ਲੁਧਿਆਣਾ ‘ਚ ਕੰਮ ਤੋਂ ਘਰ ਪਰਤ ਰਹੀ ਬਜ਼ੁਰਗ ਔਰਤ ‘ਤੇ ਹਮਲਾ ਕਰਕੇ ਉਸ ਦਾ ਫ਼ੋਨ ਖੋਹ ਲਿਆ ਗਿਆ। ਮੋਬਾਈਲ ਖੋਹਣ ਤੋਂ ਬਾਅਦ ਬਦਮਾਸ਼ ਔਰਤ ਨੂੰ ਐਕਟਿਵਾ ਨਾਲ ਡੇਢ ਕਿਲੋਮੀਟਰ ਤੱਕ ਘਸੀਟ ਕੇ ਲੈ ਗਿਆ। ਔਰਤ ਲਹੂ ਲੁਹਾਣ ਹੋ ਗਈ। ਸ਼ਰਾਰਤੀ ਅਨਸਰ ਤੋਂ ਤੇਜ਼ ਰਫ਼ਤਾਰ ਐਕਟਿਵਾ ਸੰਭਾਲੀ ਨਹੀਂ ਗਈ ਤੇ ਉਹ ਅੱਗੇ ਰਸਤੇ ਵਿੱਚ ਇੱਕ ਕਾਰ ਨਾਲ ਟਕਰਾ ਗਈ। ਮੁਲਜ਼ਮ ਦਾ ਪਿੱਛਾ ਕਰ ਰਹੇ ਲੋਕਾਂ ਨੇ ਉਸ ਨੂੰ ਫੜ ਲਿਆ ਤੇ ਉਸ ਦੀ ਕੁੱਟਮਾਰ ਕੀਤੀ। ਲੁਟੇਰੇ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਮਿਲਾ (56) ਨਾਂ ਦੀ ਔਰਤ ਜੋ ਕਿ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ, ਰਾਤ ਕਰੀਬ 9 ਵਜੇ ਕਵਾਲਟੀ ਚੌਕ ਤੋਂ ਮਠਾਰੂ ਚੌਕ ਵੱਲ ਆਪਣੇ ਘਰ ਪਰਤ ਰਹੀ ਸੀ। ਘਰੋਂ ਫੋਨ ਆਉਣ ਕਾਰਨ ਉਹ ਆਪਣੇ ਮੋਬਾਈਲ ‘ਤੇ ਗੱਲ ਕਰਦੀ ਹੋਈ ਸੜਕ ‘ਤੇ ਤੁਰ ਰਹੀ ਸੀ।ਔਰਤ ਦਾ ਪਿੱਛਾ ਕਰ ਰਹੇ ਐਕਟਿਵਾ ਸਵਾਰ ਨੌਜਵਾਨ ਨੇ ਉਸ ਦਾ ਮੋਬਾਈਲ ਖੋਹ ਲਿਆ। ਕਾਫੀ ਜੱਦੋਜਹਿਦ ਤੋਂ ਬਾਅਦ ਵੀ ਔਰਤ ਨੇ ਮੋਬਾਈਲ ਨਹੀਂ ਛੱਡਿਆ। ਬਦਮਾਸ਼ ਦਾ ਪਿੱਛਾ ਕਰ ਰਹੇ ਲੋਕਾਂ ਨੇ ਕਰੀਬ ਡੇਢ ਕਿਲੋਮੀਟਰ ਦੀ ਦੂਰੀ ‘ਤੇ ਉਸ ਨੂੰ ਫੜ ਲਿਆ। ਔਰਤ ਦੇ ਸਿਰ, ਹੱਥ,
ਲੱਤਾਂ ਅਤੇ ਕਮਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਮੋਬਾਈਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ।ਐਕਟਿਵਾ ‘ਤੇ ਸਵਾਰ ਨੌਜਵਾਨ ਇੰਨੀ ਤੇਜ਼ ਰਫਤਾਰ ਨਾਲ ਜਾ ਰਿਹਾ ਸੀ ਕਿ ਕੁਝ ਦੂਰੀ ‘ਤੇ ਇਕ ਵਾਹਨ ਨਾਲ ਟਕਰਾ ਗਿਆ। ਜਦੋਂ ਦੋਸ਼ੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਝਪਟਮਾਰ ਨੂੰ ਜ਼ਖ਼ਮੀ ਹਾਲਤ ‘ਚ ਹਸਪਤਾਲ ਪਹੁੰਚਾਇਆ ਗਿਆ, ਜਦਕਿ ਉਸ ਦੀ ਐਕਟਿਵਾ ਪੁਲਿਸ ਨੇ ਜ਼ਬਤ ਕਰ ਲਈ। ਸੜਕ ‘ਤੇ ਡਿੱਗ ਕੇ ਔਰਤ ਲਹੂ ਲੁਹਾਣ ਹੋ ਗਈ। ਉਸ ਦੇ ਸਰੀਰ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ