ਖੰਭੇ ਨਾਲ ਬੰਨ੍ਹ 2 ਲੁਟੇਰਿਆਂ ਦੀ ਛਿੱਤਰ-ਪਰੇਡ, ਪ੍ਰਵਾਸੀ ਮਜ਼ਦੂਰ ਨਾਲ ਕੀਤੀ ਸੀ ਲੁੱਟ-ਖੋਹ

ਲੁਧਿਆਣਾ ‘ਚ ਲੋਕਾਂ ਨੇ ਦੋ ਲੁਟੇਰਿਆਂ ਨੂੰ ਖੰਭੇ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ। ਰੇਲਵੇ ਲਾਈਨ ‘ਤੇ ਖ਼ਰੀਦਦਾਰੀ ਕਰਕੇ ਘਰ ਪਰਤ ਰਹੇ ਇਕ ਪ੍ਰਵਾਸੀ ਵਿਅਕਤੀ ਨੂੰ ਲੁਟੇਰਿਆਂ ਨੇ ਦਾਤਰ ਦੇ ਜ਼ੋਰ ‘ਤੇ ਲੁੱਟ ਲਿਆ। ਜਦੋਂ ਪੀੜਤ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਤਾਂ ਕੁਝ ਦੂਰੀ ‘ਤੇ ਲੋਕਾਂ ਨੇ ਹੰਗਾਮਾ ਸੁਣ ਕੇ ਦੋਵਾਂ ਲੁਟੇਰਿਆਂ ਨੂੰ ਫੜ ਲਿਆ। ਦੋਵੇਂ ਲੁਟੇਰੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ

ਲੋਕਾਂ ਨੇ ਉਨ੍ਹਾਂ ਨੂੰ ਖੰਭੇ ਨਾਲ ਬੰਨ੍ਹ ਦਿੱਤਾ। ਲੋਕਾਂ ਨੇ ਬਦਮਾਸ਼ਾਂ ਕੋਲੋਂ ਉਕਤ ਵਿਅਕਤੀ ਕੋਲੋਂ ਲੁੱਟੀ ਰਕਮ ਵੀ ਬਰਾਮਦ ਕਰ ਲਈ। ਜਾਣਕਾਰੀ ਦਿੰਦੇ ਹੋਏ ਪੀੜਤ ਅੰਗਰਾਜ ਨੇ ਦੱਸਿਆ ਕਿ ਉਹ ਬੱਚਿਆਂ ਲਈ ਕੱਪੜੇ ਖ਼ਰੀਦ ਕੇ ਗਿਆਸਪੁਰਾ ਸਥਿਤ ਆਪਣੇ ਘਰ ਜਾ ਰਿਹਾ ਸੀ। ਰੇਲਵੇ ਫਾਟਕ ਬੰਦ ਸੀ, ਇਸ ਲਈ ਉਹ ਰੇਲਵੇ ਲਾਈਨ ਦੇ ਨਾਲ-ਨਾਲ ਤੁਰਨ ਲੱਗਾ। ਕੁਝ ਦੂਰੀ ‘ਤੇ ਉਸ ਨੂੰ ਦੋ ਬਦਮਾਸ਼ਾਂ ਨੇ ਘੇਰ ਲਿਆ।

ਇਕ ਲੁਟੇਰੇ ਨੇ ਉਸ ਦੀ ਗਰਦਨ ‘ਤੇ ਦਾਤਰ ਰੱਖ ਦਿੱਤਾ ਅਤੇ ਇਕ ਸਾਥੀ ਉਸ ਦੀ ਤਲਾਸ਼ੀ ਲੈਣ ਲੱਗ ਪਿਆ। ਵੱਢ ਲਈ। ਬਦਮਾਸ਼ਾਂ ਨੇ ਉਸ ਦੀ ਜੇਬ ‘ਚੋਂ ਕਰੀਬ 4300 ਰੁਪਏ ਕੱਢ ਕੇ ਫ਼ਰਾਰ ਹੋ ਗਏ। ਅੰਗਰਾਜ ਨੇ ਦੱਸਿਆ ਕਿ ਉਸ ਨੇ ਉਨ੍ਹਾਂ ਦੋਵੇਂ ਲੁਟੇਰਿਆਂ ਦਾ ਪਿੱਛਾ ਕੀਤਾ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਆਰਤੀ ਚੌਂਕ ਤੋਂ ਕੁਝ ਦੂਰੀ ’ਤੇ ਲੇਬਰ ਮਾਰਕੀਟ ਹੈ।ਜਦੋਂ ਉਥੇ ਬੈਠੇ ਮਜ਼ਦੂਰਾਂ ਨੇ ਹੰਗਾਮਾ ਸੁਣਿਆ ਤਾਂ ਉਨ੍ਹਾਂ ਨੇ ਉਸ ਦੀ ਮਦਦ ਕੀਤੀ ਅਤੇ ਦੋਵੇਂ ਲੁਟੇਰਿਆਂ ਨੂੰ ਫੜ ਲਿਆ।

ਲੁਟੇਰਿਆਂ ਨੇ ਲੋਕਾਂ ‘ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਲੋਕਾਂ ਨੇ ਉਨ੍ਹਾਂ ਨੂੰ ਫੜ ਕੇ ਖੰਭੇ ਨਾਲ ਬੰਨ੍ਹ ਦਿੱਤਾ। ਤੁਰੰਤ ਮੋਤੀ ਨਗਰ ਥਾਣੇ ਨੂੰ ਸੂਚਿਤ ਕੀਤਾ ਗਿਆ ਪਰ ਕਰੀਬ ਡੇਢ ਘੰਟੇ ਤੱਕ ਪੁਲਸ ਨਹੀਂ ਪਹੁੰਚੀ ਸੀ।ਲੋਕਾਂ ਕੋਲੋਂ ਹੋਈ ਛਿੱਤਰ ਪਰੇਡ ਤੋਂ ਬਾਅਦ ਬਦਮਾਸ਼ਾਂ ਨੇ ਆਪਣਾ ਨਾਂ ਰਾਹੁਲ ਅਤੇ ਰੌਬਿਨ ਦੱਸਿਆ। ਦੋਵੇਂ ਨਸ਼ੇ ਦਾ ਸੇਵਨ ਕਰਦੇ ਹਨ। ਲੁਟੇਰਿਆਂ ਨੇ ਦੱਸਿਆ ਕਿ ਉਹ ਅਕਸਰ ਰਾਹ ਜਾਂਦੇ ਇਕੱਲੇ ਮਜ਼ਦੂਰਾਂ ਨਾਲ ਲੁੱਟਖੋਹ ਕਰਦੇ ਸਨ। ਅੱਜ ਵੀ ਉਹ ਨਸ਼ਾ ਖ਼ਰੀਦਣ ਲਈ ਪੈਸੇ ਨਾ ਹੋਣ ਕਾਰਨ ਪ੍ਰਵਾਸੀ ਨੂੰ ਲੁੱਟਣ ਆਏ ਸਨ।

Leave a Reply

Your email address will not be published. Required fields are marked *