ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਬਾਰਿਸ਼, ਰੂਪਨਗਰ ਮੋਗਾ ’’ਚ ਪਏ ਗੜੇ, ਅੱਜ ਵੀ ਪਿਆ ਮੀਂਹ, ਫ਼ਸਲਾਂ ਨੂੰ ਮਿਲੇਗਾ ਫ਼ਾਇਦਾ….ਰੂਪਨਗਰ ’ਚ ਗੜੇ ਵੀ ਪਏ। ਬਾਰਿਸ਼ ਨਾਲ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਬਾਰਿਸ਼ ਨਾਲ ਕਣਕ ਸਮੇਤ ਸਾਰੀਆਂ ਫ਼ਸਲਾਂ ਨੂੰ ਫ਼ਾਇਦਾ ਪਹੁੰਚੇਗਾ। ਹੁਣ ਧੁੰਧ ਪੈਣ ਦੀ ਸੰਭਾਵਨਾ ਵੀ ਖ਼ਤਮ ਹੋ ਜਾਵੇਗੀ। ਇਸ ਨਾਲ ਹੀ ਬੁੱਧਵਾਰ ਨੂੰ ਕਈ ਜ਼ਿਲ੍ਹਿਆਂ ’ਚ ਘੱਟੋ-ਘੱਟ ਤਾਪਮਾਨ ਵੀ 10 ਡਿਗਰੀ ਸੈਲਸੀਅਸ ਤੋਂ ਵੱਧ ਰਿਹਾ, ਜਿਸ ਨਾਲ ਠੰਢ ਤੋਂ ਵੀ ਰਾਹਤ ਰਹੀ।
ਪਿਛਲੇ ਇਕ ਮਹੀਨੇ ਤੋਂ ਧੁੰਦ ਦੀ ਮਾਰ ਸਹਿ ਰਹੇ ਪੰਜਾਬ ਲਈ ਬੁੱਧਵਾਰ ਦਾ ਦਿਨ ਰਾਹਤ ਲੈ ਕੇ ਆਇਆ। ਜਨਵਰੀ ਮਹੀਨੇ ਦੇ ਆਖ਼ਰੀ ਦਿਨ ਸਵੇਰੇ ਛੇ ਵਜੇ ਤੋਂ ਸ਼ਾਮ ਪੰਜ ਵਜੇ ਦੌਰਾਨ ਤੇਜ਼ ਹਵਾਵਾਂ ਵਿਚਾਲੇ ਕਈ ਜ਼ਿਲ੍ਹਿਆਂ ’ਚ ਰੁਕ-ਰੁਕ ਕੇ ਬਾਰਿਸ਼ ਹੋਈ। ਮੋਗਾ ’ਰੂਪਨਗਰ ’ਚ ਗੜੇ ਵੀ ਪਏ। ਬਾਰਿਸ਼ ਨਾਲ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਬਾਰਿਸ਼ ਨਾਲ ਕਣਕ ਸਮੇਤ ਸਾਰੀਆਂ ਫ਼ਸਲਾਂ ਨੂੰ ਫ਼ਾਇਦਾ ਪਹੁੰਚੇਗਾ। ਹੁਣ ਧੁੰਧ ਪੈਣ ਦੀ ਸੰਭਾਵਨਾ ਵੀ ਖ਼ਤਮ ਹੋ ਜਾਵੇਗੀ।
ਇਸ ਨਾਲ ਹੀ ਬੁੱਧਵਾਰ ਨੂੰ ਕਈ ਜ਼ਿਲ੍ਹਿਆਂ ’ਚ ਘੱਟੋ-ਘੱਟ ਤਾਪਮਾਨ ਵੀ 10 ਡਿਗਰੀ ਸੈਲਸੀਅਸ ਤੋਂ ਵੱਧ ਰਿਹਾ, ਜਿਸ ਨਾਲ ਠੰਢ ਤੋਂ ਵੀ ਰਾਹਤ ਰਹੀ। ਜਲੰਧਰ ਦਾ ਘੱਟੋ-ਘੱਟ ਤਾਪਮਾਨ 11.0, ਅੰਮ੍ਰਿਤਸਰ ’ਚ 11.5 ਤੇ ਲੁਧਿਆਣਾ ’ਚ 11.9 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਵੀ ਕਈ ਜ਼ਿਲ੍ਹਿਆਂ ’ਚ ਤੇਜ਼ ਹਵਾਵਾਂ ਵਿਚਾਲੇ ਬਾਰਿਸ਼ ਹੋ ਸਕਦੀ ਹੈ।
ਓਧਰ, ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਇਸ ਸਾਲ ਪੰਜਾਬ ’ਚ ਜਨਵਰੀ ’ਚ ਸਿਰਫ਼ 1.2 ਮਿਲੀਮੀਟਰ ਬਾਰਿਸ਼ ਹੀ ਹੋਈ ਹੈ ਜਦਕਿ ਆਮ ਤੌਰ ’ਤੇ ਪੰਜਾਬ ’ਚ 20.3 ਮਿਲੀਮੀਟਰ ਬਾਰਿਸ਼ ਹੁੰਦੀ ਹੈ। ਇਸ ਸਾਲ ਆਮ ਤੋਂ 94 ਫ਼ੀਸਦੀ ਘੱਟ ਬਾਰਿਸ਼ ਹੋਈ ਹੈ। ਅਜਿਹਾ 17 ਸਾਲ ’ਚ ਪਹਿਲੀ ਵਾਰ ਹੋਇਆ ਹੈ। ਇਸ ਤੋਂ ਪਹਿਲਾਂ 2007 ’ਚ ਜਨਵਰੀ ’ਚ 1.2 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਸੀ। ਸਾਲ 2022 ’ਚ ਪੰਜਾਬ ’ਚ ਜਨਵਰੀ ’ਚ 104.5 ਮਿਲੀਮੀਟਰ ਬਾਰਿਸ਼ ਹੋਈ ਸੀ, ਜੋ ਕਿ ਆਮ ਬਾਰਿਸ਼ ਤੋਂ 389 ਫ਼ੀਸਦੀ ਵੱਧ ਸੀ।
ਕਿੱਥੇ ਕਿੰਨੀ ਬਾਰਿਸ਼
ਲੁਧਿਆਣਾ, 3.0 ਮਿਲੀਮੀਟਰ
ਮੋਗਾ, 2.5 ਮਿਲੀਮੀਟਰ
ਬਠਿੰਡਾ, 2.0 ਮਿਲੀਮੀਟਰ
ਗੁਰਦਾਸਪੁਰ, 1.8 ਮਿਲੀਮੀਟਰ
ਫ਼ਰੀਦਕੋਟ, 1.2 ਮਿਲੀਮੀਟਰ
ਚੰਡੀਗੜ੍ਹ, 1.1 ਮਿਲੀਮੀਟਰ
ਪਟਿਆਲਾ, 1.0 ਮਿਲੀਮੀਟਰ
ਪਠਾਨਕੋਟ, 0.2 ਮਿਲੀਮੀਟਰ
ਰੋਪੜ, 0.8 ਮਿਲੀਮੀਟਰ
ਅੰਮ੍ਰਿਤਸਰ, 0.7 ਮਿਲੀਮੀਟਰ
——–
ਕਿਸ ਜ਼ਿਲ੍ਹੇ ’ਚ ਕਿੰਨਾ ਤਾਪਮਾਨ
ਸ਼ਹਿਰ, ਘੱਟੋ-ਘੱਟ, ਵੱਧ ਤੋਂ ਵੱਧ
ਅੰਮ੍ਰਿਤਸਰ, 11.5-19.2
ਬਠਿੰਡਾ 7.0-19.6
ਜਲੰਧਰ, 11.0-18.2
ਲੁਧਿਆਣਾ, 11.9-19.0
ਪਟਿਆਲਾ 9.8-19.0