ਗੁਰਦੁਆਰਾ ਅਕਾਲ ਬੁੰਗਾ ਸਾਹਿਬ ਯਾਦਗਰ ਸਿੰਘ ਸਾਹਿਬ ਨਵਾਬ ਕਪੂਰ ਸਿੰਘ, ਛਾਉਣੀ ਨਿਹੰਗ ਸਿੰਘ ਬੁੱਢਾ ਦਲ ਸੁਲਤਾਨਪੁਰ ਲੋਧੀ ‘ਤੇ ਕਬਜ਼ੇ ਨੂੰ ਲੈ ਕੇ ਬੁੱਢਾ ਦਲ ਦੇ 2 ਧੜਿਆਂ ‘ਚ ਚੱਲ ਰਿਹਾ ਵਿਵਾਦ ਅੱਜ ਦੂਜੇ ਦਿਨ ਵੀ ਜ਼ਿਲ੍ਹਾ ਕਪੂਰਥਲਾ ਦੀ ਪੁਲਿਸ ਵੱਲੋਂ ਸੁਲ਼ਝਾਉਣ ਲਈ ਸਿਰ-ਤੋੜ ਯਤਨ ਕੀਤੇ ਗਏ, ਪਰ ਸਫਲ ਨਹੀ ਹੋ ਸਕੇ। ਇਸ ਗੁਰਦੁਆਰੇ ਤੇ ਛਾਉਣੀ ‘ਤੇ ਪਿਛਲੇ 30-40 ਸਾਲ ਤੋਂ ਬੁੱਢਾ ਦਲ ਦੇ ਬਾਬਾ ਮਾਨ ਸਿੰਘ ਤੇ ਲਾਲ ਸਿੰਘ ਕਾਬਜ਼ ਸਨ
ਪਰ 3-4 ਸਾਲ ਤੋਂ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਦੇ ਧੜੇ ਨੇ ਕਬਜ਼ਾ ਕੀਤਾ ਹੋਇਆ ਸੀ ਤੇ ਕੱਲ੍ਹ ਮਿਤੀ 21 ਨਵੰਬਰ ਨੂੰ ਦੁਬਾਰਾ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਮਾਨ ਸਿੰਘ ਅਕਾਲੀ ਹਜ਼ੂਰ ਸਾਹਿਬ ਵਾਲਿਆਂ ਦੇ ਧੜੇ ਵੱਲੋਂ ਆਪਣੀ ਛਾਉਣੀ ‘ਤੇ ਕਬਜ਼ਾ ਕਰ ਲਿਆ ਗਿਆ । ਇਸੇ ਦੌਰਾਨ ਹੀ ਕੱਲ੍ਹ ਦੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਦੇ ਨਿਹੰਗ ਸਿੰਘਾਂ ਨੇ ਸੁਲਤਾਨਪੁਰ ਲੋਧੀ ਵਿਖੇ ਉਤਾਰੇ ਕੀਤੇ ਹੋਏ ਹਨ।
ਜਿਨ੍ਹਾਂ ਨੂੰ ਇਸ ਝਗੜੇ ਵਾਲੇ ਡੇਰੇ ਵੱਲ ਆਉਣ ਤੋਂ ਰੋਕਣ ਲਈ ਜਿੱਥੇ ਪੁਲਿਸ ਯਤਨਸ਼ੀਲ ਹੈ, ਉੱਥੇ ਪੁਲਿਸ ਵੱਲੋਂ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਦੇ ਦੁਆਲੇ ਵੀ ਭਾਰੀ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਕੋਈ ਵੀ ਝਗੜਾ ਨਾ ਹੋਵੇ। ਉੱਧਰ ਅੱਜ ਬਾਅਦ ਦੁਪਹਿਰ 300 ਦੇ ਕਰੀਬ ਪੁਲਿਸ ਕਰਮਚਾਰੀਆਂ, ਜਿਨ੍ਹਾਂ ‘ਚ ਵੱਡੀ ਗਿਣਤੀ ‘ਚ ਲੇਡੀ ਪੁਲਿਸ, ਦੰਗਾ ਰੋਕੂ ਪੁਲਿਸ ਪਾਰਟੀ ਤੇ ਹੋਰ ਸੁਰੱਖਿਆ ਬਲ ਸਨ, ਨੂੰ ਲੈ ਕੇ ਪੁਲਿਸ ਅਧਿਕਾਰੀ ਇਸ ਗੁਰਦੁਆਰਾ ਸਾਹਿਬ ਦੀ ਛਾਉਣੀ ਅੰਦਰ ਜਾਣ ਲਈ ਯਤਨ ਕੀਤਾ ਗਿਆ
ਪਰ ਡੇਰੇ ਦੇ ਅੰਦਰ ਵੱਡੀ ਗਿਣਤੀ ‘ਚ ਤੇਜ਼ਧਾਰ ਹਥਿਆਰਾਂ ਨਾਲ ਲੈਸ ਨਿਹੰਗ ਸਿੰਘਾਂ ਨੇ ਲਲਕਾਰਨਾ ਸ਼ੁਰੂ ਕਰ ਦਿੱਤਾ ਤੇ ਧਮਕੀ ਦਿੱਤੀ ਕਿ ਜੇਕਰ ਪੁਲਸ ਅੰਦਰ ਆਈ ਤਾਂ ਫਿਰ ਸਿੰਘ ਰੁਕਣਗੇ ਨਹੀਂ ਤੇ ਆਰ-ਪਾਰ ਦੀ ਲੜਾਈ ਕਰਨਗੇ, ਜਿਸ ‘ਤੇ ਪੁਲਸ ਅਧਿਕਾਰੀਆਂ ਨੇ ਆਪਣੀ ਸੂਝ-ਬੂਝ ਤੋਂ ਕੰਮ ਲੈਦੇ ਹੋਏ ਵਾਪਸ ਪਰਤਣਾ ਹੀ ਠੀਕ ਸਮਿਝਆ। ਇਸ ਸਮੇਂ ਪਾਣੀ ਦੀਆਂ ਬੁਛਾੜਾਂ ਮਾਰਨ ਵਾਲੀ ਗੱਡੀ ਤੇ ਹੋਰ ਪੁਲਿਸ ਦੀਆਂ ਗੱਡੀਆਂ ਵੀ ਡੇਰੇ ਮੁਹਰੇ ਆਪਣੇ ਸੁਰੱਖਿਆ ਸਾਮਾਨ ਨਾਲ ਲੈਸ ਤਿਆਰ ਰੱਖੀਆਂ ਗਈਆਂ ।
ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ