ਕੁੜੀਆਂ ਨੂੰ ਪੀਰੀਅਡ ਦੇ ਦੌਰਾਨ ਪ੍ਰੋਫੈਸਰ ਕਹਿੰਦਾ ਕਿ ਐਹੋ ਜਿਹੀ ਗੋਲੀ ਦੇਵਾਂਗਾ ਤੈਨੂੰ ਪੀਰੀਅਡ ਨਹੀਂ ਆਉਣੇ

ਖ਼ਬਰ ਵਾਲੀ ਵੀਡੀਓ ਨੂੰ ਹੇਠਾਂ ਜਾਂ ਦੇਖੋ,ਪੰਜਾਬੀ ਯੂਨੀਵਰਿਸਟੀ ਪਟਿਆਲਾ ਦੀ ਇੱਕ ਵਿਦਿਆਰਥਣ ਦੀ ਮੌਤ ਦੇ ਮਾਮਲੇ ਵਿੱਚ ਯੂਨੀਵਰਸਿਟੀ ਪ੍ਰਬੰਧਕਾਂ ਨੇ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ।ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਅਰਵਿੰਦ ਮੁਤਾਬਕ ਇਸ ਮਾਮਲੇ ਦੀ ਜਾਂਚ ਲਈ ਸੇਵਾ ਮੁਕਤ ਵਧੀਕ ਸੈਸ਼ਨ ਜੱਜ ਜਸਵਿੰਦਰ ਸਿੰਘ ਕਰਨਗੇ।ਵਿਦਿਆਰਥੀਆਂ ਦੀਆਂ ਸਾਰੀਆਂ ਲਿਖਤੀ ਸ਼ਿਕਾਇਤਾਂ ਦਾ ਕੰਮ ਸੇਵਾ ਮੁਕਤ ਜੱਜ ਸੋਮਵਾਰ ਤੋਂ ਹੀ ਸ਼ੁਰੂ ਕਰ ਦੇਣਗੇ।ਇਸ ਦੇ ਨਾਲ ਹੀ ਜਿਸ ਪ੍ਰੋਫੈਸਰ ਸੁਰਜੀਤ ਸਿੰਘ ਉੱਤੇ ਵਿਦਿਆਰਥਣ ਨੂੰ ਕਥਿਤ ਤੌਰ ਉੱਤੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲੱਗੇ ਹਨ, ਉਨ੍ਹਾਂ ਨੂੰ ਪੰਜ ਸਾਲਾ ਏਕੀਕ੍ਰਿਤ ਕੋਰਸ (ਭਾਸ਼ਾਵਾਂ) ਦੇ ਕੋਆਰਡੀਨੇਟਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

ਪ੍ਰੋਫੈਸਰ ਸੁਰਜੀਤ ਦੀ ਥਾਂ ਇਹ ਅਹੁਦੇ ਦੀ ਜ਼ਿੰਮੇਵਾਰੀ ਹੁਣ ਡਾਕਟਰ ਰਾਜਿੰਦਰਪਾਲ ਸਿੰਘ ਬਰਾੜ ਨੂੰ ਸੌਂਪੀ ਗਈ ਹੈ।ਬੀਤੇ ਬੁੱਧਵਾਰ ਨੂੰ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਬਠਿੰਡਾ ਦੀ ਇੱਕ ਵਿਦਿਆਰਥਣ ਜਸ਼ਨਦੀਪ ਕੌਰ ਦੀ ਮੌਤ ਤੋਂ ਬਾਅਦ ਵਿਦਿਆਰਥੀਆਂ ਵਿੱਚ ਰੋਹ ਪਾਇਆ ਜਾ ਰਿਹਾ ਸੀ।ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਵਿਦਿਆਰਥਣ ਦੀ ਮੌਤ ਦਾ ਕਾਰਨ ਉਸ ਦੀ ਪ੍ਰੋਫੈਸਰ ਦੇ ਮਾੜੇ ਵਤੀਰੇ ਕਾਰਨ ਮਾਨਸਿਕ ਪ੍ਰੇਸ਼ਾਨੀ ਸੀ।ਮੌਤ ਤੋਂ ਬਾਅਦ ਜਦੋਂ ਰੋਸ ਪ੍ਰਗਟਾ ਰਹੇ ਵਿਦਿਆਰਥੀਆਂ ਨਾਲ ਗੱਲ ਕਰਨ ਲਈ ਪ੍ਰੋਫੈਸਰ ਸੁਰਜੀਤ ਸਿੰਘ ਆਏ ਤਾਂ ਉਨ੍ਹਾਂ ਉੱਤੇ ਕੁਝ ਵਿਦਿਆਰਥੀਆਂ ਨੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਸੀ।

ਦੂਜੇ ਪਾਸੇ ਪ੍ਰੋਫੈਸਰ ਸੁਰਜੀਤ ਦੀ ਸ਼ਿਕਾਇਤ ਉੱਤੇ ਸਥਾਨਕ ਪੁਲਿਸ ਨੇ ਹਮਲੇ ਦੇ ਇਲਜ਼ਾਮ ਵਿੱਚ ਤਿੰਨ ਵਿਦਿਆਰਥੀਆਂ ਖ਼ਿਲਾਫ਼ ਬਇਨੇਮ ਮਾਮਲਾ ਦਰਜ ਕੀਤਾ ਹੋਇਆ ਹੈ।ਫ਼ਿਲਹਾਲ ਯੂਨੀਵਰਸਿਟੀ ਦਾ ਮਾਹੌਲ ਸ਼ਾਂਤ ਹੈ ਪਰ ਸੋਮਵਾਰ ਨੂੰ ਵਿਦਿਆਰਥੀਆਂ ਨੇ ਯੂਨੀਵਰਸਿਟੀ ਬੰਦ ਦਾ ਸੱਦਾ ਦਿੱਤਾ ਹੋਇਆ ਹੈ। ਇਹ ਦੇਖਣਾ ਬਾਕੀ ਹੈ ਕਿ ਵਿਦਿਆਰਥੀ ਯੂਨੀਵਰਿਸਟੀ ਦੀ ਜਾਂਚ ਨੂੰ ਸਵਿਕਾਰ ਕਰਦੇ ਹਨ ਜਾਂ ਨਹੀਂ।ਦੂਜੇ ਪਾਸੇ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਯੂਨੀਵਰਸਿਟੀ ਦੇ ਪ੍ਰੋਫੈਸਰ ਸੁਰਜੀਤ ਸਿੰਘ ਵੱਲੋਂ ਜਸ਼ਨਦੀਪ ਕੌਰ ਨੂੰ ਮਾਨਸਿਕ ਤੌਰ ਉੱਤੇ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ, ਜਿਸ ਕਾਰਨ ਉਸਦੀ ਤਬੀਅਤ ਖ਼ਰਾਬ ਹੋਈ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਪਟਿਆਲਾ ਯੂਨੀਵਰਸਿਟੀ ਵਿੱਚ ਪੰਜ ਸਾਲਾ ਏਕੀਕ੍ਰਿਤ ਕੋਰਸ (ਭਾਸ਼ਾਵਾਂ) ਦੇ ਪਹਿਲੇ ਸਾਲ ਦੀ ਵਿਦਿਆਰਥਣ ਜਸ਼ਨਦੀਪ ਕੌਰ ਦੀ ਮੌਤ ਤੋਂ ਬਾਅਦ ਇਹ ਪੂਰਾ ਮਾਮਲਾ ਗਰਮਾਇਆ ਹੈ।

ਹਾਲਾਂਕਿ ਵਿਦਿਆਰਥਣ ਦੀ ਮੌਤ ਉਸ ਦੇ ਘਰ ਵਿੱਚ ਹੋਈ ਹੈ ਪਰ ਕੁੜੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰੋਫੈਸਰ ਵੱਲੋਂ ਤੰਗ ਪਰੇਸ਼ਾਨ ਕੀਤੇ ਜਾਣ ਕਾਰਨ ਮਾਨਸਿਕ ਤਣਾਅ ਕਾਰਨ ਉਸ ਦੀ ਦੀ ਮੌਤ ਹੋਈ ਹੈ।ਯੂਨੀਵਰਸਿਟੀ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਪ੍ਰੋਫੈਸਰ ਸੁਰਜੀਤ ਵੱਲੋਂ ਉਸ ਨੂੰ ਪਿਛਲੇ ਕਈ ਮਹੀਨਿਆਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਜਸ਼ਨਪ੍ਰੀਤ ਕੌਰ ਦੇ ਭਰਾ ਸੁਖਪ੍ਰੀਤ ਸਿੰਘ ਨੇ ਇਲਜ਼ਾਮ ਲਗਾਇਆ ਤੇ ਕਿਹਾ ਕਿ ਜਦੋਂ ਵੀ ਜਸ਼ਨਦੀਪ ਕੌਰ ਯੂਨੀਵਰਸਿਟੀ ਤੋਂ ਘਰ ਆਉਂਦੀ ਤਾਂ ਪ੍ਰੋਫੈਸਰ ਸੁਰਜੀਤ ਸਿੰਘ ਵੱਲੋਂ ਤੰਗ ਪ੍ਰੇਸ਼ਾਨ ਕਰਨ ਕਾਰਨ ਉਹ ਮਾਨਸਿਕ ਤਣਾਅ ਵਿੱਚ ਰਹਿੰਦੀ ਸੀ।ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਲੰਘੇ ਮੰਗਲਵਾਰ ਨੂੰ ਜਸ਼ਨਦੀਪ ਦੀਆਂ ਸਹੇਲੀਆਂ ਦਾ ਯੂਨੀਵਰਸਿਟੀ ਵਿਚੋਂ ਫ਼ੋਨ ਆਇਆ ਕਿ ਉਸ ਦੀ ਸਿਹਤ ਵਿਗੜ ਗਈ ਹੈ।

Leave a Reply

Your email address will not be published. Required fields are marked *