ਹੋਸਟਲ ਵਿਚ ਰਹਿੰਦੀ, ਮਹਿਲਾ ਸਿਪਾਹੀ ਨੇ, ਮੁਕਾ ਲਈ ਆਪਣੀ ਜਿੰਦਗੀ, ਗੁਆਂਢ ਵਿਚ ਰਹਿਣ ਵਾਲੀ ਸਿਪਾਹੀ ਨੇ, ਦੁਖਦ ਹਾਲ ਵਿਚ ਦੇਖੀ ਦੇਹ

ਉੱਤਰ ਪ੍ਰਦੇਸ਼ (UP) ਦੇ ਉਨਾਵ ਵਿੱਚ ਪੁਲਿਸ ਲਾਈਨ ਸਥਿਤ ਮਹਿਲਾ ਹੋਸਟਲ ਵਿੱਚ ਇੱਕ ਮਹਿਲਾ ਸਿਪਾਹੀ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਵੀਰਵਾਰ ਰਾਤ ਨੂੰ ਉਸ ਦੀ ਦੇਹ ਫਾ-ਹੇ ਨਾਲ ਲਟਕਦੀ ਮਿਲੀ। ਉਸ ਦੇ ਗੁਆਂਢ ਵਿੱਚ ਰਹਿਣ ਵਾਲੀ ਇੱਕ ਮਹਿਲਾ ਸਿਪਾਹੀ ਨੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੂਰੇ ਪੁਲਿਸ ਮਹਿਕਮੇ ਵਿੱਚ ਹੜ-ਕੰਪ ਦਾ ਮਾਹੌਲ ਬਣ ਗਿਆ। ਅਧਿਕਾਰੀਆਂ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਹੇਠਾਂ ਉਤਾਰਿਆ। ਉਸ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਇਥੇ ਨਵੀਂ ਬਿਲਡਿੰਗ ਦੀ ਚੌਥੀ ਮੰਜ਼ਿਲ ਉਤੇ ਹੋਸਟਲ ਵਿਚ ਮਹਿਲਾ ਸਿਪਾਹੀ ਮੀਨੂੰ ਧਾਮਾ ਰਹਿੰਦੀ ਸੀ। ਵੀਰਵਾਰ ਦੇਰ ਸ਼ਾਮ ਉਸ ਨੇ ਪੱਖੇ ਨਾਲ ਰੱਸੀ ਬੰਨ੍ਹ ਕੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਉਸ ਦੇ ਸਰੀਰ ਉਤੇ ਝਰੀਟਾਂ ਦੇ ਨਿਸ਼ਾਨ ਪਾਏ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਬਾਗਪਤ ਜ਼ਿਲ੍ਹੇ ਦੇ ਪਿੰਡ ਖੇਕੜਾ ਦੇ ਰਹਿਣ ਵਾਲੇ ਸੁਰਿੰਦਰ ਧਾਮਾ ਦੀ ਧੀ ਮੀਨੂੰ ਧਾਮਾ ਉਮਰ 23 ਸਾਲ 2019 ਬੈਚ ਦੀ ਸਿਪਾਹੀ ਸੀ।

ਫਿਲਹਾਲ ਪੁਲਿਸ ਲਾਈਨ ਸਥਿਤ ਏ. ਐਚ. ਟੀ. ਯੂ. (ਐਂਟੀ ਹਿਊਮਨ ਟ੍ਰੈਫਿਕਿੰਗ) ਥਾਣੇ ਵਿਚ ਸੀ. ਸੀ. ਟੀ. ਐਨ. ਐਸ. ( ਕ੍ਰਾਈਮ ਐਂਡ ਕ੍ਰਿਮੀਨਲ ਟ੍ਰੈਕਿੰਗ ਨੈਟਵਰਕ ਐਂਡ ਸਿਸਟਮ ਫਾਈਕਿੰਗ) ਵਿਚ ਤਾਇਨਾਤ ਸੀ। ਮਹਿਲਾ ਹੋਸਟਲ ਦੀ ਨਵੀਂ ਇਮਾਰਤ ਵਿੱਚ ਤੀਜੀ ਮੰਜ਼ਿਲ ਉਤੇ ਇੱਕ ਕਮਰੇ ਵਿੱਚ ਰਹਿੰਦੀ ਸੀ। ਵੀਰਵਾਰ ਦੁਪਹਿਰ ਤੋਂ ਉਹ ਕਮਰੇ ਤੋਂ ਬਾਹਰ ਨਹੀਂ ਆਈ। ਦੂਸਰੀ ਮੰਜ਼ਿਲ ਉਤੇ ਰਹਿਣ ਵਾਲੀ ਮਹਿਲਾ ਸਿਪਾਹੀ ਰਾਤ ਕਰੀਬ 9 ਵਜੇ ਜਦੋਂ ਉਸ ਦੇ ਕਮਰੇ ਵਿਚ ਪਹੁੰਚੀ ਤਾਂ ਉਸ ਨੇ ਮੀਨੂੰ ਦੀ ਦੇਹ ਪੱਖੇ ਨਾਲ ਲਟਕਦੀ ਦੇਖ ਕੇ ਰੌਲਾ ਪਾਇਆ। ਹੋਰ ਸਿਪਾਹੀਆਂ ਨੇ ਮੌਕੇ ਉਤੇ ਪਹੁੰਚ ਕੇ ਇਸ ਮਾਮਲੇ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ।

ਸੂਚਨਾ ਮਿਲਦੇ ਹੀ ਅਧਿਕਾਰੀ ਮੌਕੇ ਉਤੇ ਪਹੁੰਚੇ ਅਤੇ ਉਨ੍ਹਾਂ ਨੇ ਮਹਿਲਾ ਸਿਪਾਹੀ ਨੂੰ ਫਾ-ਹੇ ਤੋਂ ਹੇਠਾਂ ਉਤਾਰਿਆ। ਇਸ ਤੋਂ ਬਾਅਦ ਉਸ ਨੂੰ ਜ਼ਿੰ-ਦਾ ਸਮਝ ਕੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੇਹ ਉ’ਤੇ ਝਰੀਟਾਂ ਦੇ ਨਿਸ਼ਾਨ ਪਾਏ ਗਏ ਹਨ, ਜਿਸ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰਨ ਦਾ ਖਦਸ਼ਾ ਹੈ,ਇਹ ਵੀ ਚਰਚਾ ਹੈ ਕਿ ਉਹ ਖੁਦਕੁਸ਼ੀ ਕਰਨ ਤੋਂ ਪਹਿਲਾਂ ਫੋਨ ਉਤੇ ਗੱਲ ਕਰ ਰਹੀ ਸੀ। ਉਸ ਨੇ ਆਪਣੀ ਮਾਂ ਨੂੰ ਫੋਨ ਕਰਕੇ ਮੁਆਫੀ ਮੰਗੀ ਅਤੇ ਫਿਰ ਖੁ-ਦ-ਕੁ-ਸ਼ੀ ਕਰ ਲਈ। ਉਧਰ ਪੁਲਿਸ ਸੂਤਰਾਂ ਅਨੁਸਾਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਹਿਲਾ ਸਿਪਾਹੀ ਦੀ ਮੌਤ ਦੀ ਪੁਸ਼ਟੀ ਕੀਤੀ ਜਾਵੇਗੀ ਅਤੇ ਉਸ ਦੇ ਮੋਬਾਈਲ ਤੋਂ ਜਾਂਚ ਕੀਤੀ ਜਾਵੇਗੀ।

Leave a Reply

Your email address will not be published. Required fields are marked *