ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕੇਂਦਰੀ ਜਾਂਚ ਏਜੰਸੀ ਐਨਆਈਏ ਸਾਹਮਣੇ ਇਕ ਵੱਡਾ ਕਬੂਲਨਾਮਾ ਕੀਤਾ ਹੈ। ਪਤਾ ਚੱਲਿਆ ਹੈ ਕਿ ਲਾਰੈਂਸ ਬਿਸ਼ਨੋਈ ਨੇ ਐਨਆਈਏ ਦੇ ਸਾਹਮਣੇ ਇਹ ਕਬੂਲ ਕੀਤਾ ਹੈ ਕਿ ਉਹ ਕਾਲਜ ਦੀ ਰਾਜਨੀਤੀ ਤੋਂ ਜ਼ੁਲਮ ਦੀ ਦੁਨੀਆ ਵਿਚ ਕਿਵੇਂ ਆਇਆ। ਇੰਨਾ ਹੀ ਨਹੀਂ ਕਾਲਜ ਦੇ ਸਮੇਂ ਤੋਂ ਲੈ ਕੇ ਗੈਂਗਸਟਰ ਤੱਕ ਦੇ ਸਫ਼ਰ ‘ਚ ਲਾਰੈਂਸ ਬਿਸ਼ਨੋਈ ਨੇ NIA ਦੇ ਸਾਹਮਣੇ ਦੱਸਿਆ ਕਿ ਉਸ ਨੇ ਕਿੰਨੇ ਅਪਰਾਧ ਕੀਤੇ ਤੇ ਕਿਸ-ਕਿਸ ਦਾ ਕਤਲ ਕੀਤਾ ਹੈ। ਇਸ ਪੂਰੇ ਕਬੂਲਨਾਮੇ ਵਿਚ ਸਭ ਤੋਂ ਖ਼ਾਸ ਅਤੇ ਹੈਰਾਨੀਜਨਕ ਗੱਲ ਇਹ ਹੈ ਕਿ ਲਾਰੈਂਸ ਬਿਸ਼ਨੋਈ ਨੇ 10 ਟਾਰਗੇਟ ਬਣਾਏ ਹੋਏ ਹਨ।
ਟਾਰਗੇਟ 1- ਬਾਲੀਵੁੱਡ ਅਦਾਕਾਰ ਸਲਮਾਨ ਖਾਨ ਲਾਰੈਂਸ ਬਿਸ਼ਨੋਈ ਮੁਤਾਬਕ 1998 ‘ਚ ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ ਨੇ ਜੋਧਪੁਰ ‘ਚ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ। ਲਾਰੈਂਸ ਬਿਸ਼ਨੋਈ ਭਾਈਚਾਰੇ ਵੱਲੋਂ ਕਾਲੇ ਹਿਰਨ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਹੀ ਕਾਰਨ ਹੈ ਕਿ ਲਾਰੈਂਸ ਬਿਸ਼ਨੋਈ ਸਲਮਾਨ ਖਾਨ ਦਾ ਕਤਲ ਕਰਨਾ ਚਾਹੁੰਦਾ ਹੈ। ਇਸ ਲਈ ਲਾਰੈਂਸ ਨੇ ਸਲਮਾਨ ਦੀ ਰੇਕੀ ਲਈ ਆਪਣੇ ਸਭ ਤੋਂ ਕਰੀਬੀ ਸੰਪਤ ਨਹਿਰਾ ਨੂੰ ਮੁੰਬਈ ਭੇਜਿਆ ਸੀ ਪਰ ਸੰਪਤ ਨੂੰ ਹਰਿਆਣਾ ਐੱਸਟੀਐੱਫ ਨੇ ਗ੍ਰਿਫ਼ਤਾਰ ਕਰ ਲਿਆ ਸੀਟਾਗਰੇਟ 2- ਸਿੱਧੂ ਮੂਸੇਵਾਲਾ ਦਾ ਮੈਨੇਜਰ ਸ਼ਗਨਪ੍ਰੀਤ
ਸ਼ਗਨਪ੍ਰੀਤ ਸਿੱਧੂ ਮੂਸੇਵਾਲਾ ਦਾ ਮੈਨੇਜਰ ਹੈ, ਜੋ ਉਸ ਦੇ ਖਾਤਿਆਂ ਨੂੰ ਸੰਭਾਲਦਾ ਹੈ। ਲਾਰੈਂਸ ਅਨੁਸਾਰ ਉਸ ਦੇ ਬਹੁਤ ਹੀ ਕਰੀਬੀ ਵਿੱਕੀ ਮਿੱਡੂਖੇੜਾ ਦੇ ਸ਼ੂਟਰਾਂ ਯਾਨੀ ਕਾਤਲਾਂ ਨੂੰ ਸ਼ਗਨਪ੍ਰੀਤ ਨੇ ਪਨਾਹ ਦਿੱਤੀ ਸੀ। ਟਾਰਗੇਟ 3- ਮਨਦੀਪ ਧਾਲੀਵਾਲ ਲੱਕੀ ਪਟਿਆਲ ਦਾ ਗੁਰਗਾ ਲਾਰੈਂਸ ਬਿਸ਼ਨੋਈ ਨੇ ਦੱਸਿਆ ਕਿ ਉਹ ਮਨਦੀਪ ਨੂੰ ਇਸ ਲਈ ਮਾਰਨਾ ਚਾਹੁੰਦਾ ਸੀ ਕਿਉਂਕਿ ਉਸ ਨੇ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਛੁਪਣ ਵਿਚ ਮਦਦ ਕੀਤੀ ਸੀ, ਆਪਣੇ ਗੈਂਗ ਦਾ ਨਾਮ ਵੀ ਠੱਗ ਲਾਈਫ਼ ਰੱਖਿਆ ਹੋਇਆ ਹੈ।
4- ਗੈਂਗਸਟਰ ਕੌਸ਼ਲ ਚੌਧਰੀਲਾਰੈਂਸ ਅਨੁਸਾਰ ਕੌਸ਼ਲ ਚੌਧਰੀ ਉਸ ਦਾ ਦੁਸ਼ਮਣ ਗੈਂਗ ਹੈ ਅਤੇ ਕੌਸ਼ਲ ਚੌਧਰੀ ਨੇ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਭੋਲੂ ਸ਼ੂਟਰ, ਅਨਿਲ ਲੱਠ ਅਤੇ ਸੰਨੀ ਲੈਫਟੀ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਟਾਰਗੇਟ 5- ਗੈਂਗਸਟਰ ਅਮਿਤ ਡਾਗਰ ਲਾਰੈਂਸ ਨੇ ਦੱਸਿਆ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਸਾਜ਼ਿਸ਼ ਅਮਿਤ ਡਾਗਰ ਤੇ ਕੌਸ਼ਲ ਚੌਧਰੀ ਨੇ ਰਚੀ ਸੀ।6- ਬੰਬੀਹਾ ਗੈਂਗ ਦਾ ਮੁਖੀ ਸੁਖਪ੍ਰੀਤ ਬੁੱਢਾ ਲਾਰੈਂਸ ਨੇ ਕਿਹਾ ਕਿ ਬੰਬੀਹਾ ਉਸ ਦਾ ਕੱਟੜ ਦੁਸ਼ਮਣ ਹੈ।
ਦਵਿੰਦਰ ਬੰਬੀਹਾ ਦੀ ਮੌਤ ਤੋਂ ਬਾਅਦ ਉਸ ਦਾ ਗੈਂਗ ਸੁਖਪ੍ਰੀਤ ਸਿੰਘ ਚਲਾ ਰਿਹਾ ਹੈ। ਮੇਰੇ ਕਰੀਬੀ ਦੋਸਤ ਅਮਿਤ ਸ਼ਰਨ ਦੇ ਕਤਲ ਪਿੱਛੇ ਸੁਖਪ੍ਰੀਤ ਸਿੰਘ ਦਾ ਹੱਥ ਹੈ। 7 – ਲੱਕੀ ਪਟਿਆਲ ਲਾਰੈਂਸ ਅਨੁਸਾਰ ਲੱਕੀ ਪਟਿਆਲ ਉਸ ਦਾ ਦੁਸ਼ਮਣ ਗੈਂਗ ਹੈ। ਲੱਕੀ ਦੇ ਇਸ਼ਾਰੇ ‘ਤੇ ਉਸ ਦੇ ਕਰੀਬੀ ਦੋਸਤ ਗੁਰਲਾਲ ਬਰਾੜ ਦਾ ਕਤਲ ਕੀਤਾ ਗਿਆ ਸੀ। ਉਸ ਨੇ ਵਿੱਕੀ ਮਿੱਡੂਖੇੜਾ ਦੇ ਸ਼ੂਟਰਾਂ ਤੇ ਰੇਕੀ ਕਰਨ ਵਾਲਿਆਂ ਨੂੰ ਛੁਪਾਉਣ ਵਿਚ ਮਦਦ ਕੀਤੀ ਸੀ।