ਪ੍ਰੇਮ ਸਬੰਧਾਂ ਦੀ ਦੁਖਦ ਅਖੀਰ, ਪ੍ਰੇਮਿਕਾ ਦੇ ਘਰ ਆਇਆ ਲੜਕਾ, ਲੜਕੀ ਦੇ ਘਰਦਿਆਂ ਨੇ ਦੋਵਾਂ ਨਾਲ ਕੀਤਾ ਇਹ ਕਾਰ-ਨਾਮਾ

ਪੰਜਾਬ ਵਿਚ ਬਰਨਾਲਾ ਜ਼ਿਲ੍ਹੇ ਦੇ ਪਿੰਡ ਠੀਕਰੀਵਾਲ ਵਿੱਚ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਦੇਹ ਘਰ ਦੇ ਬਾਹਰ ਤੋਂ ਮਿਲੀ ਹੈ, ਜਦੋਂ ਕਿ ਲੜਕੀ ਦੀ ਦੇਹ ਘਰ ਦੇ ਅੰਦਰ ਤੋਂ ਬਰਾਮਦ ਹੋਈ ਹੈ। ਪੁਲਿਸ ਵਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਉਤੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਸੋਮਵਾਰ ਦੀ ਰਾਤ ਦਾ ਹੈ ਇਹ ਮਾਮਲਾ
ਇਸ ਮਾਮਲੇ ਸਬੰਧੀ ਬਰਨਾਲਾ ਦੇ ਡੀ. ਐਸ. ਪੀ. ਸਤਬੀਰ ਸਿੰਘ ਨੇ ਦੱਸਿਆ ਹੈ ਕਿ ਸੋਮਵਾਰ ਦੀ ਰਾਤ ਨੂੰ ਬਰਨਾਲਾ ਦੇ ਪਿੰਡ ਠੀਕਰੀਵਾਲਾ ਦੇ ਵਿੱਚ ਦੋਹਰੇ ਕ-ਤ-ਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਲੜਕੀ ਦਾ ਗਲਾ ਘੁੱ-ਟ ਕੇ ਕ-ਤ-ਲ ਕੀਤਾ ਗਿਆ ਹੈ ਅਤੇ ਨੌਜਵਾਨ ਦਾ ਸਿਰ ਉਤੇ ਤੇਜ਼-ਧਾਰ ਚੀਜ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ ਹੈ।

ਲੰਬੇ ਸਮੇਂ ਤੋਂ ਸੀ ਤਾਲਮੇਲ
ਮ੍ਰਿਤਕਾ ਦੀ ਪਹਿਚਾਣ ਮਨਪ੍ਰੀਤ ਕੌਰ ਉਮਰ 25 ਸਾਲ ਅਤੇ ਮ੍ਰਿਤਕ ਦੀ ਪਹਿਚਾਣ ਗੁਰਦੀਪ ਸਿੰਘ ਉਮਰ 30 ਸਾਲ ਦੇ ਰੂਪ ਵਜੋਂ ਹੋਈ ਹੈ। ਜਾਂਚ ਵਿਚ ਪਤਾ ਲੱਗਿਆ ਹੈ ਕਿ ਨੌਜਵਾਨ ਅਤੇ ਲੜਕੀ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਵਿਚ ਸਨ। ਗੁਰਦੀਪ ਸਿੰਘ ਸੋਮਵਾਰ ਦੀ ਰਾਤ ਨੂੰ ਮਨਪ੍ਰੀਤ ਕੌਰ ਦੇ ਘਰ ਆਇਆ ਸੀ।

ਪੋਸਟ ਮਾਰਟਮ ਲਈ ਭੇਜੀਆਂ ਦੇਹਾਂ
ਇਸ ਦੌਰਾਨ ਲੜਕੀ ਦੇ ਪਿਤਾ ਨੇ ਉਸ ਨੂੰ ਦੇਖ ਲਿਆ, ਜਿਸ ਤੋਂ ਬਾਅਦ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਫਿਲਹਾਲ ਦੋਵਾਂ ਦੀਆਂ ਦੇਹਾਂ ਨੂੰ ਪੋਸਟ ਮਾਰਟਮ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ਉਤੇ ਦੋ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *