15 ਸਤੰਬਰ ਅੱਜ ਦੀਆ ਤਾਜ਼ਾ ਵੱਡੀਆਂ ਖ਼ਬਰਾਂ

ਖ਼ਬਰ ਵਾਲੀ ਵੀਡੀਓ ਨੂੰ ਹੇਠਾਂ ਜਾਂ ਦੇਖੋ,ਪੰਜਾਬ ਸਰਕਾਰ 15 ਸਾਲਾਂ ਬਾਅਦ 5 ਬੋਰਡਾਂ-ਕਾਰਪੋਰੇਸ਼ਨਾਂ ਵਿੱਚ ਨਵੀਂ ਭਰਤੀ ਕਰਨ ਜਾ ਰਹੀ ਹੈ। ਇਨ੍ਹਾਂ ਬੋਰਡ ਕਾਰਪੋਰੇਸ਼ਨਾਂ ਵਿੱਚ 15 ਸਾਲਾਂ ਤੋਂ ਭਰਤੀ ਨਾ ਹੋਣ ‘ਤੇ ਕੰਮ ਪ੍ਰਭਾਵਿਤ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇਨ੍ਹਾਂ ਸਾਰੇ ਬੋਰਡ ਕਾਰਪੋਰੇਸ਼ਨਾਂ ਵਿੱਚ ਸਰਕਾਰ ਵੱਲੋਂ ਪਹਿਲਾਂ ਕਲਾਸ-1 ਤੋਂ ਕਲਾਸ-3 ਤੱਕ 6300 ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ ਭਰਤੀਆਂ ਤੋਂ ਬਾਅਦ ਦਰਜਾ ਚਾਰ ਦੇ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ। ਦੋਵਾਂ ਬੋਰਡਾਂ ਦੇ ਰਲੇਵੇਂ ਦੀ ਵੀ ਯੋਜਨਾ ਹੈ।

ਆਸੀਆ ਸਹੋਤਾ ਬਣੀ ਲੱਖਾਂ ਔਰਤਾਂ ਲਈ ਪ੍ਰੇਰਨਾ। ਉਸ ਨੇ ਜਿੱਤਿਆ ਮਿਸਿਜ ਇੰਡੀਆ ਦਾ ਖਿਤਾਬ। ਹੁਣ ਆਸੀਆ ਸਹੋਤਾ ਕਰ ਰਹੀ ਹੈ ‘ਮਿਸ ਯੂਨੀਵਰਸ’ ਦੀ ਤਿਆਰੀ। ਕਹਿੰਦੇ ਹਨ ਜਦੋਂ ਜਾਨੂੰਨ ਹੋਵੇ ਤਾਂ ਕੋਈ ਚੀਜ਼ ਮੁਸ਼ਕਿਲ ਨਹੀਂ ਹੁੰਦੀ, ਇਹ ਗੱਲ ਢੁੱਕਦੀ ਹੈ ਆਸੀਆ ਸਹੋਤਾ ‘ਤੇ। ਉਹ ਅੰਗਰੇਜ਼ੀ ਦੀ ਪ੍ਰੋਫੈਸਰ ਹੈ। ਉਹ ਵਿਆਹ ਤੋਂ ਬਾਅਦ ਵੀ ਜਨੂੰਨ ਨਾਲ ਮਿਸਜ਼ ਯੂਨੀਵਰਸ ਦੀ ਤਿਆਰੀ ਕਰ ਰਹੀ ਹੈ।
ਜਾਂਦੇ-ਜਾਂਦੇ ਮਾਨਸੂਨ ਨੇ ਮੁੜ ਰਫਤਾਰ ਫੜ ਲਈ ਹੈ। ਮੌਸਮ ਵਿਭਾਗ ਨੇ ਅੱਜ ਅਗਲੇ ਕੁਝ ਦਿਨਾਂ ਤੱਕ ਪੰਜਾਬ, ਹਰਿਆਣਾ ਅਤੇ ਪੂਰਬੀ ਰਾਜਸਥਾਨ ਵਿੱਚ ਲਗਾਤਾਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸੇ ਤਰਜ਼ ‘ਤੇ ਅੱਜ ਪਹਾੜੀ ਰਾਜਾਂ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ‘ਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਵਿਜੀਲੈਂਸ ਬਿਊਰੋ ਪੰਜਾਬ ਨੇ ਵੀਰਵਾਰ ਨੂੰ ਪਰਲਜ਼ ਗੋਲਡਨ ਫੋਰੈਸਟ (ਪੀ.ਜੀ.ਐਫ.) ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਨਿਰਮਲ ਸਿੰਘ ਭੰਗੂ ਦੀ ਪਤਨੀ ਪ੍ਰੇਮ ਕੌਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਜੋ ਕਿ ਤਫ਼ਤੀਸ਼ ਵਿੱਚ ਸ਼ਾਮਲ ਨਾ ਹੋ ਕੇ ਗ੍ਰਿਫ਼ਤਾਰੀ ਤੋਂ ਬਚਦੀ ਆ ਰਹੀ ਸੀ। ਉਸ ਨੂੰ ਪੀ.ਏ.ਸੀ.ਐਲ. ਲਿਮਟਿਡ ਨਾਲ ਸਬੰਧਤ ਜਾਇਦਾਦਾਂ ਨੂੰ ਹੜੱਪਣ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਅਤੇ ਇਸ ਨੇ ਪੰਜਾਬ ਵਿੱਚ ਪੀ.ਏ.ਸੀ.ਐਲ. ਤੇ ਪੀ.ਜੀ.ਐਫ ਦੀਆਂ ਸਹਾਇਕ/ਸਮੂਹ ਕੰਪਨੀਆਂ ਬਾਰੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਸਬੰਧਤ ਜਾਇਦਾਦਾਂ ਨੂੰ ਵੇਚਣ ਲਈ ਆਪਣੇ ਨਜ਼ਦੀਕੀਆਂ ਨੂੰ ਅਧਿਕਾਰਤ ਕੀਤਾ ਹੋਇਆ ਸੀ।

ਮੋਹਾਲੀ ਦੀ ਸੀਬੀਆਈ ਕੋਰਟ ਨੇ ਅੱਜ ਇੱਕ ਝੂਠੇ ਮੁਕਾਬਲੇ ਵਿੱਚ 3 ਨੌਜਵਾਨਾਂ ਨੂੰ ਮਾਰਨ ਦੇ ਦੋਸ਼ ਵਿੱਚ ਸਜ਼ਾ ਸੁਣਾਈ ਹੈ। ਸੀਬੀਆਈ ਅਦਾਲਤ ਨੇ 31 ਸਾਲ ਬਾਅਦ ਫੈਸਲਾ ਸੁਣਾਇਆ ਹੈ। ਸੀਬੀਆਈ ਕੋਰਟ ਨੇ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਅਤੇ 2-2 ਲੱਖ ਦਾ ਜ਼ੁਰਮਾਨਾ ਲਾਇਆ ਹੈ।ਜਾਣਕਾਰੀ ਅਨੁਸਾਰ ਇਹ ਸਜ਼ਾ 1992 ਦੇ ਝੂਠੇ ਪੁਲਿਸ ਮੁਕਾਬਲੇ ‘ਚ ਸੁਣਾਈ ਹੈ। ਅਦਾਲਤ ਨੇ ਤਿੰਨ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਸੁਣਾਈ ਹੈ। ਇਸਦੇ ਨਾਲ ਹੀ ਕੋਰਟ ਨੇ ਉਮਰ ਕੈਦ ਦੇ ਨਾਲ-ਨਾਲ 2 ਲੱਖ ਦਾ ਜ਼ੁਰਮਾਨਾ ਕੀਤਾ ਹੈ। 31 ਸਾਲਾਂ ਬਾਅਦ ਅਦਾਲਤ ਨੇ ਫੈਸਲਾ ਸੁਣਾਇਆ ਹੈ। ਸੀਬੀਆਈ ਅਦਾਲਤ ਨੇ ਸਾਜ਼ਿਸ਼ ਰਚਣ, ਕਤਲ ਕਰਨ ‘ਚ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਸਾਬਕਾ ਇੰਸਪੈਕਟਰ ਧਰਮ ਸਿੰਘ, ASI ਸੁਰਿੰਦਰ ਸਿੰਘ, DSP ਗੁਰਦੇਵ ਸਿੰਘ ਨੂੰ ਸਜ਼ਾ ਸੁਣਾਈ ਹੈ।

Leave a Reply

Your email address will not be published. Required fields are marked *