰੂਪ ਸਿੰਘ ਉਮਰ 26 ਸਾਲ ਸ਼ਾਮ ਨੂੰ ਪਿੰਡ ਦੇ ਖੇਡ ਮੈਦਾਨ ਤੋਂ ਵਾਪਸ ਘਰ ਆ ਰਿਹਾ ਸੀ। ਉਸ ਸਮੇਂ ਇਸੇ ਪਿੰਡ ਦੇ ਜਗਦੀਪ ਸਿੰਘ ਨਾਮ ਦੇ ਨੌਜਵਾਨ ਨੇ ਇਕ ਪੁਰਾਣੀ ਰੰਜਿਸ਼ ਦੇ ਚਲਦਿਆਂ ਆਪਣੇ ਚਾਰ ਸਾਥੀਆਂ ਦੀ ਮਦਦ ਨਾਲ ਜਗਰੂਪ ਸਿੰਘ ਦਾ ਰਸਤਾ ਰੋਕ ਕੇ ਪਿਸ-ਤੌਲ ਨਾਲ ਛੇ ਫਾਇਰ ਚਲਾ ਦਿੱਤੇ। ਦੋ ਫਾਇਰ ਲੱਗਣ ਨਾਲ ਜਗਰੂਪ ਸਿੰਘ ਜ਼ਮੀਨ ਉਤੇ ਡਿੱਗ ਗਿਆ।

ਮੌਕੇ ਉਤੇ ਤੋੜਿਆ ਦਮ
ਉਸ ਨੂੰ ਤੁਰੰਤ ਹੀ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਜਿੱਥੇ ਉਸ ਦੀ ਮੌ-ਤ ਹੋ ਗਈ। ਮ੍ਰਿਤਕ ਦੇ ਪਿਤਾ ਹਰਭਜਨ ਸਿੰਘ ਨੇ ਜਿਲ੍ਹਾ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸਦਰ ਪੱਟੀ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰੇਮ ਸਬੰਧ ਨਾਲ ਜੁੜਿਆ ਹੈ ਮਾਮਲਾ
ਸੂਤਰਾਂ ਦੀ ਮੰਨੀਏ ਤਾਂ ਪੰਜ ਮਹੀਨੇ ਪਹਿਲਾਂ ਜਗਰੂਪ ਸਿੰਘ ਇਕ ਲੜਕੀ ਨੂੰ ਘਰ ਤੋਂ ਭਜਾ ਕੇ ਲੈ ਗਿਆ ਸੀ। ਬਾਅਦ ਵਿਚ ਉਕਤ ਲੜਕੀ ਆਪਣੇ ਘਰ ਵਾਪਸ ਚਲੀ ਗਈ ਸੀ ਅਤੇ ਜਗਰੂਪ ਸਿੰਘ ਦਾ ਕਾ-ਤ-ਲ ਹੋਰ ਕੋਈ ਨਹੀਂ ਸਗੋਂ ਉਕਤ ਲੜਕੀ ਦਾ ਰਿਸ਼ਤੇਦਾਰ ਜਗਦੀਪ ਸਿੰਘ ਹੈ। ਡੀ. ਐਸ. ਪੀ. ਸਤਨਾਮ ਸਿੰਘ ਦਾ ਕਹਿਣਾ ਹੈ ਕਿ ਹਰਭਜਨ ਸਿੰਘ ਦੇ ਬਿਆਨ ਦਰਜ ਕਰਕੇ ਜਗਦੀਪ ਸਿੰਘ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਬੁੱਧਵਾਰ ਨੂੰ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕ ਸਰੀਰ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *