ਗੁਰਦਾਸਪੁਰ ’ਚ ਚੋਣ ਜ਼ਾਬਤੇ ਦੌਰਾਨ ਇੱਕ ਹੋਰ ਵੱਡੀ ਵਾਰਦਾਤ ਹੋਈ ਹੈ। ਗੁਰਦਾਸਪੁਰ ਦੇ ਐੱਫ.ਸੀ.ਆਈ ਗੋਦਾਮਾਂ ਵਿੱਚ ਕਣਕ ਉਤਾਰਨ ਦੌਰਾਨ ਟਰੱਕ ਲਗਾਉਣ ਦੀ ਜਗ੍ਹਾ ਨੂੰ ਲੈ ਕੇ ਟਰੱਕ ਡਰਾਈਵਰਾਂ ਦਾ ਆਪਸ ਵਿੱਚ ਝਗੜਾ ਹੋ ਗਿਆ। ਜਾਣਕਾਰੀ ਅਨੁਸਾਰ ਝੜਪ ਦੌਰਾਨ ਇੱਕ ਧਿਰ ਵਲੋਂ ਆੜ੍ਹਤੀ ਨੂੰ ਬੁਲਾ ਲਿਆ ਗਿਆ ਜਿਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਦੂਜੇ ਧਿਰ ਦੇ ਡਰਾਈਵਰ ‘ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਡਰਾਈਵਰ ਦੀ ਮੌ ਤ ਹੋ ਗਈ।
ਮੌਕੇ ‘ਤੇ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਮੱਖਣ ਪੁੱਤਰ ਬਾਊ ਮਸੀਹ ਵਾਸੀ ਪਿੰਡ ਅਲੂਣਾ ਆਪਣੇ ਟਰੱਕ ‘ਤੇ ਕਣਕ ਲੱਦ ਕੇ ਪਠਾਨਕੋਟ ਰੋਡ ‘ਤੇ ਮਿਲਕ ਪਲਾਂਟ ਨੇੜੇ ਸਥਿਤ ਐੱਫ.ਸੀ.ਆਈ ਦੇ ਗੁਦਾਮਾਂ ਵਿੱਚ ਆਇਆ ਸੀ। ਇਸ ਦੌਰਾਨ ਉਸ ਦੇ ਟਰੱਕ ਦੇ ਨਾਲ ਇੱਕ ਹੋਰ ਡਰਾਈਵਰ ਦਾ ਟਰੱਕ ਲੱਗ ਗਿਆ। ਜਿਸ ਨੂੰ ਲੈ ਕੇ ਹੋਈ ਮਾਮੂਲੀ ਝੜਪ ਤੋਂ ਬਾਅਦ ਦੋਵਾਂ ਡਰਾਈਵਰਾਂ ਨੇ ਆਪਸੀ ਸਹਿਮਤੀ
ਨਾਲ ਗੱਡੀਆਂ ਪਰੇ ਕਰ ਲਈਆਂ, ਪਰ ਇੱਕ ਧਿਰ ਦੇ ਡਰਾਈਵਰ ਵੱਲੋਂ ਆਪਣੇ ਆੜ੍ਹਤੀ ਹਰਪਾਲ ਸਿੰਘ ਉਰਫ ਸਾਜਨ ਨੂੰ ਫੋਨ ਕਰ ਦਿੱਤਾ । ਜੋ ਦੋ ਗੱਡੀਆਂ ‘ਤੇ ਆਏ ਅਤੇ ਮੱਖਣ ਨਾਲ ਬਹਿਸਬਾਜੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਇਸ ਦੌਰਾਨ ਹਰਪਾਲ ਸਿੰਘ ਉਰਫ ਸਾਜਨ ਨੇ ਟਰੱਕ ਡਰਾਈਵਰ ਮੱਖਣ ਮਸੀਹ ‘ਤੇ ਗੋਲੀ ਚਲਾ ਦਿੱਤੀ ਜੋ ਮੱਖਣ ਦੇ ਪੇਟ ਵਿੱਚ ਲੱਗੀ ਅਤੇ ਮੌਕੇ ‘ਤੇ ਹੀ ਮੌ ਤ ਹੋ ਗਈ ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ