ਗਰੀਬ ਪਰਿਵਾਰ ਦੇ ਆਸ਼ਿਆਨੇ ਦੀ ਡਿੱਗੀ ਛੱਤ, ਕਮਰੇ ਅੰਦਰ ਸੁੱਤਾ ਪਿਆ ਸੀ ਪਰਿਵਾਰ, ਸਾਰਾ ਸਮਾਨ ਹੋਇਆ ਤਬਾਹ

ਬੀਤੀ ਰਾਤ ਸਥਾਨਕ ਵਰਿਆਮ ਨਗਰ ‘ਚ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਕਮਰੇ ‘ਚ ਸੌਂ ਰਹੇ ਚਾਰ ਜੀਆਂ ਦੇ ਪਰਿਵਾਰ ਦੇ ਕਮਰੇ ਦੀ ਛੱਤ ਡਿੱਗ ਗਈ ਪਰ ਖੁਸ਼ਕਿਸਮਤੀ ਇਹ ਰਹੀ ਕਿ ਮਾਮੂਲੀ ਮਲਬਾ ਡਿੱਗਣ ‘ਤੇ ਇਹ ਸਾਰੇ ਲੋਕ ਪਹਿਲਾਂ ਬਾਹਰ ਭੱਜ ਗਏ, ਜਿਨ੍ਹਾਂ ਦੀ ਜਾਨ ਬਚ ਗਈ।ਜੇਕਰ ਉਨ੍ਹਾਂ ਨੂੰ ਭਿਣਕ ਨਾਲ ਲੱਗਦੀ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਛੱਤ ਡਿੱਗਣ ਕਾਰਨ ਗਰੀਬ ਪਰਿਵਾਰ ਦਾ ਸਾਰਾ ਸਮਾਨ ਮਲਬੇ ਹੇਠਾਂ ਦਬ ਗਿਆ।

ਜਾਣਕਾਰੀ ਅਨੁਸਾਰ ਵਰਿਆਮ ਨਗਰ ਦੇ ਰਹਿਣ ਵਾਲੇ ਅੰਗਰੇਜ਼ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਪਿਛਲੇ ਪੰਜ ਮਹੀਨਿਆਂ ਤੋਂ ਉਸ ਦੀ ਲੜਕੀ ਬਲਜਿੰਦਰ ਕੌਰ ਤੇ ਜਵਾਈ ਬਲਦੇਵ ਸਿੰਘ ਜੋ ਮੁਕਤਸਰ ਵਿਖੇ ਵਿਆਹੇ ਹੋਏ ਸਨ, ਇੱਥੇ ਆ ਕੇ ਆਪਣੇ ਬੱਚਿਆਂ ਨਾਲ ਰਹਿ ਰਹੇ ਸਨ।ਬਲਦੇਵ ਸਿੰਘ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ। ਆਰਥਿਕ ਤੰਗੀ ਕਾਰਨ ਉਸ ਨੇ ਆਪਣੀ 17 ਸਾਲਾ ਬੇਟੀ ਕੋਮਲ ਨੂੰ ਵੀ 8ਵੀਂ ਜਮਾਤ ਤੋਂ ਬਾਅਦ ਸਕੂਲ ਛੁਡਵਾ ਦਿੱਤਾ ਅਤੇ ਉਸ ਦੇ ਵਿਆਹ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ।

ਬੀਤੀ ਰਾਤ ਪੂਰਾ ਪਰਿਵਾਰ ਇੱਕ ਕਮਰੇ ‘ਚ ਸੁੱਤਾ ਪਿਆ ਸੀ ਕਿ ਰਾਤ ਕਰੀਬ ਸਾਢੇ 3 ਵਜੇ ਅਚਾਨਕ ਟੁੱਟੇ ਹੋਏ ਮਕਾਨ ‘ਚੋਂ ਕੁਝ ਮਲਬਾ ਹੇਠਾਂ ਆ ਗਿਆ ਤਾਂ ਉਨ੍ਹਾਂ ਦੀ ਅੱਖ ਖੁੱਲ੍ਹ ਗਈ ਅਤੇ ਤੁਰੰਤ ਬਾਹਰ ਆ ਗਏ, ਜਿਸ ਤੋਂ ਬਾਅਦ ਕਰੀਬ ਡੇਢ ਮਿੰਟ ‘ਚ ਹੀ ਪੂਰੀ ਛੱਤ ਆ ਗਈ। ਮਲਬੇ ਥੱਲੇ ਸਾਰਾ ਸਮਾਨ ਦੱਬ ਗਿਆ।ਜੇਕਰ ਉਹ ਸਮੇਂ ਸਿਰ ਬਾਹਰ ਨਹੀਂ ਆਉਂਦੇ ਤਾਂ ਮਲਬੇ ਵਿੱਚ ਦੱਬਣ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ। ਛੱਤ ਡਿੱਗਣ ਕਾਰਨ ਕਮਰੇ ਵਿੱਚ ਰੱਖਿਆ ਉਸ ਦਾ ਬੈੱਡ, ਟਰੰਕ, ਟੀ.ਵੀ., ਫਰਿੱਜ, ਟਰੰਕ ਅਤੇ ਹੋਰ ਸਾਰਾ ਘਰੇਲੂ ਸਾਮਾਨ ਦੱਬ ਗਿਆ, ਜਿਸ ਕਾਰਨ ਉਸ ਲਈ ਸਵੇਰੇ ਖਾਣੇ ਦਾ ਪ੍ਰਬੰਧ ਕਰਨਾ ਵੀ ਮੁਸ਼ਕਲ ਹੋ ਗਿਆ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *