ਵੀਡੀਓ ਥੱਲੇ ਜਾ ਕੇ ਦੇਖੋ,2 ਕਰੋੜ ਬਲੱਡ ਮਨੀ ਦੇਣ ਦੇ ਬਾਵਜੂਦ ਬਲਵਿੰਦਰ ਸਿੰਘ ਸਾਊਦੀ ਅਰਬ ਦੀ ਜੇਲ੍ਹ ’ਚ, ‘ਆਖ਼ਰੀ ਇੱਛਾ ਆਪਣੇ ਭਰਾ ਨੂੰ ਮਿਲਣਾ’,ਮੇਰੀ ਬੱਸ ਆਖ਼ਰੀ ਇੱਛਾ ਹੈ ਕਿ ਮੈਂ ਆਪਣੇ ਭਰਾ ਨੂੰ ਇੱਕ ਵਾਰ ਮਿਲਣਾ ਚਾਹੁੰਦਾ ਹਾਂ”,ਇਹ ਬੋਲਦੇ ਹੋਏ ਮੁਕਤਸਰ ਜ਼ਿਲ੍ਹੇ ਦੇ ਪਿੰਡ ਮੱਲ੍ਹਣ ਦੇ ਵਾਸੀ ਪ੍ਰਗਟ ਸਿੰਘ ਭਾਵੁਕ ਹੋ ਜਾਂਦੇ ਹਨ।ਪ੍ਰਗਟ ਸਿੰਘ ਦਾ ਛੋਟਾ ਭਰਾ ਬਲਵਿੰਦਰ ਸਿੰਘ ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਹੈ ਤੇ ਉਹ ਇੱਕ ਦੂਜੇ ਨੂੰ ਪਿਛਲੇ 15 ਸਾਲਾਂ ਤੋਂ ਨਹੀਂ ਮਿਲੇ।
ਬਲਵਿੰਦਰ ਸਿੰਘ ਨੂੰ ਕਤਲ ਦੇ ਕੇਸ ਵਿੱਚ ਮੌਤ ਦੀ ਸਜ਼ਾ ਹੋਈ ਸੀ ਪਰ ਉਸ ਦੇ ਪਰਿਵਾਰ ਨੇ ਲੋਕਾਂ ਦੀ ਮਦਦ ਨਾਲ, ਪੰਜਾਬ ਸਰਕਾਰ ਤੇ ਸਮਾਜ ਸੇਵੀਆਂ ਦੀ ਸਹਾਇਤਾ ਨਾਲ 2 ਕਰੋੜ ਦੀ ਬਲੱਡ ਮਨੀ ਇਕੱਠੀ ਕੀਤੀ ਸੀ। ਇਹ ਰਕਮ ਪਿਛਲੇ ਸਾਲ ਮਈ ਵਿੱਚ ਭਾਰਤ ਸਰਕਾਰ ਦੀ ਮਦਦ ਨਾਲ ਭਰ ਵੀ ਦਿੱਤੀ ਗਈ ਸੀ।ਹਾਲਾਂਕਿ, ਬਲੱਡ ਮਨੀ ਦੇਣ ਦੇ ਬਾਵਜੂਦ 13 ਮਹੀਨੇ ਤੋਂ ਬਲਵਿੰਦਰ ਸਿੰਘ ਜੇਲ੍ਹ ਵਿੱਚ ਹੀ ਹੈ ਪਰ ਉਸਦਾ ਪਰਿਵਾਰ ਆਪਣੇ ਘਰ ਦੇ ਮੈਂਬਰ ਦੀ ਜਲਦ ਤੋਂ ਜਲਦ ਰਿਹਾਈ ਦੀ ਮੰਗ ਕਰ ਰਿਹਾ ਹੈ।
ਬੀਬੀਸੀ ਪੰਜਾਬੀ ਦੀ ਟੀਮ ਬਲਵਿੰਦਰ ਸਿੰਘ ਦੇ ਪਿੰਡ ਪਹੁੰਚੀ। ਬਲਵਿੰਦਰ ਦੇ ਘਰ ਨੂੰ ਜਿੰਦਾ ਲੱਗਾ ਹੋਇਆ ਸੀ। ਬਲਵਿੰਦਰ ਦੇ ਪਰਿਵਾਰ ਵਿੱਚ ਸਿਰਫ ਇੱਕ ਵੱਡਾ ਭਰਾ ਬਚਿਆ ਹੈ ਜਦਕਿ ਉਸਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ।
ਬਲਵਿੰਦਰ ਸਿੰਘ ਦਾ ਘਰ ਬਹੁਤ ਖਸਤਾ ਹਾਲਤ ਵਿੱਚ ਹੈ ਕਿਉਂਕਿ ਇਸ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਹੈ। ਘਰ ਦੇ ਪਿਛਲੇ ਪਾਸੇ ਵੱਡਾ-ਵੱਡਾ ਘਾਹ ਤੇ ਬੂਟੀਆਂ ਉਘੀਆਂ ਆਈ ਹਨ। ਦੇ ਕਮਰੇ ਨੂੰ ਵੀ ਤਾਲਾ ਲੱਗਿਆ ਹੋਇਆ ਸੀ ਅਤੇ ਪੂਰਾ ਘਰ ਮਿੱਟੀ ਨਾਲ ਭਰਿਆ ਪਿਆ ਸੀ।
ਬਲਵਿੰਦਰ ਦਾ ਭਰਾ ਪ੍ਰਗਟ ਅੱਜਕੱਲ੍ਹ ਟਰੱਕ ਡਰਾਈਵਰ ਹੈ। ਉਹ ਜਦੋਂ ਪਿੰਡ ਆਉਂਦਾ ਹੈ ਤਾਂ ਰੋਟੀ ਆਪਣੇ ਚਾਚੇ ਦੇ ਘਰ ਖਾਂਦਾ ਹੈ।ਬਲਵਿੰਦਰ ਸਿੰਘ ਦੇ ਚਚੇਰੇ ਭਰਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਨੂੰ ਸਾਲ 2013 ਵਿੱਚ ਆਪਣੇ ਇੱਕ ਸਹਿ-ਕਰਮਚਾਰੀ ਦੇ ਕਤਲ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ।ਉਨ੍ਹਾਂ ਕਿਹਾ, “ਸਮੁੱਚੇ ਭਾਈਚਾਰੇ ਨੇ ਉਸਦੀ ਜਾਨ ਬਚਾਉਣ ਲਈ 2 ਕਰੋੜ ਦੀ ਬਲੱਡ ਮਨੀ ਇਕਠੀ ਕੀਤੀ ਤਾਂ ਜੋ ਉਸਦੀ ਜਾਨ ਬਚਾਈ ਜਾਵੇ ਤੇ ਵਾਪਿਸ ਭਾਰਤ ਲਿਆਂਦਾ ਜਾ ਸਕੇ। ਪਰ ਬਲਵਿੰਦਰ ਦੇ ਮਾਤਾ-ਪਿਤਾ ਆਪਣੇ ਪੁੱਤਰ ਦੀ ਉਡੀਕ ਕਰਦੇ ਹੀ ਤੁਰ ਗਏ। ਉਹਨਾਂ ਦਾ ਦੇਹਾਂਤ ਹੋ ਗਿਆ ਸੀ।”ਉਨ੍ਹਾਂ ਕਿਹਾ ਕਿ 15 ਸਾਲ ਹੋ ਗਏ ਹਨ ਉਨ੍ਹਾਂ ਨੇ ਆਪਣੇ ਭਰਾ ਨੂੰ ਨਹੀਂ ਦੇਖਿਆ।