Baba Deep Singh Sahib Ji: ਨੇ ਬਾਂਹ ਤੋਂ ਫੜ ਕੇ ਮੌਤ ਦੇ ਮੂੰਹ ਚੋਂ ਬਚਾਇਆ

ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਖਾਲਸਾ ਜੀ ਧੰਨ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਤਿਗੁਰੂ ਜਿਨਾਂ ਦੀ ਸ਼ਰਨ ਪਇਆ ਸੁਖ ਪ੍ਰਾਪਤ ਹੁੰਦਾ ਹੈ। ਆਤਮਿਕ ਜਿਹੜੀ ਜੋਤ ਹੈ ਹਿਰਦੇ ਵਿੱਚ ਪ੍ਰਗਟ ਹੁੰਦੀ ਹੈ ਖਾਲਸਾ ਜੀ ਜੀਵ ਨੂੰ ਆਪਣੇ ਆਪੇ ਦਾ ਪਤਾ ਲੱਗਦਾ ਹੈ ਸਤਿਗੁਰੂ ਦੇ ਚਰਨੀ ਲੱਗਿਆ ਮਹਾਰਾਜ ਦੀ ਸ਼ਰਨ ਗਿਆ ਅਨੇਕਾਂ ਕਰੋੜਾਂ ਪ੍ਰਕਾਰ ਦੇ ਜਿਹੜੇ ਸਾਡੇ ਪਾਪ ਨੇ ਵਿਘਨ ਨੇ ਦੂਰ ਹੋ ਜਾਂਦੇ ਮਨ ਨਿਰਮਲ ਹੋ ਜਾਂਦਾ ਹਿਰਦੇ ਵਿੱਚ ਠੰਡਕ ਆ ਜਾਂਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਰਨ ਗਿਆ ਸੋ ਖਾਲਸਾ ਜੀ ਕੀ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਪਤਾ ਹੈ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਿਰ ਮੋਹਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਲੋਕਾਂ ਨੂੰ ਭਰਮ ਹੈ ਸਾਡੇ ਵਿੱਚ ਇਹ ਪਤਾ ਨਹੀਂ ਕਿਉਂ ਰੀਤੀ ਚੱਲੀ ਹੈ ਅਸੀਂ ਜਿਸ ਬਾਬੇ ਕੋਲੇ ਜਾਦੇ ਹਾਂ ਜਿਹੜਾ ਕੋਈ ਸੰਤ ਹੈ ਜਾਂ ਮਹਾਂਪੁਰਸ਼ ਹੈ ਜਾਂ ਕੋਈ ਬ੍ਰਹਮ ਗਿਆਨੀ ਹੈ ਸਾਧੂ ਹੈ ਜਿਹੜਾ ਜਿਹੜਾ ਜਿੱਥੇ ਜਿੱਥੇ ਜੁੜਿਆ ਉਹ ਕਹਿੰਦਾ ਕਿ ਬਸ ਸਾਡਾ ਹੀ ਬਾਬਾ ਅੱਗੇ ਹੈ ਬਾਕੀ ਸਾਰੇ ਥੱਲੇ ਨੇ ਪਰ ਖਾਲਸਾ ਜੀ ਜੇ ਉਹ ਤੁਹਾਡਾ ਜਿਹੜਾ ਬਾਬਾ ਹੈ

ਜਾਂ ਮਹਾਂਪੁਰਸ਼ ਬ੍ਰਹਮ ਗਿਆਨੀ ਕੋਈ ਵੀ ਹੀਰਾ ਹੈ ਉਹਨੇ ਕਮਾਈ ਕੀਤੀ ਹੈ ਫਿਰ ਜਾ ਕੇ ਸੰਤ ਸਾਧੂ ਬਣਿਆ ਪਰ ਉਹ ਸੰਤ ਸਾਧੂ ਨੂੰ ਪੁੱਛ ਕੇ ਵੇਖੋ ਭਾਈ ਤੇਰੇ ਅੰਦਰ ਜਿਹੜੀ ਸ਼ਕਤੀ ਹੈ ਤੇਰੇ ਅੰਦਰ ਜਿਹੜੀ ਭਗਤੀ ਹੈ ਕਿੱਥੋਂ ਆਈ ਤੇ ਉਹ ਆਖੇਗਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚੋਂ ਆਈ ਮੈਂ ਨਾਮ ਜਪ ਕੇ ਹਾਸਲ ਕੀਤੀ ਇਹ ਮਹਾਰਾਜ ਦੇ ਹੱਥ ਹੈ ਸਤਿਗੁਰੂ ਚਾਹੁਣ ਤੇ ਸੰਤ ਦੀ ਸਾਰੀ ਜਿਹੜੀ ਸ਼ਕਤੀ ਖਿੱਚ ਸਕਦੇ ਨੇ ਸਤਿਗੁਰੂ ਚਾਹੁਣ ਤੇ ਬ੍ਰਹਮ ਗਿਆਨੀ ਕੋਲੇ ਸਾਰੀ ਵਿਦਿਆ ਵਾਪਸ ਲੈ ਸਕਦੇ ਨੇ ਪਰ ਖਾਲਸਾ ਜੀ ਮਹਾਰਾਜ ਆਪਣੇ ਭਗਤਾਂ ਨੂੰ ਵੱਡੀ ਵਡਿਆਈ ਬਖਸ਼ਦਾ ਅਕਾਲ ਪੁਰਖ ਵਾਹਿਗੁਰੂ ਖੁਸ਼ ਹੁੰਦਾ ਹੈ ਜਦੋਂ ਉਹਦੇ ਭਗਤਾਂ ਦੀ ਕੋਈ ਵਡਿਆਈ ਕਰਦਾ ਉਹਨਾਂ ਨੂੰ ਯਾਦ ਕਰਦਾ ਉਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਕਰਦਾ ਸਤਿਗੁਰੂ ਖੁਸ਼ ਹੁੰਦਾ ਐਸਾ ਦੀਨ ਦੁਨੀ ਦਾ ਮਾਲਕ ਇੱਕ ਹੋਰ ਗੱਲ ਖਾਲਸਾ ਜੀ ਕੀ ਕਦੇ ਸੋਚਿਆ ਤੁਸੀਂ ਤੁਸੀਂ ਦਰਬਾਰ ਸਾਹਿਬ ਜਾਨੇ ਹੋ ਦਰਸ਼ਨ ਮੇਲੇ ਕਰਨ ਜਾਦੇ ਹੋ ਕੀ ਤੁਹਾਨੂੰ ਪਤਾ ਕਿ ਦਰਬਾਰ ਸਾਹਿਬ ਅਸਲ ਵਿੱਚ ਕਿਸ ਗੁਰੂ ਦਾ ਸਥਾਨ ਹੈ ਇਸ ਗੁਰੂ ਦਾ ਸਥਾਨ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਰਤਾਰਪੁਰ ਸਜੇ ਮਹਾਰਾਜ ਨੇ ਉੱਥੇ ਪ੍ਰਚਾਰ ਕੀਤਾ ਸੁਲਤਾਨਪੁਰ ਸਾਹਿਬ ਪ੍ਰਚਾਰ ਕੀਤਾ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਖਡੂਰ ਸਾਹਿਬ ਸਜੇ ਉੱਥੇ ਮਹਾਰਾਜ ਨੇ ਪ੍ਰਚਾਰ ਕਰਨਾ ਕੀਤਾ

ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੋਇੰਦਵਾਲ ਸਾਹਿਬ ਸੱਜ ਕੇ ਪ੍ਰਚਾਰ ਕੀਤਾ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਜੀ ਕਦੇ ਦਰਬਾਰ ਸਾਹਿਬ ਦੇ ਅੰਦਰ ਬਹਿ ਕੇ ਪ੍ਰਚਾਰ ਨਹੀਂ ਕਰਦੇ ਰਹੇ ਸੰਗਤੀ ਰੂਪ ਵਿੱਚ ਮਹਾਰਾਜ ਸੱਜਦੇ ਹੁੰਦੇ ਸੀ ਸੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਜੀ ਨੇ ਉੱਥੇ ਪ੍ਰਚਾਰ ਕਰਨਾ ਕਰਿਆ ਫਿਰ ਅਸਥਾਨ ਸਾਜਿਆ ਜਿਸ ਦਿਨ ਤੋਂ ਅਸਥਾਨ ਪ੍ਰਗਟ ਹੋਇਆ ਜਦੋਂ ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਘਰ ਨੂੰ ਟੱਕ ਲਾਇਆ ਸੋ ਮਹਾਰਾਜ ਦੀ ਕਿਰਪਾ ਸਦਕਾ ਇਮਾਰਤ ਬਣੀ ਉਸ ਵੇਲੇ ਪਹਿਲਾ ਪ੍ਰਕਾਸ਼ ਮਹਾਰਾਜ ਦੀ ਪੋਥੀ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੋਇਆ ਜਦੋਂ ਸਤਿਗੁਰੂ ਜੀ ਨੇ ਸੰਪੂਰਨ ਕਰਨਾ ਕਰਿਆ ਨਹੀਂ ਤੇ ਮਹਾਰਾਜ ਜੀ ਉੱਥੇ ਸੱਜ ਕੇ ਬਾਣੀ ਦਾ ਕੀਰਤਨ ਕਰਿਆ ਕਰਦੇ ਸਨ ਕੋਈ ਵੱਖਰੀ ਆਪਣੀ ਗੱਦੀ ਮਹਾਰਾਜ ਨੇ ਲਾਉਣੀ ਨਹੀਂ ਕੀਤੀ

ਛੇਵੇਂ ਪਾਤਸ਼ਾਹ ਸ੍ਰੀ ਅਕਾਲ ਤਖਤ ਸਾਹਿਬ ਬੈਠ ਕੇ ਪ੍ਰਚਾਰ ਕਰਿਆ ਕਰਦੇ ਸੱਤਵੇਂ ਪਾਤਸ਼ਾਹ ਸ੍ਰੀ ਕੀਰਤਪੁਰ ਸਾਹਿਬ ਮਹਾਰਾਜ ਨੇ ਪ੍ਰਚਾਰ ਕੀਤਾ ਅੱਠਵੇਂ ਪਾਤਸ਼ਾਹ ਬੰਗਲਾ ਸਾਹਿਬ ਚਲੇ ਗਏ ਨੌਵੇਂ ਪਾਤਸ਼ਾਹ ਸ੍ਰੀ ਬਾਬਾ ਬਕਾਲਾ ਸਾਹਿਬ ਜਾਂ ਸ੍ਰੀ ਆਨੰਦਪੁਰ ਸਾਹਿਬ ਸੱਜ ਗਏ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਵੇਂ ਪ੍ਰਚਾਰ ਕੀਤਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅਸਲੀ ਅਸਥਾਨ ਹੈ ਜਿਹੜਾ ਉਹ ਦਰਬਾਰ ਸਾਹਿਬ ਹੈ ਖਾਲਸਾ ਜੀ ਉਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਅਸਥਾਨ ਹੈ ਉਹ ਮਹਾਰਾਜ ਦਾ ਆਸਣ ਅਸਲ ਵਿੱਚ ਹੈ ਉਥੇ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਸਜੇ ਹੋਏ ਨੇ ਸ਼ੁਰੂ ਤੋਂ ਮੁੱਢ ਤੋਂ ਸਜੇ ਹੋਏ ਨੇ ਉੱਥੇ ਕਿਸੇ ਗੁਰੂ ਮਹਾਰਾਜ ਨੇ ਗੱਦੀ ਲਾ ਕੇ ਬੈਠ ਕੇ ਪ੍ਰਚਾਰ ਨਹੀਂ ਕੀਤਾ ਉਹ ਅਸਥਾਨ ਅਸਲ ਦੇ ਵਿੱਚ ਸੱਚਖੰਡ ਹੈ ਜੈਸਾ ਸੱਚਖੰਡ ਖਾਲਸਾ ਜੀ ਅੱਗੇ ਜਾ ਕੇ ਡਟਣਾ ਹੈ ਉਹੀ ਸੱਚਖੰਡ ਮਹਾਰਾਜ ਨੇ ਧਰਤੀ ਤੇ ਬਣਾਉਣਾ ਕੀਤਾ ਉਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਆਸਣ

ਹੈ ਸੋ ਉਹ ਅਸਥਾਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਹੈ ਬੇਸ਼ੱਕ ਹਰ ਇੱਕ ਦੁਨੀਆਂ ਦੇ ਵਿੱਚ ਹਰ ਇੱਕ ਕੋਨੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੈ ਮਹਾਰਾਜ ਜੀ ਸਜੇ ਹੋਏ ਨੇ ਪਰ ਸਤਿਗੁਰੂ ਦੀ ਦਾ ਅਸਲ ਆਸਣ ਅਸਲ ਅਸਥਾਨ ਜਿਹੜਾ ਦਰਬਾਰ ਸਾਹਿਬ ਹ ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੀ ਲੁਕਾਈ ਨੂੰ ਹੁਕਮ ਬਖਸ਼ਦੇ ਨੇ ਖੁਸ਼ੀਆਂ ਖੇੜੇ ਬਖਸ਼ਦੇ ਨੇ ਦਰ ਆਇਆਂ ਨੂੰ ਚਰਨੀ ਲਾਉਂਦੇ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜਿਸ ਗੁਰੂ ਮਹਾਰਾਜ ਦੇ ਪਿਆਰ ਵਿੱਚ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਵਰਗੇ ਧੰਨ ਭਾਈ ਮਨੀ ਸਿੰਘ ਸਾਹਿਬ ਜੀ ਵਰਗੇ ਮਹਾਨ ਸੂਰਮੇ ਧੰਨ ਬਾਬਾ ਨੋਧ ਸਿੰਘ ਸਾਹਿਬ ਜੀ ਵਰਗਿਆਂ ਨੇ ਜਾਂ ਹੋਰ ਜਿਹੜੇ ਸਿੰਘਾਂ ਨੇ ਭਾਈ ਸ਼ਹੀਦ ਦੀਆਂ ਪਾਈਆਂ ਆਪਣੀ ਦੇਹੀ ਦਾ ਜਿਹੜਾ ਮਾਣ ਨਹੀਂ ਕੀਤਾ ਆਪਣੀ ਦੇਹੀ ਨੂੰ ਸਤਿਗੁਰ ਤੋਂ ਵਾਰਨਾ ਕੀਤਾ ਐਸੇ ਸਤਿਗੁਰਾਂ ਦੇ ਚਰਨੀ ਲੱਗਣਾ ਚਾਹੀਦਾ ਖਾਲਸਾ ਜੀ ਜਿਵੇਂ ਦਾ ਇਹ ਕਲਯੁਗ ਦਾ ਪ੍ਰਭਾਵ ਤੇ ਸਮਾਂ ਹੈ ਜੇ ਮਹਾਰਾਜ ਦੀ ਸ਼ਰਨ ਆ ਜਾਓਗੇ ਤਾਂ ਬਚਾਅ ਹੋਵੇਗਾ ਇਹ ਮਹਾਰਾਜ ਦੀ ਸ਼ਰਨ ਨਹੀਂ ਆਏ ਤੇ ਕੋਈ ਫਾਇਦਾ ਨਹੀਂ ਕਿਸੇ ਨੇ ਤੁਹਾਨੂੰ ਬਚਾਉਣਾ ਨਹੀਂ ਇੱਕੋ ਇੱਕ ਸਤਿਗੁਰੂ ਸਮਰੱਥ ਸਤਿਗੁਰੂ ਬਚਾ ਸਕਦਾ ਹੈ ਉਸ ਤੋਂ ਬਿਨਾਂ ਕੋਈ ਰੱਖਣ ਵਾਲਾ ਨਹੀਂ ਅੱਜ ਵੇਖੋ ਸਾਡੇ ਕੀ ਹਾਲਾਤ ਬਣੇ ਪਏ ਨੇ ਸਾਡੇ ਪਰਿਵਾਰਾਂ ਵਿੱਚ ਸਾਡੀ ਬਣਦੀ ਨਹੀਂ

ਸਾਡੇ ਬੱਚੇ ਸਾਡੀ ਸੁਣਦੇ ਨਹੀਂ ਸਾਡੇ ਮਾਂ ਪਿਓ ਜਿਹੜੇ ਜਿਨਾਂ ਨੇ ਕਦੀ ਬਾਣੀ ਦਾ ਜਾਪ ਨਹੀਂ ਕੀਤਾ ਮਾਇਆ ਦੇ ਪਿੱਛੇ ਦੌੜ ਦੌੜ ਕੇ ਸਾਰਾ ਕੁਝ ਗਵਾ ਕੇ ਵੇਖ ਲਿਆ ਪਹਿਲਾਂ ਬੱਚਿਆਂ ਦਾ ਆਪਸ ਚ ਪ੍ਰੇਮ ਹੁੰਦਾ ਸੀ ਇੱਕੋ ਜਿਹੇ ਰਹਿੰਦੇ ਸਾਂ ਇਕੱਠੇ ਰਹਿਣਾ ਇੱਕ ਦੂਜੇ ਦਾ ਦਰਦ ਦੁੱਖ ਵੰਡਾਉਣਾ ਅੱਜ ਕੀ ਹੈ ਖਾਲਸਾ ਜੀ ਇੱਕ ਇੱਕ ਅੱਗੇ ਬੱਚਾ ਹ ਤੇ ਉਹ ਵੀ ਵੱਖਰਾ ਘਰ ਪਾ ਕੇ ਰਹਿੰਦਾ ਇਹੋ ਜਿਹੀ ਸਾਡੀ ਹਾਲਤ ਹੈ ਗੁਰੂ ਤੋਂ ਟੁੱਟਣ ਕਰਕੇ ਦੁੱਖਾਂ ਵਿੱਚ ਪੈ ਗਏ ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਦੇ ਸ਼ਰਨ ਆਈਏ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਪਾਸ ਆਈਏ ਸਾਰੇ ਰਿਸ਼ਤੇ ਮਹਾਰਾਜ ਜੀ ਸੱਚੇ ਪਾਤਸ਼ਾਹ ਨਾਲ ਰੱਖੀਏ ਫਿਰ ਭਾਈ ਸਾਡੇ ਜਿਹੜੇ ਦੁਨਿਆਵੀ ਰਿਸ਼ਤੇ ਉਹਨਾਂ ਵਿੱਚ ਵੀ ਮਿਠਾਸ ਆ ਜਾਏ ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਜਿਹਦਾ ਜਦੋਂ ਤੁਸੀਂ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਿੱਛੇ ਕਰੋਗੇ ਤਿਉਂ ਤਿਉਂ ਦੁੱਖ ਭੋਗੋਗੇ ਸੋ ਮਹਾਰਾਜ ਦੀ ਸ਼ਰਨ ਆਈਏ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਦਾ ਪੱਲਾ ਫੜ ਲਈਏ ਅੰਮ੍ਰਿਤ ਵੇਲੇ ਜਾਗੀਏ ਬਾਣੀ ਦਾ ਜਾਪ ਕਰੀਏ ਵੀ ਹੱਸ ਕਰੀਏ ਸਤਿਗੁਰੂ ਦੀ ਬਾਣੀ ਵਿੱਚ ਸਭੇ ਸੁੱਖ ਨੇ ਸਤਿਗੁਰੂ ਦੀ ਬਾਣੀ ਵਿੱਚ ਸਾਰੇ ਪਦਾਰਥ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸਾਰੇ ਹੀ ਅੰਮ੍ਰਿਤ ਸਾਰੇ ਪਦਾਰਥ ਇਸ ਬਾਣੀ ਵਿੱਚ ਹੈ ਭਾਈ ਜਿਹੜਾ ਖੋਜ ਲਵੇਗਾ ਜਿਹੜਾ ਬਾਣੀ ਨੂੰ ਜਪ ਲਏਗਾ

ਪੜ੍ ਲਏਗਾ ਧਿਆ ਲਏਗਾ ਉਹਦੇ ਘਰੋਂ ਦਲਿਦਰ ਦੁੱਖ ਦੂਰ ਹੋਣਗੇ ਭਾਈ ਜਿਹੜਾ ਬਾਣੀ ਤੋਂ ਦੂਰ ਜਾਵੇਗਾ ਉਹ ਨਰਕਾਂ ਦੀ ਅੱਗ ਵਿੱਚ ਸੜੇਗਾ ਮਹਾਰਾਜ ਦੇ ਬੋਲ ਨੇ ਜੇ ਇਥੇ ਕਮਾਈ ਨਾ ਕੀਤੀ ਤੇ ਭਾਈ ਤਿਆਰ ਹੈ ਅੱਗੇ ਰਸਤਾ ਜਿਹੜੇ ਬੜੇ ਉੱਚੀ ਉੱਚੀ ਤੇ ਚਾ ਨਾਲ ਕਹਿੰਦੇ ਨੇ ਨਰਕ ਸੁਰਗ ਕਿਹਨੇ ਵੇਖਿਆ ਉਹਨਾਂ ਨੂੰ ਜਦੋਂ ਪਤਾ ਲੱਗਣਾ ਪਰ ਇੱਕ ਜਿਹੜੀ ਮੇਨ ਗੱਲ ਇਹ ਹੈ ਕਿ ਉਥੋਂ ਮੁੜ ਕੇ ਆ ਕੇ ਕੋਈ ਬੰਦਾ ਦੱਸ ਨਹੀਂ ਸਕਦਾ ਜੇ ਉਥੋਂ ਮੁੜ ਕੇ ਕਿਤੇ ਆ ਕੇ ਦੱਸਦਾ ਹੁੰਦਾ ਇਹ ਸੰਸਾਰ ਨੂੰ ਪਤਾ ਲੱਗਦਾ ਵੀ ਅੱਗੇ ਕੀ ਕੁਝ ਹੁੰਦਾ ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਖੇਡ ਬਣਾਈ ਹੈ ਖਾਲਸਾ ਜੀ ਜਿਹੜਾ ਕਰੇਗਾ ਉਹੀ ਭੋਗੇਗਾ ਸੋ ਮਹਾਰਾਜ ਦਾ ਨਾਮ ਜਪੀਏ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਤੇ ਹੋਣ ਵਾਲੀਆਂ ਵੱਡੀਆਂ ਬਖਸ਼ਿਸ਼ਾਂ ਜਿਹੜੀ ਸੰਗਤ ਨਾਲ ਹੱਡ ਬੀਤੀ ਹੁੰਦੀ ਹੈ ਖਾਲਸਾ ਜੀ ਦਾਸਰਾ ਆਪ ਜੀ ਨੂੰ ਸਰਵਣ ਕਰਵਾਉਂਦਾ ਹੈ ਉਹਦੇ ਵਿੱਚੋਂ ਮੈਨੂੰ ਤੇ ਬਹੁਤ ਕੁਝ ਮਹਾਰਾਜ ਦੀ ਕਿਰਪਾ ਸਦਕਾ ਮਿਲਦਾ ਹੈ ਮੈਨੂੰ ਆਸ ਹੈ ਕਿ ਆਪ ਜੀ ਨੂੰ ਵੀ ਮਿਲਦਾ ਹੋਵੇਗਾ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੇ

ਚਰਨੀ ਲੱਗਣ ਵਾਲੇ ਜਿਨਾਂ ਨੇ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਤੇ ਸੇਵਾ ਕੀਤੀ ਬਾਣੀ ਦੇ ਜਾਪ ਕੀਤੇ ਭਾਈ ਕੋਈ ਵੀ ਨਹੀਂ ਇਹੋ ਜਿਹਾ ਹੋਵੇਗਾ ਜਿਹੜਾ ਖਾਲੀ ਮੁੜਿਆ ਹੋਵੇ ਜਿਹੜਾ ਮੁੜਿਆ ਹੋਵੇਗਾ। ਉਹ ਆਪਣੀਆਂ ਹਰਕਤਾਂ ਕਰਕੇ ਆਪਣੀ ਬਦਨਸੀਬੀ ਕਰਕੇ ਮੁੜਿਆ ਹੋਵੇਗਾ ਨਹੀਂ ਤੇ ਸਤਿਗੁਰ ਦੇ ਘਰੋਂ ਕਦੇ ਕੋਈ ਖਾਲੀ ਨਹੀਂ ਮੁੜਦਾ ਖਾਲਸਾ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੱਕ ਅੱਜ ਤੱਕ ਜਿਹੜਾ ਵੀ ਮਹਾਰਾਜ ਦੀ ਸ਼ਰਨ ਕੋਈ ਕੋੜੀ ਕੋਈ ਰੋਗੀ ਕੋਈ ਦੁਖੀ ਦੁਖਿਆਰਾ ਆਇਆ ਮਹਾਰਾਜ ਨੇ ਉਹਦੀ ਝੋਲੀ ਭਰੀ ਹੈ ਫਿਰ ਸਾਡੀ ਕਿਉਂ ਨਹੀਂ ਭਰੇਗਾ ਸੋ ਖਾਲਸਾ ਜੀ ਇੱਕ ਵੀਰ ਜੀ ਨੇ ਦੱਸਣਾ ਕੀਤਾ ਜਿਹੜੀ ਅੱਜ ਦੀ ਹੱਡ ਬੀਤੀ ਹੈ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਤੇ ਉਹਦੀ ਸ਼ਰਧਾ ਬਣੀ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਉਹਨੂੰ ਹੱਥ ਦੇ ਕੇ ਰੱਖਿਆ ਸੋ ਖਾਲਸਾ ਜੀ ਵੀਰ ਨੇ ਦੱਸਿਆ ਕਿ ਮੈਂ ਕਾਲਜ ਪੜ੍ਹਦਾ ਸਾਂ ਪਰ ਮੇਰਾ ਜਿਹੜਾ ਪਰਿਵਾਰ ਸੀ ਸਾਰਾ ਅੰਮ੍ਰਿਤਧਾਰੀ ਮੈਂ ਇਕੱਲਾ ਹੀ ਜਿਹੜਾ ਸੀ ਉਹਨੇ ਕੇਸ ਕਟਵਾਏ ਸੀ ਤੇ ਸਾਰੇ ਘਰ ਦੇ ਮੈਨੂੰ ਮਾੜਾ ਕਹਿੰਦੇ ਸੀ ਕਹਿੰਦਾ ਕਿ ਜਦੋਂ ਮੈਨੂੰ ਘਰ ਦਿਆਂ ਨੇ ਗਾਲਾਂ ਕੱਢਣੀਆਂ ਕਿ ਤੂੰ ਕੇਸ ਨੂੰ ਕਟਾਏ ਆ ਆਪਾਂ

ਸਿੱਖ ਹੁੰਦੇ ਆਂ ਤੂੰ ਕਿਉਂ ਕਟਾਏ ਆ ਤੂੰ ਇਦਾਂ ਆ ਤੂੰ ਉਦਾਂ ਆ ਕਹਿੰਦਾ ਮੈਂ ਉਹਨਾਂ ਦੀਆਂ ਗਾਲਾਂ ਤੋਂ ਅੱਕ ਕੇ ਨਾ ਤੇ ਘਰ ਛੱਡ ਕੇ ਤੇ ਕਾਲਜ ਵਿੱਚ ਰਹਿਣ ਲੱਗ ਪਿਆ ਉਥੇ ਹੋਸਟਲ ਵਿੱਚ ਹੀ ਰਹਿਣ ਲੱਗ ਪਿਆ ਘਰ ਆਉਂਦਾ ਹੀ ਨਹੀਂ ਸਾਂ ਕਹਿੰਦਾ ਵੀ ਜਦੋਂ ਵੀ ਮੈਂ ਘਰ ਆਉਣਾ ਘਰਦਿਆਂ ਨੇ ਮੈਨੂੰ ਇੱਕੋ ਗੱਲ ਕਹਿਣੀ ਪੁੱਤ ਕੇਸ ਰੱਖ ਲੈ ਪੁੱਤ ਇਦਾਂ ਕਰ ਲੈ ਪੁੱਤ ਉਦਾਂ ਕਰ ਲੈ ਤੇ ਉਹ ਵੀਰ ਦੱਸਦਾ ਹ ਕਿ ਉਹ ਸਹੀ ਕਹਿੰਦੇ ਸਨ ਪਰ ਮੇਰੇ ਉੱਤੇ ਜਿਹੜਾ ਮਾਇਆ ਦਾ ਪ੍ਰਭਾਵ ਸੀ ਜਿਹੜਾ ਘੁੰਮਣ ਫਿਰਨ ਦਾ ਪ੍ਰਭਾਵ ਸੀ ਜਾਰਾ ਮਿੱਤਰਾਂ ਦਾ ਪ੍ਰਭਾਵ ਸੀ ਮਾੜੀ ਸੰਗਤ ਦਾ ਅਸਰ ਸੀ ਉਹ ਮੈਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਸੀ ਲੱਗਣ ਦਿੰਦਾ ਪਰ ਉਹ ਸੱਚ ਕਹਿੰਦੇ ਸੀ ਪਰ ਅੱਜ ਜੇ ਮੈਂ ਜੁੜਿਆ ਹਾਂ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਸਦਕਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾਲ ਜੁੜਿਆ ਹਾਂ ਉਹ ਵੀਰ ਨੇ ਸਾਰੀ ਆਪਣੀ ਵਾਰਦਾ ਦੱਸੀ ਕਿ ਕਿਵੇਂ ਉਹ ਜੁੜਦਾ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਉਹਨੂੰ ਆਪਣੇ ਨਾਲ ਜੋੜਦੇ ਨੇ ਕਿਵੇਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਵਰਤਦੀ ਹੈ ਉਹ ਵੀਰ ਕਹਿੰਦਾ ਕਿ ਜਦੋਂ ਨਾ ਮੈਂ ਪਿੰਡ ਆਉਣਾ ਤੇ ਮੈਨੂੰ ਇਹੋ ਹੀ ਗੱਲਾਂ ਸੁਣ ਨੂੰ ਮਿਲੀਆਂ ਤੇ ਮੈਂ ਆਉਂਦਾ ਹੀ ਨਹੀਂ ਸਾਂ ਮੈਂ ਪੰਜ ਪੰਜ ਛੇ ਛੇ ਮਹੀਨੇ ਕਈ ਸਾਲ ਬਾਅਦ ਹੀ ਨਹੀਂ ਆਉਣਾ ਮੈਨੂੰ ਫੋਨ ਮਾਤਾ ਤੇ ਆਉਣਾ ਮੈਂ ਚੱਕਣਾ ਹੀ ਨਹੀਂ ਇਦਾਂ ਦੀ ਮੈਂ ਕਹਿੰਦਾ ਹਾਲਾਤ ਮੈਂ ਮੇਰੇ ਹੋ ਗਏ ਸੀ ਮੈਂ ਘਰ ਦਿਆਂ ਨੂੰ ਆਪਣਿਆਂ ਨੂੰ ਚੰਗਾ ਨਹੀਂ ਸੀ ਸਮਝਦਾ ਕਹਿੰਦਾ ਜੇ ਆਉਣਾ ਤੇ ਪੈਸੇ ਪੂਸੇ ਲੈ ਕੇ ਉਦਣ ਹੀ ਮੁੜ ਜਾਣਾ ਪਰ ਬਹੁਤਾ ਨਹੀਂ ਘਰੇ ਰਹਿਣਾ

ਨਾ ਕਿਸੇ ਦਾ ਹਾਲ ਪੁੱਛਣਾ ਨਾ ਲੈਣ ਨਾ ਦੇਣ ਕੁਛ ਨਹੀਂ ਰੱਖਿਆ ਮੈਂ ਆਪਣੇ ਪਰਿਵਾਰ ਨਾਲ ਕਹਿੰਦਾ ਇੱਕ ਦਿਨ ਮੈਂ ਕੀ ਹੋਇਆ ਮੈਂ ਸੋਚਿਆ ਮੇਰੇ ਮਨ ਚ ਯਾਦ ਜੀ ਆਈ ਮਾਤਾ ਦੀ ਤੇ ਮੈਂ ਪਿੰਡ ਆ ਗਿਆ ਕਹਿੰਦਾ ਜਦੋਂ ਪਿੰਡ ਆਇਆ ਤੇ ਮੇਰੀ ਮਾਤਾ ਨਾ ਉਸ ਦਿਨ ਬਾਬਾ ਦੀਪ ਸਿੰਘ ਸਾਹਿਬ ਦੀ ਫੋਟੋ ਅੱਗੇ ਜੋਤ ਜਗਾ ਰਹੀ ਸੀ ਤੇ ਮੈਂ ਮਾਤਾ ਨੂੰ ਕਿਹਾ ਮਾਤਾ ਤੂੰ ਕੀ ਪਾਖੰਡ ਕਰਦੀ ਰਹਿੰਦੀ ਆ ਵੀ ਇਹ ਦੀਵਿਆਂ ਨਾਲ ਵੀ ਜਗਾਉਣ ਨਾਲ ਵੀ ਕੁਝ ਹੁੰਦਾ ਤੇ ਬਾਬੇ ਦੀਪ ਸਿੰਘ ਸਾਹਿਬ ਨੂੰ ਉਦਾਂ ਕਿਹੜਾ ਪਤਾ ਨਹੀਂ ਤੂੰ ਜੋਤ ਕਿਉਂ ਜਗਾਉਦੀ ਆ ਕਹਿੰਦਾ ਮੇਰੀ ਮਾਤਾ ਕਹਿੰਦੀ ਪੁੱਤ ਤੂੰ ਇਦਾਂ ਨਾ ਬੋਲਿਆ ਕਰ ਇਹ ਜੋਤ ਦੀਆਂ ਵੱਡੀਆਂ ਕਰਾਮਾਤਾਂ ਨੇ ਮੈਂ ਪੁੱਤ ਬਿਮਾਰ ਬਹੁਤ ਸਾਂ ਤੇ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕਰਦੀ ਰਹੀ ਆ ਬਾਣੀ ਪੜ੍ਹਦੀ ਰਹੀ ਆਂ ਇਸੇ ਜੋਤ ਅੱਗੇ ਬਹਿ ਕੇ ਜਾਪ ਕਰਦੀ ਰਹੀ ਐਸੇ ਜੋਤ ਨੂੰ ਮੈਂ ਸਰੀਰ ਦੇ ਮੰਨ ਲੈਣਾ ਘਿਓ ਨੂੰ ਮੰਨ ਲੈਣਾ ਤੇ ਬੜੀ ਮਹਾਰਾਜ ਦੀ ਕਿਰਪਾ ਹੋਣੀ ਮੈਂ ਠੀਕ ਹੋ ਜਾਣਾ ਪੁੱਤ ਮੇਰਾ ਸਿਰ ਦੁਖਣਾ

ਮੈਂ ਉੱਥੇ ਲਾ ਲੈਣਾ ਮੇਰਾ ਸਿਰ ਠੀਕ ਹੋ ਜਾਣਾ ਏਡੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਕਹਿੰਦਾ ਮੈਂ ਨਾ ਮਨ ਵਿੱਚ ਕਿਹਾ ਕਿ ਐਵੇਂ ਪਖੰਡ ਫੜਿਆ ਸਾਡੇ ਲੋਕਾਂ ਨੇ ਜਿੱਦਾਂ ਖਾਲਸਾ ਜੀ ਸਾਡੀ ਬਹੁਤੇ ਪੜ੍ਹੇ ਲਿਖਿਆਂ ਦੀ ਇਹ ਹਾਲਤ ਹੈ ਲੋਕੀ ਸੋਚਦੇ ਆ ਕਿ ਅਸੀਂ ਪੜ੍ਹ ਲਿਖ ਚੁੱਕੇ ਆਂ ਤਾਂ ਸਾਨੂੰ ਸਾਰੀ ਦੁਨੀਆ ਦਾ ਭੇਦ ਹੈ ਖਾਲਸਾ ਜੀ ਮਹਾਰਾਜ ਕਹਿੰਦੇ ਤੈਨੂੰ ਆਪਣੇ ਸਰੀਰ ਦਾ ਭੇਦ ਨਹੀਂ ਆ ਸਕਦਾ ਸਾਰੀ ਉਮਰ ਉਹ ਤੇ ਨਿਰੰਕਾਰ ਅਕਾਲ ਪੁਰਖ ਹੈ ਤੇਰਾ ਸਰੀਰ ਤੇ ਆਕਾਰ ਦੇ ਵਿੱਚ ਹ ਇਹ ਧਰਤੀ ਸਾਰੀ ਆਕਾਰ ਦੇ ਵਿੱਚ ਹ ਇਹ ਸਾਰੀ ਸ੍ਰਿਸ਼ਟੀ ਆਕਾਰ ਦੇ ਵਿੱਚ ਹ ਮਹਾਰਾਜ ਕਹਿੰਦੇ ਤੂੰ ਇਹਦਾ ਭੇਦ ਨਹੀਂ ਕਦੇ ਪਾ ਸਕਦਾ ਜਿਹੜਾ ਆਕਾਰਾਂ ਵਿੱਚ ਹੈ ਹੀ ਨਹੀਂ ਜਿਹੜਾ ਨਿਰੰਕਾਰ ਹੈ ਉਹਦਾ ਭੇਦ ਬੰਦਾ ਕਿੱਥੋਂ ਪਾ ਸਕਦਾ ਖਾਲਸਾ ਜੀ ਜਿਹੜੀ ਸਾਇੰਸ ਦਾ ਲੋਕੀ ਢੰਡੋਰਾ ਪਿੱਟਦੇ ਨੇ ਕਿ ਅੱਜ ਕੱਲ ਸਾਇੰਸ ਦਾ ਯੁਗ ਹ ਰੱਬ ਨੂੰ ਪੂਜਣ ਦਾ ਕੋਈ ਫਾਇਦਾ ਨਹੀਂ ਉਹਨਾਂ ਮੂਰਖਾਂ ਨੂੰ ਇਹ ਪੁੱਛੇ ਕਿ ਤੈਨੂੰ ਕਿੰਨੇ ਪੈਦਾ ਕੀਤਾ ਜਿਹੜੀ ਮੱਤ ਨਾਲ ਤੂੰ ਸਾਇੰਸ ਬਣਾਈ ਹ ਉਹ ਮੱਤ ਕਿੱਥੋਂ ਆਈ ਉਹ ਮੱਤ ਤੈਨੂੰ ਕਿਹਨੇ ਬਖਸ਼ੀ ਹ ਪਤਾ ਨਹੀਂ ਕਿੱਡੇ ਕ ਮੂਰਖ ਲੋਕ ਨੇ ਕਿ ਜਿਨਾਂ ਦਾ ਸਵਾਲ ਇਹ ਹੁੰਦਾ ਕਿ ਮੁਰਗੀ ਪਹਿਲਾਂ ਆਈ ਕਿ ਆਂਡਾ ਉਹਨਾਂ ਨੂੰ ਜਿਹੜੇ ਬੰਦਿਆਂ ਦੀ ਸੁਰਤ ਇੱਥੇ ਖਲੋਤੀ ਹ ਉਹਨਾਂ ਵਾਸਤੇ ਨਰਕ ਦਾ ਦਰਵਾਜ਼ਾ ਦਰਵਾਜ਼ਾ ਜਿਹੜਾ ਖੁੱਲਾ ਹੋਇਆ ਬਸ ਉਡੀਕ ਹੈ ਕਦੋਂ ਸਵਾਸ ਪੂਰੇ ਹੁੰਦੇ ਨੇ

Leave a Reply

Your email address will not be published. Required fields are marked *