ਸਾਖੀ ਛੋਟੇ ਸਾਹਿਬਜ਼ਾਦੇ ਤੇ ਗੰਗੂ ਬ੍ਰਾਹਮਣ

ਜਦੋਂ ਗੰਗੂ ਬ੍ਰਾਹਮਣ ਨੂੰ ਦਰਿਆ ਦੇ ਕੰਢੇ ਇਕ ਝੁੱਗੀ ਵਿਚ ਰੋਸ਼ਨੀ ਵਿਖਾਈ ਦਿਤੀ ਤਾਂ ਉਹ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਲੈ ਕੇ ਝੁੱਗੀ ਪਾਸ ਚਲਾ ਗਿਆ ਜਿਸ ਵਿਚ ਕੁੰਮਾ ਮਲਾਹ ਸਾਰਾ ਦਿਨ ਦਾ ਥਕਿਆ ਅਰਾਮ ਨਾਲ ਸੁੱਤਾ ਪਿਆ ਸੀ। ਜਦੋਂ ਕੁੰਮੇ ਮਲਾਹ ਦੇ ਕੰਨਾਂ ਵਿਚ ਬਾਹਰ ਕਿਸੇ ਦੇ ਕਦਮਾਂ ਦੀ ਆਹਟ ਸੁਣਾਈ ਦਿਤੀ ਤਾਂ ਉਹ ਬਾਹਰ ਆ ਕੇ ਪੁਛਣ ਲਗਾ, ‘‘ਤੁਸੀ ਕੌਣ ਹੋ ਭਾਈ? ਐਨੀ ਰਾਤ ਪੱਤਣ ’ਤੇ ਤੁਸੀ ਕਿਵੇਂ ਆਏ? ਤੁਸੀ ਕਿਥੇ ਜਾਣਾ ਐ?’’ ਜਦੋਂ ਗੰਗੂ ਬ੍ਰਾਹਮਣ ਨੇ ਕੁੰਮਾ ਮਲਾਹ ਨੂੰ ਸਾਰੀ ਗੱਲ ਦਸੀ ਤਾਂ ਉਹ ਮਾਤਾ ਜੀ ਦੇ ਦਰਸ਼ਨ ਕਰ ਕੇ ਧਨ ਹੋ ਗਿਆ। ਕੁੰਮਾ ਮਲਾਹ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਝੁੱਗੀ ਵਿਚ ਵਾੜ ਕੇ ਆਪ ਬਾਹਰ ਆ ਗਿਆ। ਉਸ ਨੇ ਮਹਿਸੂਸ ਕੀਤਾ ਕਿ ਰਾਤ ਬਹੁਤ ਠੰਢੀ ਹੈ। ਇਨ੍ਹਾਂ ਲਈ ਰੋਟੀ ਅਤੇ ਕਪੜੇ ਦੀ ਵੀ ਲੋੜ ਹੈ ਕਿਉਂਕਿ ਉਸ ਪਾਸ ਨਾ ਹੀ ਖਾਣ ਨੂੰ ਕੁੱਝ ਸੀ ਤੇ ਨਾ ਹੀ ਉਪਰ ਦੇਣ ਲਈ ਕੋਈ ਚੰਗਾ ਕਪੜਾ ਸੀ।

ਕੁੱਝ ਸੋਚ ਕੇ ਕੁੰਮਾ ਮਲਾਹ ਨੇ ਗੰਗੂ ਬ੍ਰਾਹਮਣ ਨੂੰ ਕਿਹਾ, ‘‘ਤੁਸੀ ਧੂਣੀ ਸੇਕੋ, ਮੈਂ ਹੁਣੇ ਆਇਆ। ਮੈਂ ਤੁਹਾਡੇ ਵਾਸਤੇ ਖਾਣ ਪੀਣ ਅਤੇ ਕਪੜਿਆਂ ਦਾ ਪ੍ਰਬੰਧ ਕਰਦਾ ਹਾਂ।’’ ਉਸ ਨੇ ਝੱਟ ਅਪਣੀ ਬੇੜੀ ਦਰਿਆ ਵਿਚ ਠੇਲ੍ਹ ਦਿਤੀ ਅਤੇ ਦਰਿਆ ਤੋਂ ਪਾਰ ਪੱਤਣ ਵਾਲਾ ਪਿੰਡ ਵਿਚ ਜਾ ਕੇ ਇਕ ਸਿੱਖ ਪਰਵਾਰ ਦੇ ਬੀਬੀ ਵੀਰੋ ਤੇ ਭਾਈ ਛੱਜੂ ਨੂੰ ਜਗਾ ਇਆ ਅਤੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ। ਬੀਬੀ ਵੀਰੋ ਨੇ ਕਾਹਲੀ ਕਾਹਲੀ ਵਿਚ ਸੱ ਭ ਕੁੱਝ ਤਿਆਰ ਕਰ ਲਿਆ ਤੇ ਨਾਲ ਗਰਮ ਦੁੱਧ ਵੀ ਦੇ ਦਿਤਾ। ਭਾਈ ਛੱਜੂ ਨੇ ਮੋਟੇ ਜਿਹੇ ਕੰਬਲ ਤੇ ਹੋਰ ਬਸਤਰ ਵੀ ਲੈ ਲਏ ਤਾਕਿ ਰਾਤ ਵੇਲੇ ਕੰਮ ਆ ਸਕਣ। ਬੀਬੀ ਵੀਰੋ ਅਤੇ ਭਾਈ ਛੱਜੂ ਨੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਖੁਦ ਆ ਕੇ ਬੜੇ ਪਿਆਰ ਨਾਲ ਭੋਜਨ ਛਕਾਇਆ।

ਖਾਣਾ ਖਾਣ ਤੋਂ ਬਾਅਦ ਮਾਤਾ ਜੀ ਨੇ ਬੀਬੀ ਵੀਰੋ ਅਤੇ ਭਾਈ ਛੱਜੂ ਨੂੰ ਬਹੁਤ ਅਸੀਸਾਂ ਦਿਤੀਆਂ। ਜਦੋਂ ਮੀਂਹ ਬੰਦ ਹੋ ਗਿਆ ਤਾਂ ਕੁੰਮਾਂ ਮਲਾਹ ਬੀਬੀ ਵੀਰੋ ਅਤੇ ਭਾਈ ਛੱਜੂ ਨੂੰ ਬੇੜੀ ਰਾਹੀਂ ਉਨ੍ਹਾਂ ਦੇ ਪਿੰਡ ਵਾਪਸ ਛੱਡ ਆਇਆ।ਸਵੇਰੇ ਦਿਨ ਦੇ ਪਹੁ ਫੁਟਾਲੇ ਨਾਲ ਗੰਗੂ ਨੇ ਮਾਤਾ ਜੀ ਅਤੇ ਦੋਵਾਂ ਬਚਿਆਂ ਨੂੰ ਜਗਾ ਦਿਤਾ। ਕੁੰਮਾ ਮਲਾਹ ਨੇ ਚਾਰਾਂ ਨੂੰ ਅਪਣੀ ਬੇੜੀ ਵਿਚ ਬਿਠਾ ਲਿਆ ਤੇ ਨਾਲ ਖੱਚਰ ਨੂੰ ਵੀ ਚੜ੍ਹਾ ਲਿਆ ਤੇ ਸਿਧੇ ਪੱਤਣ ਵਾਲਾ ਪਿੰਡ ਬੀਬੀ ਵੀਰੋੋ ਅਤੇ ਛੱਜੂ ਦੇ ਘਰ ਪਹੁੰਚ ਗਏ। ਇਹ ਪਿੰਡ ਦਰਿਆ ਸਤਲੁਜ ਅਤੇ ਸਰਸਾ ਨਦੀ ਦੇ ਸੰਗਮ ’ਤੇ ਰੋਪੜ ਵਾਲੇ ਪਾਸੇ ਵਸਿਆ ਹੋਇਆ ਸੀ। ਸਤਲੁਜ ਦੀ ਉਲਟੀ ਵਹਿਣ ਕਰ ਕੇ ਹੁਣ ਇਸ ਦੇ ਨਿਸ਼ਾਨ ਮਿੰਟ ਗਏ ਹਨ।

21 ਦਸੰਬਰ 1704 ਨੂੰ ਸਵੇਰੇ ਗੰਗੂ ਬ੍ਰਾਹਮਣ ਪਿੰਡ ਪੱਤਣ ਵਾਲਾ ਤੋਂ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਰੋਪੜ ਨੂੰ ਚਲ ਪਿਆ ਤਾਕਿ ਲੁਕ-ਛਿਪ ਕੇ ਰੋਪੜ ਪਹੁੰਚਿਆ ਜਾ ਸਕੇ। ਪਰ ਜਦੋਂ ਉਸ ਨੂੰ ਮੁਗ਼ਲ ਫ਼ੌਜੀਆਂ ਦੇ ਆਲੇ ਦੁਆਲੇ ਤੁਰਨ ਫਿਰਨ ਦੀ ਸੂਹ ਮਿਲੀ ਤਾਂ ਉਹ ਲੌਦੀ ਮਾਜਰਾ ਦੇ ਝੁੰਡ ਵਿਚ ਛੁਪ ਗਿਆ। ਜਦੋਂ ਜ਼ਰਾ ਹਨੇਰਾ ਹੋਇਆ ਤਾਂ ਗੰਗੂ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਪਿੰਡ ਹੁਸੈਨ ਪੁਰ (ਨੇੜੇ ਰੋਪੜ) ਵਿਚ ਰਹਿੰਦੀ ਅਪਣੀ ਰਿਸ਼ਤੇਦਾਰ ਲਛਮੀ ਬ੍ਰਾਹਮਣੀ ਦੇ ਘਰ ਪਹੁੰਚ ਗਿਆ। ਇਹ ਲਛਮੀ ਗੁਰੂ ਘਰ ਦੀ ਅਨਿਨ ਸੇਵਕ ਸੀ ਜੋ ਪਹਿਲਾਂ ਵੀ ਅਨੰਦਪੁਰ ਸਾਹਿਬ ਜਾ ਕੇ ਕਈ ਵਾਰ ਗੁਰੂ ਪ੍ਰਵਾਰ ਦੇ ਦਰਸ਼ਨ ਕਰ ਚੁਕੀ ਸੀ

Leave a Reply

Your email address will not be published. Required fields are marked *