ਲੁਧਿਆਣਾ ਦੇ ਬੱਸ ਸਟੈਂਡ ਨੇੜੇ ਇੱਕ ਮੁਸਾਫਰ ਕੋਲੋਂ ਜਿਸਮ ਫਿਰੋਸ਼ੀ ਦੀ ਆੜ ਵਿੱਚ ਮਹਿਲਾ ਤੇ ਉਸ ਦੇ ਸਾਥੀਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਐਤਵਾਰ ਸਵੇਰੇ ਤੜਕੇ ਵਾਪਰੀ ਪਰ ਮੁਸਾਫਰ ਮੁਲਜ਼ਮਾਂ ਦੀ ਭਾਲ ਵਿੱਚ ਸਾਰਾ ਦਿਨ ਘੁੰਮਦਾ ਰਿਹਾ। ਇਸ ਦੌਰਾਨ ਰਾਤ ਵੇਲੇ ਸਥਾਨਕ ਲੋਕਾਂ ਦੀ ਮਦਦ ਨਾਲ ਦੌਰਾਨ ਪੀੜਤ ਵਿਅਕਤੀ ਨੇ ਇੱਕ ਔਰਤ ਨੂੰ ਪਛਾਣ ਵੀ ਲਿਆ।
ਹਾਲਾਂਕਿ ਉਸ ਔਰਤ ਨੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਕੈਮਰੇ ਸਾਹਮਣੇ ਵਾਰਦਾਤ ਵਿੱਚ ਸ਼ਾਮਿਲ ਦੂਜੀ ਔਰਤ ਅਤੇ ਬਾਕੀ ਮੁਲਜ਼ਮ ਦੇ ਨਾਮ ਦੱਸ ਦਿੱਤੇ। ਉਥੇ ਹੀ ਜਦੋਂ ਲੋਕਾਂ ਨੇ ਵਾਰਦਾਤ ਵਿੱਚ ਸ਼ਾਮਿਲ ਇੱਕ ਦੂਜੀ ਔਰਤ ਨੂੰ ਕਾਬੂ ਕੀਤਾ ਤਾਂ ਉਹ ਉਸਦਾ ਘਰ ਖਰਾਬ ਹੋਣ ਦਾ ਹਵਾਲਾ ਦਿੰਦੇ ਹੋਏ ਮੌਕੇ ਤੋਂ ਭੱਜ ਗਈ। ਸੂਚਨਾ ਮਿਲਦਿਆਂ ਹੀ ਮੌਕੇ ਉਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਤਾਂ ਆਖੀ ਪਰ ਬੱਸ ਸਟੈਂਡ ਨੇੜੇ ਜਿਸਮ ਫਿਰੋਸ਼ੀ ਦੇ ਖੁੱਲ੍ਹੇਆਮ ਚੱਲਣ ਵਾਲੇ ਧੰਦੇ ਤੇ
ਇਸ ਦੀ ਆੜ ਵਿੱਚ ਹੋਣ ਵਾਲੀਆਂ ਵਾਰਦਾਤਾਂ ਤੋਂ ਲੋਕ ਪਰੇਸ਼ਾਨ ਨਜ਼ਰ ਆਏ।ਇਸ ਮੌਕੇ ਪੀੜਿਤ ਦਾ ਕਹਿਣਾ ਸੀ ਕਿ ਉਹ ਐਤਵਾਰ ਤੜਕੇ ਰੇਲਵੇ ਸਟੇਸ਼ਨ ਤੋਂ ਬੱਸ ਸਟੈਂਡ ਆਇਆ ਸੀ। ਇਸ ਦੌਰਾਨ ਇੱਕ ਔਰਤ ਉਤੇ ਉਸ ਦੇ ਸਾਥੀ ਉਸ ਨੂੰ ਥੋੜ੍ਹੀ ਦੂਰ ਲੈ ਕੇ ਅਤੇ ਉਸ ਕੋਲੋਂ 15000 ਦੀ ਨਕਦੀ ਤੇ ਹੋਰ ਸਮਾਨ ਲੁੱਟ ਲਿਆ। ਉਹ ਸਾਰਾ ਦਿਨ ਮੁਲਜ਼ਮਾਂ ਦੀ ਭਾਲ ਕਰਦਾ ਰਿਹਾ। ਪੁਲਿਸ ਨੂੰ ਵੀ ਸੂਚਨਾ ਦਿੱਤੀ ਪਰ ਉਸ ਦਾ ਸਮਾਨ ਤੇ ਪੈਸੇ ਨਹੀਂ ਮਿਲੇ। ਇਸ ਦੌਰਾਨ ਪੀੜਤ ਨੇ ਇੱਕ ਮਹਿਲਾ ਨੂੰ ਵੀ ਪਛਾਣ ਲਿਆ।
ਉਸ ਮਹਿਲਾ ਨੇ ਲੋਕਾਂ ਦੀ ਮੌਜੂਦਗੀ ਵਿੱਚ ਕੈਮਰੇ ਸਾਹਮਣੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਵਾਰਦਾਤ ਵਿੱਚ ਸ਼ਾਮਿਲ ਬਾਕੀ ਮੁਲਜ਼ਮਾਂ ਦੇ ਨਾਮ ਦੱਸ ਦਿੱਤੇ। ਔਰਤ ਨੇ ਦਾਅਵਾ ਕੀਤਾ ਕਿ ਉਕਤ ਮੁਲਜ਼ਮਾਂ ਵੱਲੋਂ ਪਹਿਲਾਂ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਔਰਤ ਨੇ ਦੱਸਿਆ ਕਿ ਵਾਰਦਾਤ ਵਿੱਚ ਇੱਕ ਹੋਰ ਔਰਤ ਤੇ ਉਸਦੇ ਸਾਥੀ ਸ਼ਾਮਿਲ ਹਨ।
ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ