ਭਾਰਤ ਦੀ ਸਭ ਤੋ ਛੋਟੀ ਉਮਰ ਦੀ ਦਲੇਰ ਡਾਕੂ

‘ਬੈਂਡਿਟ ਕਿਊਨ’ ਦੇ ਨਾਂ ਨਾਲ ਜਾਣੀ ਜਾਂਦੀ ਫੂਲਨ ਦੇਵੀ ਦਾ ਜਨਮ 10 ਅਗਸਤ 1963 ਨੂੰ ਹੋਇਆ ਸੀ। ਉਹ 1980ਵਿਆਂ ਤੱਕ ਇੱਕ ਖ਼ਤਰਨਾਕ ਡਾਕੂ ਮੰਨੀ ਜਾਂਦੀ ਸੀ। ਬੀਬੀਸੀ ਪੱਤਰਕਾਰ ਰੇਹਾਨ ਫਜਲ ਨੇ 2019 ਵਿਚ ਫੂਲਨ ਦੇਵੀ ਆਤਮ ਸਮਰਪਣ ਦੀ ਕਹਾਣੀ ਲਿਖੀ ਸੀ। ਜਿਸ ਨੂੰ ਉਨ੍ਹਾਂ ਦੇ ਜਨਮਦਿਨ ਦੇ ਮੌਕ ਦੁਬਾਰਾ ਹੂਬਹੂ ਛਾਪਿਆ ਜਾ ਰਿਹਾ ਹੈ।5 ਦਸੰਬਰ 1982 ਦੀ ਰਾਤ ਮੋਟਰਸਾਈਕਲ ‘ਤੇ ਸਵਾਰ ਦੋ ਲੋਕ ਭਿੰਡ ਨੇੜੇ ਬੀਹੜਾਂ ਵੱਲ ਵਧ ਰਹੇ ਸਨ। ਹਵਾ ਇੰਨੀ ਤੇਜ਼ ਸੀ ਕਿ ਭਿੰਡ ਪੁਲਿਸ ਦੇ ਐਸਪੀ ਰਾਜੇਂਦਰ ਚਤੁਰਵੇਦੀ ਠੰਢ ਨਾਲ ਕੰਬ ਰਹੇ ਸਨ।ਉਨ੍ਹਾਂ ਨੇ ਜੀਨਜ਼ ਦੇ ਉੱਤੇ ਇੱਕ ਜੈਕੇਟ ਪਹਿਨੀ ਹੋਈ ਸੀ ਪਰ ਉਹ ਸੋਚ ਰਹੇ ਸਨ ਕਿ ਉਨ੍ਹਾਂ ਨੂੰ ਉਸਦੇ ਉੱਤੇ ਸ਼ਾਲ ਲਪੇਟ ਕੇ ਆਉਣਾ ਚਾਹੀਦਾ ਸੀ।

ਮੋਟਰਸਾਈਕਲ ‘ਤੇ ਉਨ੍ਹਾਂ ਦੇ ਪਿੱਛੇ ਬੈਠੇ ਸ਼ਖਸ ਦਾ ਵੀ ਠੰਢ ਨਾਲ ਬੁਰਾ ਹਾਲ ਸੀ। ਅਚਾਨਕ ਉਸ ਨੇ ਉਨ੍ਹਾਂ ਦੇ ਮੋਢੇ ‘ਤੇ ਹੱਥ ਰੱਖ ਕੇ ਕਿਹਾ, “ਖੱਬੇ ਮੁੜੋ”, ਥੋੜ੍ਹੀ ਦੇਰ ਚੱਲਣ ‘ਤੇ ਉਨ੍ਹਾਂ ਨੂੰ ਹੱਥ ਵਿੱਚ ਲਾਲਟੇਨ ਹਿਲਾਉਂਦਾ ਇੱਕ ਸ਼ਖਸ ਦਿਖਾਈ ਦਿੱਤਾ। ਉਹ ਉਨ੍ਹਾਂ ਨੂੰ ਲਾਲਟੇਨ ਨਾਲ ਗਾਈਡ ਕਰਦਾ ਹੋਇਆ ਇੱਕ ਝੁੱਗੀ ਕੋਲ ਲੈ ਗਿਆ। ਜਦੋਂ ਉਹ ਆਪਣਾ ਮੋਟਰਸਾਈਕਲ ਖੜ੍ਹਾ ਕਰਕੇ ਉਸ ਝੁੱਗੀ ਵਿੱਚ ਵੜੇ ਤਾਂ ਅੰਦਰ ਗੱਲ ਕਰ ਰਹੇ ਲੋਕ ਚੁੱਪ ਹੋ ਗਏ।

ਸਪਸ਼ਟ ਸੀ ਕਿ ਉਨ੍ਹਾਂ ਲੋਕਾਂ ਨੇ ਚਤੁਰਵੇਦੀ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਸੀ ਪਰ ਉਨ੍ਹਾਂ ਨੇ ਉਨ੍ਹਾਂ ਨੂੰ ਦਾਲ, ਰੋਟੀ ਅਤੇ ਭੁੰਨੀਆਂ ਹੋਈਆਂ ਛੱਲੀਆਂ ਖਾਣ ਨੂੰ ਦਿੱਤੀਆਂ। ਉਨ੍ਹਾਂ ਦੇ ਸਾਥੀ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਇੱਕ ਘੰਟੇ ਤੱਕ ਇੰਤਜ਼ਾਰ ਕਰਨਾ ਹੋਵੇਗਾ।ਥੋੜ੍ਹੀ ਦੇਰ ਬਾਅਦ ਅੱਗੇ ਦਾ ਸਫਰ ਸ਼ੁਰੂ ਹੋਇਆ। ਮੋਟਰਸਾਈਕਲ ‘ਤੇ ਉਨ੍ਹਾਂ ਦੇ ਪਿੱਛੇ ਬੈਠੇ ਸ਼ਖਸ ਨੇ ਕਿਹਾ. “ਕੰਬਲ ਲੈ ਲਓ ਮਹਾਰਾਜ”। ਕੰਬਲ ਵਿੱਚ ਦੋਵੇਂ ਚੰਬਲ ਦਰਿਆ ਵੱਲ ਜਾਣ ਲਈ ਕੱਚੇ ਰਾਹ ‘ਤੇ ਵਧੇ ਤਾਂ ਚਤੁਰਵੇਦੀ ਲਈ ਮੋਟਰਸਾਈਕਲ ‘ਤੇ ਕਾਬੂ ਕਰਨਾ ਮੁਸ਼ਕਿਲ ਹੋ ਰਿਹਾ ਸੀ।

ਰਾਹ ਵਿੱਚ ਇੰਨੇ ਟੋਏ ਸਨ ਕਿ ਮੋਟਰਸਾਈਕਲ ਦੀ ਸਪੀਡ 15 ਕਿਲੋਮੀਟਰ ਫੀ ਘੰਟੇ ਤੋਂ ਅੱਗੇ ਨਹੀਂ ਵਧ ਰਹੀ ਸੀ।ਉਹ ਲੋਕ 6 ਕਿਲੋਮੀਟਰ ਚੱਲੇ ਹੋਣੇ ਕਿ ਅਚਾਨਕ ਪਿੱਛੇ ਬੈਠੇ ਸ਼ਖਸ ਨੇ ਕਿਹਾ, “ਰੁਕੋ ਮਹਾਰਾਜ”।ਉੱਥੇ ਉਨ੍ਹਾਂ ਨੇ ਆਪਣਾ ਮੋਟਰਸਾਈਕਲ ਛੱਡ ਦਿੱਤਾ। ਗਾਈਡ ਨੇ ਟਾਰਚ ਕੱਢੀ ਅਤੇ ਉਹ ਉਸਦੀ ਰੋਸ਼ਨੀ ਵਿੱਚ ਸੰਘਣੇ ਰੁੱਖਾਂ ਦੇ ਪਿੱਛੇ ਵਧਣ ਲੱਗੇ। ਕਈ ਘੰਟੇ ਚੱਲਣ ਤੋਂ ਬਾਅਦ ਇਹ ਦੋਵੇਂ ਲੋਕ ਇੱਕ ਟਿੱਲੇ ਦੇ ਨੇੜੇ ਜਾ ਪਹੁੰਚੇ।

ਚਤੁਰਵੇਦੀ ਇਹ ਦੇਖ ਕੇ ਦੰਗ ਰਹਿ ਗਏ ਕਿ ਉੱਥੇ ਪਹਿਲਾਂ ਤੋਂ ਹੀ ਅੱਗ ਬਾਲਣ ਲਈ ਲੱਕੜਾਂ ਰੱਖੀਆਂ ਹੋਈਆਂ ਸਨ। ਉਨ੍ਹਾਂ ਦੇ ਸਾਥੀ ਨੇ ਉਨ੍ਹਾਂ ਨੂੰ ਅੱਗ ਲਾਈ ਅਤੇ ਉਹ ਦੋਵੇਂ ਆਪਣੇ ਹੱਥ ਸੇਕਣ ਲੱਗੇ।ਰਾਜੇਂਦਰ ਚਤੁਰਵੇਦੀ ਨੇ ਆਪਣੀ ਘੜੀ ਵੱਲ ਦੇਖਿਆ। ਉਸ ਵੇਲੇ ਰਾਤ ਦੇ ਢਾਈ ਵੱਜ ਰਹੇ ਸਨ। ਥੋੜ੍ਹੀ ਦੇਰ ਬਾਅਦ ਉਨ੍ਹਾਂ ਨੇ ਫੇਰ ਚੱਲਣਾ ਸ਼ੁਰੂ ਕਰ ਦਿੱਤਾ।ਅਚਾਨਕ ਉਨ੍ਹਾਂ ਨੂੰ ਇੱਕ ਆਵਾਜ਼ ਸੁਣਾਈ ਦਿੱਤੀ, ਰੁਕੋ ਇੱਕ ਵਿਅਕਤੀ ਨੇ ਉਨ੍ਹਾਂ ਦੇ ਮੂੰਹ ‘ਤੇ ਟੌਰਚ ਮਾਰੀ। ਉਸ ਵੇਲੇ ਉਨ੍ਹਾਂ ਦੇ ਨਾਲ ਉੱਥੋਂ ਤੱਕ ਆਉਣ ਵਾਲਾ ਗਾਈਡ ਗਾਇਬ ਹੋ ਗਿਆ ਤੇ ਦੂਜਾ ਸ਼ਖਸ ਉਨ੍ਹਾਂ ਨੂੰ ਅੱਗੇ ਦਾ ਰਾਹ ਦਿਖਾਉਣ ਲੱਗਾ। ਉਹ ਬਹੁਤ ਤੇਜ਼ ਚੱਲ ਰਿਹਾ ਸੀ ਅਤੇ ਚਤੁਰਵੇਦੀ ਨੂੰ ਉਸਦੇ ਨਾਲ ਚੱਲਣ ਵਿੱਚ ਦਿੱਕਤ ਹੋ ਰਹੀ ਸੀ। ਉਹ ਤਕਰੀਬਨ 6 ਕਿਲੋਮੀਟਰ ਚੱਲੇ ਹੋਣਗੇ ਕਿ ਸਵੇਰ ਹੋਣ ਲੱਗੀ ਸੀ ਅਤੇ ਉਨ੍ਹਾਂ ਨੂੰ ਬੀਹੜ ਦਿਖਾਈ ਦੇਣ ਲੱਗੇ ਸਨ।

Leave a Reply

Your email address will not be published. Required fields are marked *