ਇਸ ਵਿਧੀ ਦੇ ਨਾਲ ਜੇਕਰ ਅਸੀਂ ਰੋਜ਼ਾਨਾ ਹੀ ਸੁਖਮਨੀ ਸਾਹਿਬ ਜੀ ਦਾ ਇੱਕ ਪਾਠ ਹੀ ਕਰ ਲੈਂਦੇ ਹਾਂ ਤਾਂ ਸਾਨੂੰ ਕੀ ਕੀ ਫਲ ਪ੍ਰਾਪਤ ਹੋ ਜਾਵੇਗਾ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂਕਿ ਮੇਰੇ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਤਾਂ ਕਿ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਲਈ ਬਣ ਜਾਵੇ। ਸਾਧ ਸੰਗਤ ਜੀ ਮੇਰੇ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਮਹਾਂਪੁਰਖ ਜੀ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਸਰਬ ਸੁਖਾਂ ਦੀ ਕੁੰਜੀ ਹੈ ਸੁੱਖਾਂ ਦੀ ਮਣੀ ਹੈ ਤਾਂ ਅੱਜ ਦੀ ਵੀਡੀਓ ਵਿੱਚ ਵੀ ਆਪਾਂ ਇਸੇ ਹੀ ਵਿਸ਼ੇ ਤੇ ਗੱਲਬਾਤ ਕਰਾਂਗੇ ਕਿ ਅਸੀਂ ਕਿੰਜ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ ਕੇ ਆਪਣੇ ਪੰਜਵੇਂ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਤੇ ਖੁਸ਼ੀਆਂ ਹਾਸਿਲ ਕਰ ਸਕਦੇ ਹਾਂ
ਇਸ ਕਰਕੇ ਅੱਜ ਦੀ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰਨਾ ਜੀ ਜੋ ਸਾਡੇ ਭੈਣ ਭਰਾ ਰੋਜ਼ ਹੀ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਦੇ ਹਨ ਉਹ ਵੀ ਸੁਣ ਲੈਣ ਅਤੇ ਜਿਹੜੇ ਅਜੇ ਤੱਕ ਗੁਰਬਾਣੀ ਤੋਂ ਦੂਰ ਹਨ ਤਾਂ ਸਾਧ ਸੰਗਤ ਜੀ ਆਓ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕਹਿੰਦੇ ਹਨ ਕਿ ਮੇਰੇ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਗੱਲ ਹੈ ਇਕ ਦਿਨ ਕੁਝ ਸਿੱਖ ਆਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਤੇ ਆ ਕੇ ਬੇਨਤੀ ਕੀਤੀ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਮੁਤਾਬਿਕ ਜੋ ਵੀ ਸਵਾਸ ਸਵਾਸ ਸਿਮਰਨ ਕਰੇਗਾ ਸਵਾਸ ਸਵਾਸ ਨਾਮ ਜਪੇਗਾ ਉਹੀ ਗੁਰੂ ਘਰ ਦਾ ਸਭ ਤੋਂ ਪਿਆਰਾ ਸਿੱਖ ਹੋਵੇਗਾ ਉਸੇ ਦਾ ਹੀ ਪਾਰ ਉਤਾਰਾ ਹੋਵੇਗਾ ਪਰ ਸਤਿਗੁਰੂ ਸੱਚੇ ਪਾਤਸ਼ਾਹ ਅਸੀਂ ਤਾਂ ਦੁਨਿਆਵੀ ਧੰਦੇ ਕੰਮ ਕਰਨ ਵਾਲੇ ਹਾਂ ਸਾਰਾ ਦਿਨ ਆਪਣੇ ਕੰਮਾਂ ਧੰਦਿਆਂ ਵਿੱਚ ਹੀ ਰੁੱਝੇ ਰਹਿੰਦੇ ਹਾਂ ਇਸੇ ਕਰਕੇ ਪੂਰਾ ਦਿਨ ਅਸੀਂ ਨਾਮ ਨਹੀਂ ਜਪ ਪਾਉਂਦੇ ਤੇ ਸਾਡੀ ਅਵਸਥਾ ਵੀ ਅਜੇ ਇਹ ਨਹੀਂ ਬਣੇ
ਕਿ ਅਸੀਂ ਕੰਮ ਧੰਦੇ ਕਰਦਿਆਂ ਹੋਇਆਂ ਆਪਣਾ ਮਨ ਗੁਰੂ ਚਰਨਾਂ ਦੇ ਨਾਲ ਜੋੜ ਸਕੀਏ ਅਸੀਂ ਤਾਂ ਆਪਣੇ ਕੰਮਾਂ ਧੰਦਾਂ ਵਿੱਚ ਹੀ ਰੁੱਝੇ ਰਹਿੰਦੇ ਹਾਂ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਿਆਰ ਤੋਂ ਵਾਂਝੇ ਰਹਿ ਜਾਵਾਂਗੇ ਸਾਡਾ ਪਾਰ ਉਤਾਰਾ ਕਿੰਜ ਹੋਵੇਗਾ ਤੇ ਕਹਿੰਦੇ ਹਨ ਕਿ ਉਸ ਵੇਲੇ ਮੇਰੇ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ ਸਨ ਉਹਨਾਂ ਨੇ ਕਿਹਾ ਕਿ ਭਾਈ ਜੋ ਬਚਨ ਗੁਰੂ ਪਿਤਾ ਨੇ ਭਾਵ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤੇ ਹਨ ਕਿ ਸਵਾਸ ਸਵਾਸ ਸਿਮਰਨ ਕਰਨਾ ਜਰੂਰੀ ਹੈ ਇਹ ਗੱਲ ਬਿਲਕੁਲ ਸੱਚ ਹੈ ਜੋ ਮਨੁੱਖ ਸਵਾਸ ਸਵਾਸ ਸਿਮਰਨ ਕਰੇਗਾ ਉਹੀ ਗੁਰੂ ਘਰ ਦਾ ਪਿਆਰਾ ਹੋਵੇਗਾ ਤੇ ਉਸਦਾ ਹੀ ਪਾਰ ਉਤਾਰਾ ਹੋਵੇਗਾ ਪਰ ਨਾਲ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਜੇ ਕੋਈ ਦੁਨਿਆਵੀ ਕੰਮ ਧੰਦੇ ਕਰਦਿਆਂ ਹੋਇਆਂ ਆਪਣੇ ਦੁਨਿਆਵੀ ਜਿੰਮੇਵਾਰੀਆਂ ਤੇ ਇਮਾਨਦਾਰੀ ਦੇ ਨਾਲ ਨਿਭਾਉਂਦਿਆਂ ਹੋਇਆਂ ਅੰਮ੍ਰਿਤ ਵੇਲੇ ਦਾ ਨਿਤਨੇਮ ਕਰ ਲਵੇ ਪੂਰੇ ਦਿਨ ਦਾ ਨਿਤਨੇਮ ਕਰੇ ਤੇ ਨਾਲ ਹੀ
ਜਿਵੇਂ ਕਿ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਤੇ ਸ਼ਾਮ ਨੂੰ ਰਹਿਰਾਸ ਜੀ ਦੀ ਬਾਣੀ ਸੌਣ ਤੋਂ ਪਹਿਲਾਂ ਕਰ ਲਵੇ ਭਾਵ ਕਿ ਕੀਰਤਨ ਸੋਹਿਲੇ ਦਾ ਪਾਠ ਕਰ ਲਵੇ ਤਾਂ ਸਾਡਾ ਰੋਜਾਨਾ ਦਾ ਨਿਤਨੇਮ ਸੱਤ ਬਾਣੀਆਂ ਦਾ ਹੈ ਪੰਜ ਸਵੇਰ ਦੀਆਂ ਤੇ ਇੱਕ ਸ਼ਾਮ ਵੇਲੇ ਦੀ ਇੱਕ ਰਾਤ ਨੂੰ ਸੌਣ ਤੋਂ ਪਹਿਲਾਂ ਪੰਜਵੇਂ ਪਾਤਸ਼ਾਹ ਜੀ ਨੇ ਕਿਹਾ ਹੈ ਕਿ ਭਾਈ ਜੇਕਰ ਕੋਈ ਮਨੁੱਖ ਆਪਣਾ ਰੋਜਾਨਾ ਦਾ ਨਿਯਮ ਨਿਭਾਉਣ ਦੇ ਨਾਲ ਨਾਲ ਸੁਖਮਨੀ ਸਾਹਿਬ ਜੀ ਦਾ ਪਾਠ ਵੀ ਇੱਕ ਮਨ ਇੱਕ ਚਿੱਤ ਹੋ ਕੇ ਪੂਰੇ ਭਰੋਸੇ ਦੇ ਨਾਲ ਕਰ ਲਵੇ ਤਾਂ ਉਸਦੇ 24 ਘੰਟਿਆਂ ਦੇ ਸਵਾਸ ਲੇਖੇ ਲੱਗ ਜਾਣਗੇ ਸਿਮਰਨ ਕਰਨ ਦਾ ਉਸਨੂੰ ਫਲ ਪ੍ਰਾਪਤ ਹੋ ਜਾਵੇਗਾ। ਇੰਨੀ ਤਾਕਤ ਹੈ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਤਾਂ ਫਿਰ ਆਪਾਂ ਵੀ ਰੋਜ ਰੋਜ ਆਪਣਾ ਨਿਤਨੇਮ ਨਿਭਾਉਣਾ ਵੀ ਹੈ ਭਾਵ ਕਿ ਅੰਮ੍ਰਿਤ ਵੇਲੇ ਉੱਠ ਕੇ ਹਾਜ਼ਰੀ ਜਰੂਰ ਲਗਵਾਉਣੀ ਹੈ
ਸ਼ਾਮ ਵੇਲੇ ਰਹਿਰਾਸ ਸਾਹਿਬ ਜੀ ਦਾ ਪਾਠ ਵੀ ਕਰਨਾ ਹੈ ਪਹਿਲਾਂ ਕੀਰਤਨ ਸੋਹਿਲਾ ਜੀ ਦੀ ਬਾਣੀ ਅਤੇ ਦਿਨ ਵਿੱਚ ਜਦੋਂ ਵੀ ਸਮਾਂ ਮਿਲੇ ਉਦੋਂ ਹੀ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰ ਸਕਦੇ ਹਾਂ ਕਿਉਂਕਿ ਕਈ ਭੈਣ ਭਰਾ ਕਹਿ ਦਿੰਦੇ ਹਨ ਕਿ ਅਸੀਂ ਕਿਹੜੇ ਵੇਲੇ ਪਾਠ ਕਰੀਏ ਸਾਨੂੰ ਸਮਾਂ ਹੀ ਨਹੀਂ ਮਿਲਦਾ ਤਾਂ ਇਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪੂਰੇ ਦਿਨ ਦੇ ਵਿੱਚ ਛੂਟ ਦਿੱਤੀ ਹੈ ਕਿ ਕਿਸੇ ਵੀ ਵੇਲੇ ਅਸੀਂ ਇਸ ਪਾਠ ਨੂੰ ਕਰ ਸਕਦੇ ਹਾਂ ਜਦੋਂ ਵੀ ਸਾਨੂੰ ਸਮਾਂ ਠੀਕ ਲੱਗੇ ਉਸੇ ਵੇਲੇ ਹੀ ਸੁਖਮਨੀ ਸਾਹਿਬ ਦਾ ਪਾਠ ਕਰ ਲਓ ਤਾਂ ਤੁਹਾਡਾ ਵੇਖਣਾ ਕਿ ਪਰ ਉਤਾਰਾ ਹੋ ਜਾਵੇਗਾ ਤੇ ਜੇਕਰ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਨਿਤਨੇਮ ਕਰਨ ਤੋਂ ਬਾਅਦ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਨੀ ਚਾਹੁੰਦੇ ਹਾਂ ਤਾਂ ਅਸੀਂ ਤਾਂ ਵੱਡੇ ਭਾਗਾਂ ਵਾਲੇ ਹੋ ਗਏ ਹਾਂ ਸਾਡੇ ਕੋਲ ਜੇਕਰ ਸਵੇਰੇ ਸਵੇਰ ਸਮਾਂ ਨਹੀਂ ਹੁੰਦਾ ਤਾਂ ਅਸੀਂ ਇੱਕ ਡੇਢ ਘੰਟਾ ਬੈਠ ਕੇ ਬਾਣੀ ਪੜ੍ਹ ਸਕੀਏ ਤਾਂ ਦੁਪਹਿਰ ਦਾ ਸਮਾਂ ਸੈੱਟ ਕਰ ਸਕਦੇ ਹਾਂ ਸ਼ਾਮ ਦਾ ਸਮਾਂ ਸੈੱਟ ਕਰ ਲਈਏ ਇਥੋਂ ਤੱਕ ਕਿ ਰਾਤ ਦਾ ਸਮਾਂ ਵੀ ਅਸੀਂ ਨਹੀਂ ਗਵਾਈਏ
ਤੇ ਉਸ ਵੇਲੇ ਹੀ ਅਸੀਂ ਗੁਰੂ ਚਰਨਾਂ ਦੇ ਨਾਲ ਜੁੜ ਜਾਈਏ ਤਾਂ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਤੇ ਸਦਾ ਲਈ ਮਿਹਰਬਾਨ ਹੋ ਜਾਣਗੇ ਤੇ ਸਾਡੇ ਸਿਰ ਤੇ ਉਹ ਮਿਹਰ ਭਰਿਆ ਹੱਥ ਰੱਖ ਦੇਣਗੇ ਸਾਡੇ ਵੱਲੋਂ ਇੱਕ ਕਦਮ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਵੱਲ ਚੁੱਕਣ ਦੀ ਲੋੜ ਹੈ ਬਾਕੀ ਕਿਰਪਾ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਵਰਤਾ ਦੇਣੀ ਹੈ ਇਸ ਕਰਕੇ ਸਮੇਂ ਦਾ ਬਹਾਨਾ ਕਦੇ ਵੀ ਨਹੀਂ ਬਣਾਉਣਾ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸਾਰੇ ਹੀ ਪਾਸਿਆਂ ਤੋਂ ਛੋਟ ਦਿੱਤੀ ਹੈ ਆਪਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਪਾਠ ਕਰ ਸਕਦੇ ਹਾਂ ਤੇ ਇੱਥੇ ਮਹਾਂਪੁਰਖ ਜੀ ਸਾਨੂੰ ਕੁਝ ਜੁਗਤ ਦੇ ਨਾਲ ਸਮਝਾਉਂਦੇ ਹਨ ਮਹਾਂਪੁਰਖ ਜੀ ਕਹਿੰਦੇ ਹਨ ਕਿ ਜੋ ਵੀ ਨਵੇਂ ਹਨ ਕਿਉਂਕਿ ਕਈ ਨਵੇਂ ਬੰਦੇ ਗੁਰੂ ਚਰਨਾਂ ਦੇ ਨਾਲ ਜੁੜੇ ਹੁੰਦੇ ਹਨ ਤਾਂ ਉਹਨਾਂ ਲਈ ਏਕੇ ਦਮ ਪੰਜ ਬਾਣੀਆਂ ਦਾ ਪਾਠ ਕਰਨਾ ਜਾਂ ਇੱਕ ਹੀ ਸਮੇਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਔਖਾ ਹੋ ਜਾਂਦਾ ਹੈ। ਤਾਂ ਫਿਰ ਅਸੀਂ ਪਿਆਰ ਦੇ ਨਾਲ ਨਹੀਂ ਕਰ ਸਕਦੇ ਧਿਆਨ ਦੇ ਨਾਲ ਨਹੀਂ ਕਰ ਸਕਦੇ ਪਰ ਬਾਣੀ ਆਪਾਂ ਜਿੰਨੇ ਹੀ ਪਿਆਰ ਦੇ ਨਾਲ ਪੜ੍ਾਂਗੇ ਜਿੰਨਾ ਹੀ ਵਧੀਆ ਇੱਕ ਮਨ ਇੱਕ ਚਿੱਤ ਹੋ ਕੇ ਤੇ ਸਮਝ ਕੇ ਪੜਾਂਗੇ ਉਨਾ ਹੀ ਸਾਡਾ ਭਲਾ ਹੋ ਜਾਵੇਗਾ ਤੇ ਮਹਾਂਪੁਰਖ ਜੀ ਕਹਿੰਦੇ ਹੁੰਦੇ ਹਨ
ਕਿ ਜੋ ਨਵੇਂ ਨੇ ਉਸ ਵੇਲੇ ਉੱਠ ਕੇ ਇੱਕ ਜਪੁਜੀ ਸਾਹਿਬ ਦਾ ਬਾਣੀ ਦਾ ਪਾਠ ਹੀ ਕਰ ਲਓ ਹੌਲੀ ਹੌਲੀ ਚੌਪਈ ਸਾਹਿਬ ਦੀ ਬਾਣੀ ਪੜਨੀ ਤੁਸੀਂ ਸ਼ੁਰੂ ਕਰ ਦਿਓ ਫਿਰ ਤੁਸੀਂ ਹੌਲੀ ਹੌਲੀ ਆਨੰਦ ਸਾਹਿਬ ਦੀਆਂ ਛੇ ਪੌੜੀਆਂ ਦਾ ਹੀ ਪਾਠ ਕਰਨਾ ਸ਼ੁਰੂ ਕਰ ਦੇਣਾ ਹੈ। ਜੇਕਰ ਸੁਖਮਨੀ ਸਾਹਿਬ ਜੀ ਦੀ ਬਾਣੀ ਤੁਸੀਂ ਰੋਜ਼ ਰੋਜ਼ ਨਹੀਂ ਪੜ੍ ਸਕਦੇ ਜੇਕਰ ਆਪਾਂ ਇੱਕ ਅਸ਼ਟਪਦੀ ਵੀ ਰੋਜ਼ ਦੀ ਪੜਨੀ ਸ਼ੁਰੂ ਕਰ ਦਈਏ ਇੱਕ ਅਸ਼ਟਪਦੀ ਦਾ ਪਾਠ ਰੋਜ਼ ਕਰੀਏ ਪਰ ਸਮਝ ਸਮਝ ਕੇ ਕਰੀਏ ਤਾਂ ਵੇਖਣਾ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਡੇ ਤਨ ਮਨ ਧਨ ਦੇ ਰੋਗ ਘਟੇ ਜਾਣਗੇ ਸਾਡੀ 84 ਕੱਟੀ ਜਾਵੇਗੀ ਸੁਖਮਨੀ ਸਾਹਿਬ ਜੀ ਦੀ ਬਾਣੀ ਸਾਡੇ ਮਨ ਦੇ ਰੋਗਾਂ ਨੂੰ ਵੀ ਠੀਕ ਕਰਦੀ ਹੈ ਸਭ ਤੋਂ ਪਹਿਲਾਂ ਸਾਡੇ ਮਨ ਦੀ ਗਰੀਬੀ ਨੂੰ ਦੂਰ ਕਰਦੀ ਹੈ ਸਾਡੇ ਮਨ ਦੇ ਉੱਤੇ ਜਨਮਾਂ ਜਨਮਾਂ ਦੀ ਮੈਲ ਵਿਸ਼ੇ ਵਿਕਾਰਾਂ ਦੀ ਮੈਲ ਉਹ ਇਸਨੂੰ ਸਾਫ ਕਰ ਦਿੰਦੀ ਹੈ ਜੋ ਸਾਡੇ ਕੋਲੋਂ ਕਿਤੇ ਜਾਣੇ ਅਣਜਾਣੇ ਵਿੱਚ ਗੁਨਾਹਾਂ ਤੇ ਪਾਪ ਹੋ ਗਏ ਹੁੰਦੇ ਹਨ ਸਾਨੂੰ ਉਹਨਾਂ ਤੋਂ ਵੀ ਮੁਕਤ ਕਰ ਦਿੰਦੀ ਹੈ ਇਸੇ ਕਰਕੇ ਹੀ ਰੋਜ ਰੋਜ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ ਕੇ ਅਸੀਂ ਗਿਆਨ ਹਾਸਿਲ ਕਰਨਾ ਹੈ ਕਿਉਂਕਿ ਜਦੋਂ ਅਸੀਂ ਇਹ ਨਹੀਂ ਜਾਣਦੇ
ਕਿ ਸਾਡਾ ਭਲਾ ਤਾਂ ਸਿਰਫ ਗੁਰਬਾਣੀ ਦੇ ਲੜ ਲੱਗ ਕੇ ਹੀ ਹੋਵੇਗਾ ਗਿਆਨ ਹਾਸਿਲ ਕਰਾਂਗੇ ਤਾਂ ਹੀ ਹੋਵੇਗਾ ਉਦੋਂ ਹੀ ਸਾਡੀ ਜ਼ਿੰਦਗੀ ਵਿੱਚ ਅਗਿਆਨਤਾ ਦਾ ਹਨੇਰਾ ਦੂਰ ਹੋਣਾ ਸ਼ੁਰੂ ਹੋ ਜਾਵੇਗਾ। ਤੇ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋਣਾ ਵੀ ਸ਼ੁਰੂ ਹੋ ਜਾਵੇਗਾ। ਸਾਨੂੰ ਕਾਮਯਾਬੀ ਤੇ ਤਰੱਕੀ ਤੇ ਅਸੀਂ ਤੰਦਰੁਸਤੀ ਦੇ ਰਸਤੇ ਵੱਲ ਤੁਰ ਪਵਾਂਗੇ ਇਸ ਗਿਆਨ ਨੇ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਲੈ ਕੇ ਆਉਣੀ ਹੈ ਤਾਂ ਸਾਧ ਸੰਗਤ ਜੀ ਆਓ ਜੀ ਅੱਜ ਤੋਂ ਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਣ ਕਰ ਲਈਏ ਕਿ ਰੋਜ਼ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠੀਏ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਕਰੀਏ ਕੋਸ਼ਿਸ਼ ਹੋਵੇ ਪੰਜ ਬਾਣੀਆਂ ਦਾ ਨਿਤਨੇਮ ਸਵੇਰੇ ਉੱਠ ਕੇ ਕੀਤਾ ਜਾਵੇ ਸ਼ਾਮ ਨੂੰ ਰਹਿਰਾਸ ਦਾ ਪਾਠ ਸੌਣ ਤੋਂ ਤੁਰੰਤ ਪਹਿਲਾਂ ਹੀ ਕੀਰਤਨ ਸੋਹਿਲਾ ਜੀ ਦੀ ਬਾਣੀ ਅਤੇ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਹੈ ਪਰ ਜੇਕਰ ਕੋਈ ਭੈਣ ਭਰਾ ਅਜੇ ਨਵਾਂ ਹੈ ਇਕ ਚੌਂਕੜੇ ਦੇ ਵਿੱਚ ਪੰਜ ਬਾਣੀਆਂ ਦਾ ਪਾਠ ਨਹੀਂ ਕਰ ਸਕਦਾ ਤਾਂ ਉਹ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਜਪਜੀ ਸਾਹਿਬ ਦੀ ਬਾਣੀ ਤੋਂ ਸ਼ੁਰੂਆਤ ਕਰ ਲਵੇ ਜਦੋਂ ਅਸੀਂ ਅਰਦਾਸ ਬੇਨਤੀ ਕਰਕੇ ਪਾਠ ਸ਼ੁਰੂ ਕਰਾਂਗੇ ਤਾਂ ਵੇਖ ਲੈਣਾ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਕੋਲੋਂ ਆਪ ਹੀ ਸੇਵਾ ਕਰਵਾ ਲੈਣਗੇ ਤਾਂ ਸਾਧ ਸੰਗਤ ਜੀ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਇਕ ਸਬਸਕ੍ਰਾਈਬ ਚੈਨਲ ਨੂੰ ਤੇ ਸ਼ੇਅਰ ਜਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ