ਅਮਰੀਕਾ ਵਿੱਚ ਰਹਿੰਦੇ ਕਰੀਬ 66 ਸਾਲਾ ਸਿੱਖ ਵਿਅਕਤੀ ਨੂੰ ਵੀਰਵਾਰ ਨੂੰ ਹਮਲਾਵਰ ਨੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਸੀ।ਜਸਮੇਰ ਸਿੰਘ ਦੀ ਐਤਵਾਰ ਨੂੰ ਸੱਟਾਂ ਦੀ ਤਾਬ ਨਾ ਸਹਾਰਦਿਆਂ ਇੱਕ ਹਸਪਤਾਲ ਵਿੱਚ ਮੌਤ ਹੋ ਗਈ। ਇਸ ਹਮਲੇ ਵਿੱਚ ਉਨ੍ਹਾਂ ਦੇ ਸਿਰ ਉੱਤੇ ਵੀ ਗੰਭੀਰ ਸੱਟਾਂ ਲੱਗੀਆਂ ਸਨ। ਮ੍ਰਿਤਕ ਜਸਮੇਰ ਸਿੰਘ ਉੱਤੇ ਇਹ ਹਮਲਾ ਨਿਊਯਾਰਕ ਦੇ ਰਿਚਮੰਡ ਹਿੱਲ ਕੂਈਨਜ਼ ਇਲਾਕੇ ਵਿੱਚ ਹੋਇਆ ਸੀ। ਖ਼ਬਰ ਏਜੰਸੀ ਪੀਟੀਆਈ ਮੁਤਾਬਕ ਜਸਮੇਰ ਸਿੰਘ ਉੱਤੇ ਹਮਲਾ 30 ਸਾਲਾ ਗਿਬਰਟ ਔਗਸਟੀਨ ਨੇ ਕੀਤਾ ਸੀ। ਉਸ ਨੂੰ ਨਿਊ ਯਾਰਕ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਹਮਲਾ ਅਮਰੀਕੀ ਸਿੱਖਾਂ ਵਿਰੁੱਧ ਪਿਛਲੇ ਹਫ਼ਤੇ ਵਿੱਚ ਵਾਪਰਿਆ ਦੂਜਾ ਅਪਰਾਧ ਹੈ। ਇਸੇ ਹਫ਼ਤੇ ਇੱਕ 19 ਸਾਲਾ ਸਿੱਖ ਨੌਜਵਾਨ ਨਾਲ ਨਫ਼ਰਤੀ ਹਿੰਸਾ ਦੀ ਘਟਨਾ ਵਾਪਰੀ ਸੀ ਅਤੇ ਉਸ ਦੀ ਪੱਗ ਲਾਹੁਣ ਦੀ ਕੋਸ਼ਿਸ਼ ਕੀਤੀ ਗਈ ਸੀ। ਨਿਊਯਾਰਕ ਦੇ ਮੇਅਰ ਅਤੇ ਅਸੈਂਬਲੀ ਮੈਂਬਰ ਨੇ ਸਥਾਨਕ ਸਿੱਖ ਭਾਈਚਾਰੇ ਨਾਲ ਹਮਦਰਦੀ ਜ਼ਾਹਰ ਕੀਤੀ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਸ ਘਟਨਾ ਨੂੰ ਨਫ਼ਰਤੀ ਅਪਰਾਧ ਮੰਨਿਆ ਜਾਵੇ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇਹ ਹਮਲਾ ਉਦੋਂ ਵਾਪਰਿਆ ਜਦੋਂ ਜਸਮੇਰ ਸਿੰਘ ਇੱਕ ਡਾਕਟਰ ਕੋਲ ਜਾਣ ਤੋਂ ਬਾਅਦ ਆਪਣੀ ਪਤਨੀ ਨੂੰ ਘਰ ਲੈ ਕੇ ਜਾ ਰਹੇ ਸਨ। ਉਹ ਅਗਲੇ ਹਫ਼ਤੇ ਹੀ ਆਪਣੀ ਭਾਰਤ ਫ਼ੇਰੀ ਦੀ ਵੀ ਤਿਆਰੀ ਕਰ ਰਹੇ ਸਨ। ਜਸਮੇਰ ਸਿੰਘ ਦੇ ਪੁੱਤਰ ਮੁਲਤਾਨੀ ਨੇ ਦੱਸਿਆ, “ਮੇਰੇ ਪਿਤਾ ਦੀ ਖੋਪੜੀ ਟੁੱਟੀ ਹੋਈ ਸੀ, ਅਤੇ ਅਗਲੇ ਦੋ ਦੰਦ ਟੁੱਟ ਗਏ ਸਨ।” ਪੀਟੀਆਈ ਮੁਤਾਬਕ, ਨਿਊ ਯਾਰਕ ਡੇਲੀ ਨਿਊਜ਼ ਰਿਪੋਰਟ ਨੇ ਲਿਖਿਆ, “ਜਸਮੇਰ ਅਤੇ ਔਗਸਟੀਨ ਦੇ ਵਾਹਨਾਂ ਦੀ ਆਪਸ ਵਿੱਚ ਟੱਕਰ ਹੋਈ, ਦੋਵਾਂ ਗੱਡੀਆਂ ਉੱਤੇ ਝਰੀਟਾਂ ਆਈਆਂ ਅਤੇ ਡੈਂਟ ਪਏ।
“ਜਿਵੇਂ ਹੀ ਜਸਮੇਰ ਨੇ 911(ਪੁਲਿਸ) ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਵਿਅਕਤੀ ਨੇ ਕਿਹਾ “ਪੁਲਿਸ ਨਹੀਂ, ਪੁਲਿਸ ਨਹੀਂ” ਅਤੇ ਫੋਨ ਖੋਹ ਲਿਆ।” ਇਸੇ ਰਿਪੋਰਟ ਮੁਤਾਬਕ ਜਸਮੇਰ ਸਿੰਘ ਕਾਰ ਵਿੱਚੋਂ ਬਾਹਰ ਨਿਕਲੇ ਅਤੇ ਆਪਣਾ ਫੋਨ ਵਾਪਸ ਲੈਣ ਲਈ ਔਗਸਟੀਨ ਪਿੱਛੇ ਦੌੜੇ। ਦੋਵਾਂ ਵਿੱਚ ਬਹਿਸ ਹੋਈ ਅਤੇ ਜਸਮੇਰ ਆਪਣਾ ਫੋਨ ਲੈ ਕੇ ਵਾਪਸ ਆਪਣੀ ਗੱਡੀ ਵੱਲ ਦੌੜੇ। ਔਗਸਟੀਨ ਨੇ ਤਿੰਨ ਵਾਰੀ ਉਨ੍ਹਾਂ ਦੇ ਸਿਰ ਅਤੇ ਮੂੰਹ ਉੱਤੇ ਮੁੱਕੇ ਮਾਰੇ, “ਜਸਮੇਰ ਜ਼ਮੀਨ ਉੱਤੇ ਡਿੱਗ ਪਏ ਅਤੇ ਉਨ੍ਹਾਂ ਦੇ ਸਿਰ ਉੱਤੇ ਸੱਟ ਲੱਗੀ। ਰਿਪੋਰਟ ਮੁਤਾਬਕ, “ਔਗਸਟੀਨ ਉੱਥੋਂ ਦੌੜ ਗਿਆ ਅਤੇ ਉਨ੍ਹਾਂ ਨੂੰ ਇੱਕ ਹਸਪਤਾਲ ਲਿਆਦਾ ਗਿਆ, ਜਿੱਥੇ ਉਨਾਂ ਦੀ ਮੌਤ ਹੋ ਗਈ।”
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ