ਲੰਡਨ ਤੋਂ 2 ਮਹੀਨੇ ਬਾਅਦ ਪਿੰਡ ਪੁੱਜੀ ਹੋਣਹਾਰ ਧੀ ਦੀ ਲਾਸ਼, ਵਿਧਵਾ ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ

ਗੁਰਦਾਸਪੁਰ ਦੀ ਰਹਿਣ ਵਾਲੀ ਮਹਿਕ ਸ਼ਰਮਾ ਦੀ ਮ੍ਰਿਤਕ ਦੇਹ ਅੰਮ੍ਰਿਤਸਰ ਏਅਰਪੋਰਟ ਪਹੁੰਚੀ। ਦੋ ਮਹੀਨੇ ਪਹਿਲਾਂ ਉਸ ਦੇ ਪਤੀ ਨੇ ਹੀ ਮਹਿਕ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਮਹਿਕ ਦਾ ਵਿਆਹ ਇੱਕ ਸਾਲ ਪਹਿਲਾਂ ਹੋਇਆ ਸੀ। 7 ਮਹੀਨਿਆਂ ਬਾਅਦ ਉਹ ਆਪਣੇ ਪਤੀ ਕੋਲ ਯੂਕੇ ਚਲੀ ਗਈ ਸੀ। ਮਹਿਕ ਦੀ ਮਾਂ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਉਸ ਨੂੰ ਦਾਜ ਦੀ ਮੰਗ ਕਰਕੇ ਤੰਗ ਪ੍ਰੇਸ਼ਾਨ ਕਰਦਾ ਸੀ। ਮਹਿਕ ਨੂੰ ਕੁੱਟਿਆ ਜਾਂਦਾ ਸੀ।

ਮਹਿਕ ਦੀ ਮਾਂ ਮਧੂ ਬਾਲਾ ਨੇ ਦੱਸਿਆ ਕਿ ਮੁੰਡਾ ਕੋਈ ਕੰਮ ਨਹੀਂ ਕਰਦਾ ਸੀ ਅਤੇ ਹਮੇਸ਼ਾ ਉਸ ਨੂੰ ਕੰਮ ਕਰਨ ਲਈ ਕਹਿੰਦਾ ਸੀ। ਉਸ ਨੇ ਦੱਸਿਆ ਕਿ ਉਸ ਦੇ ਯੂ.ਕੇ ਜਾਣ ਦਾ ਸਾਰਾ ਖਰਚਾ ਉਸ ਦੇ ਮਾਤਾ-ਪਿਤਾ ਨੇ ਚੁੱਕਿਆ ਹੈ, ਜਿਸ ਕਰਕੇ ਉਹ ਇਸ ਤਰ੍ਹਾਂ ਹੀ ਰਹਿੰਦਾ ਸੀ। ਕੁੜੀ ਦੀ ਮਾਂ ਨੇ ਇਸ ਸਬੰਧੀ ਲੜਕੇ ਦੇ ਪਰਿਵਾਰ ਵਾਲਿਆਂ ਨਾਲ ਵੀ ਗੱਲ ਕੀਤੀ ਪਰ ਉਨ੍ਹਾਂ ਨੇ ਖਰਚ ਕੀਤੇ 50 ਲੱਖ ਰੁਪਏ ਵਾਪਸ ਕਰਨ ਅਤੇ ਉਨ੍ਹਾਂ ਦੀ ਨੂੰ ਵਾਪਸ ਬੁਲਾ ਲੈਣ ਦੀ ਗੱਲ ਕਹੀ।

ਮਹਿਕ ਦੀ ਮਾਂ ਨੇ ਦੱਸਿਆ ਕਿ ਦੋਵੇਂ ਅਕਸਰ ਲੜਦੇ ਰਹਿੰਦੇ ਸਨ। ਜਿਸ ਦਿਨ ਕਤਲ ਹੋਇਆ, ਉਸ ਦਿਨ ਵੀ ਉਸ ਦੀ ਧੀ ਨਾਲ ਗੱਲ ਹੋ ਰਹੀ ਸੀ। ਉਹ ਘਰ ਪਹੁੰਚੀ ਤਾਂ ਜਵਾਈ ਨੇ ਲੜਨਾ ਸ਼ੁਰੂ ਕਰ ਦਿੱਤਾ ਤੇ ਫੋਨ ਕਰ ਬੰਦ ਕਰ ਦਿੱਤਾ। ਉਸ ਮੋਗਰੇਂ ਉਨ੍ਹਾਂ ਨੂੰ ਨਹੀਂ ਪਤਾ ਕੀ ਹੋਇਆ ਅਤੇ ਉਸ ਤੋਂ ਬਾਅਦ ਇਨ੍ਹਾਂ ਦੇ ਰਿਸ਼ਤੇਦਾਰ ਦਾ ਯੂਕੇ ਤੋਂ ਫੋਨ ਆਇਆ ਕਿ ਧੀ ਦਾ ਕਤਲ ਕਰ ਦਿੱਤਾ ਗਿਆ ਹੈ। ਮੁੰਡੇ ਨੂੰ ਉਥੇ ਦੀ ਪੁਲਿਸ ਨੇ ਕਸਟਡੀ ਵਿੱਚ ਲੈ ਲਿਆ ਹੈ।

ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਕੁੜੀ ਨੇ ਦੋ ਵਾਰ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਪਰ ਹਰ ਵਾਰ ਉਹ ਘਰੋਂ ਭੱਜ ਜਾਂਦਾ ਸੀ। ਕਤਲ ਤੋਂ ਬਾਅਦ ਸਹੁਰਾ ਪਰਿਵਾਰ ਵੱਲੋਂ ਕੇਸ ਵਾਪਸ ਲੈਣ ਲਈ ਵੀ ਧਮਕਾਇਆ ਜਾ ਰਿਹਾ ਸੀ। ਮ੍ਰਿਤਕ ਦੇਹ ਨੂੰ ਲੈਣ ਲਈ ਸਾਬਕਾ ਕੌਂਸਲਰ ਵਿਕਾਸ ਸੋਨੀ ਵੀ ਉਸ ਦੀ ਮਾਂ ਨਾਲ ਪਹੁੰਚੇ। ਉਨ੍ਹਾਂ ਦੱਸਿਆ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਰਿਵਾਰ ਦੀ ਮਦਦ ਲਈ ਅੰਬੈਸੀ ਨਾਲ ਗੱਲ ਕਰਨ ਤੋਂ ਬਾਅਦ ਮ੍ਰਿਤਕ ਦੇਹ ਨੂੰ 2 ਮਹੀਨੇ ਬਾਅਦ ਸਰਕਾਰੀ ਖਰਚੇ ‘ਤੇ ਭਾਰਤ ਲਿਆਂਦਾ ਜਾ ਸਕਿਆ।

Leave a Reply

Your email address will not be published. Required fields are marked *