ਪੰਜਾਬ ਦੇ ਫਰੀਦਕੋਟ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਾਸਮ ਭੱਟੀ ਵਿੱਚ ਚਾਹ ਬਣਾਉਣ ਵੇਲੇ ਇੱਕ ਘਰ ਵਿੱਚ ਗੈਸ ਸਿਲੰਡਰ ਫਟ ਗਿਆ (Gas Cyclinder Blast)। ਮਿਲੀ ਜਾਣਕਾਰੀ ਅਨੁਸਾਰ ਹਾਦਸੇ ਵਿੱਚ ਪੁੱਤਰ ਅਤੇ ਬਜ਼ੁਰਗ ਮਾਂ ਬੁਰੀ ਤਰ੍ਹਾਂ ਤੋਂ ਜ਼ਖਮੀ ਹੋਏ ਹਨ। ਨਾਲ ਹੀ ਘਰ ਦੇ ਅੰਦਰ ਰਖਿਆ ਸਮਾਨ ਵੀ ਸੜ ਕੇ ਸੁਆਹ ਹੋ ਗਿਆ। ਧਮਾਕੇ ਕਰਕੇ ਘਰ ਦੀ ਛੱਤ ਵੀ ਉੱਡ ਗਈ।
ਜ਼ਖਮੀਆਂ ਨੂੰ ਜੈਤੋ ਦੇ ਇੱਕ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਜਿਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਫਰੀਦਕੋਟ ਜ਼ਿਲ੍ਹੇ ਦੇ ਉਪਮੰਡਲ ਜੈਤੋ ਦੇ ਪਿੰਡ ਕਸਮ ਭੱਟੀ ਪਿੰਡ ਵਿੱਚ ਸਕੂਲ ਕੋਲ ਬਾਬੂ ਰਾਮ ਨਾਂ ਦੇ ਮਜ਼ਦੂਰ ਦਾ ਘਰ ਹੈ। ਮੰਗਲਵਾਰ ਸਵੇਰੇ ਬਾਬੂ ਰਾਮ ਦੀ 85 ਸਾਲਾਂ ਬਜ਼ੁਰਗ ਮਾਂ ਚਾਹ ਬਣਾਉਣ ਲੱਗੀ ਤਾਂ ਅਚਾਨਕ ਗੈਸ ਲੀਕ ਕਰਕੇ ਸਿਲੰਡਰ ਵਿੱਚ ਅੱਗ ਲੱਗ ਗਈ ਹੈ। ਕੁਝ ਹੀ ਦੇਰ ਵਿੱਚ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਕਰਕੇ ਘਰ ਦਾ ਪੂਰਾ ਸਮਾਨ ਸੜ ਗਿਆ ਅਤੇ ਛੱਤ ਢਹਿ ਗਈ।
ਦੂਜੇ ਪਾਸੇ 55 ਸਾਲਾਂ ਬਾਬੂ ਰਾਮ ਅਤੇ ਉਨ੍ਹਾਂ ਦੀ ਬੁੱਢੀ ਮਾਂ ਨੂੰ ਗੰਭੀਰ ਸੱਟ ਆਈ ਹੈ। ਉਨ੍ਹਾਂ ਨੂੰ ਤੁਰੰਤ ਜੈਤੋ ਦੀ ਇੱਕ ਸਮਾਜਸੇਵੀ ਸੰਸਥਾ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਬਾਬੂ ਰਾਮ ਅਤੇ ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਜਦੋਂ ਉਹ ਚਾਹ ਬਣਾਉਣ ਲੱਗੀ ਤਾਂ ਸਿਲੰਡਰ ਤੋਂ ਗੈਸ ਲੀਕ ਹੋਣ ਕਰਕੇ ਅੱਗ ਲੱਗ ਗਈ ਅਤੇ ਸਿਲੰਡਰ ਫਟ ਗਿਆ। ਉਨ੍ਹਾਂ ਨੇ ਦੱਸਿਆ ਕਿ ਉਹ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਘਰ ਦਾ ਪਾਲਣ-ਪੋਸ਼ਣ ਕਰਦੇ ਹਨ ਅਤੇ ਵੱਡੀ ਮੁਸ਼ਕਿਲ ਨਾਲ ਘਰ ਦਾ ਫਰਨੀਚਰ ਖਰੀਦਿਆਂ ਸੀ।
ਧਮਾਕੇ ਕਰਕੇ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਹੈ। ਹੁਣ ਉਨ੍ਹਾਂ ਦੇ ਸਿਰ ‘ਤੇ ਛੱਤ ਤੱਕ ਨਹੀਂ ਹੈ। ਆਲੇ-ਦੁਆਲੇ ਦੇ ਲੋਕਾਂ ਨੇ ਵੀ ਸਰਕਾਰ ਨੂੰ ਇਸ ਗਰੀਬ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਹੈ। ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ