ਸਵੇਰੇ ਸੱਤ ਵਜੇ ਦੇ ਕਰੀਬ ਫੜੇ ਗਏ ਦੋਵੇਂ ਨੌਜਵਾਨ ਆਪਣੇ ਦੋ ਹੋਰ ਸਾਥੀਆਂ ਨਾਲ ਸਕੂ-ਟਰੀ ਤੇ ਘੁੰਮਣ ਦੇ ਮੁੜ ਤੋਂ ਏਥੇ ਦੇਖੇ ਗਏ ਅਤੇ ਬਾਅਦ ਵਿੱਚ ਦਸ ਵਜੇ ਦੇ ਕਰੀਬ ਪਤਾ ਲੱਗਿਆ ਕਿ ਇਨ੍ਹਾਂ ਵੱਲੋਂ ਰਾਤ ਆਪਣੇ ਘਰ ਵਿੱਚ ਇਕੱਲੀ ਰਹਿੰਦੀ ਇੱਕ ਬਜ਼ੁਰਗ ਮਾਤਾ ਜੋ ਰਾਤ ਆਪਣੇ ਜਵਾਈ ਦੇ ਘਰ ਗਈ ਹੋਈ ਸੀ ਘਰ ਵਿਚ ਬਾਕੀ 50 ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ ਹੈ। ਇਹ 50 ਹਜ਼ਾਰ ਰੁਪਏ ਦੀ ਨਕਦੀ ਬਜ਼ੁਰਗ ਮਾਤਾ ਜੋ ਸਿਹਤ ਵਿਭਾਗ ਵਿੱਚ ਰਿਟਾ-ਇਰ ਹੋਈ ਸੀ ਵੱਲੋਂ ਆਪਣੀ ਪੈਨ-ਸ਼ਨ ਜੋੜ ਜੋੜ ਕੇ ਘਰ ਦੀ ਮੁਰੰ-ਮਤ ਕਰਾਉਣ ਰੱਖੇ ਸਨ। ਮਾਮਲੇ ਦੀ ਜਾਣ-ਕਾਰੀ ਦਿੰਦਿਆਂ ਪੀੜਤ ਔਰਤ ਸਕੂਤ-ਲਾ ਦੇਵੀ ਦੇ ਜਵਾਈ ਤਰਸੇਮ ਰਾਜ ਅਤੇ ਇਲਾਕਾ ਨਿਵਾਸੀ ਵਿਸ਼ਾਲ ਠਾਕੁਰ ਨੇ ਦੱਸਿਆ ਕਿ ਇਲਾਕੇ ਦੇ ਲੋਕ ਚੋਰੀਆਂ ਤੋਂ ਪਰੇਸ਼ਾਨ ਸਨ। ਵਿਸ਼ਾਲ ਠਾਕੂਰ ਦਾ ਘਰ ਸੜਕ ਤੇ ਹੋਣ ਕਾਰਨ ਉਹ ਰਾਤ ਨੂੰ ਜਦੋਂ ਅੱਖ ਖੁੱਲ੍ਹਦੀ, ਬਾਹਰ ਝਾਤੀ ਮਾਰਦਾ ਰਹਿੰਦਾ ਸੀ। ਰਾਤ ਢਾਈ ਵਜੇ ਦੇ ਕਰੀਬ ਉਸ ਨੂੰ ਸੜਕ ਤੇ ਘੁੰਮਦੇ ਕੁਝ ਨੌਜਵਾਨ ਨਜ਼ਰ ਆਏ ਜੋ ਕਿਸੇ ਗੱਡੀ ਦੀ ਲਾਈਟ ਪੈਣ ਤੇ ਸੜਕ ਕਿਨਾਰੇ ਝਾੜੀਆਂ ਵਿਚ ਵੜ ਜਾਂਦੇ ਸਨ।
ਉਸ ਨੇ ਤੁਰੰਤ ਆਪਣੇ ਕੁਝ ਸਾਥੀਆਂ ਨੂੰ ਫੋਨ ਕੀਤਾ ਅਤੇ ਇਕੱਠੇ ਹੋ ਕੇ ਇਨ੍ਹਾਂ ਨੌਜਵਾਨਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਵਿੱਚੋਂ ਦੋ ਨੌਜਵਾਨ ਚਾਰ ਵਜੇ ਦੇ ਕਰੀਬ ਉਹਨਾਂ ਦੇ ਕਾਬੂ ਆ ਗਏ ਜੋ ਨੰਗੇ ਪੈਰੀਂ ਸਨ ਅਤੇ ਆਪਣੇ ਆਪ ਨੂੰ ਤਾਰਾਗੜ ਦੇ ਵਾਸੀ ਦੱਸਦੇ ਸਨ। ਇਲਾਕਾ ਨਿਵਾਸੀਆਂ ਵੱਲੋ ਇਹਨਾਂ ਨੂੰ ਇਸ ਪੀਸੀ-ਆਰ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਪੀਸੀ-ਅਆਰ ਦੇ ਮੁਲਾਜ਼ਮਾਂ ਵੱਲੋਂ ਇਹਨਾਂ ਨੂੰ ਰਾਤ ਨੂੰ ਥਾਣਾ ਸਿਟੀ ਗੁਰਦਾਸ-ਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਪਰ ਹੈਰਾਨੀ ਦੀ ਗੱਲ ਇਹ ਹੋਈ ਕਿ ਥਾਣਾ ਸਿਟੀ ਪੁਲੀਸ ਵੱਲੋਂ ਬਿਨਾਂ ਕੋਈ ਪੁੱਛਗਿੱਛ ਕੀਤੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਅਤੇ ਸਵੇਰੇ ਸੱਤ ਵਜੇ ਇਹ ਦੋਵੇਂ ਆਪਣੇ ਦੋ ਹੋਰ ਸਾਥੀਆਂ ਨਾਲ ਇਲਾਕੇ ਵਿਚ ਮੁੜ ਤੋਂ ਸਕੂਟਰੀ ਤੇ ਘੁੰਮਦੇ ਨਜ਼ਰ ਆਏ।
ਉਨ੍ਹਾਂ ਦੱਸਿਆ ਕਿ ਇੱਧਰ ਸੱਤਰ ਵਰ੍ਹਿਆਂ ਦੀ ਸ਼ੁਕੁੰਤ-ਲਾਲਾ ਦੇਵੀਂ ਜੋ ਰਾਤ ਨੇੜੇ ਹੀ ਰਹਿੰਦੇ ਆਪਣੇ ਜਵਾਈ ਤਰਸੇਮ ਲਾਲ ਦੇ ਘਰ ਸੌਣ ਲਈ ਚਲੀ ਗਈ ਸੀ, ਸਵੇਰੇ 10 ਸਵਾ ਦਸ ਵਜੇ ਦੇ ਕਰੀਬ ਜਦੋਂ ਆਪਣੇ ਘਰ ਵਾਪਸ ਆਈ ਤਾਂ ਵੇਖਿਆ ਕਿ ਅੰਦਰ ਦੇ ਤਾਲੇ ਟੁੱਟੇ ਹੋਏ ਸਨ। ਚੋਰਾਂ ਵੱਲੋਂ ਅੰਦਰ ਰੱਖੇ ਸੰਦੂਕ ਅਤੇ ਅਲ-ਮਾਰੀ ਦੀ ਖ਼ੂਬ ਫਰੋਲਾ-ਫਰਾਲੀ ਕੀਤੀ ਗਈ ਸੀ ਅਤੇ ਸਾਰਾ ਸਮਾਨ ਬਿਖ-ਰਿਆ ਪਿਆ ਸੀ।ਮਕਾਨ ਦੀ ਮੁਰੰਮਤ ਲਈ ਪੈਨਸ਼ਨ ਜੋੜ-ਜੋੜ ਕੇ ਇਕੱਠੀ ਕੀਤੀ ਗਈ 50 ਹਜ਼ਾਰ ਰੁਪਏ ਦੀ ਨਕਦੀ, ਕੁਝ ਹੋਰ ਸਮਾਨ ਅਤੇ ਕੱਪੜੇ ਆਦਿ ਵੀ ਚੋਰਾਂ ਵੱਲੋਂ ਚੋਰੀ ਕਰ ਲਏ ਗਏ ਸਨ। ਵਿਸ਼ਾਲ ਠਾਕੁਰ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਵੱਲੋਂ ਅੱਧੀ ਰਾਤ ਨੂੰ ਸ਼ੱਕੀ ਹਾਲਤ ਵਿੱਚ ਇਲਾਕੇ ਵਿੱਚ ਘੁੰਮਦੇ ਸਿਟੀ ਪੁਲਿਸ ਦੇ ਹਵਾਲੇ ਕੀਤੇ ਗਏ ਦੋ ਸ਼ੱਕੀ ਨੌਜ-ਵਾਨਾ ਨੂੰ ਪੁਲਿਸ ਵੱਲੋਂ ਬਿਨਾਂ ਪੁੱਛ-ਗਿੱਛ ਦੇ ਛੱਡ ਦੇਣਾ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ।