ਹਰਿਆਣਾ ਪੁਲਸ ਦਾ ਵੱਡਾ ਕਾਰਾ

ਗੁਰੂਗ੍ਰਾਮ ਪੁਲਸ ਨੇ ਘੱਟੋ-ਘੱਟ 50 ਕਿਸਾਨਾਂ ਨੂੰ ਹਿਰਾਸਤ ਵਿਚ ਲਿਆ ਜੋ ਹਰਿਆਣਾ ਸਰਕਾਰ ਦੁਆਰਾ ਖਰੀਦੀ ਗਈ 1800 ਏਕੜ ਤੋਂ ਵੱਧ ਵਾਹੀਯੋਗ ਜ਼ਮੀਨ ਲਈ ਅਣਉਚਿਤ ਮੁਆਵਜ਼ੇ ਦਾ ਹਵਾਲਾ ਦਿੰਦੇ ਹੋਏ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਦੋ ਬੱਸਾਂ ‘ਚ ਮਾਨੇਸਰ ਪੁਲਸ ਲਾਈਨ ਲਿਜਾਇਆ ਗਿਆ।

ਕਿਸਾਨਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਮਾਨੇਸਰ ਦੇ ਪੰਜ ਪਿੰਡਾਂ ਦੀ 1810 ਏਕੜ ਜ਼ਮੀਨ ਦੀ ਵਾਜਬ ਕੀਮਤ ਨਹੀਂ ਦਿੱਤੀ ਗਈ, ਇਸ ਲਈ ਉਨ੍ਹਾਂ ਨੇ ਮੰਗਲਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਸੋਮਵਾਰ ਦੇਰ ਸ਼ਾਮ ਕਈ ਕਿਸਾਨ ਆਗੂਆਂ ਨੂੰ ਨੋਟਿਸ ਭੇਜੇ ਪਰ ਕਿਸਾਨ ਮੰਗਲਵਾਰ ਸਵੇਰੇ ਦੱਖਣੀ ਹਰਿਆਣਾ ਕਿਸਾਨ ਖਾਪ ਕਮੇਟੀ ਦੇ ਬੈਨਰ ਹੇਠ ਮਾਰਚ ਕਰਨ ਲਈ ਇਕੱਠੇ ਹੋ ਗਏ।

ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਕਿਸਾਨਾਂ ਨੂੰ ਦਿੱਲੀ ਵੱਲ ਵਧਣ ਤੋਂ ਰੋਕਣ ਲਈ ਮਾਨੇਸਰ ਵਿਚ 500 ਤੋਂ ਵੱਧ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਸਵੇਰੇ ਹੀ ਪੂਰਾ ਮਾਨੇਸਰ ਛਾਉਣੀ ਵਿਚ ਤਬਦੀਲ ਹੋ ਗਿਆ। ਜਦੋਂ ਕਿਸਾਨ ਸਵੇਰੇ ਦਿੱਲੀ ਵੱਲ ਵਧਣ ਲੱਗੇ ਤਾਂ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਮਾਨੇਸਰ ਦੇ ਸਹਾਇਕ ਪੁਲਸ ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਅਤੇ ਪੁਲਸ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠੇਗੀ।

Leave a Reply

Your email address will not be published. Required fields are marked *