ਖ਼ਬਰ ਵਾਲੀ ਵੀਡੀਓ ਨੂੰ ਹੇਠਾਂ ਜਾਂ ਦੇਖੋ,ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤੀ ਏਜੰਸੀਆਂ ਦੇ ਹੱਥ ਬਾਰੇ ਦਾਅਵਾ ਕਰਨ ਮਗਰੋਂ ਦੁਨੀਆ ਭਰ ਵਿੱਚ ਹਲਚਲ ਮੱਚ ਗਈ ਹੈ। ਇਸ ਮਗਰੋਂ ਭਾਰਤ ਸਰਕਾਰ ਵੀ ਐਕਸ਼ਨ ਮੋਡ ਵਿੱਚ ਆ ਗਈ ਹੈ। ਭਾਰਤ ਨੇ ਕੈਨੇਡਾ ਦੇ ਡਿਪਲੋਮੈਟ ਨੂੰ ਪੰਜ ਦਿਨਾਂ ਦੇ ਅੰਦਰ-ਅੰਦਰ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ।ਉਧਰ, ਇਸ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰ ਰਹੀ ਕੌਮੀ ਜਾਂਚ ਏਜੰਸੀ (ਐਨਆਈਏ) ਤੇ ਸਪੈਸ਼ਲ ਸੈੱਲ ਵੀ ਹਰਕਤ ਵਿੱਚ ਆਇਆ ਹੈ। ਐਨਆਈਏ ਨੇ ਦਾਅਵਾ ਕੀਤਾ ਹੈ ਕਿ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦਾ ਮੁਖੀ ਹਰਦੀਪ ਸਿੰਘ ਨਿੱਝਰ ਪੰਜਾਬ ’ਚ ਨੌਜਵਾਨਾਂ ਨੂੰ
ਲੁਭਾਉਣ ਤੇ ਅਤਿਵਾਦੀ ਗਰੋਹ ਬਣਾ ਕੇ ਫੰਡ ਇਕੱਠਾ ਕਰਨ ਤੇ ਵਪਾਰੀਆਂ ਤੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕਰ ਰਿਹਾ ਸੀ। ਉਸ ਨੂੰ 2020 ਵਿੱਚ ਅਤਿਵਾਦੀ ਐਲਾਨਿਆ ਗਿਆ ਸੀ। ਉਸ ਨੇ ਖਾਲਿਸਤਾਨੀ ਰਾਇਸ਼ੁਮਾਰੀ ਕਰਵਾਈ ਸੀ।ਹਾਸਲ ਜਾਣਕਾਰੀ ਮੁਤਾਬਕ ਕੌਮੀ ਜਾਂਚ ਏਜੰਸੀ (ਐਨਆਈਏ) ਤੇ ਸਪੈਸ਼ਲ ਸੈੱਲ ਨੇ ਕੁਝ ਚਾਰਜਸ਼ੀਟਾਂ ਵਿੱਚ ਉਸ ਦਾ ਜ਼ਿਕਰ ਕੀਤਾ ਹੈ ਜੋ ਉਨ੍ਹਾਂ ਨੇ ਹਾਲ ਹੀ ਵਿੱਚ ਵੱਖ-ਵੱਖ ਅਦਾਲਤਾਂ ਵਿੱਚ ਦਾਇਰ ਕੀਤੀਆਂ ਹਨ
ਐਨਆਈਏ ਨੇ ਆਪਣੀ ਚਾਰਜਸ਼ੀਟ ਵਿੱਚ ਦੋਸ਼ ਲਾਇਆ ਹੈ ਕਿ ਉਹ ਪੰਜਾਬ ਵਿੱਚ ਟਾਰਗੇਟ ਕਿਲਿੰਗ ਲਈ ਅਤਿਵਾਦੀ ਸਮੂਹ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।ਇਸ ਤਰ੍ਹਾਂ ਸਪੈਸ਼ਲ ਸੈੱਲ ਦੀ ਚਾਰਜਸ਼ੀਟ ਵਿੱਚ ਖੁਲਾਸਾ ਹੋਇਆ ਹੈ ਕਿ ਨਿੱਝਰ ਨੀਰਜ ਬਵਾਨਾ ਗਰੋਹ ਦੇ ਮੈਂਬਰਾਂ ਦੇ ਸੰਪਰਕ ਵਿੱਚ ਸੀ। ਸਪੈਸ਼ਲ ਸੈੱਲ ਤੇ ਐੱਨਆਈਏ ਦੋਵਾਂ ਨੇ ਆਪਣੀ ਚਾਰਜਸ਼ੀਟ ਵਿੱਚ ਜ਼ਿਕਰ ਕੀਤਾ ਹੈ ਕਿ ਨਿੱਝਰ ਨੀਰਜ ਬਵਾਨਾ ਗੈਂਗ ਸਮੇਤ ਭਾਰਤੀ ਗੈਂਗਸਟਰਾਂ ਦੀ ਮਦਦ ਕਰ ਰਿਹਾ ਸੀ।
ਸੱਤ ਸ੍ਰੀ ਅਕਾਲ ਇਕ ਵਾਰ ਫਿਰ ਤੋਂ ਤੁਹਾਡਾ ਸਾਡੀ ਵੈਬਸਾਈਟ PNLiveNews.Com ਦੇ ਵਿਚ ਸਵਾਗਤ ਹੈ ਜਿਵੇ ਤੁਹਾਨੋ ਪਤਾ ਹੀ ਹੈ ਅਸੀਂ ਹਰ ਰੋਜ ਤੁਹਾਡੇ ਲਈ ਵਾਇਰਲ ਖਬਰਾਂ ਲੈ ਕੇ ਹਾਜਿਰ ਹੁੰਦੇ ਰਹਿਣੇ ਆ ਉਸੇ ਤਰਾਂ ਦੋਸਤੋ ਅੱਜ ਫਿਰ ਤੁਹਾਡੇ ਲਈ ਨਵੀਆਂ ਜਾਣਕਾਰੀਆਂ ਵਾਇਰਲ ਵੀਡੀਓ ਵਾਇਰਲ ਖ਼ਬਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਲਈ ਹਾਜ਼ਰ ਹਾਂ ਅੱਜ ਕੱਲ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੀਆਂ ਖ਼ਬਰਾਂ ਅਤੇ ਵੀਡੀਓਜ਼ ਸਾਹਮਣੇ ਆਉਦੀਆ ਹਨ ਜੋ ਸਾਨੂੰ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ ਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼, ਜਾਣਕਾਰੀ ਅਤੇ ਖ਼ਬਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਜੋ ਕਿ ਸਾਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੀਆਂ ਹਨ ਜਿਹਨਾਂ ਨੂੰ ਦੇਖਕੇ ਵਿਅਕਤੀ ਇਕਦਮ ਹੈਰਾਨ ਹੋ ਜਾਂਦਾ ਹੈ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹਾਂ