ਸ੍ਰੀ ਸਾਹਿਬ ਪਾ ਕੇ ਜਨਾਨੀ ਨੇ ਮੂੰਹ ‘ਚ ਲਾ ਲਿਆ ਜਰਦਾ

ਪੰਜਾਬ ਵਿੱਚ ਆਏ ਦਿਨ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਹੋਰ ਧਾਰਮਿਕ ਸਥਾਨਾਂ ਦੀਆਂ ਬੇਅਦਬੀਆਂ ਹੁੰਦੀਆਂ ਹਨ ਉਸ ਦੇ ਨਾਲ ਨਾਲ ਧਾਰਮਿਕ ਚਿੰਨ੍ਾਂ ਦੀਆਂ ਬੇਅਦਬੀਆਂ ਨਾਲ ਵੀ ਲੋਕਾਂ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਦੀ ਹੈ। ਅਜਿਹਾ ਇੱਕ ਮਾਮਲਾ ਅੱਜ ਬੱਸ ਸਟੈਂਡ ਕਾਹਨੂੰਵਾਨ ਵਿਖੇ ਵੇਖਣ ਨੂੰ ਮਿਲਿਆ। ਜਿੱਥੇ ਇੱਕ ਔਰਤ ਜਿਸ ਨੇ ਸ਼੍ਰੀ ਸਾਹਿਬ ਪਹਿਨੀ ਹੋਈ ਸੀ, ਉਹ ਆਪਣੇ ਸਾਥੀ ਸਮੇਤ ਤੰਬਾਕੂ ਖਾਂਦੀ ਮੌਕੇ ਤੇ ਲੋਕਾਂ ਨੇ ਰੰਗੇ ਹੱਥੀ ਕਾਬੂ ਕਰ ਲਈ।

ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਅਤੇ ਉਹਨਾਂ ਨੇ ਇਸ ਔਰਤ ਅਤੇ ਸਾਥੀ ਕੋਲੋਂ ਸਖਤੀ ਨਾਲ ਪੁੱਛ ਗਿੱਛ ਕੀਤੀ। ਇਸ ਦੌਰਾਨ ਥਾਣਾ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਇਹਨਾਂ ਦੋਹਾਂ ਨੂੰ ਕਾਬੂ ਕਰਕੇ ਕਾਹਨੂੰਵਾਨ ਥਾਣੇ ਲੈ ਆਂਦਾ। ਇਸ ਉਪਰੰਤ ਵੱਡੀ ਗਿਣਤੀ ਵਿੱਚ ਕਾਹਨੂੰਵਾਨ ਦੇ ਲੋਕ ਅਤੇ ਨਵਾਂ ਪਿੰਡ ਕਾਹਨੂੰਵਾਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਵੀ ਥਾਣੇ ਵਿੱਚ ਪਹੁੰਚੇ। ਜਿੱਥੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੁਝ ਨੌਜਵਾਨਾਂ ਨੇ ਇਹਨਾਂ ਨੂੰ ਰੰਗੇ ਹੱਥੀ ਤੰਬਾਕੂ ਦਾ ਸੇਵਨ ਕਰਦਿਆਂ ਦੇਖਿਆ ਹੈ

ਇਸ ਸਬੰਧੀ ਜਦੋਂ ਇਸ ਔਰਤ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਗਾਜ਼ੀਆਬਾਦ ਤੋਂ ਆਏ ਹਨ ਅਤੇ ਹੁਣ ਉਹ ਗੁਰਦਾਸਪੁਰ ਜਾਣਾ ਚਾਹੁੰਦੇ ਸੀ। ਇਸ ਮੌਕੇ ਉਸਦੇ ਸਾਥੀ ਨੇ ਦੱਸਿਆ ਕਿ ਉਹ ਇਕੱਠੇ ਹੀ ਗਾਜ਼ੀਆਬਾਦ ਦੇ ਵਿੱਚ ਕਿਸੇ ਕੰਪਨੀ ਅੰਦਰ ਨੌਕਰੀ ਕਰਦੇ ਇਸ ਘਟਨਾ ਨੂੰ ਲੈ ਕੇ ਹਾਜ਼ਰ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਮੌਕੇ ਤੇ ਪਹੁੰਚੇ ਥਾਣਾ ਮੁਖੀ ਬਲਵੀਰ ਸਿੰਘ ਨੇ ਕਿਹਾ ਕਿ ਇਹ ਔਰਤ ਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ